Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਕਵਿਤਾਵਾਂ
ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
ਜਸਵੀਰ ਮਾਹਲ
 

 

(ਸਰੀ ਕਨੇਡਾ ਵਿੱਚ ਵਸਦੇ ਸਾਡੇ ਮਿੱਤਰ ਕਵੀ ਜਸਵੀਰ ਮਾਹਲ ਦੀ ਦੂਜੀ ਕਿਤਾਬ “ਮਿੱਟੀ ਦੀ ਤਾਸੀਰ” ਹੁਣੇ ਜਿਹੀ ਛਪੀ ਹੈ। ਇਸ ਕਿਤਾਬ ਨੂੰ ਜੀ ਆਇਆਂ ਕਹਿਣ ਲਈ ਉਸ ਵਿੱਚੋਂ ਕੁਝ ਕਵਿਤਾਵਾਂ ਹਾਜ਼ਰ ਹਨ।)

 

ਪੱਤਝੜ ਰੁੱਤੇ



ਪੱਤਝੜ ਰੁੱਤੇ
ਵਿਚ ਮੈਦਾਨੀ
ਹਵਾ ਨੇ ਇੰਝ ਖਿਲਾਰੇ ਪੱਤੇ
ਜਾਨ ਵਾਰ ਕੇ
ਰਣਭੂਮੀ ਵਿਚ
ਜਿੱਦਾਂ ਹੋਵਣ ਯੋਧੇ ਸੁੱਤੇ।



**


ਮਿੱਟੀ ਦੀ ਤਾਸੀਰ - 1



ਫੁੱਲਾਂ ਨੂੰ ਕੋਈ ਕੀ-ਆਖੇ



ਹੱਸਣ ਚੁੱਪ-ਚੁਪੀਤੇ



ਕਬਰ ‘ਤੇ ਖਿੜੇ ਵੀ
ਓਨੇ ਸੋਹਣੇ
ਜਿੰਨੇ ਵਿਚ ਬਗੀਚੇ



ਫੁੱਲਾਂ ਨੂੰ ਕੋਈ ਕੀ ਆਖੇ।



**


ਮਿੱਟੀ ਦੀ ਤਾਸੀਰ - 2



ਫੁੱਲ
ਟੁੱਟ ਕੇ ਮੁਰਝਾ ਗਿਆ
ਸੁੱਕ ਗਿਆ
ਮੁੱਕ ਗਿਆ...



ਦੇਰ ਤੀਕ ਪਰ
ਚੇਤਿਆਂ ‘ਚੋਂ ਉਸ ਦੀ ਸੁਗੰਧ
ਆਉਂਦੀ ਰਹੀ।



**


ਮਿੱਟੀ ਦੀ ਤਾਸੀਰ -3



ਫੁੱਲ
ਮਾਰੂਥਲ ‘ਚ ਟਹਿਕ ਪੈਂਦਾ ਹੈ
ਰੂੜੀ ਦੇ ਢੇਰ ‘ਤੇ ਮਹਿਕ ਪੈਂਦਾ ਹੈ



ਛੱਪੜ ਦੇ ਪਾਣੀ ‘ਚੋਂ
ਸਿਰ ਕੱਢ ਮੁਸਕਰਾਏ
ਕਦੇ
ਚਟਾਨਾਂ ਦੀਆਂ ਵਿਰਲਾਂ ‘ਚੋਂ
ਮਲਕੜੇ ਜਿਹੇ ਨਿਕਲ ਆਏ



**


ਫੁੱਲ



ਖਿੜ ਪੈਂਦਾ ਹੈ
ਰੁੱਤ ਦੇ ਫੇਰੇ ਨਾਲ
ਆਪਣੇ ਦੁਆਲੇ ਤੋਂ ਬੇਖ਼ਬਰ



**


ਮਿੱਟੀ ਦੀ ਤਾਸੀਰ -4



ਹਰ ਵਰ੍ਹੇ
ਹੱਸ ਪੈਣ ਰੁੱਖ
ਬਹਾਰ ਦੇ ਆਖੇ



ਹਰ ਵਰ੍ਹੇ ਪੱਤਝੜ
ਖੋਹ ਲਏ ਮੁਸਕਾਨ...



