Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ‘ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਫਿਲਮ ਰਿਵੀਊ
ਨੀਰੋਜ਼ ਗੈੱਸਟ (ਨੀਰੋ ਦੇ ਮਹਿਮਾਨ): ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ
-ਰਿਵੀਊਕਾਰ: ਸੁਖਵੰਤ ਹੁੰਦਲ
 

 

ਡਾਇਰੈਕਟਰ: ਦੀਪਾ ਭਾਟੀਆ

ਹਿੰਦੁਸਤਾਨ ਦੇ ਪੇˆਡੂ ਖੇਤਰ ਬਾਰੇ ਸ਼ਿੱਦਤ, ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲਿਖਣ ਵਾਲੇ ਪੱਤਰਕਾਰ ਪੀ ਸਾਈਨਾਥ ਦੇ ਕੰਮ ਉੱਤੇ ਬਣੀ ਇਹ ਡਾਕੂਮੈˆਟਰੀ ਹਿੰਦੁਸਤਾਨ ਵਿੱਚ ਪੈਦਾ ਹੋਏ ਖੇਤੀਬਾੜੀ ਸੰਕਟ ਕਾਰਨ ਕਿਸਾਨਾˆ ਵਲੋਂ ਕੀਤੀਆˆ ਜਾ ਰਹੀਆˆ ਖੁਦਕਸ਼ੀਆˆ ਬਾਰੇ ਬਹੁਪੱਖੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਡਾਕੂਮੈˆਟਰੀ ਵਿੱਚ ਸਾਈਨਾਥ ਬਹੁਤ ਹੀ ਸਪਸ਼ਟ ਅਤੇ ਸ਼ਕਤੀਸ਼ਾਲੀ ਢੰਗ ਨਾਲ ਇਹ ਦਰਸਾਉਂਦਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਇਲਾਕਿਆˆ ਵਿੱਚ ਵਾਪਰ ਰਹੀਆˆ ਇਹਨਾˆ ਖੁਦਕਸ਼ੀਆˆ ਦੀ ਅਸਲ ਜੜ੍ਹ ਵਿਸ਼ਵ ਪੱਧਰ ‘ਤੇ ਕੰਮ ਕਰ ਰਿਹਾ ਆਰਥਿਕ ਅਤੇ ਸਿਆਸੀ ਪ੍ਰਬੰਧ ਹੈ।



ਮਹਾਰਾਸ਼ਟਰ ਦੇ ਪੇਂਡੂ ਇਲਾਕਿਆˆ ਵਿੱਚ ਖੁਦਕਸ਼ੀਆˆ ਕਰ ਚੁੱਕੇ ਕਿਸਾਨਾˆ ਦੇ ਪਰਿਵਾਰਾˆ ਨਾਲ ਕੀਤੀਆˆ ਮੁਲਾਕਾਤਾˆ ਉਹਨਾˆ ਪਰਿਵਾਰਾˆ ਦੇ ਦੁੱਖ ਦਰਦ ਨੂੰ ਪੇਸ਼ ਕਰਨ ਦੇ ਨਾਲ ਨਾਲ ਹਿੰਦੁਸਤਾਨ ਦੇ ਪੇˆਡੂ ਇਲਾਕਿਆˆ ਵਿਚਲੀ ਬੇਵਸੀ, ਮਜ਼ਬੂਰੀ ਅਤੇ ਲਾਚਾਰੀ ਨੂੰ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆˆ ਹਨ। ਪੇˆਡੂ ਖੇਤਰ ਦੀ ਪੱਤਰਕਾਰੀ ਦੇ ਆਪਣੇ ਲੰਮੇ ਤਜਰਬੇ ਦੇ ਆਧਾਰ ‘ਤੇ ਪੀ ਸਾਈਨਾਥ ਵਲੋਂ ਇਹਨਾˆ ਖੁਦਕਸ਼ੀਆˆ ਬਾਰੇ ਕੀਤਾ ਵਿਸ਼ਲੇਸ਼ਣ ਇਹਨਾˆ ਖੁਦਕਸ਼ੀਆˆ ਨੂੰ ਵੱਡੇ ਸੰਦਰਭ ਵਿੱਚ ਦੇਖਣ ਵਿੱਚ ਸਹਾਈ ਹੁੰਦਾ ਹੈ।


