|
ਸਵੈ ਬਾਰੇ ਲਿਖਣਾ ਸਵੈ ਨੂੰ ਲੱਭਣਾ ਹੈ, ਸਵੈ
ਜੋ ਤੈਹਾˆ ਹੇਠ ਦੱਬਿਆ ਪਿਆ। ਸਵੈ ਦਾ ਬਿਰਤਾˆਤ ਉਨ੍ਹਾˆ ਸਮਿਆˆ ਦਾ ਬਿਰਤਾˆਤ ਕਿਤੇ ਵੱਧ
ਹੁੰਦਾ ਜਿਨ੍ਹਾˆ ਸਮਿਆˆ ਵਿਚ ਸਵੈ ਹੋਇਆ/ਵਿਚਰਿਆ। ਕਿਸੇ ਮਨੁੱਖ ਦੀਆˆ ਅੰਤਹੀ ਆਵਾਜ਼ਾˆ ਉਹਦੇ
ਸਮਕਾਲ ਦੇ ਪ੍ਰਸੰਗ ਵਿਚ ਮਹਤਵ ਪ੍ਰਾਪਤ ਕਰਦੀਆˆ ਹਨ। ਸਵੈ-ਬਿਰਤਾˆਤ ਬਾਰੇ ਅਜਿਹੀ ਪਹੁੰਚ
ਵਿਚ ‘ਮੈˆ‘ ਦੇ ਰੁਮਾˆਸ ਲਈ ਗੁੰਜਾਇਸ਼ ਨਹੀˆ ਹੁੰਦੀ।
ਪੰਜਾਬੀ ਲਿਖਣਕਾਰੀ ਵਿਚ ‘ਮੈˆ‘ ਦੇ ਰੁਮਾˆਸ ਨੂੰ ਚੋਖੀ ਥਾˆ ਪ੍ਰਾਪਤ ਹੁੰਦੀ ਰਹੀ ਹੈ।
ਗੁਰਬਖਸ਼ ਸਿੰਘ ਨੇ ਤਿੰਨ ਜਿਲਦਾˆ ਵਿਚ ਸਵੈ-ਜੀਵਨੀ ਲਿਖੀ; ਆਪਣੇ ਹੋਣੇ ਨੂੰ ਰੁਮਾˆਸ ਨਾਲ
ਗ਼ਲੇਫ਼ ਦਿੱਤਾ। ਮਧਲੇ ਬੰਦੇ ਦਾ ਰੁਮਾˆਸੀ ਸਵੈ-ਚਿਤਵਨ ਉਹਨੂੰ ਇਸ ਤੱਥ ਤੋˆ ਦੂਰ ਰੱਖਦਾ ਹੈ
ਕਿ ਉਹਦਾ ਸਵੈ ਵਿਰਾਟ ਤਾਣੇ ਬਾਣੇ ‘ਚ ਇਕ ਅਣੂ ਹੈ। ਅਜਿਹੇ ਵਿਅਕਤੀ ਦੇ ਕਲਪਾˆ ਦਾ ਸਰੋਤ
ਉਹਦਾ ਭਾਵੁਕ ਸਵੈ ਹੁੰਦਾ ਜਾˆ ਸਵੈ ਬਾਰੇ ਭਰਮ ਭੁਲੇਖਾ ਹੁੰਦਾ। ਹਰ ਵਿਅਕਤਿਤਵ – ਵਿਕਸਤ
ਜਾˆ ਅਵਿਕਸਤ – ਸਮਾਂ/ਸਪੇਸ ਦੇ ਅਨਿਕ ਨਾਤਿਆˆ ਨਾਲ ਬੱਝਾ ਹੁੰਦਾ। ਸਿਰਜਕ ਇਨ੍ਹਾˆ ਨਾਤਿਆˆ
ਰਾਹੀˆ ਊਰਜਿਤ ਹੁੰਦਾ; ਉਹ ਅਜਿਹੀਆˆ ਤੈਹਾˆ ਤੱਕ ਪੁੱਜਦਾ ਜੋ ਆਮ ਪ੍ਰਤੱਖਣ ਵਿਚ ਨਹੀˆ
ਆਉˆਦੀਆˆ। ਜ਼ਾਹਿਰ ਹੈ, ਸਾਰੇ ਸਿਰਜਕ ਵਿਕਸਤ ਵਿਅਕਤਿਤਵ ਵਾਲੇ ਨਹੀˆ ਹੁੰਦੇ; ਸਵੈ ਦੇ
ਪ੍ਰਸੰਗਾˆ ਤੱਕ ਪੁੱਜਣ ਲਈ ਜਿਸ ਰਚਨਾਤਮਿਕ ਬੌਧਿਕਤਾ ਦੀ ਜ਼ਰੂਰਤ ਹੈ ਉਹ ਹਰੇਕ ਸ਼ਬਦਕਾਰ ਕੋਲ
ਨਹੀˆ ਹੁੰਦੀ।
ਸਵੈ ਦੀ ਬਣਤ ਦਾ ਆਧਾਰ ਇਰਦ ਗਿਰਦ ਨਾਲ ਤੱਨਾਅ ਹੈ। ਉਦਗਾਰਾˆ ਦੇ ਸਹੰਸਰ ਅਣੂ ਪੈਦਾ ਹੁੰਦੇ
ਹਨ ਜਿਨ੍ਹਾˆ ਨੂੰ ਸਮਝਣ/ਸੁਲਝਾਣ ਦਾ ਕੰਮ ਵਿਅਕਤੀ ਦੇ ਬੌਧਿਕ+ਰਚਨਾਤਮਿਕ ਵਿਕਾਸ ਰਾਹੀˆ
ਹੁੰਦਾ ਹੈ। ਉਦਗਾਰੀ ਅਣੂਆˆ ਦੇ ਖਿਲਾਰ ਨੂੰ ਹਰੇਕ ਇਕੋ ਤਰ੍ਹਾˆ ਨਹੀˆ ਸਾˆਭਦਾ/ਸੁਲਝਾˆਦਾ।
ਸੂਚਨਾ ਤਕਨੋਲਜੀ ਦੇ ਇਸ ਯੁੱਗ ਵਿਚ ਮਿਡਲ ਕਲਾਸੀ ਬੰਦੇ ਦੀ ਸਵੈ-ਮਿੱਥ ‘ਚ ਆਸਥਾ ਅਪਰੰਪਾਰ
ਹੈ। ਮਨੁੱਖ ਪੇਚੀਦਾ ਹੈ, ਜਿਸ ਯਥਾਰਥ ਨਾਲ ਟਕਰਾˆਦਾ ਉਹ ਵੱਧ ਪੇਚੀਦਾ ਹੈ। ਸਵੈ ਦਾ ਰੁਮਾˆਸ
ਪੇਚੀਦਗੀ ਦੇ ਰਣਖੇਤਰ ਨੂੰ ਤਿਆਗ ਕੇ ਸਰਲੀਕਰਣ ਵਲ ਮੂੰਹ ਕਰਦਾ ਹੈ।
ਸਮਾਜਕ ਗਤੀ ਵਿਚ ਮਧਲਾ ਬੰਦਾ ਬੌਧਿਕ ਭਾਵੁਕ ਪੱਖੋˆ ਖੋਲਾˆ ਨਾਲ ਭਰਿਆ ਪਿਆ ਹੈ। ਇਹਦਾ ਪਤਾ
ਉਹਦੀ ਭਾਸ਼ਾ ਪ੍ਰਤਿ ਚੇਤਨਾ, ਜਾˆ ਇਹਦੀ ਅਣਹੋˆਦ ਤੋˆ ਲੱਗਦਾ ਹੈ, ਜਿਵੇˆ ਰਚਨਾਕਾਰ ਦੇ
ਵਿਅਕਤੀਗਤ ਖੋਲਾˆ ਦਾ ਪਤਾ ਉਹਦੀ ਭਾਸ਼ਾਕਾਰੀ ਤੋˆ ਲੱਗਦਾ ਹੈ। ਭਾਸ਼ਾਕਾਰੀ ਦੀ ਉਧੇੜ-ਬੁੱਨਤ
ਰਾਹੀˆ ਵਿਅਕਤੀ ਦੇ ਅਸਲ ਤੱਕ ਪੁੱਜਿਆ ਜਾ ਸਕਦਾ ਹੈ। ਰਚਨਾ ਵਿਚ ਜਦ ਇਕਹਿਰਾਪਣ ਹੈ ਤਾˆ ਉਹ
ਲੇਖਕ ਦੇ ਚਿੱਤ/ਚੇਤਨ ਦੀ ਸੀਮਾ-ਰੇਖਾ ਕਰਕੇ ਹੁੰਦਾ ਹੈ; ਇਹਦੀ ਸਮਝ ਲਿਖਤ ਦੀ ਭਾਸ਼ਕ ਸ਼ੈਲੀ
ਤੋˆ ਲੱਗਦੀ ਹੈ। ਗੁਰਬਖ਼ਸ਼ ਸਿੰਘ, ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ ਜਾˆ ਅਜੀਤ ਕੌਰ
ਆਦਿ ਦੀਆˆ ਸਵੈ-ਜੀਵਨੀਆˆ ਜੋ ‘ਬਿਰਤਾˆਤ‘ ਸਿਰਜਦੀਆˆ ਹਨ ਉਹਦੇ ਰਾਹੀˆ ਲੇਖਕ ਦੇ ਸਵੈ ਬਾਰੇ
ਦੋ ਤਰ੍ਹਾˆ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ : ਇਕ, ਸਤਹੀ ਪਾਠ ਰਾਹੀˆ ਪ੍ਰਾਪਤ ਜਾਣਕਾਰੀ;
ਦੂਜੀ ਭਾਸ਼ਕ ਉਸਾਰ ਦੇ ਅੰਤਰ-ਪਾਠ ਰਾਹੀˆ ਪ੍ਰਾਪਤ ਜਾਣਕਾਰੀ। ਅਸਲ ਅਹਿਮੀਅਤ ਅੰਤਰ-ਪਾਠ
ਰਾਹੀˆ ਪ੍ਰਾਪਤ ਜਾਣਕਾਰੀ ਦੀ ਹੁੰਦੀ ਹੈ।
ਸਮੇˆ ਦੀ ਤੋਰ ਪਛਾਣਨ ਵਾਲੇ ਲਿਖਣਕਾਰ ਦਾ ਆਪਣੇ ਸਮੇˆ ਦੇ ਸ਼ਬਦ ਸਭਿਆਚਾਰ ਨਾਲ ਨਾਤਾ ਦਵੰਦੀ
ਪੱਧਰ ਦਾ ਹੁੰਦਾ ਹੈ। ਅਜਿਹੇ ਸ਼ਬਦਕਾਰ ਦਾ ਨਾਤਾ ਦਵੰਦੀ ਨਹੀˆ ਹੁੰਦਾ ਜੋ ਸਮੇˆ ਦੀ ਗਤੀ ਤੋˆ
ਟੁੱਟਾ ਹੁੰਦਾ ਹੈ। ਉਹਨੇ ਆਪਣਾ ਟੱਲ ਖੜਕਾਈ ਜਾਣਾ ਹੁੰਦਾ ਹੈ। ਏਦਾˆ ਦੇ ਬੰਦੇ ਦੀ
ਜੱਦੋਜਹਿਦ ਦਾ ਕੇˆਦਰ ਸੀਮਤ ਪੱਧਰ ‘ਤੇ ਵਿਚਰਣ ਵਾਲੀ ਹੋˆਦ ਹੈ। ਜਾˆ ਸੌੜੀ ਸਰਲ ਪ੍ਰਤੱਖਣਾ
(ਪਰਸੈਪਸ਼ਨ) ਹੈ।
***
ਪੁਰਾਣੇ ਦਿਨਾˆ ਦੇ ਅਨੇਕ ਬਿੰਬ ਚਿੱਤ ‘ਚ ਜਗਬੁਝ ਕਰਦੇ ਰਹਿੰਦੇ ਹਨ। ਦ੍ਰਿਸ਼, ਵਾਰਦਾਤਾˆ,
ਡਾਇਲਾਗ ਜ਼ਿਹਨ ਦੀ ਫਿਰਕੀ ਨਾਲ ਟਕਰਾˆਦੇ, ਲੋਪ ਹੋ ਜਾˆਦੇ ਹਨ, ਫਿਰ ਕਦੇ ਟਕਰਾਣ ਲਈ। ਬੀਤੇ
ਦੇ ਇਸ ਮਲਬੇ ‘ਚੋˆ ਸਮੱਗਰੀ ਨੂੰ ਸੂਤਰਬਧ ਕਰਨ ਨਾਲ ਕਿੰਨਾ ਕੁਝ ਨਵੀˆ ਰੋਸ਼ਨੀ ‘ਚ ਸਾਕਾਰ
ਹੁੰਦਾ। ਰਚਨਾਤਮਿਕ ਭਾਸ਼ਾ ਦਾ ਪਤਾ ਅਜਿਹੀ ਰੋਸ਼ਨੀ ‘ਤੋˆ ਲੱਗਦਾ।
ਇਕ ਮਨੁੱਖ ਕਿੰਨਾ ਕੁਝ ਨਾਲ ਭਿੜਦਾ ਤਾˆ ਸੁਆਲ ਹੈ : ਉਹਨੇ ਭਿੜਨ ਦਾ ਰਾਹ ਕਿਉˆ ਅਪਣਾਇਆ?
