Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ –ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ‘ਜ਼ੰਗਾਲਿਆ ਕਿੱਲ’ ਅਤੇ ‘ਤੜਪਦੇ ਅਹਿਸਾਸ ਦੀ ਮਹਿਕ’ ‘ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 


ਤਿੰਨ ਕਵਿਤਾਵਾਂ
ਮੰਗੇ ਸਪਰਾਏ
 

 

ਬੱਚੇ ਦਾ ਸੱਚ

ਮੈਂ ਤਾਂ ਬੱਚੇ ਦੀ ਸੌਖ ਲਈ
ਅੰਗਰੇਜ਼ੀ ‘ਚ ਹਾਕਮ ਤੇ ਕੁੱਤਾ
‘ਕੱਠਾ ਸਿਖਾਇਆ ਸੀ।

ਮੈਨੂੰ ਕੀ ਪਤਾ ਸੀ
ਬੱਚਾ ਸਿੱਖਣ ਲੱਗਾ
ਹਾਕਮ ਨੂੰ ਕੁੱਤਾ ਤੇ
ਕੁੱਤੇ ਨੂੰ ਹਾਕਮ ਬਣਾ ਦਏਗਾ।

ਉਹ ਕਈ ਵਾਰੀ
ਇਨ੍ਹਾਂ ਨੂੰ ‘ਕੱਠੇ ਵੀ ਕਰ ਲੈਂਦਾ ਹੈ।
ਵਾਰ ਵਾਰ ਦੱਸਣ ‘ਤੇ ਵੀ
ਕਿ ਹਾਕਮ ਹਾਕਮ ਹੁੰਦਾ ਹੈ
ਤੇ ਕੁੱਤਾ ਕੁੱਤਾ।
ਬੋਲਣ-ਲਿਖਣ ਲੱਗਿਆਂ
ਬੱਚਾ ਹਰ ਵੇਰ
ਉਲਟ ਪੁਲਟ ਕਰ ਲੈਂਦਾ ਹੈ।

ਉਹ ਕਹਿੰਦਾ ਹੈ:
ਮੈਨੂੰ ਤਾਂ ਇਨ੍ਹਾਂ ‘ਚ
ਕੋਈ ਫਰਕ ਨਹੀਂ ਦਿਸਦਾ।

ਮੈਂ ਸੁਣਿਆ ਹੈ ਕਿ
ਬੱਚਾ ਦਿਲ ਦਾ ਸੱਚਾ ਹੁੰਦਾ ਹੈ
ਕਦੇ ਝੂਠ ਨਹੀਂ ਬੋਲਦਾ।

****


ਉਮਰ

ਤੁਸੀਂ ਪਤਾ ਨਹੀਂ ਕਿਵੇਂ
ਇਹਨਾਂ ਨੂੰ ਜੀਵਨ ਦੇ
ਤਿੰਨ ਪੜਾਅ ਕਹਿ ਦਿੰਦੇ ਹੋ।
ਬਚਪਨ - ਬੇਫਿਕਰੀ
ਜਵਾਨੀ - ਮਸਤੀ
ਤੇ ਬੁਢੇਪਾ - ਭਜਨ ਬੰਦਗੀ।

ਸਾਡੀਆਂ ਤਾਂ ਤਿੰਨੇ ਉਮਰਾਂ
ਬੁਢੇਪੇ ‘ਚ ਸਿਮਟ ਜਾਂਦੀਆਂ ਹਨ।
ਜਿਨ੍ਹਾਂ ਦੇ ਅਰਥ ਹੁੰਦੇ ਨੇ
ਫਿਕਰ, ਤੌਖਲੇ ਤੇ ਸੰਸੇ।

ਅਸੀਂ ਤਾਂ
ਰੋਟੀ ਤੋਂ ਰੋਟੀ ਤੱਕ ਦੀ
ਜੂਨ ਹੰਢਾਉਂਦੇ ਹਾਂ।
ਬੁਢੇਪਾ ਹੀ ਜੰਮਦੇ ਹਾਂ।
ਬੁਢੇਪਾ ਹੀ ਜੀਂਦੇ ਹਾਂ।
ਤੇ ਖਿੱਚ ਧੂਹ ਕੇ
ਬੁਢੇਪਾ ਹੀ ਮੁਕਾਉਂਦੇ ਹਾਂ।
ਤੁਸੀਂ ਇਕ ਦੇ
ਤਿੰਨ ਕਿਵੇਂ ਬਣਾਉਂਦੇ ਹੋ।

****

ਰਿਸ਼ਤਾ

ਸੰਵਾਰ ਕੇ ਬੰਨੀ ਪੱਗ
ਧੁਲੀ ਹੋਈ ਟੋਪੀ
ਜਾਂ ਸਾਫੇ ‘ਚ ਛੁਪਿਆ ਸਿਰ
ਪਾਟੇ ਕੰਬਲ ‘ਚੋਂ ਝਾਕਦਾ ਜ਼ਹੀਨ ਮੱਥਾ।
ਸਤਾ ਲਈ ਤਰਸਦੇ ਬੰਦੇ ਲਈ
ਇਹ ਵੋਟ ਹੋ ਸਕਦਾ ਹੈ।
ਪਰ ਜਿਨ੍ਹਾਂ ਕਲਮਾਂ ਨੂੰ
ਲੋਕਾਂ ਦੀ ਥਾਹ ਪਾਉਣ ਦਾ
ਝੱਲ ਹੋ ਜਾਵੇ
ਉਨ੍ਹਾਂ ਲਈ
ਉਹ ਮਿੱਤਰ ਪਿਆਰਾ ਹੀ ਹੋ ਸਕਦਾ ਹੈ।
ਕਲਮ ਇਸ ਤੋਂ ਵੱਡਾ
ਰਿਸ਼ਤਾ ਕਿਹੜਾ ਮੰਨਦੀ ਹੈ।

****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346