ਸਾਈਨਾਥ ਆਪਣੀਆˆ ਟਿੱਪਣੀਆˆ ਵਿੱਚ ਪੇਂਡੂ ਖੇਤਰ ਦੇ ਸੰਕਟ ਦੇ ਨਾਲ ਨਾਲ ਹਿੰਦੁਸਤਾਨ ਦੇ ਵਸ਼ਿਸ਼ਟ ਅਤੇ ਅਮੀਰ ਵਰਗ ਅਤੇ ਸਰਕਾਰ ਦੀਆˆ ਨੀਤੀਆˆ ਉੱਪਰ ਵੀ ਵਿਅੰਗਮਈ ਅਤੇ ਕਰਾਰੀਆˆ ਚੋਟਾˆ ਕਰਦਾ ਹੈ। ਉਹ ਕਹਿੰਦਾ ਹੈ ਕਿ ਹਿੰਦੁਸਤਾਨ ਦੇ ਅਮੀਰ ਲੋਕਾˆ ਦੇ ਨੁਮਾਇੰਦੇ ਸਰਕਾਰ ਨੂੰ ਇਹ ਸੁਝਾਅ ਦਿੰਦੇ ਹਨ, ਕਿ ਜੇ ਉਸ ਨੇ “ਕਮਜ਼ੋਰਾˆ ਦੀ ਮਦਦ ਕਰਨੀ ਹੈ ਤਾˆ ਉਸ ਨੂੰ ਤੱਕੜਿਆˆ ਦੀ ਮਦਦ ਕਰਨੀ ਚਾਹੀਦੀ ਹੈ।” ਉਸ ਦਾ ਵਿਚਾਰ ਹੈ ਕਿ ਸਰਕਾਰ ਉਹਨਾˆ ਦੀ ਇਹ ਗੱਲ ਸੁਣ ਰਹੀ ਹੈ। ਨਤੀਜੇ ਵਜੋˆ ਸਰਕਾਰ ਦੀਆˆ ਅਜੋਕੀਆˆ ਨੀਤੀਆˆ ਹਿੰਦੁਸਤਾਨ ਵਿੱਚ ਅਮੀਰ ਅਤੇ ਗਰੀਬ ਵਿੱਚ ਪਾੜਾ ਵਧਾ ਰਹੀਆˆ ਹਨ।


ਹੁਣ ਸਵਾਲ ਉੱਠ ਸਕਦਾ ਹੈ ਕਿ ਜੇ ਹਿੰਦੁਸਤਾਨ ਵਿੱਚ ਅਜਿਹੇ ਹਾਲਤ ਹਨ ਤਾˆ ਇਹ ਗੱਲ ਮੀਡੀਏ ਰਾਹੀਂ ਲੋਕਾˆ ਦੇ ਸਾਹਮਣੇ ਕਿਉਂ ਨਹੀਂ ਆ ਰਹੀ? ਮੀਡੀਏ ਵਲੋਂ ਹਿੰਦੁਸਤਾਨ ਬਾਰੇ ਪੇਸ਼ ਕੀਤੀ ਜਾ ਰਹੀ ਤਸਵੀਰ ਵਿੱਚ ਤਾˆ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਹਾਕਿਆˆ ਦੌਰਾਨ ਹਿੰਦੁਸਤਾਨ ਵਿੱਚ ਬਹੁਤ ਖੁਸ਼ਹਾਲੀ ਆਈ ਹੈ। ਸਾਈਨਾਥ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ, ਦੁਨੀਆ ਵਿੱਚ ਸਭ ਨਾਲੋਂ ਜ਼ਿਆਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹਿੰਦੁਸਤਾਨ ਦਾ ਮੀਡੀਆ ਬੇਸ਼ੱਕ ਸਿਆਸੀ ਤੌਰ ‘ਤੇ ਤਾˆ ਅਜ਼ਾਦ ਹੈ ਪਰ ਉਹ ਮੁਨਾਫੇ ਦੀ ਕੈਦ ਵਿੱਚ ਹੈ। ਇਸ ਲਈ ਇਸ ਮੀਡੀਏ ਵਿੱਚ ਫੈਸ਼ਨ ਅਤੇ ਗਲੈਮਰ ਨੂੰ ਤਾˆ ਕਵਰ ਕੀਤਾ ਜਾˆਦਾ ਹੈ ਪਰ ਹਿੰਦੁਸਤਾਨ ਦੀ ਗਰੀਬੀ ਨੂੰ ਨਹੀˆ।