ਉਹਦੇ ਵਿਹਾਰ ਦਾ ਪਥ ਇਹਦੇ ਰਾਹੀˆ ਤਿਆਰ ਹੋਇਆ ਤੇ ਉਹਦੇ ਅੰਦਰ ਅਨੇਕ ਮਾਨਸਿਕ ਤੱਨਾਅ ਉਤਪੰਨ
ਹੋਏ। ਇਸ ਸਭ ਦੀ ਨੱਕਾਸ਼ੀ ਨਾਲ ਉਸ ਮਨੁੱਖ ਦੀ ਜੱਦੋਜਹਿਦ ਦੇ ਨਾਲੋ ਨਾਲ ਉਹਦੇ ਸਮੇˆ ਦੀਆˆ
ਪੇਚੀਦਗੀਆˆ ਦਾ ਵੀ ਪਤਾ ਚਲਦਾ। ਅਜਿਹਾ ਹੋਣ ਵਿਚ ਸਵੈ-ਬਿਰਤਾˆਤ ਦੀ ਮਹਿਮਾ ਹੈ।
ਮੇਰੀ ਇਹ ਪੁਸਤਕ (ਉਨ੍ਹਾˆ ਦਿਨਾˆ ਵਿਚ) ਮੇਰੇ ਬੀਤ ਚੁੱਕੇ ਹੋਣੇ ਦਾ ਬਿਰਤਾˆਤ ਹੈ। ਮੇਰੇ
ਪਾਸ ਜੋ ਸਮੱਗਰੀ ਹੈ ਉਸ ਦਾ ਤੁਅਲਕ ਮੇਰੇ ਸਵੈ ਨਾਲ ਹੈ। ਜਿਸ ਤਰ੍ਹਾˆ ਮੈˆ ਜੀਵਿਆ, ਜਿਹੜੇ
ਸੰਸਾਰ ਨਾਲ ਮੈˆ ਸਪਰਸ਼ ਵਿਚ ਰਿਹਾ, ਜੋ ਵਿਚਾਰ ਮੇਰੇ ਅੰਦਰ ਉਗਮੇ, ਜੋ ਕੁਝ ਮੈˆ ਦੇਖਿਆ
ਮਹਿਸੂਸ ਕੀਤਾ - ਸਹੰਸਰ ਗੱਲਾˆ ਹਨ; ਇਨ੍ਹਾˆ ਨੇ ਸੂਤਰਬਧ ਹੋ ਕੇ ਕਿੱਦਾˆ ਦੇ ਅਰਥ ਪੈਦਾ
ਕਰਨੇ ਹਨ, ਮੈˆ ਇਹ ਦੇਖਣ ਲਈ ਆਪ ਉਤਸੁਕ ਹਾˆ। ਕਿੰਨਾ ਕੁਝ ਅੰਦਰੋˆ ਬਾਹਰ ਆਉਣ ਲਈ, ਕਿਸੇ
ਸੂਤਰ ਵਿਚ ਬੱਝਣ ਲਈ, ਉੱਸਲਵੱਟੇ ਲੈ ਰਿਹਾ। ਲਿਖ ਕੇ ਮੈˆ ਆਪ ਵੀ ਉਨ੍ਹਾˆ ਦਿਨਾˆ ਨੂੰ
ਸਮਝਣਾ, ਉਸ ਪਦਾਰਥਿਕਤਾ ਨੂੰ ਜਾਣਨਾ, ਜਿਸ ਨਾਲ ਮੈˆ ਖਹਿੰਦਾ ਰਿਹਾ। ਇਹ ਵੀ ਦੇਖਣਾ ਕਿ ਜਿਸ
ਪਦਾਰਥਿਕਤਾ ਨੇ ਮੇਰੀ ਬਣਤ ਬਣਾਈ, ਉਸ ‘ਚ ਮੈˆ ਆਪ ਕਿਸ ਕਦਰ ਸ਼ਾਮਿਲ ਸਾˆ। ਕਿੰਨਾ ਕੁਝ
ਮੇਰੀਆˆ ਅਵਚੇਤਨੀ ਤੈਹਾˆ ‘ਚ ਦੱਬਿਆ ਪਿਆ, ਉੱਧੜ-ਗੁੱਧੜ, ਖਿਲਾਰੇ ਵਾˆਗ, ਇਹਦਾ ਅਸਲ ਕੀ
ਹੈ?
ਹਰ ਫੁੱਲ ਦੀ ਨੁਹਾਰ ਨਿਰਾਲੀ, ਹਰ ਚਿਹਰੇ ਦੀ ਸੁਨੱਖ ਬੇਮਿਸਾਲ ਹੈ। ਇਕ ਮਨੁੱਖੀ ਆਵਾਜ਼ ਦੀ
ਧੁਨੀ ਕਿਸੇ ਹੋਰ ਨਾਲ ਨਹੀˆ ਮਿਲਦੀ। ਸਵੈ-ਬਿਰਤਾˆਤ ਦੀ ਅਹਿਮੀਅਤ ਇਸ ਗੱਲ ਦੇ ਗੂੜ੍ਹਾ ਹੋਣ
ਵਿਚ ਹੈ। ਜ਼ਾਹਿਰ ਹੈ, ਜੋ ਮੇਰਾ ਹੈ, ਯਾਨੀ ਕਿ ਜੋ ਮੇਰੇ ਨਾਲ ਵਾਪਰਿਆ ਹੈ, ਉਹਦਾ ਨਾਤਾ
ਸਿਰਫ਼ ਮੇਰੇ ਨਾਲ ਨਹੀˆ। ਵੱਧ ਨਾਤਾ ਇਹਦਾ ਉਸ ਕਾਸੇ ਨਾਲ ਹੈ ਜੋ ਮੇਰੇ ਹੋਣ ਦੇ ਲਮਹਿਆˆ ਨਾਲ
ਟਕਰਾˆਦੇ ਰਹੇ। ਉਨ੍ਹਾˆ ਲਮਹਿਆˆ ਨੂੰ ਮੈˆ ਅੱਜ ਦੀ ਨਜ਼ਰ ਤੋˆ ਹੀ ਦੇਖ ਸਕਦਾˆ। ਮਨੁੱਖ
ਹੋਰਾˆ ਨੂੰ ਖੁਦ ਦੇ ਨਜ਼ਰੀਏ ਤੋˆ ਹੀ ਦੇਖਦਾ ਹੈ। ਮੈˆ ਕਿਸੇ ਨੂੰ ਕਿਵੇˆ ਦੇਖਦਾˆ, ਅਹਮੀਅਤ
ਇਸ ਗੱਲ ਦੀ ਹੈ।
ਮਾਨਵੀ ਮਹਾˆ-ਬਿਰਤਾˆਤ ‘ਚ ਗੁਰਬਚਨ ਨਾˆ ਦਾ ਮਨੁੱਖ ਹੈ, ਜਿਹਦਾ ਭੂਤ ਸਮੇˆ ਦੇ ਮਲਬੇ ‘ਚ
ਗੁੰਮ ਹੈ, ਜਿੱਦਾˆ ਹਰੇਕ ਬੰਦੇ ਦਾ ਹੁੰਦਾ ਹੈ। ਇਸ ਸਮੱਗਰੀ ਨੂੰ ਅੱਜ ਦੇ ਫ਼ਾਸਲੇ ਤੋˆ
ਬਿਰਤਾˆਤ ‘ਚ ਰੂਪਿਤ ਕਰਨ ਵਾਲਾ ਉਹੀ ਗੁਰਬਚਨ ਹੈ ਜੋ ਪਹਿਲਾˆ ਵਰਗਾ ਨਹੀˆ ਰਿਹਾ। ਹੁਣ ਦੇ
ਵੱਖਰੇ ਚਿੱਤ/ਚੇਤਨ ਵਾਲਾ ਗੁਰਬਚਨ ਉਨ੍ਹਾˆ ਦਿਨਾˆ ਦੇ ਗੁਰਬਚਨ ਨੂੰ ਕਿਵੇˆ ਦੇਖਦਾ ਹੈ?
ਉਨ੍ਹਾˆ ਦਿਨਾˆ ‘ਚੋˆ ਗੁਜ਼ਰ ਕੇ ਜੋ ਕੁਝ ਦਾ ਪੁਨਰ ਸੰਰਚਣ ਹੋਣਾ, ਤਦ ਇਹ ਲਿਖਤ ਗੁਰਬਚਨ ਦੇ
ਨਾਲੋ-ਨਾਲ ਉਨ੍ਹਾˆ ਪ੍ਰਸੰਗਾˆ ਦਾ ਸੰਰਚਣ ਵੀ ਹੋਣੀ ਹੈ ਜਿਨ੍ਹਾˆ ਦਿਨਾˆ ਵਿਚ ਉਹ
ਹੋਇਆ/ਵਿਚਰਿਆ, ਜਿਨ੍ਹਾˆ ਨਾਲ ਉਹ ਟਕਰਾਇਆ। ਪ੍ਰਸੰਗਾਂ/ਨਾਤਿਆˆ ਦੀ ਅਜਿਹੀ ਧਾਰਾ ‘ਚ ਕਿਵੇˆ
ਇਸ ਬੰਦੇ ਦੀ ਚੇਤਨਾ ਵਿਗਸੀ, ਉਹਨੇ ਕੀ ਸਵੀਕਾਰ ਕੀਤਾ ਤੇ ਕੀ ਰੱਦ? ਜੋ ਇਸ ਮਨੁੱਖ ਅਤੇ
ਉਹਦੇ ਇਰਦ ਗਿਰਦ ਵਿਚਕਾਰ ਦਵੰਦਤਾ ਹੈ, ਖਿੱਚ ਉਹਦੀ ਹੈ। ਇਸ ਦਵੰਦਤਾ ਦਾ ਮਨੁੱਖੀ ਮਾਨਸਿਕਤਾ
‘ਤੇ ਕੀ ਅਸਰ ਪੈˆਦਾ ਹੈ? ਇਨ੍ਹਾˆ ਸੁਆਲਾˆ ਨੂੰ ਚਿਤਵਨ ਨਾਲ ਪਤਾ ਚਲਦਾ ਕਿ ਸਵੈ-ਬਿਰਤਾˆਤ
ਆਮ ਮਨੁੱਖ ਦਾ ਵੀ ਉੱਨਾ ਅਹਿਮ ਹੁੰਦਾ, ਜਿੰਨਾ ਕਿਸੇ ਖਾਸ ਮਨੁੱਖ ਦਾ। ਅਹਿਮੀਅਤ ਪ੍ਰਸੰਗਾˆ
ਦੇ ਪ੍ਰਜਵਲਤ ਹੋਣ ਵਿਚ ਹੈ, ਯਨੀਕਿ ਇਹਦੀ ਬਣਤਕਾਰੀ ਰਾਹੀˆ ਪੈਦਾ ਹੋਣ ਵਾਲੀ ਰੋਸ਼ਨੀ ਵਿਚ।
ਇਸ ਰੋਸ਼ਨੀ ਦੇ ਸੁਹਜ ਵਿਚ।
***
ਪੰਜਾਬੀ ‘ਚ ਸਵੈ-ਜੀਵਨੀ ਲਿਖਣ ਬਾਰੇ ਜੋ ਪ੍ਰਚਲਿਤ ਵਿਚਾਰ ਹਨ, ਮੈˆ ਉਸ ਤਰ੍ਹਾˆ ਨਹੀˆ
ਸੋਚਦਾ। ਇਹਦਾ ਪਤਾ ਇਸ ਸਵੈ-ਬਿਰਤਾˆਤ ਦੇ ਨਾਮਕਰਣ ਤੋˆ ਲੱਗ ਜਾˆਦਾ ਹੈ। ਮੈˆ ਇਹਨੂੰ
‘ਉਨ੍ਹਾˆ ਦਿਨਾˆ ਵਿਚ‘ ਦਾ ਨਾˆ ਇਸ ਕਰਕੇ ਹੀ ਦਿੱਤਾ ਹੈ। ਸਵੈ-ਜੀਵਨੀ ਸ਼ਬਦ ਦਰੁੱਸਤ ਨਹੀˆ
ਹੈ। ਸਵੈ-ਜੀਵਨੀ ਦਾ ਧਰੋਹਰ ‘ਫਿਕਸ਼ਨ‘ ਹੈ, ਯਾਨੀਕਿ ਗਲਪ ਲਿਖਤ। ਹਰ ਗਲਪ ਲਿਖਤ ਵਿਚ ਦੋ
ਗੱਲਾˆ ਦਾ ਮਿਸ਼ਰਣ ਹੁੰਦਾ ਹੈ : ਇਕ, ਘਟਨਾਕਾਰੀ; ਦੂਜਾ, ਪ੍ਰਵਚਨਕਾਰੀ। ਜਦੋˆ ਮਨੁੱਖ ਆਪਣੇ
ਬਾਰੇ ਲਿਖਦਾ, ਸਭ ਕੁਝ ਉਦਾˆ ਨਹੀˆ ਲਿਖਦਾ ਜਿਵੇˆ ਵਾਪਰਿਆ ਹੋਵੇ। ਜੋ ਕੁਝ ਵਾਪਰਿਆ ਤੇ
ਜਿਵੇˆ ਵਾਪਰਿਆ ਉਹ ਏਨੇ ਵਰ੍ਹਿਆˆ ਬਾਅਦ ਯਾਦ ਬਣ ਜਾˆਦਾ ਹੈ, ਯਾਦ ਜੋ ਜ਼ਿਹਨੀ ਫਿਰਕੀ ਵਿਚ
ਪਈ ਰਹਿੰਦੀ ਹੈ। ਯਾਦ ਦੀ ਨੱਕਾਸ਼ੀ ਯਾਦਕਾਰ ਦੀ ਮਾਨਸਿਕਤਾ/ਚੇਤਨਾ ਰਾਹੀˆ ਫਿਲਟਰ ਹੁੰਦੀ
ਰਹਿੰਦੀ ਹੈ। ਯਾਦ ਵੇਲੇ ਦੇ ਪ੍ਰਸੰਗਾˆ ਨੂੰ ਯਾਦਕਾਰ ਕਿਵੇˆ ਦੇਖਦਾ ਹੈ, ਫਿਰ ਲਿਖਣ ਲੱਗੇ
ਸ਼ਬਦ ਨੱਕਾਸ਼ੀ ਦਾ ਉਹਦਾ ਕਸਬ ਆਦਿ - ਕਿੰਨਾ ਕੁਝ ਮੂਕ ਪੱਧਰ ‘ਤੇ ਸਕ੍ਰੀਹ ਹੁੰਦਾ ਹੈ।
ਯਾਦ ਵਿਚ ਯਾਦਕਾਰ ਦੇ ਹੋਣੇ ਦੀਆˆ ਆਵਾਜ਼ਾˆ ਸ਼ਾਮਿਲ ਹੁੰਦੀਆˆ ਹਨ। ਉਹ ਕਿਸ ਤਰ੍ਹਾˆ ਦੀ
ਵਿੱਥ-ਸੂਝ ਤੋˆ ਯਾਦ ਨੂੰ ਅੰਕਿਤ ਕਰਦਾ, ਅਹਿਮ ਗੱਲ ਇਹ ਹੈ। ਕਹਿਣਾ ਇਹ ਹੈ ਕਿ ਲਿਖਣ ਵਾਲੇ
