Welcome to WatanPunjabi.ca
ਲੇਖ / ਵਿਕੀਪੀਡੀਆ ਇਨਕਲਾਬ ਬਨਾਮ ਪੰਜਾਬੀ ਵਿਕੀਪੀਡੀਆ
 

- ਸੁਖਵੰਤ ਹੁੰਦਲ

ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ
 

- ਸੁਖਵੰਤ ਹੁੰਦਲ

ਕਵਿਤਾ / ਨਾਸਤਕ ਹੋਣ ਤੋਂ ਬਾਅਦ
 

- ਸਾਧੂ ਬਿਨਿੰਗ

ਲੇਖ / ਕਲਪਨਾ ਕਰੋ ਕਿ ਕੋਈ ਧਰਮ ਨਹੀਂ
 

- ਫਿੱਲ ਜ਼ੁਕਰਮੈਨ

ਨਸੀਬ ਕੌਰ ਉਦਾਸੀ ਨਾਲ ਮੁਲਾਕਾਤ
 

- ਅਜਮੇਰ ਸਿੱਧੂ

ਲੇਖ / ਚਿਤਵਿਉ ਅਰਦਾਸ ਕਵੀਸਰ
 

- ਸੁਖਦੇਵ ਸਿੱਧੂ

ਡਾਕੂਮੈਂਟਰੀ ਰਿਵੀਊ / ਹਵਾ ਵਿੱਚ ਮੋਮਬੱਤੀਆਂ
 

- ਅਮਲੋਕ ਸਿੰਘ

ਨਾਵਲ / ਨਰਕਕੁੰਡ ‘ਚ ਵਾਸਾ
 

- ਜਗਦੀਸ਼ ਚੰਦਰ

ਨਾਵਲ / ਮਲੂਕਾ
 

- ਸਾਧੂ ਸਿੰਘ ਧਾਮੀ

 


ਕਵਿਤਾ
ਨਾਸਤਿਕ ਹੋਣ ਬਾਅਦ
ਸਾਧੂ ਬਿਨਿੰਗ
 

 


ਨਾਸਤਿਕ ਹੋਣ ਬਾਅਦ
ਜੀਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ
ਚਾਲ ਤਾਂ ਭਾਵੇਂ ਪਹਿਲਾਂ ਵੀ ਮਾੜੀ ਨਾ ਹੋਵੇ
ਫੇਰ ਤਾਂ ਹੁਲਾਰਾ ਹੀ ਕੁਝ ਹੋਰ ਹੁੰਦਾ ਹੈ


ਨਾਸਤਿਕ ਹੋਣ ਬਾਅਦ
ਸਦੀਆਂ ਤੋਂ ਸਿਰ ਚੜ੍ਹਿਆ ਭਾਰ ਲਹਿ ਜਾਂਦਾ ਹੈ
ਹਲਕੇ ਸੁਰਖਰੂ ਹੋਣ ਦਾ
ਮਿੱਠਾ ਜਿਹਾ ਅਹਿਸਾਸ ਬਾਕੀ ਰਹਿ ਜਾਂਦਾ ਹੈ


ਨਾਸਤਿਕ ਹੋਣ ਬਾਅਦ
ਚੱਲੇ ਪਤਾ
ਡਰ ਡਰ ਕੇ ਜੀਣ ਵਿਚ
ਨਹੀਂ ਕੋਈ ਮਜ਼ਾ
ਇਹ ਜੀਵਨ
ਨਾ ਚੰਗੇ ਕਰਮਾਂ ਦਾ ਫਲ਼
ਨਾ ਮਾੜੇ ਕਰਮਾਂ ਦੀ ਸਜ਼ਾ
ਨਾ ਸਵਰਗਾਂ ਦੀ ਆਸ
ਨਾ ਨਰਕਾਂ ਦਾ ਡਰ
ਬਸ ਜੀਓ ਤੇ ਜੀਣ ਦਿਓ
ਨਾ ਕਿਸੇ ਤੋਂ ਡਰੋ ਨਾ ਡਰਾਓ


ਨਾਸਤਿਕ ਹੋਣ ਬਾਅਦ ਲੱਗਦਾ ਹੈ ਪਤਾ
ਇਹ ਸਿਰ ਸੋਚਣ ਲਈ
ਤੇ ਸੋਚ ਕਾਰਨ ਹੀ ਬਣਿਆ ਹੈ
ਇਹ ਨਹੀਂ ਬਣਿਆਂ ਕਿਸੇ ਅੱਗੇ ਝੁਕਾਉਣ ਲਈ
ਟੋਪੀਆਂ, ਪੱਗਾਂ ਅਤੇ ਕਲਗੀਆਂ ਸਜਾਉਣ ਲਈ


