Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਸ਼ਰਧਾਂਜਲੀ
ਕਰਿਸਟੋਫਰ ਹਿਚਨਜ਼ੀ
ਸਾਧੂ ਬਿਨਿੰਗ
 

 

ਦਸੰਬਰ 15, 2011 ਵਾਲੇ ਦਿਨ ਉੱਘੇ ਨਾਸਤਿਕ ਲੇਖਕ ਅਤੇ ਪੱਤਰਕਾਰ ਕਰਿਸਟੋਫਰ ਹਿਚਨਜ਼ ਦੀ ਮੌਤ ਹੋ ਗਈ। ਉਹ 62 ਸਾਲ ਦੇ ਸਨ ਤੇ ਪਿਛਲੇ ਦੋ ਕੁ ਸਾਲਾ ਤੋਂ ਕੈਸਰ ਨਾਲ ਲੜ ਰਹੇ ਸਨ। ਹਿਚਨਜ਼ ਪੱਛਮ ਵਿਚਲੇ ਨਾਸਤਿਕਤਾ ਦੇ ਅਜੋਕੇ ਚਾਰ ਵੱਡੇ ਝੰਡਾਬਰਦਾਰਾ -ਰਿਚਰਡ ਡਾਕਿਨਜ਼, ਸੈਮ ਹੈਰਿਸ ਤੇ ਡੈਨੀਅਲ ਡੈਨਿੱਟ - ਵਿੱਚੋਂ ਇਕ ਸੀ। ਉਹ ਸਹੀ ਅਰਥਾ ਵਿਚ ਅਜ਼ਾਦ ਸੋਚ ਵਾਲਾ ਤੇ ਬਹੁਤ ਰੰਗੀਲੀ ਸ਼ਕਸੀਅਤ ਦਾ ਵਿਅਕਤੀ ਸੀ। ਹਿਚਨਜ਼ ਇੰਗਲੈਡ ਦਾ ਜੰਮਿਆ ਅਮਰੀਕਨ ਸ਼ਹਿਰੀ ਸੀ। ਆਪਣੀ ਖੁਬਸੂਰਤ ਤੇ ਤਿੱਖੀ ਚੋਭ ਵਾਲੀ ਅੰਗ੍ਰੇਜ਼ੀ ਲਿਖਣ ਦੀ ਯੋਗਤਾ ਕਰਕੇ ਉਹ ਵੱਖਰੀ ਪਛਾਣ ਰੱਖਦਾ ਸੀ।


ਉਹਨੇ ਦਰਜਨ ਤੋਂ ਵੱਧ ਕਿਤਾਬਾ ਲਿਖੀਆ ਪਰ ਉਹਦੀ 2007 ਵਿਚ ਛਪੀ ਪੁਸਤਕ ਗੌਡ ਇਜ਼ ਨਾਟ ਗ੍ਰੇਟ: ਹਾਓ ਰਿਲਿਜਨ ਪੋਇਜ਼ਨ ਐਵਰੀਥਿੰਗ ਨਾਲ ਉਹਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ। ਭਾਵੇ ਇਸ ਕਿਤਾਬ ਤੋਂ ਪਹਿਲਾ ਰਿਚਰਡ ਡਾਕਿਨਜ਼ ਦੀ ਪੁਤਸਕ ਦੀ ਗੌਡ ਡਿਲੂਜ਼ਨ ਅਤੇ ਸੈਮ ਹੈਰਿਸ ਦੀ ਪੁਸਤਕ ਦੀ ਇੰਡ ਆਫ ਫੇਥ ਨਾਸਤਿਕਤਾ ਦੇ ਖੇਤਰ ਵਿਚ ਕਾਫੀ ਚਰਚਿਤ ਸਨ ਪਰ ਹਿਚਨਜ਼ ਦੀ ਕਿਤਾਬ ਉਨ੍ਹਾ ਤੋਂ ਵੀ ਵੱਧ ਵਿਕੀ ਅਤੇ ਨਿਊ ਯਾਰਕ ਟਾਈਮਜ਼ ਦੀ ਬੈੱਸਟ ਸੈਲਰਜ਼ ਲਿਸਟ ਤੇ ਪਹਿਲੇ ਨੰਬਰ ਤੇ ਪਹੁੰਚੀ।


ਆਪਣੀ ਇਸ ਪੁਸਤਕ ਵਿਚ ਕਰਿਸਟੋਫਰ ਹਿਚਨਜ਼ ਨੇ ਬਹੁਤ ਸ਼ਕਤੀਸ਼ਾਲੀ ਤਰੀਕੇ ਨਾਲ ਨਾਸਤਿਕਤਾ ਦੇ ਹੱਕ ਵਿਚ ਦਲੀਲਾ ਪੇਸ਼ ਕੀਤੀਆ ਅਤੇ ਨਾਲ ਹੀ ਦਿਖਾਇਆ ਕਿ ਕਿਸ ਤਰ੍ਹਾ ਧਰਮ ਮਨੁੱਖਤਾ ਲਈ ਹਾਨੀਕਾਰਕ ਹੈ। ਪ੍ਰਮਾਤਮਾ ਦੀ ਹੋਂਦ ਤੋ ਇਨਕਾਰੀ ਦੂਜੇ ਚਿੰਤਕਾ ਵਾਗ ਹਿਚਨਜ਼ ਨੇ ਵੀ ਇਹ ਵਿਚਾਰ ਪੇਸ਼ ਕੀਤੇ ਕਿ ਪ੍ਰਮਾਤਮਾ ਨੇ ਮਨੁੱਖ ਜਾ ਕੁਦਰਤ ਦੀ ਉਤਪਤੀ ਨਹੀਂ ਕੀਤੀ ਸਗੋਂ ਇਸ ਤੋਂ ਉਲਟ ਮਨੁੱਖ ਨੇ ਪ੍ਰਮਾਤਮਾ ਪੈਦਾ ਕੀਤਾ, ਸਗੋਂ ਪੈਦਾ ਕੀਤੇ ਹਨ। ਇਹੀ ਕਾਰਨ ਹੈ ਕਿ ਹਰ ਕੋਈ ਆਪੋ ਆਪਣਾ ਵੱਖਰਾ ਰੱਬ ਤੇ ਉਹਨੂੰ ਮੰਨਾਉਣ ਪਰਚਾਉਣ ਦਾ ਵੱਖਰਾ ਵੱਖਰਾ ਤਰੀਕਾ ਚੁੱਕੀ ਫਿਰਦਾ ਹੈ। ਧਾਰਮਿਕ ਲੋਕਾ ਵਲੋਂ ਦਿੱਤੀ ਜਾਦੀ ਦਲੀਲ ਕਿ ਰੱਬ ਦੇ ਡਰ ਬਿਨਾ ਬੰਦਾ ਚੰਗਾ ਨਹੀਂ ਬਣ ਸਕਦਾ ਨੂੰ ਵੀ ਹਿਚਨਜ਼ ਨੇ ਜ਼ੋਰਦਾਰ ਸ਼ਬਦਾ ਵਿਚ ਰੱਦ ਕੀਤਾ। ਉਹਨੇ ਕਿਹਾ ਕਿ ਧਰਮ ਦੁਨੀਆ ਵਿਚ ਨਫਰਤ ਦਾ ਸਭ ਤੋਂ ਵੱਡਾ ਸੋਮਾ ਹੈ।


