ਮਿੱਟੀ ਦਾ ਮੁੱਲ, ਚਾਂਦਨੀ ਚੌਕ ਤੋਂ ਸਰਹਿੰਦ ਤੱਕ, ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ
 

 

ਜਿਸ ਹਕੂਮਤ ਦੇ ਵਿੱਚ ਜ਼ੁਲਮ ਦੀ ਇਕ ਕੰਧ ਉਸਾਰੀ ਜਾਏਗੀ,
ਮਹਿਲਾਂ ਦੀਆਂ ਸੌ ਕੰਧਾਂ ਨੂੰ ਤਰੇੜ ਆਏਗੀ।
ਜਿਸ ਹਕੂਮਤ ਦੇ ਵਿੱਚ ਜ਼ੁਲਮ ਦੀ ਇਕ ਇੱਟ ਰੱਖੀ ਜਾਏਗੀ,
ਮਹਿਲਾਂ ਦੀਆਂ ਸੌ ਇੱਟਾਂ ਡਿਗਣਗੀਆਂ।

ਉਪਰਲੇ ਡਾਇਲਾਗ ਪੰਜਾਬੀ ਦੇ ਸਿਰਮੌਰ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ (1929-2011) ਦੇ ਨਾਟਕ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ ਵਿੱਚੋਂ ਹਨ। ਗੁਰਸ਼ਰਨ ਸਿੰਘ ਨੇ ਪੰਜਾਬ ਦੇ ਰੰਗਮੰਚ ਤੇ ਹੀ ਨਹੀ ਸਗੋ ਦੁਨੀਆ ਦੇ ਸਮੁੱਚੇ ਪੰਜਾਬੀ ਰੰਗਮੰਚ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਸੰਨ 1983 ਵਿੱਚ ਇਪਾਨਾ ਦੇ ਸੱਦੇ ਤੇ ਉਹ ਪਹਿਲੀ ਵਾਰ ਕੈਨੇਡਾ ਆਏ ਸਨ। ਉਸ ਸਮੇ ਇਪਾਨਾ ਨੇ ਉਹਨਾ ਦੇ ਦੋ ਨਾਟਕਾ - ਮਿੱਟੀ ਦਾ ਮੁੱਲ ਅਤੇ ਚਾਦਨੀ ਚੌਕ ਤੋ ਸਰਹੰਦ ਤੱਕ- ਦੀ ਵੀਡੀਓ ਬਣਾਈ ਸੀ। ਇਹ ਨਾਟਕ ਦੁਨੀਆ ਭਰ ਦੇ ਪੰਜਾਬੀਆ ਤੱਕ ਪਹੁੰਚਾਉਣ ਲਈ ਇਪਾਨਾ ਦੇ ਧੰਨਵਾਦ ਸਹਿਤ ਆਨਲਾਈਨ ਪਾਏ ਜਾ ਰਹੇ ਹਨ। ਇਹਨਾ ਨਾਟਕਾ ਵਿੱਚ ਭਾਜੀ ਦੇ ਨਾਲ ਕੰਮ ਕਰਨ ਵਾਲੇ ਦੂਜੇ ਕਲਾਕਾਰ ਹਨ: ਅਰੀਤ, ਨਵਸ਼ਰਨ ਕੌਰ, ਕੇਵਲ ਧਾਲੀਵਾਲ, ਦਲੀਪ ਭਨੋਟ ਅਤੇ ਪਰਮਜੀਤ ਸਿੰਘ.

ਬੇਸ਼ੱਕ ਇਸ ਸਮੇ ਭਾਜੀ ਗੁਰਸ਼ਰਨ ਸਿੰਘ ਸਾਡੇ ਵਿੱਚ ਨਹੀ ਰਹੇ ਪਰ ਉਹਨਾ ਦਾ ਕੰਮ ਸਦਾ ਸਾਡੇ ਅੰਗ-ਸੰਗ ਰਹੇਗਾ।

ਭਾਜੀ ਦੇ ਨਾਟਕਾਂ ਦੇ ਨਾਲ ਨਾਲ ਅਸੀਂ ਵੈਨਕੂਵਰ ਸੱਥ ਵਲੋ ਤਿਆਰ ਕੀਤੇ ਨਾਟਕ ਕਿਹਦਾ ਵਿਆਹ ਅਤੇ ਤੂਤਾ ਵਾਲਾ ਖੂਹ ਵੀ ਆਨਲਾਈਨ ਪਾ ਰਹੇ ਹਾਂ। ਕਿਹਦਾ ਵਿਆਹ 1987 ਵਿੱਚ ਲਿਖਿਆ ਅਤੇ ਖੇਡਿਆ ਗਿਆ ਸੀ। ਇਸ ਨੂੰ ਲਿਖਿਆ ਹੈ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ। ਇਸ ਵਿੱਚ ਹਿੱਸਾ ਲੈਣ ਵਾਲੇ ਕਲਾਕਾਰ ਹਨ: ਮੱਖਣ ਟੁੱਟ, ਅੰਜੂ ਹੁੰਦਲ, ਹਰਜੀ ਸਾਗਰਾ, ਅੰਮ੍ਰਿਤ ਮਾਨ, ਪਿੰਦੀ ਗਿੱਲੀ ਅਤੇ ਨਿੱਕੀ ਸਹੋਤਾ। ਨਾਟਕ ਤੁਤਾ ਵਾਲਾ ਖੂਹ ਸੋਹਣ ਸਿੰਘ ਸੀਤਲ ਦੇ ਨਾਵਲ "ਤੂਤਾ ਵਾਲਾ ਖੂਹ" ਤੇ ਆਧਾਰਿਤ ਹੈ ਅਤੇ ਜਿਸ ਦਾ ਨਾਟਕੀ ਰੂਪ ਤਿਆਰ ਕੀਤਾ ਸੀ ਭਾਜੀ ਗੁਰਸ਼ਰਨ ਸਿੰਘ ਨੇ। ਇਹ ਨਾਟਕ 1985 ਵਿੱਚ ਗੁਰਸ਼ਰਨ ਸਿੰਘ ਦੀ ਦੂਜੀ ਕੈਨੇਡਾ ਫੇਰੀ ਸਮੇ ਉਹਨਾ ਦੀ ਨਿਰਦੇਸ਼ਨਾ ਵਿੱਚ ਤਿਆਰ ਕੀਤਾ ਗਿਆ ਸੀ। ਇਸ ਨਾਟਕ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾ ਦੇ ਨਾ ਹਨ: ਮੱਖਣ ਟੁੱਟ, ਸਾਧੂ ਬਿਨਿੰਗ, ਭਵਖੰਡਨ ਰਾਖਰਾ, ਅਮਨਪਾਲ ਸਾਰਾ, ਜਗਦੀਸ਼ ਬਿਨਿੰਗ ਅਤੇ ਸੁਖਵੰਤ ਹੁੰਦਲ।

ਮਿੱਟੀ ਦਾ ਮੁੱਲ ਅਤੇ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ (ਭਾਗ 1)


ਚਾਂਦਨੀ ਚੌਂਕ ਤੋਂ ਸਰਹਿੰਦ ਤੱਕ (ਭਾਗ 2), ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ (ਭਾਗ 1)


ਤੂਤਾਂ ਵਾਲਾ ਖੂਹ (ਭਾਗ 2)

 

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346