Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ‘ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਫਿਲਮ ਰਿਵੀਊ
ਬੋਲ
ਸਾਧੂ ਬਿਨਿੰਗ
 

 


ਬੋਲ ਪਾਕਿਸਤਾਨ ਵਿਚ ਬਣੀ ਬਹੁਤ ਹੀ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਫਿਲਮ ਹੈ। ਇਹ ਪਾਕਿਸਤਾਨੀ ਸਮਾਜ ਦੇ ਬਹੁਤ ਸਾਰੇ ਮਸਲਿਆ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਆਮ ਦੇਖਣ ਵਾਲੇ ਨੂੰ ਵੀ ਸੋਚਣ ਵਾਸਤੇ ਮਜਬੂਰ ਕਰਦੀ ਹੈ। ਬੋਲ ਸ਼ਬਦ ਸੁਣਦਿਆ ਹੀ ਫੈਜ਼ ਅਹਿਮਦ ਫੈਜ਼ ਦੀ ਇਨਕਲਾਬੀ ਕਵਿਤਾ ਯਾਦ ਆ ਜਾਦੀ ਹੈ - ‘ਬੋਲ ਕਿ ਲਬ ਆਜ਼ਾਦ ਹੈ ਤੇਰੇ, ਬੋਲ ਕਿ ਜ਼ੁਬਾ ਅਬ ਤੱਕ ਤੇਰੀ ਹੈ।‘ ਇਸ ਫਿਲਮ ਦੀ ਸ਼ੁਰੂਆਤ ਵੀ ਇਸੇ ਵਿਚਾਰ ਨਾਲ ਹੁੰਦੀ ਹੈ। ਜ਼ੈਨਬ (ਹੁਮੇਮਾ ਮਲਿਕ) ਫਾਸੀ ਦੀ ਉਡੀਕ ਕਰ ਰਹੀ ਹੈ ਤੇ ਚੁੱਪ ਚਾਪ ਆਪਣੇ ਕੀਤੇ ਜ਼ੁਰਮ ਲਈ ਸਜ਼ਾ ਪਾਉਣਾ ਚਾਹੁੰਦੀ ਹੈ। ਉਹਦਾ ਗੁਆਢੀ ਤੇ ਹਮਦਰਦ ਨੌਜਵਾਨ ਮੁੰਡਾ ਮੁਸਤਫਾ (ਆਤਿਫ ਅਸਲਮ) ਜੋ ਇਕ ਡਾਕਟਰ ਹੈ, ਉਸ ਨੂੰ ਕਹਿੰਦਾ ਹੈ ਕਿ ਉਹ ਆਪਣੀ ਕਹਾਣੀ ਦੱਸੇ, ਬੋਲੇ। ਉਹਦਾ ਕਹਿਣਾ ਹੈ ਕਿ ‘ਹਮਾਰੀਆ ਬੁਰਾਈਆ ਇਸ ਲੀਏ ਖਤਮ ਨਹੀਂ ਹੋ ਰਹੀ ਕਿ ਹਮ ਬੋਲਤੇ ਨਹੀਂ ਹੈ - ਖਾਮੋਸ਼ ਹੋ ਜਾਤੇ ਹੈ - ਜ਼ਰਾ ਸੋਚੋ ਆਪ ਕੀ ਕਹਾਨੀ ਸੁਨ ਕਰ ਅਗਰ ਏਕ ਭੀ ਘਰ ਬਦਲ ਗਿਆ ਤੋ ਕਿਤਨੀ ਲੜਕੀਓ ਕੀ ਜ਼ਿੰਦਗੀਆ ਬਦਲ ਜਾਏਗੀ।