ਹਿਚਨਜ਼ ਬਹੁਤ ਵਿਵਾਦਗ੍ਰਸਤ ਸ਼ਖਸੀਅਤ ਸੀ। ਉਹ ਬਹਿਸ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਸੀ ਹਟਦਾ। ਲਿਖਤੀ ਰੂਪ ਵਿਚ ਵੀ ਤੇ ਟੈਲੀਵਿਯਨ ਉੱਤੇ ਵੀ ਉਹਦੀਆ ਬਹਿਸਾ ਜਿੱਥੇ ਨਵੇ ਵਿਚਾਰਾ ਨਾਲ ਭਰਪੂਰ ਹੁੰਦੀਆ ਸਨ ਉੱਥੇ ਦਿਲਚਸਪ ਵੀ ਹੁੰਦੀਆ। ਉਹਦੀਆ ਬਹੁਤ ਸਾਰੀਆ ਬਹਿਸਾ ਯੂਟਿਊਬ ਤੇ ਦੇਖੀਆ ਜਾ ਸਕਦੀਆ ਹਨ। ਆਪਣੇ ਸਿਆਸੀ ਵਿਚਾਰਾ ਵਿਚ ਉਹ ਪਹਿਲਾ ਕਮਿਉੂਨਿਸਟ ਵੀ ਰਿਹਾ ਪਰ ਬਾਅਦ ਵਿਚ ਇਕ ਅਮਰੀਕਨ ਕੌਮਵਾਦੀ (ਨੈਸ਼ਨਲਿਸਟ) ਬਣ ਕੇ ਬੁਸ਼ ਦੀ ਇਰਾਕ ਜੰਗ ਦਾ ਹਿਮਾਇਤੀ ਬਣਿਆ ਰਿਹਾ। ਪਰ ਜਿਹੜੀ ਇਕ ਗੱਲ ਕਰਕੇ ਉਹਦੇ ਵਿਰੋਧੀ ਵੀ ਉਹਦਾ ਸਤਿਕਾਰ ਕਰਦੇ ਸਨ, ਉਹ ਸੀ ਉਹਦੇ ਵਲੋਂ ਆਪਣੇ ਵਿਚਾਰਾ ਨੂੰ ਬਿਨਾ ਕਿਸੇ ਹਿਚਕਚਾਹਟ ਦੇ, ਬਿਨਾ ਕਿਸੇ ਡਰ ਭੌਅ ਦੇ ਜਾ ਲੁਕ ਲੁਕਾ ਦੇ, ਇਮਾਨਦਾਰੀ ਨਾਲ ਤੇ ਧੜੱਲੇਦਾਰ ਤਰੀਕੇ ਨਾਲ ਦੂਜਿਆ ਦੇ ਸਾਹਮਣੇ ਰੱਖਣਾ। ਆਪਣੀਆ ਲਿਖਤਾ ਵਿਚ ਉਹਨੇ ਇੰਗਲੈਡ ਦੀ ਰੌਇਲ ਫੈਮਲੀ, ਅਮਰੀਕਨ ਪ੍ਰੈਜ਼ੀਡੈਟ ਕਲਿੰਟਨ, ਮਦਰ ਟੈਰੇਸਾ ਵਰਗੇ ਲੋਕਾ ਦੀ ਬਹੁਤ ਸਖਤ ਸ਼ਬਦਾ ਵਿਚ ਅਲੋਚਨਾ ਕੀਤੀ। ਮਦਰ ਟੈਰੇਸਾ ਬਾਰੇ ਲਿਖੀ ਆਪਣੀ ਕਿਤਾਬ ਦਾ ਮਿਸ਼ਨਰੀ ਪੁਜ਼ੀਸ਼ਨ: ਮਦਰ ਟੈਰੇਸਾ ਇਨ ਥਿਊਰੀ ਐਡ ਪ੍ਰੈਕਟਿਸ ਵਿਚ ਉਹਨੇ ਲਿਖਿਆ ਕਿ ਮਦਰ ਟੈਰੇਸਾ ਕੱਟੜ, ਮੂਲਵਾਦੀ ਅਤੇ ਧੋਖੇਬਾਜ਼ ਹੈ ਜੋ ਗਰੀਬਾ ਦੀ ਦੇਖਭਾਲ ਕਰਨ ਨਾਲੋਂ ਆਪਣੇ ਕੈਥੋਲਿਕ ਧਰਮ ਨੂੰ ਫੈਲਾਉਣ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਹੈ।


ਹਿਚਨਜ਼ ਦੇ ਅਲੋਚਕ ਵੀ ਉਹਨੂੰ ਮਾਫ ਨਹੀਂ ਸੀ ਕਰਦੇ। ਉਨ੍ਹਾ ਅਨੁਸਾਰ ਉਹ ਪੇਸ਼ਾਵਰ ਝਗੜਾਲੂ ਸੀ ਜਿਹੜਾ ਲੋਕਾ ਦਾ ਦਿਲਪਰਚਾਵਾ ਕਰਦਾ ਸੀ। ਖੱਬੀ ਧਿਰ ਦੇ ਲੋਕ ਵਿਸ਼ੇਸ਼ ਤੌਰ ਤੇ ਉਹਦੀ ਤਿੱਖੀ ਆਲੋਚਨਾ ਕਰਦੇ ਸਨ। ਅਜਿਹੇ ਇਕ ਆਲੋਚਕ ਅਲੈਗਜ਼ੈਡਰ ਕੌਕਬਰਨ ਵਲੋਂ ਉਸ ਬਾਰੇ ਇਕ ਖੱਤ ਲਿਖਿਆ ਗਿਆ ਸੀ ਜਿਸ ਦਾ ਨਾਂ ਸੀ: ਇਕ ਝੂਠੇ, ਖੁਦਰਗਰਜ਼, ਮੋਟੇ, ਤਮਾਖੂਪੀਣੇ, ਸ਼ਰਾਬੀ, ਮੌਕਾਪ੍ਰਸਤ, ਸਨਕੀ ਕੱਬੇ ਬੰਦੇ ਦੇ ਨਾਅ ਖੱਤ। ਹਿਚਨਜ਼ ਦਾ ਆਪਣੇ ਬਾਰੇ ਕਹਿਣਾ ਸੀ ਕਿ ਮੈ, ਕਿਸੇ ਪਾਰਟੀ ਦਾ ਮੈਬਰ ਨਹੀਂ। ਮੇਰੀ ਕੋਈ ਵਿਚਾਰਧਾਰਾ ਨਹੀਂ। ਮੈ ਤਰਕਵਾਦੀ ਹਾ। ਮੈ ਅੰਤਰਰਾਸ਼ਟਰੀ ਪੱਧਰ ਤੇ ਜਹਾਲਤ, ਅੰਧਵਿਸ਼ਵਾਸ ਅਤੇ ਮੂਰਖਤਾ, ਜਿਹੜੀ ਸਾਡੇ ਹਰ ਪਾਸੇ ਛਾਈ ਹੋਈ ਹੈ, ਨਾਲ ਚਲਦੀ ਵਿਗਿਆਨ ਅਤੇ ਤਰਕ ਦੀ ਜੱਦੋਜਿਹਦ ਵਿਚ ਜੋ ਕੁਛ ਕਰ ਸਕਦਾ ਹਾ ਕਰਦਾ ਹਾ।