ਦੀ ਸ਼ਖਸੀਅਤ, ਜ਼ਿੰਦਗੀ ਬਾਰੇ ਉਹਦੇ ਚਿੰਤਨ ਤੇ ਮਾਨਸਿਕ ਉਤਰਾ-ਚੜਾਅ ਉੱਤੇ ਨਿਰਭਰ ਕਰਦਾ ਕਿ
ਉਸ ਨੇ ਯਾਦ ਨੂੰ ਕਿਸ ਰੰਗ ‘ਚ ਪੇਸ਼ ਕਰਨਾ ਹੈ। ਜੇ ਬੌਧਿਕ ਸਾਧਨਾ ਦੀ ਅਣਹੋˆਦ ਕਰਕੇ ਉਸ ਵਿਚ
ਮਾਨਸਿਕ ਸੰਤੁਲਨ ਦੀ ਤੋਟ ਹੈ ਤਾˆ ਉਹ ਸਵੈ ਦੇ ਰੁਮਾˆਸ ਨਾਲ ਲਤਪਤ ਯਾਦ ਦਾ ਉਸਾਰ ਪ੍ਰਸਤੁਤ
ਕਰੇਗਾ। ਅਜਿਹਾ ਕਰਦਿਆˆ ਉਹ ਅੰਤਹ ਦੀਆˆ ਆਵਾਜ਼ਾˆ ਦੀ ਗ੍ਰਿਫ਼ਤ ਵਿਚ ਆ ਜਾਵੇਗਾ; ਆਪਣੀਆˆ
ਜ਼ਿਹਨੀ ਖੋਹਾˆ ਨੂੰ ਪੁਰ ਕਰੇਗਾ; ਅਤੇ ਪੇਚੀਦਗੀ ਨੂੰ ਸਰਲ ਬਣਾ ਕੇ ਪੇਸ਼ ਕਰੇਗਾ। ਜੇ ਉਹ
ਬੌਧਿਕ ਰੂਪ ਵਿਚ ਸਾਧਿਆ ਹੋਇਆ ਮਨੁੱਖ ਹੈ ਤਾˆ ਯਾਦ ਦਾ ਮਹਤਵ ਨਿੱਜ ਤੋˆ ਆਰਪਾਰ ਦੇ ਅਰਥਾˆ
ਵਾਲਾ ਹੋ ਜਾਵੇਗਾ, ਜਿਵੇˆ ਸੰਤ ਸਿੰਘ ਸੇਖੋˆ ਆਪਣੀ ਸਵੈ-ਜੀਵਨੀ ‘ਉਮਰ ਦਾ ਪੰਧ‘ ਵਿਚ ਕਰਦਾ
ਹੈ। ਕਹਿਣਾ ਇਹ ਹੈ ਕਿ ਯਾਦ ਦਾ ਸ਼ਬਦਾˆ ਵਿਚ ਉਲਥਾ ਲੇਖਕ ਦੇ ਚੇਤਨ-ਚੌਖਟੇ ਰਾਹੀˆ ਹੁੰਦਾ,
ਜਿਸ ਰਾਹੀˆ ਉਹਦੀ ਸੀਮਾ ਜਾˆ ਬੁਲੰਦੀ ਦਾ ਪਤਾ ਵੀ ਚਲਦਾ।
ਪੰਜਾਬੀ ਵਿਚ ਸਵੈ-ਜੀਵਨੀਆˆ ਸਤਹ ਦੇ ਨੇੜੇ ਤੇੜੇ ਰਹਿੰਦੀਆˆ ਹਨ। ਮਹੀਨ ਤੈਹਾˆ ਵਾਲੀ
ਵਾਰਤਕ, ਜਿਸ ਲਈ ਅੰਗਰੇਜ਼ੀ ‘ਚ ਨੁਏਂਸ (ਨੁਅਨਚੲ) ਸ਼ਬਦ ਵਰਤਦੇ ਹਾˆ, ਪੰਜਾਬੀ ਵਿਚ ਘਟ ਮਿਲਦੀ
ਹੈ। ਜਾˆ ਸ਼ਾਇਦ ਉੱਕਾ ਨਹੀˆ ਮਿਲਦੀ। ਇਸ ਨਜ਼ਰੀਏ ਤੋˆ ਅਜੀਤ ਕੌਰ ਦੀ ਸਵੈ-ਜੀਵਨੀ
‘ਖਾਨਾਬਦੋਸ਼‘ ਨੂੰ ਸਮਝਣ ਦੀ ਲੋੜ ਹੈ। ਜਿਸ ਤਰ੍ਹਾˆ ਅਜੀਤ ਕੌਰ ਬੇਬਾਕ ਹੋ ਕੇ ਸ਼ਬਦਾˆ ਦੀ
ਚੋਣ ਕਰਦੀ ਹੈ ਉਸ ਪਿੱਛੇ ਉਹਦੇ ਸਾਹਿਤ ਬਾਰੇ ਅਕੀਦੇ ਹਨ। ਮੂੰਹਫੱਟ ਸ਼ਬਦਾਵਲੀ ਸਿਰਫ਼ ਸੱਚ ਦੀ
ਤਲਾਸ਼ ‘ਚੋˆ ਹੀ ਪੈਦਾ ਨਹੀˆ ਹੁੰਦੀ; ਸਨਸਨੀ ਪੈਦਾ ਕਰਨਾ ਵੀ ਇਹਦਾ ਮਕਸਦ ਹੁੰਦਾ। ਸਨਸਨੀ ਦਾ
ਨਾਤਾ ਸਤਹ ਨਾਲ ਹੁੰਦਾ ਹੈ। ‘ਸੱਚ ਦੀ ਤਲਾਸ਼‘ ਅਜੀਤ ਕੌਰ ਦੇ ਸਾਹਿਤਕ ਅਕੀਦਿਆˆ ਵਿਚ ਸ਼ਾਮਿਲ
ਨਹੀˆ, ਇਹਦਾ ਪਤਾ ਉਹਦੀ ਭਾਸ਼ਕ ਸ਼ੈਲੀ ਤੋˆ ਲੱਗਦਾ ਹੈ, ਜਿਸ ‘ਚੋˆ ਮਹੀਣ ਤੈਹਾˆ ਗ਼ਾਇਬ ਹਨ।
ਉਹ ਚੋˆਕਾਣ ਲਈ ਸਥਿਤੀ/ਘਟਨਾ ਨੂੰ ਬੰਨ੍ਹਦੀ ਹੈ। ਜਦ ਅਜਿਹਾ ਕਰਦੀ ਹੈ ਤਾˆ ਇਰਾਦਾ ਲਿਖਤ
ਨੂੰ ਮਸਾਲੇਦਾਰ ਬਨਾਣਾ ਹੁੰਦਾ, ਜਿਸ ਤੋˆ ਪਾਠਕ ਲੁਤਫ਼ ਲੈˆਦਾ ਹੈ। ‘ਸੱਚ‘ ਨੂੰ ਮਸਾਲਾ ਲੱਗਾ
ਹੋਵੇ ਤਾˆ ਇਹਦੀ ਸੁੱਚ ਕਾਇਮ ਨਹੀˆ ਰਹਿੰਦੀ।
ਅੰਮ੍ਰਿਤਾ ਦੀ ‘ਰਸੀਦੀ ਟਿਕਟ‘ ਵਿਚ ਵੀ ਇਹੀ ਊਣ ਹੈ। ਉਹਦਾ ਭਾਸ਼ਕ ਅੰਦਾਜ਼ ਚੋਖਾ ਰੁਮਾˆਸੀ
ਹੈ, ਸਵੈ ਦੀ ਮਿੱਥ ਪੈਦਾ ਕਰਨ ਵਾਲਾ। ਆਧੁਨਿਕ ਯੁੱਗ ਦੀ ਭਾਸ਼ਾਕਾਰੀ ‘ਚ ਰੁਮਾˆਸ/ਮਿੱਥ ਨੂੰ
ਉੱਕਾ ਥਾˆ ਨਹੀˆ, ਪਰ ਸਾਡੇ ਬਹੁਤੇ ਸਵੈ-ਜੀਵਨੀਕਾਰਾˆ ਦੇ ਭਾਸ਼ਾ ਸਿਰਜਣ ‘ਚੋˆ ਮਹੀਨ ਤੈਹਾˆ
ਇਸ ਕਰਕੇ ਗ਼ਾਇਬ ਹਨ ਕਿ ਉਹ ਅਨੁਭਵ ਨੂੰ ਵਿੱਥ-ਸੂਝ ਤੋˆ ਨਹੀˆ ਦੇਖਦੇ, ਸਵੈ ਦਾ ਰੁਮਾˆਸ
ਸਿਰਜਦੇ ਹਨ। ਮਿਸਾਲ ਵਜੋˆ, ਅੰਮ੍ਰਿਤਾ ਪ੍ਰੀਤਮ ਦੀ ‘ਰਸੀਦੀ ਟਿਕਟ‘ ਵਿਚ ਸਵੈ-ਬੁਲੰਦੀ ਹੈ
ਅਤੇ ਪਰ-ਹੋˆਦ ਬਾਰੇ ਹਿਕਾਰਤ। ਨਤੀਜਾ : ਨਾ ਲਿਖਤ ਵਿਚ ਸੱਚ ਰਹਿੰਦਾ ਹੈ, ਨਾ ਸੁੱਚ। ਨਾ
ਸਵੈ-ਸੰਦੇਹ ਦੀ ਕਿਤੇ ਗੁੰਜਾਇਸ਼ ਹੈ। ਸਵੈ-ਸੰਦੇਹ ਤੋˆ ਮੁਕਤ ਹੋਣਾ ਸਵੈ ਦੇ ਸੱਚ ਤੋˆ ਦੂਰ
ਜਾਣਾ ਹੈ। ਅਜਿਹੀ ਰਚਨਾਕਾਰੀ ਸਾਹਿਤਕ ਨਹੀˆ ਹੁੰਦੀ।
***
ਜੀਵਨ ਪ੍ਰਸੰਗ ਦੋ ਤਰ੍ਹਾˆ ਦੇ ਹੁੰਦੇ ਹਨ। ਇਕ, ਉਨ੍ਹਾˆ ਘਟਨਾਵਾˆ ਦੇ ਪ੍ਰਸੰਗ ਜਿਨ੍ਹਾˆ
ਵਿਚ ਜੀਵਨੀਕਾਰ ਆਪ ਸ਼ਾਮਿਲ ਹੁੰਦਾ ਹੈ; ਦੂਜਾ ਪ੍ਰਸੰਗ, ਜੋ ਵੱਧ ਅਹਿਮ ਹੈ, ਤੇ ਇਹ ਪ੍ਰਸੰਗ
ਲੇਖਕ ਦੀ ਭਾਸ਼ਕ ਸ਼ੈਲੀ ਅੰਦਰ ਲੁਪਤ ਹੁੰਦਾ ਹੈ। ਪ੍ਰਤਿਭਾਸ਼ਾਲੀ ਲੇਖਕ ਦਾ ਕਮਾਲ ਇਸ ਗੱਲ ‘ਚ
ਹੈ ਕਿ ਉਹ ਹੋਏ-ਬੀਤੇ ਨੂੰ ਬਿਆਨ ਹੀ ਨਹੀˆ ਕਰਦਾ, ਸਗੋˆ ਜਿਸ ਢੰਗ ਨਾਲ ਬਿਆਨ ਕਰਦਾ ਉਸ
ਰਾਹੀˆ ਹੋਏ ਬੀਤੇ ਦੀਆˆ ਅੰਤਰ-ਤੈਹਾˆ ਦੀ ਸੂਹ ਮਿਲਦੀ ਰਹਿੰਦੀ ਹੈ। ਦੂਜੇ ਸ਼ਬਦਾˆ ਵਿਚ
ਅਰਥਾˆ ਦੀ ਸਮਾਨਾˆਤਰ ਰੇਖਾ ਸਤਹੀ ਜਾਣਕਾਰੀ ਦੇ ਨਾਲੋ ਨਾਲ ਮੌਜੂਦ ਹੁੰਦੀ ਹੈ। ਅਜਿਹਾ ਸੂਖ਼ਮ
ਢੰਗ ਨਾਲ ਵਾਪਰਦਾ ਹੈ। ਗਹਿਰੀ ਨੀਝ ਵਾਲਾ ਪਾਠਕ ਇਨ੍ਹਾˆ ਅੰਤਰ-ਤੈਹਾˆ ਨੂੰ ਮਹਿਸੂਸ ਕਰਦਾ
ਹੈ। ਇਹ ਗੱਲ ਉਸ ਅੰਦਰ ਖਿੱਚ ਪੈਦਾ ਕਰਦੀ ਹੈ ਤੇ ਉਹ ਰਚਨਾ ਨਾਲ ਜੁੜਦਾ ਹੈ। ਰਚਨਾ ਦੀ
ਪ੍ਰਵਚਨਾਤਮਿਕ ਅਹਿਮੀਅਤ ਇਸ ਦੀਆˆ ਮਹੀਨ ਤੈਹਾˆ ਵਿਚ ਹੁੰਦੀ ਹੈ। ਪਾਠਕ ਲੇਖਕ ਦੇ ਜੀਵਨ
ਦੀਆˆ ਘਟਨਾਵਾˆ ਦਾ ਸੰਗੀ ਬਣਨ ਨਾਲੋˆ ਉਸ ਦੀ ਪ੍ਰਵਚਨਾਤਿਕਤਾ ਤੋˆ ਵੱਧ ਪ੍ਰਭਾਵਿਤ ਹੁੰਦਾ
ਹੈ। ਇਹੀ ਸਵੈ-ਬਿਰਤਾˆਤ ਹੈ।
ਅਸਲ ਗੱਲ ਹੋਰ ਹੈ। ਉਹ ਇਹ ਕਿ ਆਲੇ ਦੁਆਲੇ ਸ਼ੋਰ ਹੈ। ਇਹ ਸ਼ੋਰ ਘਿਸ ਭਾਸ਼ਾ ਦਾ ਹੈ, ਮੌਖਿਕਤਾ
ਦੇ ਪਾਸਾਰ ਦਾ ਹੈ। ਅਸੁਤੰਤਰ ਵਿਚਾਰਾˆ ਦਾ ਗਲਬਾ ਹੈ। ਸੱਚ+ਸੁੱਚ ਦੀ ਤਲਾਸ਼ ਵਾਲਾ ਸਾਹਿਤਕਾਰ
ਅਵਚੇਤਨੀ ਪੱਧਰ ‘ਤੇ ਸ਼ੋਰ ਦੇ ਮੁਹਾਜ਼ਾˆ ਤੋˆ ਮੁਕਤ ਹੋਣਾ ਚਾਹੁੰਦਾ ਹੈ। ਸ਼ੋਰ ਤੋˆ ਮੁਕਤ
ਹੋਣਾ ਕਾਇਮ ਮੁਕਾਮ ਸੋਚ ਤੋˆ ਟੁੱਟਣਾ ਹੈ। ਅਜਿਹਾ ਕਰਨਾ ਸ਼ੋਰ ਦੀ ਤੈਹ ਵਿਚ ਧੁਰ ਕਿਤੇ ਬੈਠੀ