ਇਸ ਡਾਕੂਮੈਂਟਰੀ ਦਾ ਮੁੱਖ ਸੁਨੇਹਾ ਮੱਧਵਰਗੀ ਜਮਾਤ ਵਲ ਸੇਧਿਤ ਹੈ। ਸਾਈਨਾਥ ਦਾ ਕਹਿਣਾ ਹੈ ਕਿ ਹਿੰਦੁਸਤਾਨ ਦੇ ਪੇਂਡੂ ਖੇਤਰ ਦੀ ਸਥਿਤੀ ਇਸ ਲਈ ਕਾਇਮ ਰਹਿ ਰਹੀ ਹੈ ਕਿਉਂਕਿ ਹਿੰਦੁਸਤਾਨ ਦੇ ਅਮੀਰ ਲੋਕਾˆ ਦੇ ਨਾਲ ਨਾਲ ਹਿੰਦੁਸਤਾਨ ਦੇ ਸ਼ਹਿਰੀ ਮੱਧਵਰਗ ਨੂੰ ਵੀ ਇਸ ਸਥਿਤੀ ਤੋਂ ਕੁਝ ਫਾਇਦਾ ਹੋ ਰਿਹਾ ਹੈ। ਨਤੀਜੇ ਵਜੋਂ ਇਹ ਸ਼ਹਿਰੀ ਮੱਧਵਰਗ ਨਾ ਇਸ ਸਥਿਤੀ ਬਾਰੇ ਕੁਝ ਜਾਣਨਾ ਚਾਹੁੰਦਾ ਹੈ ਅਤੇ ਨਾ ਹੀ ਇਸ ਬਾਰੇ ਕੁਝ ਕਰਨਾ ਚਾਹੁੰਦਾ ਹੈ। ਸਾਈਨਾਥ ਬਹੁਤ ਹੀ ਦਲੀਲ ਨਾਲ ਕਹਿੰਦਾ ਹੈ ਕਿ ਇਸ ਸਮੇਂ ਹਿੰਦੁਸਤਾਨ ਦਾ ਸ਼ਹਿਰੀ ਮੱਧਵਰਗ ਉਸ ਤਰ੍ਹਾˆ ਦੀ ਭੂਮਿਕਾ ਨਿਭਾ ਰਿਹਾ ਹੈ ਜਿਸ ਤਰ੍ਹਾˆ ਦੀ ਭੂਮਿਕਾ ਕਿਸੇ ਸਮੇਂ ਰੋਮ ਦੇ ਬਾਦਸ਼ਾਹ ਨੀਰੋ ਦੇ ਮਹਿਮਾਨਾˆ ਨੇ ਨਿਭਾਈ ਸੀ। ਸਾਈਨਾਥ ਦਾ ਕਹਿਣਾ ਹੈ ਕਿ ਮੱਧਵਰਗ ਨੂੰ ਇਸ ਸਥਿਤੀ ਤੋਂ ਬਾਹਰ ਨਿਕਲਣਾ ਚਾਹੀਦਾ ਹੈ।


ਜੇ ਤੁਸੀਂ ਹਿੰਦੁਸਤਾਨ ਵਿੱਚ ਕਿਸਾਨਾˆ ਦੀਆˆ ਦੀਆˆ ਖੁਦਕਸ਼ੀਆˆ ਨਾਲ ਸੰਬੰਧਤ ਸੰਕਟ ਨੂੰ ਸਮਝਣਾ ਚਾਹੁੰਦੇ ਹੋ ਤਾˆ ਇਹ ਡਾਕੂਮੈਂਟਰੀ ਤੁਹਾਡੀ ਮਦਦ ਕਰ ਸਕਦੀ ਹੈ। ਇਸ ਡਾਕੂਮੈਂਟਰੀ ਨੂੰ ਆਪ ਦੇਖੋ ਅਤੇ ਵੱਧ ਤੋਂ ਵੱਧ ਲੋਕਾˆ ਨੂੰ ਇਹ ਡਾਕੂਮੈˆਟਰੀ ਦੇਖਣ ਲਈ ਪ੍ਰੇਰਿਤ ਕਰੋ। ਮੈਨੂੰ ਯਕੀਨ ਹੈ ਕਿ ਇਸ ਡਾਕੂਮੈਂਟਰੀ ਨੂੰ ਆਪ ਦੇਖਣਾ ਅਤੇ ਦੂਸਰੇ ਲੋਕਾˆ ਨੂੰ ਇਹ ਡਾਕੂਮੈˆਟਰੀ ਦੇਖਣ ਲਈ ਪ੍ਰੁਰਿਤ ਕਰਨਾ ਬਾਦਸ਼ਾਹ ਨੀਰੋ ਦੇ ਮਹਿਮਾਨ ਨਾ ਬਣਨ ਦੇ ਅਮਲ ਵੱਲ ਪੁੱਟਿਆ ਜਾਣ ਵਾਲਾ ਇਕ ਮਹੱਤਵਪੂਰਨ ਪਹਿਲਾ ਕਦਮ ਹੋਵੇਗਾ। 

ਇਹ ਡਾਕੂਮੈਂਟਰੀ ਦੇਖਣ ਲਈ ਕਲਿੱਕ ਕਰੋ:


 

ਸੁਖਵੰਤ ਹੁੰਦਲ ਦੀਆਂ ਸਮੁੱਚੀਆਂ ਲਿਖਤਾਂ ਪੜ੍ਹਨ ਲਈ ਜਾਉ:
ਸੁਖਵੰਤ ਹੁੰਦਲ ਦੇ ਬਲਾਗ ‘ਤੇ:

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346