ਨਾਸਤਿਕ ਹੋਣ ਬਾਅਦ
ਆਉਂਦਾ ਹੈ ਆਨੰਦ ਖਾਣ ਤੇ ਹੰਢਾਉਣ ਦਾ
ਸਾਰੀਆਂ ਬੇਹੂਦਾ ਬੰਦਸ਼ਾਂ ਤੋਂ ਆਜ਼ਾਦ
ਕੀ ਖਾਣਾ ਤੇ ਕੀ ਨਹੀਂ
ਕਿਹੜੇ ਦਿਨ ਖਾਣਾ ਤੇ ਕਿਹੜੇ ਨਹੀਂ
ਪਿੰਡੇ ’ਤੇ ਕੀ ਪਾਉਣਾ ਹੈ ਕੀ ਨਹੀਂ
ਸਿਰ ਮੂੰਹ ’ਤੇ ਉੱਗੇ ਵਾਲ਼ਾਂ ਨੂੰ
ਹੈ ਰੱਖਣਾ ਕੱਟਣਾ ਜਾਂ
ਇਸ ਤਰ੍ਹਾਂ ਉਸ ਤਰ੍ਹਾਂ ਵਾਹੁਣਾ


ਨਾਸਤਿਕ ਹੋਣ ਬਾਅਦ ਪੈਂਦੀ ਹੈ ਸਮਝ
ਇਨਸਾਨ ਬਣ ਕੇ ਜੀਣ ਦੀ
ਤੇ ਦੂਜਿਆਂ ਨੂੰ ਇਨਸਾਨ ਦੇਖਣ ਦੀ
ਬੜਾ ਅਜੀਬ ਹੁੰਦਾ ਹੈ ਅਨੁਭਵ
ਕੋਈ ਹਿੰਦੂ, ਮੁਸਲਮਾਨ, ਸਿੱਖ, ਇਸਾਈ ਨਹੀਂ
ਕੋਈ ਵੱਡੀ ਤੇ ਛੋਟੀ ਜਾਤ ਨਹੀਂ
ਕੋਈ ਕਾਲ਼ਾ ਗੋਰਾ ਭੂਰਾ ਤੇ ਪੀਲ਼ਾ ਨਹੀਂ
ਸਿਰਫ ਤੇ ਸਿਰਫ ਇਨਸਾਨ
ਤੁਹਾਡੇ ਵਾਂਗ ਹੱਡ ਮਾਸ ਦੇ ਬਣੇ
ਤੁਹਾਡੇ ਵਾਲੀ ਹਵਾ ’ਚ ਸਾਹ ਲੈਂਦੇ
ਤੁਹਾਡੇ ਵਾਂਗ ਹੀ ਹੱਸਦੇ ਖੇਲਦੇ
ਇਹ ਕੋਈ ਛੋਟੀ ਜਿਹੀ ਨਹੀਂ ਗੱਲ
ਇਹ ਜੀਵਨ ’ਚ ਹੌਂਸਲੇ ਨਾਲ ਮਾਰੀ
ਬਹੁਤ ਵੱਡੀ ਛਾਲ ਹੁੰਦੀ ਹੈ
ਇਸ ਛਾਲ ਬਾਅਦ
ਧਰਤੀ ’ਤੇ ਮੁੜ ਲੱਗੇ ਪੈਰ
ਵੱਖਰੀ ਹੀ ਲੈਅ ਵਿਚ
ਵੱਖਰੀ ਹੀ ਖੁਸ਼ੀ ਵਿਚ ਨੱਚਦੇ ਹਨ


ਨਾਸਤਿਕ ਹੋਣ ਬਾਅਦ
ਮਨੁੱਖੀ ਇਤਿਹਾਸ ਤੋਂ ਹੈਰਾਨ ਰਹਿ ਜਾਂਦੇ ਹੋ
ਜਦ ਮਿਲਦੇ ਹੋ ਸਦੀਆਂ ਪਹਿਲਾਂ ਹੋਏ
ਚਾਰਵਾਕ, ਬੁੱਧ, ਐਪੀਕਿਊਰੀਅਸ
ਸਿਸਰੋ, ਸੈਨੇਕਾ ਜਿਹੇ ਨਾਸਤਿਕ ਬਾਣੀ ਦੇ ਰਚੇਤਿਆਂ ਨੂੰ
ਜਿਨ੍ਹਾਂ ਨੇ ਸਿੰਜਿਆ ਹੈ ਇਸ ਮਹਿਕਦੀ ਸੋਚ ਨੂੰ
ਤੇ ਕਈਆਂ ਇਸ ਵਿਚ ਡੋਲ੍ਹਿਆ ਹੈ ਆਪਣਾ ਖੂਨ ਵੀ