ਰੁੱਤਾਂ ਵਿਚ ਫਿਰ ਵੀ ਯਕੀਨ
ਰੱਖਦੇ ਰੁੱਖ
ਉਮਰ ਤਮਾਮ



**
ਭਗੌੜਾ



ਅੱਜ ਵੀ
ਉਲਝਾਈ ਰੱਖਿਆ
ਰੁਝੇਵਿਆਂ ‘ਚ
ਆਪਣਾ ਆਪ



ਆਪੇ ਸਾਹਵੇਂ
ਪੇਸ਼ ਹੋਣੋਂ
ਮੈਂ
ਅੱਜ ਵੀ ਬਚਦਾ ਰਿਹਾ।



**


ਜੀਵਨ ਦੀ ਰਫ਼ਤਾਰ



ਜ਼ਰਾ ਹੌਲੀ ਹੋ ਜਾਓ
ਹੋਰ ਹੋਲੀ
ਥੋੜਾ ਹੋਰ ਹੋਲੀ



ਅਰਥਹੀਣ ਦੌੜਦੇ ਹੋਏ
ਹਫ ਗਈ ਹੈ ਜਿ਼ੰਦਗੀ
ਥੱਕ ਗਈ ਹੈ ਜਿ਼ੰਦਗੀ



ਕ੍ਰਿਪਾ ਕਰੋ
ਹੋ ਜਾਓ ਹੌਲੀ



ਏਨੀ ਕੁ ਧੀਮੀ ਕਰ ਲਓ ਚਾਲ
ਕਿ ਤੁਰ ਸਕੇ
ਜਿ਼ੰਦਗੀ ਤੁਹਾਡੇ ਨਾਲ



**


ਇਨ੍ਹਾਂ ਸਮਿਆਂ ਵਿਚ-1



ਵੱਡੀ ਅਤੇ ਫਿਰ
ਉਸ ਤੋਂ ਵੱਡੀ
ਉਸ ਤੋਂ ਵੀ ਫਿਰ ਵੱਡ-ਆਕਾਰੀ
ਮਕਾਨ ਉਸਾਰੀ



ਇਨ੍ਹੀਂ ਕੰਮੀ ਰੁੱਝਿਆ ਬੰਦਾ
ਅਕਸਰ ਹੀ
ਘਰ ਢਾਹ ਬਹਿੰਦਾ ਹੈ
ਜੀਵਨ ਜਾਚ ਗੁਆ ਬਹਿੰਦਾ ਹੈ।



**


ਇਨ੍ਹਾਂ ਸਮਿਆਂ ਵਿਚ -2



ਨਜ਼ਰ ਨਾ ਆਵੇ
ਵਿਛਿਆ ਜਾਲ



ਅੱਖ ਖੁਲ੍ਹੀ
ਪਰ ਬੰਦਾ ਸੁੱਤਾ
ਅੱਜ ਦੇ ਯੁੱਗ ਦਾ
ਕੇਹਾ ਕਮਾਲ



**


ਬੌਣਾ ਆਦਮੀ



ਹੱਥ ਮਿਲਾਉਂਦਿਆਂ
ਆਪਣੀ ਪਛਾਣ ਕਰਾਉਂਦਿਆਂ
ਉਹ ਪਿਉ ਦਾ ਨਾਂ ਲੈਂਦਾ ਹੈ
ਦਾਦੇ ਨੂੰ ਯਾਦ ਕਰਕੇ
ਤਾਏ ਬਾਰੇ ਕਹਿੰਦਾ ਹੈ



ਸਾਕ - ਸਕੀਰੀਆਂ ਦਾ ਜਿ਼ਕਰ ਕਰਦਾ
‘ਵੱਡੇ ਬੰਦਿਆਂ’ ਨਾਲ
ਦੱਸਦਾ ਹੈ ਆਪਣੀ ਨੇੜਤਾ



ਉਹਦੀ ਪਛਾਣ ਰਹਿ ਗਈ ਹੈ ਕੇਵਲ
ਰਿਸ਼ਤਿਆਂ ਦੇ ਆਸਰੇ।



**


ਪਿਆਰ ਦਾ ਜਜ਼ਬਾ



ਜਿਸ ਜਜ਼ਬੇ ਨੂੰ
ਬੋਲਣ ਦੀ ਮਜਬੂਰੀ ਹੋਵੇ
ਜਿਸ ਜਜ਼ਬੇ ਨੂੰ
ਸ਼ਬਦ ਲੋੜੀਂਦੇ



ਉਹ ਜਜ਼ਬਾ ਜੋ ਕੁਝ ਵੀ ਹੋਏ
ਪਿਆਰ ਦਾ ਜਜ਼ਬਾ ਹੋ ਨਹੀਂ ਸਕਦਾ



ਪਿਆਰ ਦਾ ਜਜ਼ਬਾ
ਸ਼ਬਦਾ ਵਿਚ ਸਮੋਅ ਨਹੀਂ ਸਕਦਾ।

**

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346