ਹੋਈ ਚੁੱਪ ਦੀ ਥਾਹ ਪਾਉਣਾ ਹੈ। ਅਜਿਹੀ ਚੁੱਪ ਦੇ ਮੇਚ ਦੀ ਭਾਸ਼ਾ ਦਾ ਸਿਰਜਣ ਕਰਤਾਰੀ ਕਾਰਜ
ਹੈ।
ਇਸ ਗੱਲ ਦੀ ਸਮਝ ਜੇ ਪੈ ਜਾਵੇ ਤਾˆ ਪੰਜਾਬੀ ‘ਚ ਬਹੁਤੇ ਸਥਾਪਿਤ+ਆਭੂਸ਼ਿਤ ਸਾਹਿਤਕਾਰ ਘਿਸ
ਭਾਸ਼ਾ ਦੇ ਲਿਖਣਕਾਰ ਦਿਖਾਈ ਦੇਣਗੇ। ਉਹ ‘ਵੱਡੇ‘ ਘਿਸ ਭਾਸ਼ਾ ਦੇ ਸ਼ੋਰ ਦੇ ਆਸਰੇ ਬਣੇ ਹੋਏ ਹਨ।
ਜਾˆ ਮੀਡੀਆ+ਆਭੂਸ਼ਨਾˆ ਦੇ ਆਸਰੇ, ਜੋ ਆਪਣੇ ਆਪ ਵਿਚ ਵਿਰਾਟ ਪੱਧਰ ਦਾ ਸ਼ੋਰ ਹੈ; ਤੇ
ਰਚਨਾਤਮਿਕ ਚੁੱਪ ਦਾ ਹਨਨਕਾਰ।
ਸਾਹਿਤ ਦੀ ਸਮਝ ਆਪਣੇ ਆਪ ਵਿਚ ਭਾਸ਼ਾ ਹੈ : ਸਾਹਿਤ ਦੀ ਭਾਸ਼ਾ। ਇਸ ਵਿਚ ਸੁਸਿਖਿਅਤ ਆਮ
ਲਿਖਣਕਾਰ ਨਹੀˆ ਹੁੰਦਾ। ਪਾਠਕ ਵੀ ਨਹੀˆ ਹੁੰਦਾ ਪਰ ਉਹਨੂੰ ‘ਸਾਹਿਤ ਦੀ ਭਾਸ਼ਾ‘ ਰਾਹੀˆ ਹੋਈ
ਉੱਤਮ ਬਣਤ ਦੀ ਪਛਾਣ ਹੁੰਦੀ ਹੈ। ਅਜਿਹਾ ਜੇ ਨਾ ਹੁੰਦਾ ਤਾˆ ਪੰਜਾਬੀ ਵਿਚ ਗੁਰੂ ਨਾਨਕ,
ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ ਤੇ ਵੀਹਵੀˆ ਸਦੀ ਵਿਚ ਪੂਰਨ ਸਿੰਘ, ਸ਼ਿਵ ਕੁਮਾਰ, ਜਗਤਾਰ ਅਤੇ
ਪਾਸ਼ ਵਰਗਿਆˆ ਦੀ ਪਛਾਣ ਉਸ ਕਦਰ ਨਾ ਹੁੰਦੀ ਜਿਵੇˆ ਅੱਜ ਇਹ ਹੈ।
ਅਸੀˆ ਉਸ ਦੌਰ ‘ਚੋˆ ਗੁਜ਼ਰ ਰਹੇ ਹਾˆ ਜਦ ਪੰਜਾਬੀ ਦੇ ਲਿਖਣਕਾਰ ਆਪਣੇ ਸਮਿਆˆ ਦੀਆˆ ਤੈਹਾˆ
ਕੁਰੇਦਣ ਦੇ ਸਮਰਥ ਨਹੀˆ ਰਹੇ। ਸਮੇˆ ਦੀਆˆ ਤੈਹਾˆ; ਮਾਨਵੀˆ ਪ੍ਰਚਲਣ ਦੀਆˆ ਅਵਚੇਤਨੀ
ਤੈਹਾˆ, ਇਨ੍ਹਾˆ ਤੱਕ ਪੁੱਜਣ ਲਈ ਚੋਖੀ ਪ੍ਰਤਿਭਾ ਦੀ ਲੋੜ ਹੈ। ਅੱਜ ਪੰਜਾਬੀ ਲਿਖਣਕਾਰਾˆ ਦੀ
ਨਿਗ੍ਹਾ ਇਸ ਉਚਾਈ ਤੱਕ ਪਹੁੰਚਣ ਵਲ ਨਹੀˆ। ਨਿਗ੍ਹਾ ਸਵੀਕਾਰਤਾ ਵਲ ਹੈ। ਪਾਠਕਾˆ ਨਾਲੋˆ ਵੱਧ
ਸੱਤਾ ਤੋˆ ਸਵੀਕਾਰਤਾ! ਅਜਿਹੇ ਵਿਅਕਤੀ ਦੀ ਸਵੈ ਬਾਰੇ ਸਮਝ ਇਕਹਿਰੀ/ਸਰਲ ਹੋਵੇਗੀ; ਸੰਵਾਦੀ
ਨਹੀˆ, ਇਕਾਲਾਪੀ ਹੋਵੇਗੀ। ਅਜਿਹੀ ਸਮਝ ਵਾਲੇ ਦੀ ਭਾਸ਼ਾ ‘ਚੋˆ ਮਹੀਨ ਬੁੱਨਤਕਾਰੀ ਨਹੀˆ
ਉਪਜਦੀ। ਨਾ ਤੈਹਾˆ ‘ਚ ਲੁਪਤ ਚੁੱਪ ਦਾ ਅਗਰਭੂਮਣ ਹੁੰਦਾ ਹੈ। ਨਾ ਸਵੈ-ਸੰਦੇਹ ਉਪਜਦਾ। ਨਾ
ਉਹ ਹੋਣੇ ਦੇ ਪ੍ਰਸੰਗਾˆ ਨੂੰ ਤਲਾਸ਼ਦਾ ਹੈ। ਅਜਿਹੇ ਲੇਖਕ ਟੈਕਸਟ ਸਿਰਜਕ ਨਹੀˆ ਕਹੇ ਜਾ
ਸਕਦੇ। ਉਨ੍ਹਾˆ ਦਾ ਦਰਜਾ ਕਿਤਾਬਕਾਰ ਵਾਲਾ ਹੁੰਦਾ। ਟੈਕਸਟ ਆਪਣੇ ਸਮਿਆˆ ਤੋˆ ਪਾਰ ਜਾਣ
ਵਾਲੀ ਲਿਖਤ ਹੁੰਦੀ ਹੈ।
ਜ਼ਹੀਨ ਪ੍ਰਤਿਭਾ ਵਾਲੇ ਸਾਹਿਤਕਾਰ ਮਨੁੱਖੀ ਵਿਹਾਰ ਦੀਆˆ ਤੈਹਾˆ ਤੱਕ ਪੁੱਜਣ ਵਾਲੇ ਹੁੰਦੇ
ਹਨ। ਵਿਰਾਟ ਪੱਧਰ ‘ਤੇ ਉਹ ਸਮਾਜਿਕਤ/ਸਭਿਆਚਾਰਕ ਜ਼ਮੂਦ ਦੀ ਗਹਿਰੀ ਪਛਾਣ ਕਰਦੇ ਹਨ। ਉਹ
ਮਨੁੱਖੀ ਰਿਸ਼ਤਿਆˆ ਦੇ ਵਿਆਕਰਣ ਨੂੰ ਹੀ ਨਹੀˆ ਸਮਝਦੇ ਇਹਦੇ ਆਰਪਾਰ ਦੀਆˆ ਸ਼ਕਤੀਆˆ ਤੱਕ ਵੀ
ਪਹੁੰਚਦੇ ਹਨ। ਉਹ ਸਮੇˆ ‘ਚ ਧੜਕ ਰਹੀ ਤਬਦੀਲੀ ਨੂੰ ਸਮਝਦੇ ਹਨ। ਜਾˆ ਤਬਦੀਲੀ ਦੀ ਸੰਭਾਵਨਾ
ਦਾ ਕਿਆਸ ਕਰਦੇ ਹਨ। ਅਜਿਹਾ ਕਰਦਿਆˆ, ਏਦਾˆ ਦੇ ਹੁੰਦਿਆˆ, ਉਨ੍ਹਾˆ ਦਾ ਅਨੁਭਵ ਅਸੀਮਤਾ ਵਲ
ਦਾ ਹੋ ਜਾˆਦਾ ਹੈ। ਅਜਿਹਾ ਸਿਰਜਕ ਇਕ ਸਮਾਨਾˆਤਰ ਸੰਸਾਰ ਦਾ ਉਸਾਰ ਪ੍ਰਸਤੁਤ ਕਰਦਾ ਹੈ। ਹਰ
ਯੁੱਗ ਨੂੰ ਅਜਿਹੇ ਸਿਰਜਕ ਦੀ ਤਲਾਸ਼ ਹੁੰਦੀ ਹੈ। ਅਜਿਹੇ ਸਿਰਜਕ ਦੀ ਤਲਾਸ਼ ਸਾਡੇ ਯੁੱਗ ਨੂੰ
ਸਭ ਤੋˆ ਵੱਧ ਹੈ।
ਅਵਿਗਿਆਨਕ ਤੇ ਪੂਰਵ ਆਧੁਨਿਕ ਯੁੱਗ ‘ਚ ਮਨੁੱਖੀ ਵਜੂਦ ਦੀ ਤਲਾਸ਼ ਕਰਨ ਵਾਲੇ ਪੁਰਸ਼ ਪੈਦਾ ਹੋਏ
ਹਨ। ਸ਼ੈਕਸਪੀਅਰ ਇਸ ਦੀ ਬੁਲੰਦ ਮਿਸਾਲ ਹੈ। ਦਾਸਤੋਵਸਕੀ ਮਨੁੱਖੀ ਜ਼ਿਹਨ ਵਿਚ ਵਾਪਰਣ ਵਾਲੇ
ਉੱਥਲ-ਪੁੱਥਲ ਦਾ ਨਿਪੁੰਨ ਲੇਖਾਕਾਰ ਸੀ। ਤਾਲਸਤਾਏ, ਚੈਖੋਵ, ਗੋਰਕੀ, ਵਿਕਟਰ ਹਿਊਗੋ -
ਅਜਿਹੇ ਕਰਤਾਰੀ ਪੁਰਸ਼ ਯੁੱਗ-ਦਰ-ਯੁੱਗ ‘ਚ ਕਾਇਮ ਰਹਿਣ ਵਾਲੇ ਸ਼ਬਦ ਬੀੜਦੇ ਹਨ।
ਰਚਨਾਕਾਰੀ ਦੀ ਵਿਕਾਸ-ਰੇਖਾ ਆਕਾਸ਼ੋˆ ਲੱਥਾ ਮਾੱਡਲ ਨਹੀˆ ਹੁੰਦਾ। ਇਸ ਨੂੰ ਅਵਚੇਤਨੀ ਤੌਰ
‘ਤੇ ਰਚਨਾਕਾਰ ਨੇ ਵਿਸ਼ਵ ਭਰ ਵਿਚ ਪ੍ਰਚਲਿਤ ਮਾਡਲਾˆ ਤੋˆ ਗ੍ਰਹਿਣ ਕੀਤਾ ਹੁੰਦਾ ਹੈ। ਇਹ
ਰਚਨਾਕਾਰ ਦੀ ਜੀਵਨ ਭਰ ਦੀ ਸਾਹਿਤਕ+ਭਾਸ਼ਕ ‘ਇਨਪੁੱਟ‘ ਦਾ ਨਤੀਜਾ ਹੁੰਦਾ। ਸ਼ਬਦ ਚੇਤਨਾ, ਵਿਸ਼ਵ
ਦ੍ਰਿਸ਼ਟੀ ਤੇ ਮਾਨਵੀ ਮੁੱਲ ਤਾˆ ਸਹਾਇਕ ਹੁੰਦੇ ਹੀ ਹਨ, ਪਰ ਅਹਿਮ ਗੱਲ ਕਰਤਾਰੀ ਪ੍ਰਸੰਗ ਵਿਚ
ਵੱਖਰੀ ਸਪੇਸ ਤਿਆਰ ਕਰਨਾ ਹੈ। ਅਜਿਹੀ ਤਲਾਸ਼ ਹੀ ਰਚਨਾਕਾਰ ਨੂੰ ਕਿਤਾਬਕਾਰ ਤੋˆ ਵੱਖਰਾ ਖੜਾ
ਕਰਦੀ ਹੈ। ਵੀਹਵੀˆ ਸਦੀ ਵਿਚ ਬਾਵਾ ਬਲਵੰਤ, ਸੰਤ ਸਿੰਘ ਸੇਖੋˆ, ਪਾਸ਼ ਅਜਿਹੇ ਰਚਨਾਕਾਰ ਸਨ।
ਉਹਨਾˆ ਨੇ ਸਮੇˆ ਦੀ ਤਖ਼ਤੀ ‘ਤੇ ਹਸਤਾਖਰ ਕੀਤੇ ਤੇ ਤੁਰ ਗਏ। ਕਿਤਾਬਕਾਰ ਸਨਮਾਨਿਤ ਹੁੰਦੇ
ਰਹੇ, ਜਸ਼ਨ ਮਨਾˆਦੇ ਰਹੇ ਤੇ ਪਾਠਕਾˆ ਦੀਆˆ ਨਜ਼ਰਾˆ ਤੋˆ ਗਿਰ ਗਏ। ਸਮੇˆ ਦੇ ਚਿਤਰਪਟ ਤੋˆ
ਆਪਣੇ ਜਿਉˆਦੇ ਜੀਅ ਕਿਰ ਗਏ।
***
ਸਵੈ ਬਾਰੇ ਲਿਖਣ ਲਈ ਸਵੈ ਨੂੰ ‘ਪਾਤਰ‘ ਬਨਾਣਾ ਜ਼ਰੂਰੀ ਹੈ। ਸਵੈ-ਜੀਵਨੀ ਨੂੰ ਸਵੈ-ਬਿਰਤਾˆਤ
ਕਹਿਣ ਦੀ ਲੋੜ ਵੀ ਇਸ ਕਰਕੇ ਹੀ ਹੈ। ਬਿਰਤਾˆਤਕਾਰ ਪਾਤਰ ਨੂੰ ‘ਕੰਸਟ੍ਰਕਟ‘ ਕਰਦਾ ਤੇ ਇਹਦੇ
ਅੰਦਰ ਲੱਥਦਾ ਹੈ। ਬੀਤ ਚੁੱਕੇ ਸਵੈ ਨੂੰ ਮੈˆ ਅੱਜ ਦੇ ਫਾਸਲੇ ਤੋˆ ਦੇਖਦਾ ਹਾˆ। ਫਾਸਲੇ