ਨਾਸਤਿਕ ਹੋਣ ਬਾਅਦ
ਤੁਸੀਂ ਅੰਬਰਾਂ ਵੱਲ ਵੱਖਰੀ ਨੀਝ ਨਾਲ ਦੇਖਦੇ ਹੋ
ਇਹ ਜਾਣ ਕੇ ਕਿ ਅਰਬਾਂ ਖਰਬਾਂ
ਤਾਰਿਆਂ ਸਿਤਾਰਿਆਂ ਮੁਕਾਬਲੇ
ਧਰਤੀ ਦੀ ਹੋਂਦ ਤਾਂ ਰੇਤ ਦੇ ਕਿਣਕੇ ਜਿੰਨੀ ਵੀ ਨਹੀਂ
ਹੌਲੀ ਹੌਲੀ ਗੱਲ ਨੂੰ ਸਮਝ
ਅਸਲੋਂ ਹੀ ਨਵੇਂ ਅਹਿਸਾਸ ਨਾਲ ਭਰ ਜਾਂਦੇ ਹੋ


ਨਾਸਤਿਕ ਹੋਣ ਬਾਅਦ
ਜਦੋਂ ਅਸਲੀਅਤ ਸਾਹਮਣੇ ਆਵੇ
ਧਰਤੀ ਉੱਤਲਾ ਸਮੁੱਚਾ ਜੀਵਨ
ਇਕ ਲੜੀ ’ਚ ਪਰੋਇਆ
ਪਸ਼ੂ ਪੰਛੀ ਰੁੱਖ ਵੇਲ ਬੂਟੇ
ਫੇਰ ਰਤਾ ਲੱਗਣ ਨਾ ਪਰਾਏ


ਨਾਸਤਿਕ ਹੋਣ ਬਾਅਦ ਬਦਲ ਜਾਂਦਾ ਹੈ
ਆਸਾ ਪਾਸਾ ਤੇ ਖੁਦ ਤੁਹਾਡਾ ਖਾਸਾ ਵੀ
ਵਾਹ ਵਾਹ ਕਰ ਉੱਠਦੇ ਹੋ ਤੁਸੀਂ
ਤੇ ਆਪ ਮੁਹਾਰੇ ਗਾਉਣ ਲਗਦੇ ਹੋ
ਇਸ ਨੂੰ ਕਹਿੰਦੇ ਹਨ ਜ਼ਿੰਦਗੀ, ਆਜ਼ਾਦੀ
ਹਰ ਕਿਸਮ ਦੇ ਵਹਿਮਾਂ ਭਰਮਾਂ ਤੋਂ ਮੁਕਤ


ਪਰ ਇਸ ਗੱਲ ਦੀ ਮਸਝ
ਸਿਰਫ ਸੁਣਿਆਂ ਨਹੀਂ ਪੈਂਦੀ
ਇਸ ਨੂੰ ਤਾਂ ਜਾਣਿਆਂ ਜਾ ਸਕਦਾ ਹੈ
ਖੁਦ ਹੰਢਾ ਕੇ ਹੀ
ਨਾਸਤਿਕ ਹੋਣ ਬਾਅਦ


***

ਸਾਧੂ ਬਿਨਿੰਗ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:

ਚੀਨ ਵਿੱਚ ਸਤਾਰਾਂ ਦਿਨ:
http://www.watanpunjabi.ca/march2009/article02.php

ਪੰਜਾਬੀ ਭਾਈਚਾਰਾ ਅਤੇ ਧਰਮ:
http://www.watanpunjabi.ca/august2011/article08.php

ਗੁਰਬਖਸ਼ ਸਿੰਘ ਦੇ ਨਾਵਲ ਅਣਵਿਆਹੀ ਮਾਂ ਬਾਰੇ ਟਿੱਪਣੀ:
http://www.watanpunjabi.ca/sept2010/article09.php

ਸ਼ਹੀਦ ਭਗਤ ਸਿੰਘ:
http://www.watanpunjabi.ca/june2010/article11.php

ਰਿਚਰਡ ਡਾਕਿੰਨਜ਼-ਰੱਬ ਦਾ ਭੁਲੇਖਾ - ਰਿਵੀਊ:
http://www.watanpunjabi.ca/dec2009/article10.php
 

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346