ਜਿਹੜੀ ਚੀਜ਼ ਹਿਚਨਜ਼ ਨੂੰ ਪੰਜਾਬੀ ਨਜ਼ਰੀਏ ਤੋਂ ਦਿਲਕਸ਼ ਬਣਾਉਂਦੀ ਹੈ, ਉਹ ਹੈ ਉਹਦੀ ਫੱਕਰ ਸ਼ਖਸੀਅਤ। ਉਹ ਅਕਸਰ ਕੈਮਰੇ ਦੇ ਸਾਹਮਣੇ ਹੱਥ ਵਿਚ ਸ਼ਰਾਬ ਦਾ ਗਲਾਸ ਤੇ ਸਿਗਰਟ ਫੜੀ ਬੈਠਾ ਬਹਿਸ ਕਰਦਾ ਦਿਖਾਈ ਦਿੰਦਾ ਤੇ ਸਵਾਲ ਪੁੱਛਣ ਵਾਲੇ ਨੂੰ ਸਿੱਧਾ ਕਹਿ ਦਿੰਦਾ ਕਿ ਤੇਰਾ ਸਵਾਲ ਬੇਵਕੂਫੀ ਨਾਲ ਭਰਿਆ ਪਿਆ ਹੈ। ਅਜਿਹੀ ਸ਼ਖਸੀਅਤ ਅਜੋਕੇ ਪੰਜਾਬੀ ਭਾਈਚਾਰੇ ਵਿਚ ਸਗੋਂ ਵੱਡੇ ਭਾਰਤੀ ਭਾਈਚਾਰੇ ਵਿਚ ਵੀ ਸੰਭਵ ਨਹੀ ਜਾਪਦੀ। ਸਾਡੇ ਹਰ ਕਿਸਮ ਦੇ ਆਲੋਚਕ ਵੀ ਲੋਕਾ ਸਾਹਮਣੇ ਇਕ ਵਿਸ਼ੇਸ਼ ਕਿਸਮ ਦਾ ਪ੍ਰਤੀਬਿੰਬ ਹੀ ਪੇਸ਼ ਕਰਦੇ ਹਨ, ਪ੍ਰਾਈਵੇਟ ਮਹਿਫਲਾ ਵਿਚ ਤਾ ਹਿਚਨਜ਼ ਵਰਗੇ ਪੰਜਾਬੀ ਵੀ ਅਨੇਕਾ ਹੋਣਗੇ ਪਰ ਸਾਹਮਣੇ ਲੋਕਾ ਵਿਚ ਵਿਚਰਨ ਵਾਲਾ ਸ਼ਾਇਦ ਕੁਝ ਹੱਦ ਤੱਕ ਖੁਸ਼ਵੰਤ ਸਿੰਘ ਹੀ ਹੋਵੇ। ਨੁਕਤਾ ਇਹ ਨਹੀਂ ਕਿ ਆਮ ਬੰਦੇ ਨੂੰ ਹਿਚਨਜ਼ ਵਰਗਾ ਬਣਨਾ ਚਾਹੀਦਾ ਹੈ, ਨੁਕਤਾ ਇਹ ਹੈ ਕਿ ਇਸ ਕਿਸਮ ਦੀ ਸ਼ਖਸੀਅਤ ਲਈ ਵੀ ਸਮਾਜ ਵਿਚ ਥਾ ਹੋਣੀ ਚਾਹੀਦੀ ਹੈ। ਪੰਜਾਬੀ ਤੇ ਭਾਰਤੀ ਸਮਾਜ ਵਿਚ ਵਿਆਪਕ ਪੱਧਰ ਤੇ ਫੈਲੇ ਪਖੰਡ ਨੂੰ ਵੰਗਾਰਨ ਲਈ ਸ਼ਾਇਦ ਇਹ ਜ਼ਰੂਰੀ ਹੈ।

Welcome to WatanPunjabi.ca
Home  |  About us  |  Font Download  |  Contact us

2007-08 WatanPunjabi.ca, Canada

Website Designed by Gurdeep Singh +91 98157 21346