ਕਰਕੇ ਬੀਤ ਚੁੱਕਾ ਮੇਰਾ ਹੋ ਕੇ ਵੀ ਪਰਾਇਆ ਹੈ। ਸਾਲਾˆ ਪਹਿਲੀ ‘ਮੈˆ‘ ਦੀ ਪਦਾਰਥਿਕਤਾ ਸਮੇˆ
ਨਾਲ ਤਬਦੀਲ ਹੋ ਗਈ ਹੈ। ਏਹਨੂੰ ਮੈˆ ਦੂਰੀ ਤੋˆ ਪਰਖਦਾˆ ਤੇ ਇਹਦੇ ਬਾਰੇ ਚਿਤਵਨ ਕਰ ਸਕਦਾ
ਹਾˆ। ਇਹਨੂੰ ਅੱਜ ਦੀ ਵਿੱਥ-ਸੂਝ ਤੋˆ ਉਸਾਰ ਸਕਦਾ ਹਾˆ। ਇਹਨੂੰ ਪਾਤਰ ਬਣਾ ਸਕਦਾˆ।
ਮੈˆ ਜਿਸ ਪਰਿਵਾਰ ਵਿਚ ਪੈਦਾ ਹੋਇਆ, ਸ਼ੁਰੂ ‘ਚ ਹੀ ਉਸ ਤੋˆ ਟੁੱਟਣ ਦਾ ਸਿਲਸਿਲਾ ਸ਼ੁਰੂ ਹੋ
ਗਿਆ। ਉਸ ਕੁਝ ਨਾਲ ਜੁੜਣ ਦੀ ਤਲਬ ਰੱਖਣ ਲੱਗਾ ਜੋ ਮੌਜੂਦ ਨਹੀˆ ਸੀ। ਜੋ ਮੌਜੂਦ ਹੋ ਸਕਦਾ
ਸੀ ਉਹਦੇ ਬਾਰੇ ਮੇਰੇ ਕਲਪ ਟੁੱਟਣ ਦੀ ਪ੍ਰਕ੍ਰਿਆ ਨੇ ਪੈਦਾ ਕੀਤੇ ਤੇ ਇਸ ਨੇ ਮੇਰੇ ਹੋਣੇ ਲਈ
ਵੱਖਰੇ ਟ੍ਰੈਕ ਦੀ ਸੰਭਾਵਨਾ ਪੈਦਾ ਕਰ ਦਿੱਤੀ। ਮੈਨੂੰ ਵੱਡੇ ਦੇਖਦੇ ਤਾˆ ਕਹਿੰਦੇ, ‘ਤੂੰ
ਵੱਖਰਾ‘। ਵੱਖਰਾ ਹੋਣ ਵਾਲਾ ਜੋਖ਼ਮ ਸਹੇੜਦਾ ਹੈ। ਮੈˆ ਨਿੱਕੀ ਉਮਰੇ ਜੋਖ਼ਮ ਸਹੇੜਦਾ ਰਿਹਾ;
ਆਪਣੇ ਪਥ ਨੂੰ ਬਨਾਣ ਲਈ ਆਪੇ ਨੂੰ ਬਾਲਣ ਬਣਾˆਦਾ ਰਿਹਾ। ਵੱਖਰਾ ਹੋਣਾ, ਜੋਖ਼ਮ ਸਹੇੜਨਾ,
ਵਾਪਰਣ ਦੀ ਪ੍ਰਕ੍ਰਿਆ ਹੈ। ਜ਼ਿੰਦਗੀ ਦੀ ਤੋਰ ਨਾਲ ਖਹਿਣਾ, ਦਵੰਦੀ ਪ੍ਰਚਲਣ ਹੈ। ਏਦਾˆ ਬੰਦਾ
ਆਪਣੇ ‘ਕਰਮ‘ ਦਾ ਬਣਤਕਾਰ ਬਣਦਾ ਹੈ।
ਵੱਖਰਾ ਹੋਣਾ, ਵੱਖਰਾ ਸੋਚਣਾ ਉਸ ਵਰਤਾਰੇ ਨਾਲ ਟਕਰਾਣਾ ਹੈ ਜੋ ਮਨੁੱਖ ਨੂੰ ਧੂਹੀ ਫਿਰਦਾ।
ਵਰਤਾਰਾ ਉਹਦੇ ਦੁਆਲੇ ਮਕੜੀ ਦਾ ਜਾਲ ਬੁਣਦਾ ਤੇ ਉਹ ਆਪਣੇ ਅਸਲੇ ਤੋˆ ਦੂਰ ਹੋਈ ਜਾˆਦਾ,
ਤੈਅਸ਼ੁਦਾ ਵਲਗਨਾˆ ‘ਚ ਘਿਰ ਜਾˆਦਾ। ਜ਼ੱਕ ਲਾਕਾˆ ਇਸ ਨੂੰ ਪ੍ਰਚਲਿਤ ਭਾਸ਼ਾ ਦੇ ਟ੍ਰੈਪ ਵਿਚ
ਆਉਣਾ ਕਹਿੰਦਾ।
ਵਹਾਅ ਤੋˆ ਵੱਖਰਾ ਤੁਰਨ ਵਾਲਾ ਮਨੁੱਖ ਆਪਣੇ ‘ਹੋਣ‘ ਬਾਰੇ ਚੇਤਨ ਹੁੰਦੈ। ਉਹ ਉਸ ਸਿਸਟਮ
ਬਾਰੇ ਚਿਤਵਦਾ ਜਿਸ ਨੇ ਵਲਗਨਾˆ ਪੈਦਾ ਕੀਤੀਆˆ ਹਨ। ਉਹ ਸੁਆਲ ਪੁੱਛਦਾ, ਸੰਦੇਹ ਕਰਦਾ। ਆਪਣੇ
ਹੋਣੇ ਲਈ ਸਪੇਸ ਤਿਆਰ ਕਰਦਾ। ਉਹਦੀ ਜ਼ਿੰਦਗੀ ਦਾ ਵੱਖਰਾ ਟ੍ਰੈਕ ਤਿਆਰ ਹੋਣ ਲਗਦਾ। ਵੱਖਰੀ
ਸਪੇਸ ਦੀ ਖਾਤਰ ਉਹ ਸਥਾਪਿਤ ਨਾਲ ਆਢਾ ਲਗਾˆਦਾ। ਏਦਾˆ ਕਰਦਿਆˆ ਜ਼ਖ਼ਮੀ ਹੁੰਦਾ, ਹਤਾਸ਼ ਲਮਹਿਆˆ
‘ਚੋˆ ਗੁਜ਼ਰਦਾ, ਪਰ ਆਪਣੇ ‘ਹੋਣੇ‘ ਦਾ ਬਣਤਕਾਰ ਬਣ ਜਾˆਦਾ। ਇਹੀ ਉਹਦੀ ਜ਼ਿੰਦਗੀ ਦੀ ਕਮਾਈ
ਹੈ। ਇਹੀ ਉਸ ਦੀ ਮਿਹਨਤ ਹੈ ਤੇ ਇਹੀ ਮਿਹਨਤ ਦਾ ਸਿਲਾ।
ਹਰ ਰਚਨਾਕਾਰ ਵੱਖਰਾ ਹੁੰਦਾ; ਹਰ ਵੱਖਰਾ ਮਨੁੱਖ ਆਪਣੇ ਅੰਦਰ ‘ਕਲਾਕਾਰ‘ ਹੋਣ ਦੀ ਸੰਭਾਵਨਾ
ਸਮੋਈ ਬੈਠਾ ਹੁੰਦਾ।
ਆਪਣੀ ਸਪੇਸ ਦੀ ਖਾਤਰ ਮੈˆ ਜੋ ਯੁੱਧ ਲੜੇ, ਇਹਦੇ ਬਾਰੇ ਹੀ ਮੈˆ ਲਿਖਣਾ ਚਾਹੁਨਾˆ। ਕਿੱਦਾˆ
ਦੀ ਹੈ ਇਹ ਸਪੇਸ? ਮੇਰੇ ਹੋਣ ਦੀ ਟੈਕਸਟ ਕਿੱਦਾˆ ਦੀ ਹੈ? ਇਸ ਬਣਤ ‘ਚ ਮੈˆ ਕਿੱਥੇ ਥਿੜਕਿਆ,
ਕਿੱਥੇ ਟੁੱਟਾ, ਕਿੱਥੇ ਕਾਇਮ ਰਿਹਾ? ਅਜਿਹੀਆˆ ਤੈਹਾˆ ਨੂੰ ਫਰੋਲ ਕੇ ਗੁਰਬਚਨ ਨਾˆ ਦੇ ਪਾਤਰ
ਦਾ ਉਸਾਰ ਪੈਦਾ ਹੋਈ ਜਾਣੈ।
ਮੈˆ ਜ਼ਿੰਦਗੀ ਦੇ 76 ਸਾਲ ਪੂਰੇ ਕਰ ਚੁੱਕਾˆ। ਇਹਦਾ ਬਣਤਕਾਰ/ਦਰਸ਼ਕ ਹਾˆ। ਦੁਨੀਆˆ ‘ਚ ਜੋ
ਵਾਪਰਦਾ ਰਿਹਾ, ਦਰਸ਼ਕ ਦੇ ਤੌਰ ‘ਤੇ ਉਹਦਾ ਲੁਤਫ਼ ਲੈˆਦਾ ਰਿਹਾˆ। ਸੋਚ ਇਹ ਬਣੀ ਹੈ ਕਿ ਬੰਦੇ
ਦਾ ਹੋਣਾ ਸੀਮਤ ਹੈ; ਮੇਰਾ ਹੋਣਾ ਸੀਮਤ ਹੈ। ਕਲਪਾˆ ਦੀ ਪੱਧਰ ‘ਤੇ ਹੀ ਬੰਦਾ ਅਸੀਮ ਹੁੰਦਾ
ਹੈ। ਕਲਪਾˆ ਵਿਚ ਨਵੀਨਤਾ ਦੇ ਬੀਜ ਹੁੰਦੇ ਹਨ। ਰਚਨਾਤਮਿਕਤਾ ਦਾ ਆਰੰਭ ਏਥੋˆ ਹੁੰਦਾ ਹੈ।
ਸਥੂਲ ਵਿਹਾਰ ‘ਚ ਆਮ ਮਨੁੱਖ ਆਪਣੇ ਤੱਕ ਸੀਮਤ ਰਹਿੰਦਾ ਹੈ। ਖੁਦ ਨੂੰ ਸੁਰੱਖਿਅਤ ਰੱਖਣ ਤੋˆ
ਇਲਾਵਾ ਉਹਦਾ ਹੋਰ ਏਜੰਡਾ ਨਹੀˆ ਹੁੰਦਾ। ਅਨੇਕ ਪੱਧਰ ‘ਤੇ ਉਹ ਤਨਾਵਾˆ ‘ਚ ਘਿਰਦਾ ਤੇ
ਤਨਾਵਾˆ ਤੋˆ ਮੁਕਤ ਹੋਣ ਲਈ ਰਣਨੀਤੀ ਤਿਆਰ ਕਰਦਾ ਹੈ।
ਮੈˆ ਕੁਝ ਵੀ ਨਾ ਹੁੰਦਾ, ਮੇਰੇ ਅੰਦਰਲੀ ਮਾਨਵੀ ਊਰਜਾ ਖੁਰਦ ਬੁਰਦ ਹੋ ਜਾˆਦੀ, ਵਿਹਾਰੀ
ਜ਼ਿੰਦਗੀ ਦੀ ਘਿਸਰ ਜਾˆ ਖੇਹਕਾਰੀ ਮੇਰੇ ਹੋਣ ਨੂੰ ਜਜ਼ਬ ਕਰਦੀ, ਜੇ ਵੱਖਰੀ ਤਰ੍ਹਾˆ ਦੀ
‘ਮਿਹਨਤ‘ ਦਾ ਰਾਹਗੀਰ ਨਾ ਬਣਦਾ। ਹਰ ‘ਮਿਹਨਤ‘ ਇਕੋ ਤਰ੍ਹਾˆ ਦੀ ਨਹੀˆ ਹੁੰਦੀ। ਕਿਸ ਤਰ੍ਹਾˆ
ਦੀ ਮਿਹਨਤ ਕਰਨੀ ਹੈ, ਇਹਦੀ ਫੈਸਲਾ ਮਨੁੱਖ ਆਪ ਕਰਦਾ। ਉਹ ਆਪਣੇ ਵਜੂਦੀ ਪੈਰਾਡਾਈਮ ਦਾ ਖੁਦ
ਬਣਤਕਾਰ ਹੁੰਦਾ।
ਇਕ ਹੈ ਵਿਹਾਰੀ ਸੰਸਾਰ ਦੀ ਮਿਹਨਤ, ਇਸ ਨੂੰ ਅਸੀˆ ਦੁਨਿਆਵੀ ਸਫ਼ਲਤਾ ਨਾਲ ਗੁਣਗੁਣਾˆਦੇ ਹਾˆ।
ਇਹ ਸਵੈ-ਸੁਰੱਖਿਅਤ ਹੋਣ ਵਾਲੀ ‘ਮਿਹਨਤ‘ ਹੈ। ਇਸ ਪਥ ਦੀ ‘ਮਿਹਨਤ‘ ਵਿਚ ਅਨੰਤ
ਛਲਾਵੇ/ਭੁਲਾਵੇ ਹਨ। ਮੈˆ ਅਜਿਹਾ ਰਾਹ ਨਾ ਫੜਿਆ। ਪਹਿਲਾˆ ਮੈˆ ਵੱਖਰੇ ਰਾਹ ਦੀ ਖਾਤਰ ਮਿਹਨਤ
ਕੀਤੀ ਜੋ ਸ਼ਬਦਾˆ ਦੀ ਤਲਾਸ਼ ਦੀ ਖਾਤਰ ‘ਮਿਹਨਤ‘ ਵਿਚ ਤਬਦੀਲ ਹੋਈ। ਇਸ ਤਲਾਸ਼ ਦਾ ਕੋਈ ਸਿਖਰ
ਨਹੀˆ। ਇਹਦੀ ਪੁਲਾˆਘ ਆਕਾਸ਼ ਜਿੰਨੀ ਉੱਚੀ ਵੀ ਹੋ ਸਕਦੀ ਹੈ।
ਸਮੇˆ ਨਾਲ ਮੇਰਾ ਅਕੀਦਾ ਇਹ ਬਣ ਗਿਆ ਕਿ ‘ਮਿਹਨਤ‘ ਦਾ ਦੂਜਾ ਨਾˆ ਮੁਹੱਬਤ ਹੈ, ਇਸ਼ਟ ਹੈ,
ਸੱਚ+ਸੁੱਚ ਦੀ ਬਸਾਤ ਹੈ। ਇਹਦਾ ‘ਪ੍ਰਾਪਤੀ‘ ਨਾਲ ਨਾਤਾ ਨਹੀˆ।
***
ਹੋਰਾˆ ਨਾਲ ਜੁੜ ਵੀ ਮੈˆ ਇਕੱਲਾ ਹਾˆ। ਭੀੜ ‘ਚ ਵੀ ਇਕੱਲਾ। ਇਕੱਲਤਾ ਮੇਰੇ ਲਈ ਅਸੁਰੱਖਿਆ