‘ ਇਸ ਤਰ੍ਹਾ ਫਾਸੀ ਲੱਗਣ ਤੋਂ ਕੁਝ ਪਲ ਪਹਿਲਾ ਜ਼ੈਨਬ ਆਪਣੇ ਪਰਵਾਰ ਦੀ ਕਹਾਣੀ ਮੀਡੀਏ ਨੂੰ ਦੱਸਦੀ ਹੈ।


ਲੇਖਕ ਤੇ ਡਾਇਰੈਕਟਰ ਸ਼ੋਇਬ ਮਨਸੂਰ ਨੇ 2007 ਵਿਚ ਫਿਲਮ ‘ਖੁਦਾ ਕੇ ਲੀਏ‘ ਨਾਲ ਮਸ਼ਹੂਰੀ ਪ੍ਰਾਪਤ ਕੀਤੀ ਸੀ। ਹੁਣ ਉਸ ਨੇ ਬੋਲ ਰਾਹੀਂ ਕਈ ਗੰਭੀਰ ਸਮਾਜਿਕ ਮਸਲੇ ਬਹੁਤ ਕਲਾਤਮਕ ਤਰੀਕੇ ਨਾਲ ਉਭਾਰੇ ਹਨ ਅਤੇ ਸੋਚ ਨੂੰ ਹਲੂਣਾ ਦੇਣ ਵਾਲੀ ਇਕ ਹੋਰ ਅਸਰਦਾਰ ਕਿਰਤ ਦਰਸ਼ਕਾ ਅੱਗੇ ਪੇਸ਼ ਕੀਤੀ ਹੈ।


ਜ਼ੈਨਬ ਇਕ ਆਮ ਗਰੀਬ ਪਰਵਾਰ ਦੀ ਵੱਡੀ ਲੜਕੀ ਹੈ। ਉਸ ਦਾ ਪਿਓ ਜੱਦੀ-ਪੁਸ਼ਤੀ ਹਕੀਮੀ ਕਰਦਾ ਹੈ ਪਰ ਸਮੇ ਦੇ ਬਦਲਣ ਨਾਲ ਹੁਣ ਉਸ ਦਾ ਕੰਮ ਏਨਾ ਕਮਾਈ ਵਾਲਾ ਨਹੀਂ ਰਿਹਾ। ਹਕੀਮ (ਮਨਜ਼ਰ ਸਹਿਬਾਈ) ਬੜਾ ਧਾਰਮਿਕ ਤੇ ਇਮਾਨਦਾਰ ਮੁਸਲਮਾਨ ਹੈ ਅਤੇ ਹਰ ਕੰਮ ਧਰਮ, ਸਭਿਆਚਾਰ ਅਤੇ ਆਪਣੇ ਖਾਨਦਾਨੀ ਵਿਰਸੇ ਵਿੱਚੋਂ ਮਿਲੀ ਸਿੱਖਿਆ ਅਨੁਸਾਰ ਕਰਦਾ ਹੈ। ਉਹ ਆਪਣੀ ਵਲੋਂ ਹਰ ਕੰਮ ਸੋਚ ਸਮਝ ਕੇ ਇਮਾਨਦਾਰੀ ਨਾਲ ਸਹੀ ਕਰਦਾ ਹੈ ਤੇ ਉਹਨੂੰ ਆਪਣੇ ਆਪ ‘ਤੇ ਏਨਾ ਵਿਸ਼ਵਾਸ ਹੈ ਕਿ ਆਪਣੇ ਕੀਤੇ ਕਿਸੇ ਵੀ ਕੰਮ ਲਈ ਉਸ ਦੇ ਮਨ ਵਿਚ ਕੋਈ ਸ਼ੰਕਾ ਨਹੀਂ ਉੱਭਰਦੀ। ਉਹ ਪੁੱਤ ਦੀ ਖਾਹਿਸ਼ ਵਿਚ ਧੀ ਤੇ ਧੀ ਪੈਦਾ ਕਰੀ ਜਾ ਰਿਹਾ ਹੈ। ਫਿਲਮ ਵਿਚ ਇਹ ਨੁਕਤਾ ਕਾਫੀ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਗਿਆ ਹੈ। ਜ਼ੈਨਬ ਦੇ ਬਾਪ ਦੀ ਸੋਚ ਅਨੁਸਾਰ ਜੋ ਕੁਝ ਹੁੰਦਾ ਹੈ ਅੱਲਾ ਦੀ ਮਰਜ਼ੀ ਨਾਲ ਹੁੰਦਾ ਹੈ - ‘ਜਿਸ ਨੇ ਚੋਂਜ ਦੀ ਹੈ ਵੋ ਚੋਗਾ ਵੀ ਦੇਤਾ ਹੈ।‘ ਇਸ ਦੇ ਵਿਰੋਧ ਵਿਚ ਜ਼ੈਨਬ ਦਾ ਕਹਿਣਾ ਹੈ ਕਿ ਜੇ ਤੁਸੀਂ ਬੱਚਿਆ ਨੂੰ ਚੰਗੀ ਤਰ੍ਹਾ ਪਾਲ਼ ਨਹੀ ਸਕਦੇ ਤਾ ਪੈਦਾ ਨਹੀ ਕਰਨੇ ਚਾਹੀਦੇ। ਫਿਲਮ ਦੇ ਐਨ ਅਖੀਰ ਵਿਚ ਜ਼ੈਨਬ ਕਹਿੰਦੀ ਹੈ ਕਿ ਇਸ ਤਰੀਕੇ ਨਾਲ ਬੱਚੇ ਪੈਦਾ ਕਰਨਾ ਵੀ ਜ਼ੁਰਮ ਹੋਣਾ ਚਾਹੀਦਾ ਹੈ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਦਾ ਇਹ ਸਵਾਲ ਕਿ ਜਦ ‘ਖਿਲਾ ਨਹੀਂ ਸਕਦੇ ਤੋਂ ਪੈਦਾ ਕਿਓ ਕਰਤੇ ਹੋ?‘ ਥੋੜ੍ਹੇ ਕੀਤੇ ਤੁਹਾਡਾ ਪਿੱਛਾ ਨਹੀ ਛੱਡਦਾ।


ਹਕੀਮ ਸਾਹਿਬ ਦੀਆ ਪੈਦਾ ਕੀਤੀਆ ਕੁਲ ਚੌਦਾ ਧੀਆ ਵਿੱਚੋਂ ਸੱਤ ਬਚ ਰਹਿੰਦੀਆ ਹਨ ਤੇ ਅੱਠਵੀਂ ਵਾਰ ਉਸ ਦੇ ਘਰ ਪੁੱਤ ਜੰਮਦਾ ਹੈ ਪਰ ਉਹ ਖੁਸਰਾ ਹੈ। ਹਕੀਮ ਸਮਾਜ ਦੇ ਡਰੋਂ ਉਸ ਨੂੰ ਜਨਮ ਸਮੇ ਮਾਰਨ ਦੀ ਕੋਸ਼ਸ਼ ਕਰਦਾ ਹੈ। ਮੁੰਡੇ ਦੀ ਮਾ ਉਹਨੂੰ ਇਹ ਕੰਮ ਕਰਨ ਨਹੀਂ ਦਿੰਦੀ। ਇਸ ਪਾਤਰ ਰਾਹੀਂ ਸ਼ੋਇਬ ਮਨਸੂਰ ਨੇ ਪਾਕਿਸਤਾਨੀ (ਭਾਰਤੀ ਵੀ) ਸਮਾਜ ਦੇ ਲਿੰਗ ਅਤੇ ਕਾਮਿਕਤਾ ਨਾਲ ਸਬੰਧਤ ਮਸਲੇ ਦੇ ਕਈ ਘਿਨਾਉਣੇ ਪੱਖ ਇਸ ਤਰ੍ਹਾ ਉਘਾੜੇ ਹਨ ਕਿ ਦੇਖਣ ਵਾਲੇ ਨੂੰ ਹਰ ਹਾਲਤ ਵਿਚ ਇਸ ਬਾਰੇ ਸੋਚਣ ਲਈ ਮਜਬੂਰ ਹੋਣਾ ਪੈਦਾ ਹੈ ਕਿ ਜੋ ਹੈ ਉਹ ਠੀਕ ਨਹੀਂ ਹੈ, ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਫਿਲਮ ਵਿਚ ਇਸੇ ਕਿਸਮ ਦਾ ਇਕ ਹੋਰ ਮਸਲਾ ਸਾਹਮਣੇ ਲਿਆਦਾ ਗਿਆ ਹੈ ਕਿ ਸਮਾਜ ਵਿਚਲੇ ਜਿਨ੍ਹਾ ਲੋਕਾ ਦਾ ਜੱਦੀ-ਪੁਸ਼ਤੀ ਕੰਮ ਵੇਸਵਾਗਿਰੀ ਹੈ ਉਹ ਸਮਾਜ ਨੂੰ ਕਿਸ ਤਰੀਕੇ ਨਾਲ ਦੇਖਦੇ ਹਨ। ਜਿੱਥੇ ਬਾਕੀ ਦੇ ਪਾਕਿਸਤਾਨੀ ਤੇ ਭਾਰਤੀ ਸਮਾਜ ਵਿਚ ਕੁੜੀ ਦਾ ਪੈਦਾ ਹੋਣਾ ਇਕ ਬਹੁਤ ਘਾਟੇ ਵਾਲੀ ਘਟਨਾ ਹੈ ਉੱਥੇ ਇਸ ਕਿੱਤੇ ਦੇ ਲੋਕਾ ਵਾਸਤੇ ਇਹ ਬਹੁਤ ਵੱਡੀ ਫਾਇਦੇ ਵਾਲੀ ਗੱਲ ਹੈ। ਹਕੀਮ ਆਪਣੀ ਕੁੜੀਆ ਪੈਦਾ ਕਰਨ ਦੀ ਯੋਗਤਾ (ਓਦਾ ਆਪਣੇ ਘਰ ਜੰਮੀਆ ਕੁੜੀਆ ਲਈ ਉਹ ਆਪਣੀ ਘਰ ਵਾਲੀ ਨੂੰ ਹੀ ਕਸੂਰਵਾਰ ਮੰਨਦਾ ਹੈ) ਦੀ ਵਰਤੋਂ ਕਰ ਕੇ ਲੋੜ ਸਮੇ ਇਨ੍ਹਾ ਲੋਕਾ ਤੋਂ ਪੈਸੇ ਕਮਾਉਦਾ ਹੈ। ਫੇਰ ‘ਗੰਦੇ ਥਾ‘ ਤੋ ਆਏ ਨੋਟਾ ਨੂੰ ਸਾਬਣ ਨਾਲ ਧੋਂਦਾ ਹੈ। ਇਕ ਧਾਰਮਿਕ ਇਨਸਾਨ ਆਪਣੀ ਲੋੜ ਲਈ ਅਜੀਬ ਕਿਸਮ ਦੀ ਗੱਲ ਕਰਦਾ ਹੈ ਪਰ ਉਸ ਨੂੰ ਇਹ ਕਿਸੇ ਤਰ੍ਹਾ ਵੀ ਗਲਤ ਨਹੀ ਜਾਪਦੀ।


ਹਕੀਮ ਆਪਣੀਆ ਲੜਕੀਆ ਨੂੰ ਵਿਦਿਆ ਦੇਣ ਦੇ ਖਿਲਾਫ ਹੈ ਭਾਵੇ ਸਕੂਲ ਉਹਦੇ ਘਰ ਦੇ ਬਿਲਕੁਲ ਨਾਲ ਹੈ। ਇਸ ਪਿਛਾਹ ਖਿੱਚੂ ਸੋਚ ਨੂੰ ਉਘਾੜਨ ਲਈ ਗੁਆਢ ਵਿਚ ਰਹਿੰਦਾ ਪਰਵਾਰ ਦਿਖਾਇਆ ਗਿਆ ਹੈ ਜਿਨ੍ਹਾ ਦੇ ਮੁੰਡਾ ਤੇ ਕੁੜੀ ਦੋਵੇ ਪੜ੍ਹ ਰਹੇ ਹਨ। ਮੁਸਤਫਾ ਨਾਅ ਦਾ ਉਹ ਮੁੰਡਾ ਗਾਉਣ ਦਾ ਸ਼ੌਕ ਵੀ ਰੱਖਦਾ ਹੈ ਤੇ ਡਾਕਟਰੀ ਦੀ ਸਿੱਖਿਆ ਲੈ ਰਿਹਾ ਹੈ। ਹਕੀਮ ਦੀ ਇਕ ਕੁੜੀ ਜੋ ਗਾਇਕ ਬਣਨ ਦੀ ਚਾਹਵੰਦ ਹੈ ਮੁਸਤਫਾ ਨਾਲ ਰਲ਼ ਕੇ ਆਪਣੇ ਬਾਪ ਤੋ ਚੋਰੀਂ ਬਾਹਰ ਗਾਉਣ ਵੀ ਜਾਦੀ ਹੈ। ਮੁਸਲਮਾਨ ਧਰਮ ਵਿਚਲੇ ਸ਼ੀਆ ਤੇ ਸੁੰਨੀ ਦੇ ਫਰਕ ਕਰ ਕੇ ਹਕੀਮ ਆਪਣੀ ਇਸ ਲੜਕੀ ਦਾ ਵਿਆਹ ਮੁਸਤਫਾ ਨਾਲ ਕਰਨ ਦੀ ਥਾ ਕੁੜੀ ਨਾਲੋਂ ਤਿੱਗਣੀ ਉਮਰ ਦੇ ਬੰਦੇ ਨਾਲ ਕਰਨ ਨੂੰ ਤਿਆਰ ਹੈ।


ਹਕੀਮ ਦੀ ਵੱਡੀ ਲੜਕੀ ਜ਼ੈਨਬ ਆਪਣੇ ਪਤੀ ਨੂੰ ਛੱਡ ਕੇ ਮੁੜ ਆਪਣੇ ਬਾਪ ਦੇ ਘਰ ਰਹਿੰਦੀ ਹੈ। ਹਕੀਮ ਦੇ ਘਰ ਵਾਲੀ ਨੂੰ ਕਿਸੇ ਵੀ ਮਸਲੇ ਬਾਰੇ ਬੋਲਣ ਦਾ ਜਾ ਕੋਈ ਰਾਇ ਰੱਖਣ ਦਾ ਬਿਲਕੁਲ ਹੱਕ ਨਹੀਂ ਹੈ। ਘਰ ਵਿਚ ਬਾਪ ਦੇ ਕੰਮਾ ਵਿਰੁੱਧ ਪੈਰ ਪੈਰ ‘ਤੇ ਜ਼ੈਨਬ ਆਵਾਜ਼ ਉਠਾਉਂਦੀ ਹੈ ਅਤੇ ਉਸ ਦੇ ਦਕਿਆਨੂਸੀ ਵਿਚਾਰਾ ਨੂੰ ਨਵੀ ਸੇਧ ਦੇਣ ਦੀ ਕੋਸ਼ਸ਼ ਕਰਦੀ ਹੈ। ਉਸ ਦੀਆ ਇਹ ਕੋਸ਼ਸ਼ਾ ਕੋਈ ਸਾਰਥਕ ਨਤੀਜਾ ਨਹੀਂ ਕੱਢਦੀਆ ਸਗੋ ਸਿੱਟਾ ਹਿੰਸਾ ਵਿਚ ਨਿਕਲਦਾ ਹੈ। ਏਥੇ ਸ਼ੋਇਬ ਮਨਸੂਰ ਜ਼ੈਨਬ ਕੋਲੋਂ ਉਹ ਹੀ ਵਿਚਾਰ ਪੇਸ਼ ਕਰਵਾਉਂਦਾ ਹੈ ਜੋ ਇਸਲਾਮ ਦੇ ਘੇਰੇ ਵਿਚ ਆਉਂਦੇ ਹਨ। ਉਸ ਦੀ ਮਜਬੂਰੀ ਸਮਝ ਪੈਦੀ ਹੈ। ਪਰ ਦਰਸ਼ਕ ਸਹਿਜੇ ਹੀ ਇਸ ਤੋਂ ਅੱਗੇ ਸੋਚ ਸਕਦੇ ਹਨ ਕਿ ਜੇ ਇਹ ਹਕੀਮ ਬਾਪ ਆਪਣੇ ਫੈਸਲੇ ਧਰਮ, ਸਭਿਆਚਾਰ ਤੇ ਖਾਨਦਾਨ ਦਾ ਕੂੜਾ ਛੱਡ ਕੇ ਤੇ ਇਨਸਾਨੀਅਤ ਨੂੰ ਸਾਹਮਣੇ ਰੱਖ ਕੇ ਤਰਕ ਨਾਲ ਕਰੇ ਤਾ ਉਹ ਕਦੇ ਵੀ ਇਸ ਕਿਸਮ ਦੇ ਅਣਮਨੁੱਖੀ ਤੇ ਗੈਰ-ਕੁਦਰਤੀ ਕੰਮ ਨਾ ਕਰੇ। ਇਸ ਫਿਲਮ ਵਿਚ ਦਰਸ਼ਕ ਨੂੰ ਇਸ ਸੋਚ ਵਲ ਮੋੜਨ ਦੀ ਸ਼ਕਤੀ ਹੈ।


ਕਲਾਤਮਕ ਪੱਖੋਂ ਬੋਲ ਪੂਰੀ ਕਾਮਯਾਬ ਫਿਲਮ ਹੈ। ਹਰ ਪਲ ਦਰਸ਼ਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਸਮਾਜ ਦੇ ਵੱਖਰੇ ਵੱਖਰੇ ਗੰਭੀਰ ਮਸਲਿਆ ਨੂੰ ਸ਼ਾਨਦਾਰ ਤਰੀਕੇ ਨਾਲ ਇਕ ਪਰਵਾਰ ਦੇ ਜੀਆ ਦੀਆ ਜ਼ਿੰਦਗੀਆ ਨਾਲ ਬੁਣ ਕੇ ਪੇਸ਼ ਕੀਤਾ ਗਿਆ ਹੈ। ਫਿਲਮ ਕਹਾਣੀ ਦੇ ਪੱਖੋ ਤਾ ਦੇਖਣਯੋਗ ਹੈ ਹੀ ਨਾਲ ਹੀ ਇਸ ਵਿਚ ਹਰ ਕਲਾਕਾਰ ਵਲੋ ਕਮਾਲ ਦੀ ਅਦਾਕਾਰੀ ਪੇਸ਼ ਕੀਤੀ ਗਈ ਹੈ। ਸਿਰਫ ਮੁੱਖ ਭੂਮਕਾਵਾ ਨਿਭਾਅ ਰਹੇ ਅਦਾਕਾਰ ਹੀ ਕਮਾਲ ਨਹੀਂ ਕਰਦੇ ਸਗੋਂ ਕਈ ਅਦਾਕਾਰ ਜਿਹੜੇ ਛੋਟੇ ਛੋਟੇ ਰੋਲਾਂ ਵਿਚ ਕੁਝ ਪਲ ਹੀ ਸਾਹਮਣੇ ਆਉਂਦੇ ਹਨ ਉਹ ਵੀ ਚੇਤੇ ‘ਚ ਖੁੱਭ ਜਾਦੇ ਹਨ। ਫਿਲਮ ਵਿਚ ਪਾਤਰ ਉਰਦੂ, ਪੰਜਾਬੀ ਤੇ ਕਿਤੇ ਕਿਤੇ ਅੰਗ੍ਰੇਜ਼ੀ ਬੋਲਦੇ ਹਨ। ਬੋਲੀਆ ਦੀ ਇਹ ਢੁੱਕਵੀ ਵਰਤੋ ਫਿਲਮ ਨੂੰ ਮੌਲਿਕਤਾ ਬਖਸ਼ਦੀ ਹੈ। ਨਿਰਦੇਸ਼ਕ ਸ਼ੋਇਬ ਮਨਸੂਰ ਇਸ ਉਤਮ ਕਿਰਤ ਲਈ ਵਧਾਈ ਦਾ ਹੱਕਦਾਰ ਹੈ। 

 

 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346