ਦਾ ਸਰੋਤ ਨਹੀˆ, ਇਹ ਊਰਜਿਤ ਕਰਦੀ ਹੈ। ਇਕੱਲਾ ਬੰਦਾ ਸੁਤੰਤਰ ਹੁੰਦਾ। ਇਕੱਲਤਾ ‘ਚ ਬੰਦਾ
ਆਪਣੀ ਜ਼ਮੀਰ ਨਾਲ ਸਲਾਹ-ਮਸ਼ਵਰਾ ਕਰ ਸਕਦਾ। ਸ਼ਬਦਕਾਰ ਇਕੱਲਾ/ਸੁਤੰਤਰ ਹੁੰਦਾ। ਸੁਤੰਤਰ-ਚਿੱਤ
ਹੋਏ ਬਗ਼ੈਰ ਸ਼ਬਦਕਾਰੀ ਹਰਾਮ ਹੈ। ਪ੍ਰਵਾਨ ਹੋਣਾ, ਵਾਹਵਾਹ ਖੱਟਣੀ ਪਾਪੂਲਰ ਸ਼ਬਦਕਾਰੀ ਦਾ
ਮੁਹਾਜ਼ ਹੈ, ਸਾਹਿਤਕਾਰੀ ਨਹੀˆ। ਬਹੁਤ ਕੁਝ ਜੋ ਲਿਖਿਆ ਜਾ ਰਿਹਾ ਮੇਰੀ ਸਮਝ ਉਹਦੇ ਨਾਲ
ਸਮਝੋਤਾ ਨਹੀˆ ਕਰਦੀ।
ਰਿਸ਼ਤਿਆˆ ‘ਚ ਸਮਝੋਤਾ ਅਨਿਵਾਰੀ ਹੁੰਦਾ ਹੈ। ਸਮਝੋਤਾ ਕਰਕੇ ਵੀ ਮੈˆ ਸਮਝੋਤੇ ਦੇ ਵਿਰੁੱਧ ਹੋ
ਜਾˆਦਾ ਹਾˆ। ਕੋਈ ਪਲ ਆਉˆਦਾ ਕਿ ਅੰਤਹ ਬਗ਼ਾਵਤ ਕਰ ਦੇˆਦਾ। ਸਮਝੋਤਾ ਮੁੱਕ ਜਾˆਦਾ। ਰਿਸ਼ਤਾ
ਟੁੱਟ ਜਾˆਦਾ। ਮੈˆ ਇਕੱਲਾ ਰਹਿ ਜਾਨਾˆ। ਇਕੱਲਾ ਹੀ ਰਹਿਣਾ ਚਾਹੁੰਨਾˆ। ਇਕੱਲਾ ਨਾ ਹੁੰਦਾ
ਤਾˆ ਦੁਨੀਆˆ ਦਾ ਦਰਸ਼ਕ ਨਾ ਬਣ ਸਕਦਾ। ਨਾ ਆਪਣੇ ਆਪ ਨੂੰ ਦੇਖ ਸਕਦਾ; ਨਾ ਆਪਣੇ ਸਵੈ ਨੂੰ
ਪਾਤਰ ਬਨਾਣ ਦੇ ਸਮਰਥ ਹੋ ਸਕਦਾ। ਇਕੱਲਤਾ ਆਪਣੇ ਆਪ ਨੂੰ ਦੇਖਣ ਲਈ ਸਪੇਸ ਮੁਹੱਈਆ ਕਰਦੀ ਹੈ।
ਜ਼ਿੰਦਗੀ ਭਰ ਇਕੱਲੇਪਣ ਦਾ ਅਭਿਆਸ ਕਰਦਾ ਰਿਹਾ ਹਾˆ। ਹੋਰਾˆ ਸੰਗ ਲਮਹੇ ਗੁਜ਼ਾਰ ਕੇ ਵੀ
ਇਕੱਲਤਾ ਹੰਢਾˆਦਾ ਰਿਹਾ ਹਾˆ। ਇਕੱਲੇ ਬੰਦੇ ਲਈ ਸਮਾˆ ਬਰਕਤ ਬਣ ਕੇ ਆਉˆਦਾ।
***
ਮੇਰਾ ਆਰੰਭ ਮਾਮੂਲੀ ਸੀ। ਇਸ ਮਾਮੂਲ ‘ਚ ਗ਼ੈਰ-ਮਾਮੂਲੀ ਬੀਜ ਸਨ। ਹਰ ਪੱਖੋˆ ਥੁੜ੍ਹ-ਟੁੱਟ
ਸੀ। ਸਿਫ਼ਰ ਦਰਜੇ ਤੋˆ ਉੜਾਨ ਭਰਨ ਦਾ ਜੋ ਕਮਾਲ ਹੈ ਉਹ ਮੈˆ ਆਪਣੇ ਹੱਡਮਾਸ ਨਾਲ ਹੰਢਾਇਆ ਹੈ।
“ਆਰੰਭ‘ ਨਾਲ ਟਕਰਾਣਾ ਔਖਾ ਨਹੀˆ ਸੀ। ਮੇਰੀਆˆ ਜੜ੍ਹਾˆ ਮਜ਼ਬੂਤ ਨਹੀˆ ਸਨ। ਮੇਰੇ ਮਾਤਾ ਪਿਤਾ
ਆਪ ਜੜ੍ਹਹੀਣ ਪਿਛੋਕੜ ਤੋˆ ਸਨ। ਜੜ੍ਹਹੀਣ ਬੰਦੇ ਦੀ ਕਮਜ਼ੋਰੀ ‘ਚ ਹੀ ਉਹਦੀ ਤਾਕਤ ਹੁੰਦੀ ਹੈ।
ਉਹਨੇ ਨਵੀˆ ਸਪੇਸ ਦੀ ਤਲਾਸ਼ ਕਰਨੀ ਹੁੰਦੀ ਹੈ। ਆਪਣੇ ਹੋਣੇ ਦਾ ਬਣਤਕਾਰ ਬਣਨ ਦਾ ਹੀਆ ਮੈˆ
ਕਰ ਸਕਿਆ। ਏਦਾˆ ਦੀ ਪ੍ਰਕਿਰਿਆ ‘ਚ ਅਨੇਕ ਜਮ੍ਹਾˆ ਮਨਫ਼ੀਆ ਪੈਦਾ ਹੁੰਦੀਆˆ ਹਨ; ਇਹ ਮੇਰੀ
ਬਣਤ ਦਾ ਹਿੱਸਾ ਬਣਦੀਆˆ ਗਈਆˆ।
ਜਿਸ ਘਰ ਵਿਚ ਪੈਦਾ ਹੋਇਆ ਉਹ ਘਰ ਨਹੀˆ ਅਘਰ ਸੀ। ਘਰ ਮਾˆ-ਬਾਪ ਦੀ ਆਪਸੀ ਸਾˆਝ ਤੋˆ ਸੱਖਣਾ
ਸੀ। ਇਕ ਦੂਜੇ ਨੂੰ ਜੋੜਨ ਵਾਲੇ ਪਿਆਰ ਦੇ ਟਾˆਕੇ ਟੁੱਟੇ ਹੋਏ ਸਨ। ਉੱਧੜ ਗੁੱਧੜ ਇਸ ਆਰੰਭ
ਤੋˆ ਮੈˆ ਕੀ ਲੈਣਾ ਸੀ? ਇਹ ਮੇਰੇ ਭਵਿੱਖ ਦਾ ਸਰੋਤ ਨਹੀˆ ਸੀ ਹੋ ਸਕਦਾ। ਜਿਵੇˆ ਜੀਵ ਜੰਤੂ
ਹੁੰਦੇ ਹਨ, ਮਾˆ-ਬਾਪ ਉਨ੍ਹਾˆ ਨੂੰ ਪੈਦਾ ਕਰਦੇ ਹਨ ਤੇ ਉਹ ਆਪਣੇ ਆਸਰੇ ਵੱਡੇ ਹੋਣ ਲੱਗਦੇ
ਹਨ।
ਮੇਰੇ ਬਾਪ ਦਾ ਹੋਣਾ ਕਰੋੜਾˆ ਹੋਰ ਬੇਜ਼ਿਕਰੇ ਬੰਦਿਆˆ ਵਰਗਾ ਸੀ, ਪਰ ਉਹਦੇ ਅੰਦਰ ਤੇਜੱਸਵ
ਸੀ। ਉਸ ਪਾਸ ਕੋਈ ਦੁਨਿਆਵੀ ਵਸੀਲਾ ਨਹੀˆ ਸੀ। ਨਾ ਜ਼ਮੀਨ ਜਾਇਦਾਦ ਸੀ। ਨਾ ਕਾਰੋਬਾਰੀ
ਵਿਰਸਾ, ਨਾ ਰਿਸ਼ਤੇਦਾਰਾˆ ਦਾ ਅੰਤਰਜਾਲ ਸੀ। ਉਹ ਮਿਹਨਤੀ ਵੀ ਨਹੀˆ ਸੀ ਪਰ ਦਿਮਾਗ਼ ਲਟਲਟ
ਬਲਦਾ ਸੀ, ਜਿਸ ਨੂੰ ਉਹ ਸਕਾਰਥੀ ਢੰਗ ਨਾਲ ਵਰਤਣ ਦੇ ਸਮਰਥ ਨਾ ਹੋ ਸਕਿਆ। ਬੇਪਿਆਰ, ਬੇਪੁੱਛ
ਨੇ ਉਹਨੂੰ ਬੇਲਗ਼ਾਮ, ਕਈ ਗੱਲਾˆ ‘ਚ ਗ਼ੈਰ-ਜ਼ਿੰਮੇਵਾਰ/ਅਲਗਰਜ਼ ਬਣਾਇਆ। ਕਮਾਈ ਪੱਖੋˆ ਅਧੂਰਾ,
ਆਰਪਾਰ ਦੀਆˆ ਗੱਲਾˆ ‘ਚ ਤੇਜ਼ ਤਰੀਨ। ਵਸੀਲਾਹੀਣ ਹੋਣ ਦੇ ਬਾਵਜੂਦ ਉਹ ਚੜ੍ਹਦੀਆˆ ਕਲਾˆ ‘ਚ
ਰਹਿਣ ਵਾਲਾ ਮਨੁੱਖ ਸੀ। ਉਦਾਸ ਨਾ ਹੁੰਦਾ। ਨਾਚੀਜ਼ ਹੈਸੀਅਤ ਤੋˆ ਜ਼ਿਕਰਯੋਗ ਸ਼ੈਅ ਬਣਨ ਦਾ
ਉਹਦੇ ਵਿਚ ਕਸਬ ਸੀ। ਅਜਿਹਾ ਬੰਦਾ ਆਪਣਾ ਆਪ ਹੀ ਦੇਖ ਸਕਦਾ, ਪਰਿਵਾਰ ਨਹੀˆ ਪਾਲ ਸਕਦਾ। ਉਹ
ਵਿਆਹੁਤਾ ਜੀਵਨ ਦੇ ਉੱਕਾ ਅਯੋਗ ਸੀ। ਉਹਨੇ ਵਿਆਹ ਕੀਤਾ। ਜਾˆ ਵਿਆਹ ਕਰ ਦਿੱਤਾ ਗਿਆ। ਅਜਿਹੇ
ਬੰਦੇ ਨੂੰ ਬੱਚੇ ਤਾˆ ਬਿਲਕੁਲ ਪੈਦਾ ਨਹੀˆ ਕਰਨੇ ਚਾਹੀਦੇ। ਉਹਨੇ ਛੇਅ ਬੱਚੇ ਪੈਦਾ ਕੀਤੇ।
ਬੱਚਿਆˆ ਦੇ ਪਾਲਣ ਪੋਸ਼ਨ ਲਈ ਕਮਾਈ ਦੀ ਜੋ ਜ਼ਰੂਰਤ ਸੀ ਇਹ ਕੰਮ ਮੇਰਾ ਬਾਪ ਨਾ ਕਰ ਸਕਿਆ, ਨਾ
ਅਜਿਹਾ ਕਰਨ ਦੀ ਉਹਦੇ ਵਿਚ ਕਾਬਲੀਅਤ ਸੀ। ਮਾˆ ਮੇਰੇ ਬਾਪ ਨਾਲ ਵਿਆਹ ਹੋਣ ਦੀ ਸਥਿਤੀ ਤੋˆ
ਹੀ ਖਫ਼ਾ ਸੀ। ਉਹਨੂੰ ਅਜਿਹਾ ਪਤੀ ਚਾਹੀਦਾ ਸੀ ਜੋ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦਾ। ਉਹ
ਸਮਾਜਿਕ ਮੁੱਖਧਾਰਾ ਤੋˆ ਦੂਰ ਹੁੰਦਾ ਗਿਆ। ਘਰੋˆ ਕਮਾਈ ਦੇ ਬਹਾਨੇ ਦੂਰ ਦੇਸ਼ ਦੇਸ਼ਾˆਤਰਾˆ ‘ਚ
ਘੁੰਮਦਾ ਰਹਿੰਦਾ - ਕਲਕਤਾ, ਬੰਬਈ, ਮਦਰਾਸ, ਆਸਾਮ। ਮਹੀਨਿਆˆ ਬਾਅਦ ਘਰ ਆਉˆਦਾ ਤਾˆ ਅਸੀˆ
ਸੋਚਦੇ ਪ੍ਰਾਹੁਣਾ ਆਇਆ ਹੈ। ਕੁਝ ਦਿਨਾˆ ਬਾਅਦ ਚਲਾ ਜਾˆਦਾ। ਉਹਦੀ ਸਥਿਤੀ ਤ੍ਰਾਸਦ ਹੁੰਦੀ
ਗਈ। ਉਹ ‘ਆਊਟਸਾਈਡਰ‘ ਬਣਿਆ ਰਿਹਾ; ਦੇਸੀ ਤਰਜ਼ ਦਾ ‘ਆਊਟਸਾਈਡਰ‘।
ਇਹ ਉਸ ਦੌਰ ਦੀਆˆ ਗੱਲਾˆ ਹਨ ਜਦ ਪੰਜਾਬ ਦੇ ਸ਼ਹਿਰਾˆ ‘ਚ ਮੁੰਡੇ ਕਾਲਜਾˆ ਯੂਨੀਵਰਸਟੀਆˆ ‘ਚ
ਪੜ੍ਹ ਕੇ ਐˆਜੀਨਿਅਰ ਵਕੀਲ ਪ੍ਰੋਫੈਸਰ ਜਾˆ ਅਕਾਊˆਟੈˆਟ ਬਣਦੇ ਸਨ। ਲਾਹੌਰ ਦਾ ਸਰਕਾਰੀ ਕਾਲਜ
ਤਾਕਤ ‘ਚ ਆ ਰਹੀ ਮੱਧਲੀ ਜਮਾਤ ਲਈ ਖਿੱਚ ਦਾ ਕੇˆਦਰ ਸੀ। ਜਾˆ ਕਾਰੋਬਾਰਾˆ ਵਿਚ ਖੁੱਭ ਕੇ
ਜਾਇਦਾਦ ਬਣਾˆਦੇ ਸਨ। ਅਜਿਹੇ ਪ੍ਰਸੰਗ! ‘ਚ ਮੇਰਾ ਬਾਪ ਕਿਤੇ ਵੀ ਨਹੀˆ ਸੀ ਖੜਦਾ।
***
ਬਚਪਨ ਪੂਰੀ ਤਰ੍ਹਾˆ ਮਾੜਾ ਕਿਸੇ ਦਾ ਵੀ ਨਹੀˆ ਹੁੰਦਾ। ਇਸ ਆਯੂ ਦੀ ਆਭਾ ਰੱਬੀ ਹੁੰਦੀ ਹੈ।
ਮਾੜੇ ਦਿਨ ਮਾੜੇ ਨਹੀˆ ਲੱਗਦੇ। ਹੋਣ ਦੀ ਖੁੱਲ੍ਹ ਮਿਲਣੀ ਸਭ ਤੋˆ ਵੱਡੀ ਖੁਸ਼ੀ ਹੁੰਦੀ ਹੈ।
ਮਨੁੱਖ ਨੂੰ ਇਹੀ ਪ੍ਰਾਪਤ ਨਹੀˆ। ਮਾˆ ਬਾਪ ਬੱਚੇ ਨੂੰ ਆਪਣੇ ਇਰਾਦਿਆˆ ਮੁਤਾਬਿਕ ਕਿਉˆ
ਢਾਲਣਾ ਚਾਹੁੰਦੇ ਹਨ? ਉਹਨੂੰ ਸੁਰੱਖਿਆ ਦੇˆਦੇ ਹਨ ਤਾˆ ਇਹਦੀ ਕੀਮਤ ਉਹ ਬੱਚੇ ਨੂੰ ਆਪਣੇ
ਇਰਾਦੇ ਦੇ ਅਨੁਸਾਰੀ ਬਣਾ ਕੇ ਲੈˆਦੇ ਹਨ। ਇਸ ਗੱਲੋˆ ਮੈˆ ਬਚਿਆ ਰਿਹਾ। ਮੇਰੀ ਪ੍ਰਵਾਹ ਕਰਨ
ਵਾਲਾ ਕੋਈ ਨਹੀˆ ਸੀ; ਨਾ ਕੋਈ ਸੁਰੱਖਿਆ ਦੇਣ ਵਾਲਾ ਸੀ; ਨਾ ਮੇਰੀਆˆ ਲੋੜਾˆ ਪੂਰੀਆˆ ਕਰਨ
ਵਾਲਾ ਸੀ। ਫ਼ਾਇਦਾ ਇਹ ਹੋਇਆ ਕਿ ਮੈਨੂੰ ਕਿਸੇ ਦੇ ਇਰਾਦੇ ਦਾ ਅਨੁਸਾਰੀ ਹੋਣਾ ਨਹੀˆ ਪਿਆ।
ਮੈˆ ਨਿੱਕੇ ਹੁੰਦੇ ਹੀ ਸੁਤੰਤਰ ਹੋਣ ਦਾ ਜੋਖ਼ਮ ਸਹੇੜ ਲਿਆ। ‘ਹੋਣ‘ ਲਈ ਕੋਈ ਹੋਰ ਵਿਅਕਤੀ
ਮੇਰੇ ਲਈ ਮਾਡਲ ਨਾ ਬਣਿਆ। ਮੈˆ ਆਪਣਾ ਮਾਡਲ ਆਪ ਬਣਿਆ, ਮਾੜਾ ਚੰਗਾ।
ਬਚਪਨ ‘ਚ ਅਕਸਰ ਹਤਾਸ਼ ਹੋ ਜਾˆਦਾ। ਇਹਨੇ ਮੈਨੂੰ ਕਮਜ਼ੋਰ ਕੀਤਾ। ਵਕਤ ਨਾਲ ਕਮਜ਼ੋਰੀ ਮਜ਼ਬੂਤੀ
‘ਚ ਤਬਦੀਲ ਹੋ ਗਈ। ਆਉਣ ਵਾਲੇ ਦਿਨਾˆ ਦੇ ਲੱਖਣ ਇਸ ਮਜ਼ਬੂਤੀ ਰਾਹੀˆ ਤਿਆਰ ਹੋਣ ਲੱਗੇ। ਸਕੂਲ
‘ਚ ਤੇਜ਼ ਤਰਾਰ ਨਹੀˆ ਸੀ, ਇਰਦ ਗਿਰਦ ਨੂੰ ਸਮਝਣ ਪਰਖਣ ਬਾਰੇ ਤਿੱਖਾ ਸੀ। ਸੁਆਲ ਕਰਨ ਦੀ ਆਦਤ
ਪੈਦਾ ਹੋ ਗਈ। ਏਦਾˆ ਦਾ ਬੰਦਾ, ਮੇਰੇ ਜਿਹਾ, ਮੁੱਖਧਾਰਾ ਦੇ ਖਿਲਾਫ਼ ਹੋ ਜਾˆਦਾ ਹੈ। ਦਾਸਤਾ
ਸਹਿਣ ਨਾ ਕੀਤੀ। ਰਿਸ਼ਤਿਆˆ ਨੂੰ ਕਾਇਮ ਰੱਖਣ ਲਈ ਜਿਸ ਤਰ੍ਹਾˆ ਦੀ ਲਚਕ/ਖੋਟ ਦੀ ਲੋੜ ਹੁੰਦੀ
ਹੈ, ਉਹਦੀ ਸੰਭਾਵਨਾ ਖਤਮ ਹੋ ਗਈ। ਕਾਫ਼ਲੇ ਤੋˆ ਦੂਰ ਖੜ ਕੇ ਸੌਖਾ ਸਾਹ ਆਉਣ ਲੱਗਾ। ਜੇ ਭੀੜ
ਨਾਲ ਜੁੜਦਾ, ਇਹਦੀ ਸੋਚ ਦਾ ਅਨੁਸਾਰੀ ਹੁੰਦਾ, ਤਾˆ ਅੰਦਰਲਾ ਤੰਤ ਮੁੱਕ ਗਿਆ ਹੁੰਦਾ। ਏਦਾˆ
ਦਾ ਬੰਦਾ ਔਖ ਸਹਿਣ ਕਰ ਲੈˆਦਾ ਪਰ ਆਵਾਜ਼ ਆਪਣੀ ਜ਼ਮੀਰ ਦੀ ਸੁਣਦਾ। ਜੀਣ ਥੀਣ ਲਈ ਮੈਨੂੰ ਜੋ
ਸਮਝੋਤੇ ਕਰਨੇ ਪਏ ਉਨ੍ਹਾˆ ਨਾਲ ਲੜਾਈ ਕਰਦਾ ਮੈˆ ਵੱਡਾ ਹੋਇਆ। ਸਮਝੋਤਿਆˆ ਨੇ ਕੋਫ਼ਤ ਪੈਦਾ
ਕੀਤੀ। ਸਮਝੋਤੇ ਵਾਲੇ ਰਿਸ਼ਤੇ ਤੋˆ ਖਾਰਜ ਹੋਣਾ ਤੈਅ ਹੁੰਦਾ ਗਿਆ। ਬੰਦੇ ਜੋ ਚੰਗੇ ਲੱਗੇ,
ਉਨ੍ਹਾˆ ਨਾਲ ਜੁੜਿਆ, ਲੰਮੀ ਦੇਰ ਤੱਕ ਰਿਸ਼ਤਾ ਫਿਰ ਵੀ ਕਾਇਮ ਨਾ ਰਹਿ ਸਕਿਆ। ਜੁੜ ਕੇ
ਟੁੱਟਦਾ ਰਿਹਾ। ਉਨ੍ਹਾˆ ਨਾਲੋˆ ਵੀ ਟੁੱਟ ਗਿਆ ਜਿਨ੍ਹਾˆ ਤੋˆ ਦਿਲ ਟੁੱਟਣ ਦਾ ਨਹੀˆ ਸੀ
ਕਰਦਾ।
ਘਰ ਤੋˆ ਟੁੱਟਣਾ ਮੇਰੇ ਅਵਚੇਤਨ ‘ਚ ਅਲਸਾˆਦਾ ਰਿਹਾ। ‘ਅੱਜ‘ ‘ਚ ਰਹਿੰਦਿਆˆ ਇਸ ਤੋˆ ਪਾਰ
ਜਾਣ ਦੀ ਤਾˆਘ ਕਦੇ ਨਾ ਮੁੱਕੀ। ਮੈਨੂੰ ਨਹੀˆ ਸੀ ਪਤਾ ਮੇਰਾ ਕੱਲ੍ਹ ਕੀ ਹੋਵੇਗਾ। ਇਹੀ ਪਤਾ
ਸੀ ਕਿ ਅੱਜ ਹੋਣ ਯੋਗ ਨਹੀˆ ਹੈ। ਇਹਦੇ ਤੋˆ ਪਾਰ ਜਾਣਾ ਹੈ। ਮੇਰਾ ਭਵਿੱਖ ਕੀ ਹੈ? ਇਹਦੇ
ਬਾਰੇ ਮੈˆ ਕਦੇ ਨਾ ਸੋਚਦਾ। ਜਿਵੇˆ ਕੋਈ ਵਸਤ ਨਿਤ ਗਤੀ ‘ਚ ਰਹਿੰਦੀ ਹੈ। ਜਾˆ ਤੁਰਨਾ ਹੀ
‘ਹੋਣਾ‘ ਹੈ। ਹੁਣ ਤੋˆ ਪਾਰ ਬਾਰੇ ਸੋਚਣਾ ਹੀ ਹੁਣ ਨੂੰ ਦੇਖਣਾ ਹੈ। ਦੂਸਰੇ ਕਿਨਾਰੇ ਦੀ
ਤਲਾਸ਼ ਹੀ ਕਿਨਾਰਾ ਹੈ। ਇਸ ਬਿਰਤੀ ਦਾ ਮੁੱਢ ਆਰੰਭ ਤੋˆ ਟੁੱਟਣ ‘ਚ ਪਿਆ ਹੋਇਆ। ਮੈˆ
ਅੰਮ੍ਰਿਤਸਰ ਸ਼ਹਿਰ ਨੂੰ ਆਪਣਾ ਹੋਣ-ਖੇਤਰ ਬਣਾ ਲਿਆ। ਆਖਿਰ ਮੈˆ ਇਸ ਤੋˆ ਵੀ ਟੁੱਟ ਗਿਆ।
ਅੱਜ ਦੇ ਫਾਸਲੇ ਤੋˆ ਬੀਤੇ ਦਿਨਾˆ ਬਾਰੇ ਸੋਚਦਾˆ ਤਾˆ ਲੱਗਦਾ ਆਪਣੇ ‘ਆਰੰਭ‘ ਤੋˆ ਟੁੱਟਣ
ਕਰਕੇ ਹੀ ਮੇਰਾ ਹੋਣਾ ਕਾਇਮ ਹੈ। ਵਰਨਾ ਗੁਆਚ ਜਾˆਦਾ, ਖੇਹਕਾਰੀ ‘ਚ ਭਸਮ ਹੋ ਜਾˆਦਾ। ਅਲਪ
ਸਥਾਨਿਕਤਾ ‘ਚ ਖੁੱਭ ਕੇ ਖਪਤ ਹੋ ਜਾˆਦਾ। ਮੈਨੂੰ ਆਪ ਹੀ ਆਪਣੇ ਹੋਣ ਬਾਰੇ ਪਤਾ ਨਾ ਲੱਗ
ਸਕਦਾ। ‘ਆਰੰਭ‘ ਤੋˆ ਟੁੱਟ ਕੇ ਹੀ ਮੈˆ ਆਪਣੀ ਬਣਤ ‘ਚ ਸ਼ਰੀਕ ਹੋ ਸਕਦਾ ਸੀ, ਸੁਤੰਤਰ ਪਥ ‘ਤੇ
ਤੁਰਨ ਦਾ ਤਸੱਵਰ ਪਾਲ ਸਕਦਾ ਸੀ।
***
ਮਿਡਲ ਕਲਾਸੀ ਖੇਹਕਾਰੀ ‘ਚ ਆਮ ਮਨੁੱਖ ਦੀ ਜ਼ਿੰਦਗੀ ਦਾ ਕਾਫ਼ੀ ਹਿੱਸਾ ਗੁਜ਼ਰਦਾ, ਓਦਾˆ ਮੇਰਾ
ਵੀ ਗੁਜ਼ਰਿਆ, ਪਰ ਸੋਚ ਹੁਣ ਇਹ ਹੈ ਕਿ ਸਮਾˆ ਓਦਾˆ ਗੁਜ਼ਰਣਾ ਨਹੀˆ ਸੀ ਚਾਹੀਦਾ। ਜ਼ਿੰਦਗੀ ਦਾ
ਸਿਲਸਿਲਾ ਕਾਇਮ ਰੱਖਣ ਲਈ ਬੰਦੇ ਨੂੰ ਜੋ ਕਰਨਾ ਪੈˆਦਾ, ਨੌਕਰੀ, ਵਿਆਹ, ਬੱਚੇ ਆਦਿ, ਮੈˆ
ਕੀਤਾ। ਇਸ ਖੇਹਕਾਰੀ ਤੋˆ ਬਾਦ ਕੁਝ ਹੋਰ ਜੋ ਕੀਤਾ, ਜੋ ਲਿਖਿਆ, ਉਹਦੇ ਰਾਹੀˆ ਆਪਣਾ ਆਪ
ਬਚਾਇਆ। ਹੋਰ ਕੁਝ ਨਾ ਕੀਤਾ।
ਜ਼ਿੰਦਗੀ ਭਰ ਨੌਕਰੀ ਏਦਾˆ ਕੀਤੀ ਜਿਵੇˆ ਸਮਝੋਤਾ ਕਰੀਦਾ ਹੈ। ਸਮਝੋਤੇ ਵਾˆਗ ਵਿਆਹ ਕੀਤਾ,
ਬੱਚੇ ਵੱਡੇ ਕੀਤੇ। ਤਿੰਨ ਦਹਾਕੇ ਤੋˆ ਵੱਧ ਸਮੇˆ ਤੱਕ ਵਿਦਿਆਰਥੀਆˆ ਨੂੰ ਪੜ੍ਹਾਣ ਦਾ ਕੰਮ
ਕਰਦਾ ਰਿਹਾ, ਇਹ ਸਮਾˆ ਵੀ ਲਾਚਾਰੀ ਵਾˆਗ ਗੁਜ਼ਾਰਿਆ। ਢੇਰ ਡਿਗਰੀਆˆ ਪ੍ਰਾਪਤ ਕੀਤੀਆˆ।
ਵਰ੍ਹਿਆˆ ਤੱਕ ਲਾਇਬ੍ਰੇਰੀਆˆ ਵਿਚ ਮਿਹਨਤ ਕੀਤੀ। ਇਹਦਾ ਉੱਤਰ ਮੇਰੇ ਕੋਲ ਨਹੀˆ ਕਿ ਮੈˆ ਇਹ
ਸਭ ਕਿਉˆ ਕੀਤਾ। ਬੇਸ਼ੱਕ ਇਹ ਮਿਹਨਤ ਮੇਰੇ ਵਜੂਦ ਦੀ ਬਣਤ ‘ਚ ਜਮ੍ਹਾˆ ਹੁੰਦੀ ਗਈ।
ਵਿਚ-ਵਿਚਾਲੇ ਲਿਖਦਾ ਰਿਹਾ ਕਿ ਖੇਹਕਾਰੀ ‘ਚ ਧੱਸਦਾ ਨਾ ਜਾਵਾˆ। ਇਰਦ ਗਿਰਦ ਦੀ ਸਥੂਲਤਾ ਤੋˆ
ਪਾਰ ਜਾਣ ਦੀ ਇੱਛਾ ਦੇ ਬਾਵਜੂਦ ਇਹਦੀ ਕੈਦ ‘ਚੋˆ ਬਾਹਰ ਨਾ ਨਿਕਲ ਸਕਿਆ। ਰੁਟੀਨੀ ਕਾਰਿਆˆ
ਦੇ ਬੋਝ ਨੇ ਸਪੇਸ ਘੇਰੀ ਰੱਖੀ। ਜੋ ਤਸੱਵਰ ਉੱਗਦੇ ਰਹੇ ਉਹੀ ਮੇਰੇ ਹੋਣ ਦਾ ਸੱਚ ਸਨ; ਉਹ
ਸੱਚ ਦੱਬਿਆ ਪਿਆ। ਉਹਨੂੰ ਮੈˆ ਮੁੜ ਜੀਵੰਤ ਕਰਨਾ ਚਾਹੁਨਾˆ।
***
ਜ਼ਿੰਦਗੀ ਦਾ ਰਾਹ ਜੇ ਰੋਸ਼ਨੀ ਵਲ ਨਹੀˆ ਜਾˆਦਾ ਤਾˆ ਬੰਦਾ ਖੇਹਕਾਰੀ ‘ਚ ਅਭੇਦ ਹੋਣ ਲੱਗਦਾ
ਹੈ। ਖੇਹ ਮਨੁੱਖ ਦੇ ਹਰ ਸਾਹ ਦੁਆਲੇ ਖਿਲਰੀ ਪਈ ਹੈ; ਇਹਦੀ ਆਪਣੀ ਸਥੂਲਤਾ ਹੈ। ਬਾਜ਼ਾਰ
ਖੇਹਕਾਰੀ ਦੀ ਸਪੇਸ ਹੈ, ਇਸ ਸਪੇਸ ਦੀ ਜਕੜ ਅਤੁੱਟ ਹੈ। ਬਾਜ਼ਾਰ ਦੇ ਮੁੱਲ ਘਰ ਦੇ ਮੁੱਲਾˆ
‘ਤੇ ਹਾਵੀ ਹੋ ਰਹੇ ਹਨ। ਘਰ ਦਾ ਬਦਲ ਬਾਜ਼ਾਰ ਨਹੀˆ; ਨਾ ਬਾਜ਼ਾਰ ਦਾ ਬਦਲ ਘਰ ਰਹਿ ਗਿਆ ਹੈ।
ਅੱਜ ਕੱਲ੍ਹ ਘਰ ਵੀ ਬਾਜ਼ਾਰ ਦਾ ਪਰਤੌ ਬਣ ਚੁੱਕੇ ਹਨ। ਬਾਜ਼ਾਰ ਦੀ ਸਥੂਲਤਾ ‘ਚ ਗੱਡੇ ਬੰਦੇ ਦਾ
ਚਿੱਤ/ਚੇਤਨ ਕਿਸੇ ਹੋਰ ਸਪੇਸ ਨਾਲ ‘ਰਿਲੇਟ‘ ਨਹੀˆ ਹੁੰਦਾ। ਬਾਜ਼ਾਰ ਦੀ ਚਮਕ ਝਿਲਮਿਲੀ,
ਸਤਹੀ, ਸਥੂਲੀ ਹੈ। ਸੰਵੇਦਨਾ ਵਾਲੇ ਮਨੁੱਖ ਨੂੰ ਘਰ ਦੀ ਸਪੇਸ ਸੁੰਘੇੜਦੀ ਹੈ ਤੇ ਬਾਜ਼ਾਰ ਦੀ
ਸਪੇਸ ਖੁਆਰ ਕਰਦੀ ਹੈ।
ਕੈਸੀ ਜ਼ਿੰਦਗੀ ਹੈ ਇਹ? ਇਹ ਸੁਆਲ ਜਾˆ ਪੌਲ ਸਾਰਤਰ ਦੇ ਸਾਹਮਣੇ ਵੀ ਸੀ। ਆਲਬੇਰ ਕਾਮੂ ਨੇ ਵੀ
ਇਸ ਸੁਆਲ ਬਾਰੇ ਚਿੰਤਨ ਕੀਤਾ। ਅਨੰਤ ਸਮਿਆˆ ਤੋˆ ਮਨੁੱਖ ਇਸ ਸੁਆਲ ‘ਤੇ ਮਿਹਨਤ ਕਰਦਾ ਆ
ਰਿਹਾ ਹੈ। ਆਧੁਨਿਕ ਯੁੱਗ ‘ਚ ਇਸ ਸੁਆਲ ਉੱਤੇ ਉਵੇˆ ਮਿਹਨਤ ਨਹੀˆ ਹੁੰਦੀ ਜਿਵੇˆ ਮੱਧ-ਯੁੱਗ
‘ਚ ਹੁੰਦੀ ਸੀ। ਧਰਮ ਇਸ ਕਰਕੇ ਹੀ ਮੱਧ-ਯੁੱਗੀ ਵਰਤਾਰਾ ਹੈ ਕਿ ਮਨੁੱਖ ਪਾਸ ਰੱਬ ਸੀ ਜੋ
ਅਨੰਤ ਸੁਆਲਾˆ ਨੂੰ ਸੁਲਝਾਣ ਦਾ ਮੋਰੀ ਰਾਹ ਸੀ। ਉਦੋˆ ‘ਰੱਬ‘ ਨਾ ਹੁੰਦਾ ਤਾˆ ਮਨੁੱਖ
ਖੇਹਕਾਰੀ ‘ਚ ਸਮੇਟਿਆ ਜਾˆਦਾ। ਪੂੰਜੀਵਾਦ ਨੇ ਪਹਿਲਾˆ ਰੱਬ ਦੀ ਮੌਤ ਦਾ ਐਲਾਨ ਕੀਤਾ, ਫਿਰ
ਮਨੁੱਖ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਤੋˆ ਬਾਅਦ ਸੋਵੀਅਤ ਯੂਨੀਅਨ ਰਾਹੀˆ ਮਾਰਕਸਵਾਦ
‘ਤੇ ਧਾਵਾ ਬੋਲ ਦਿੱਤਾ। ਪਿੱਛੇ ਕੀ ਬਚਿਆ?
***
ਮੈˆ ਨਹੀˆ ਜਾਣਦਾ ਮੈˆ ਸਾਹਿਤਕਾਰ ਹਾˆ। ਕਿੰਨੇ ਚਿਰ ਤੋˆ ਮੈˆ ਲਿਖ ਰਿਹਾˆ। ਮੇਰੇ ਕੋਲ ਸ਼ਬਦ
ਬੀੜਨ ਦਾ ਕਸਬ ਹੈ। ਇਹਦੀ ਖਾਤਰ ਮੈˆ ਮਿਹਨਤ ਕੀਤੀ ਹੈ। ਮੈˆ ਜਾਣਦਾˆ ਮੈˆ ਵੱਖਰਾ ਲਿਖਦਾˆ,
ਵਰਨਾ ਲਿਖਣਾ ਬੰਦ ਕਰ ਦੇˆਦਾ। ਕਿਸੇ ਪ੍ਰਾਪਤੀ ਦੀ ਖਾਤਰ ਨਹੀˆ ਲਿਖਦਾ। ਵੱਡਾ ਲੇਖਕ ਬਣਨ ਦੀ
ਖਾਤਰ ਨਹੀˆ ਲਿਖਦਾ। ਨਿੱਜੀ ਤਸੱਲੀ ਦੀ ਖਾਤਰ ਲਿਖਦਾˆ। ਸੱਚ ਨੂੰ ਲੱਭਣ ਦੀ ਖਾਤਰ ਲਿਖਦਾˆ।
ਆਪੇ ਨੂੰ ਜਾਣਨ ਦੀ ਖਾਤਰ ਲਿਖਦਾˆ। ਹੋਰਾˆ ਨੂੰ ਸਮਝਣ ਦੀ ਖਾਤਰ ਲਿਖਦਾˆ। ਮੈˆ ਲਿਖਦਾˆ ਕਿ
ਲਿਖਣਾ ਹੀ ਮੇਰਾ ਕਰਮ ਹੈ; ਇਹਦੇ ਰਾਹੀˆ ਮੈˆ ਕਾਇਮ ਹੋਇਆ ਮਹਿਸੂਸ ਕਰਦਾˆ। ਜੇ ਲਿਖਤ ਰਾਹੀˆ
ਪਾਠਕ ਦੀ ਸੋਚ ‘ਚ ਫ਼ਰਕ ਪੈˆਦਾ, ਲਿਖਣ ਦਾ ਇਹੀ ਸਿਲਾ ਹੈ।
ਪ੍ਰਾਪਤੀ ਤੇ ਸਫ਼ਲਤਾ ਦਾ ਨਾਤਾ ਉਸ ਸੰਸਾਰ ਨਾਲ ਹੈ ਜਿਸ ਨੂੰ ਸਾਹਿਤਕਾਰ ਰੱਦ ਕਰਦਾ ਹੈ।
ਸਾਹਿਤਕਾਰ ਜਾˆ ਕਲਾਕਾਰ ਹੋਰਾˆ ਤੋˆ ਵੱਖਰਾ ਹੁੰਦਾ ਹੈ। ਮੈˆ ਆਪਣੇ ਵਰਗਾ ਇਸ ਲਈ ਰਹਿਣਾ
ਚਾਹੁਨਾˆ ਕਿ ਇਹਦੀ ਬਣਤ ਮੈˆ ਹੰਢਾਈ ਹੈ। ਇਹੀ ਮੇਰੀ ਕਮਾਈ ਹੈ। ਭੀੜ ਨਾਲ ਖੜ੍ਹਨ ਵਾਲੇ
ਲੇਖਕ ਨਹੀˆ ਬਣਦੇ। ਭੀੜ ਨੂੰ ਮੋਹਿਤ ਮਜ਼੍ਹਮਾ ਲਾਉਣ ਵਾਲੇ ਵੀ ਕਰਦੇ ਹਨ, ਚੰਗਾ ਭਾਸ਼ਣ ਦੇਣ
ਵਾਲੇ ਵੀ, ਮੰਚਾˆ ‘ਤੇ ਹੇਕਾˆ ਲਾਉਣ ਵਾਲੇ ਵੀ। ਮਨੁੱਖੀ ਵਰਤਾਰੇ ‘ਚ ਅਨੇਕ ਨੌਟੰਕੀਆˆ ਜੋ
ਹੁੰਦੀਆˆ ਹਨ ਲੇਖਕ ਫਾਸਲੇ ‘ਤੇ ਖੜਾ ਇਨ੍ਹਾˆ ਦਾ ਦਰਸ਼ਕ ਹੈ।
ਲੇਖਕ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਲੱਭੇ, ਸੁਆਲ ਕਰੇ। ਜੋ ਖੁਦ ਨੂੰ ਸੁਆਲ ਨਹੀˆ ਕਰ
ਸਕਦਾ ਉਹ ਹੋਰਾˆ ਨੂੰ ਸੁਆਲ ਕਿਉˆ ਕਰਦਾ ਹੈ? ਭੀੜ ਰਾਹੀˆ ਸਵੈ-ਮੋਹਿਤ ਹੋਣ ਵਾਲਾ ਆਪਣੇ ਆਪ
ਨੂੰ ਸੁਆਲ ਨਹੀˆ ਕਰਦਾ। ਭੀੜ ਤੋˆ ਪ੍ਰਵਾਨਗੀ ਲੇਖਕ ਦੀ ਤਾਕਤ ‘ਤੇ ਕਾਟਾ ਫੇਰਦੀ ਹੈ। ਭੀੜ
ਸੁਆਲਾˆ ਦਾ ਹਨਨ ਕਰਦੀ ਹੈ।
ਮੈਨੂੰ ਜ਼ਿੰਦਗੀ ‘ਚ ਹੋਣ ਦਾ ਚਾਅ ਹੈ, ਪ੍ਰਾਪਤ ਕਰਨ ਦਾ ਨਹੀˆ। ਪ੍ਰਾਪਤੀ/ਸਫ਼ਲਤਾ ਮੁੱਖ ਧਾਰਾ
ਦੇ ਸ਼ਬਦ ਹਨ, ਮੇਰੇ ਲਈ ਇਹ ਫੁਹਸ਼ ਹਨ। ਇਹ ਮੁੱਖਧਾਰਾ ਦੇ ਪ੍ਰਦੂਸ਼ਨ ਤੋˆ ਮੁਕਤ ਨਹੀˆ ਹੋ
ਸਕਦੇ। ਮੁੱਖਧਾਰਾ ਤੋˆ ਟੁੱਟੇ ਬੰਦੇ (‘ਆਊਟਸਾਈਡਰ‘) ‘ਚ ਅਨੂਠੀ ਊਰਜਾ ਹੁੰਦੀ ਹੈ। ਉਹਨੂੰ
ਮਿਹਨਤ ਤੇ ਚਿੰਤਨ ਦਾ ਆਸਰਾ ਹੁੰਦਾ ਹੈ। ਉਹਨੂੰ ਆਪਣੀ ਜ਼ਮੀਰ ਦੀ ਕਦਰ ਹੁੰਦੀ ਹੈ; ਆਪਣੇ
ਅਕੀਦਿਆˆ ਦੇ ਆਸਰੇ ਉਹ ਤਣਿਆ ਰਹਿੰਦਾ ਹੈ। ਉਹਦੀ ਨਜ਼ਰ (ਪ੍ਰਤੱਖਣ) ‘ਚ ਅਨੂਠਾਪਣ ਹੁੰਦਾ ਹੈ।
ਮੁੱਖਧਾਰਾ ਚੱਟਾਨ ਵਰਗੀ ਸਥਾਪਨਾ ਹੈ ਜੋ ਮਾਨਵ ਸੰਵੇਦਨਾ ਤੇ ਇਨਸਾਫ਼-ਪਸੰਦੀ ਤੋˆ ਦੂਰ ਰਹਿਣ
ਕਰਕੇ ਤਾਕਤ ‘ਚ ਰਹਿੰਦੀ ਹੈ।
***** |