|

ਇਸ ਪੁਸਤਕ ਵਿਚ 500 ਦੇ ਲੱਗਭੱਗ ਵਿਦਵਾਨਾˆ,
ਚਿੰਤਕਾˆ, ਵਿਗਿਆਨੀਆˆ, ਸਿਆਸਸਤਦਾਨਾˆ ਅਤੇ ਹੋਰ ਮਹਾਨ ਵਿਅਕਤੀਆˆ ਦੇ ਰੱਬ, ਧਰਮ ਅਤੇ ਹੋਰ
ਸੰਬੰਧਤ ਮਸਲਿਆˆ ਬਾਰੇ ਵਿਚਾਰ ਇਕੱਤਰ ਕੀਤੇ ਗਏ ਹਨ। ਇਹ ਵਿਚਾਰ ਇਤਿਹਾਸਕ ਕਾਲਕ੍ਰਮ ਵਿਚ
ਦਿੱਤੇ ਗਏ ਹਨ, ਯਾਨੀ ਢਾਈ ਹਜ਼ਾਰ ਸਾਲ ਪਹਿਲਾˆ ਹੋਏ ਚਾਰਵਾਕ, ਮਹਾਤਮਾ ਬੁੱਧ ਅਤੇ ਯੂਨਾਨੀ
ਦਾਰਸ਼ਨਿਕਾˆ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ ਚਿੰਤਕਾˆ ਦੇ ਵਿਚਾਰ ਹਨ ... ।
“ਧਰਮ ਟਟਹਿਣਿਆˆ ਵਾˆਗ ਹਨ। ਉਨ੍ਹਾˆ ਨੂੰ ਚਮਕਣ ਲਈ ਹਨੇਰੇ ਦੀ ਲੋੜ ਹੈ।” - ਆਰਥਰ
ਸ਼ੋਪਨਹਾਊਰ
“ਜਦੋਂ ਬੰਦਾ ਧਰਮ ਤੋਂ ਆਜ਼ਾਦ ਹੋ ਜਾˆਦਾ ਹੈ ਤਾˆ ਉਸ ਦੇ ਇਕ ਸਾਵੀ ਪੱਧਰੀ ਤੇ ਭਰਪੂਰ
ਜ਼ਿੰਦਗੀ ਮਾਨਣ ਦੇ ਮੌਕੇ ਵਧ ਜਾˆਦੇ ਹਨ।” - ਸਿਗਮੰਡ ਫਰਾਇਡ।
“ਦੁਨੀਆˆ ਵਿਚ ਦੋ ਤਰ੍ਹਾˆ ਦੇ ਲੋਕ ਹਨ : ਧਰਮ ਬਿਨਾˆ ਸੂਝਵਾਨ ਲੋਕ, ਅਤੇ ਸੂਝ ਬਿਨਾˆ
ਧਾਰਮਿਕ ਲੋਕ।” ਅਬੁਲ-ਅੱਲਾ-ਅਲ-ਮਾਇਰੀ।
ਕਿਤਾਬ ਖੋਲ੍ਹਣ ਤੋਂ ਪਹਿਲਾˆ ਹੀ ਕਿਤਾਬ ਦੇ ਟਾਈਟਲ ਉੱਤੇ ਛਪੇ ਇਹ ਸ਼ਬਦ ਤੁਹਾਡੇ ਦਿਮਾਗ ਦੇ
ਦਰਵਾਜ਼ੇ ਖੋਲ੍ਹ ਦਿੰਦੇ ਹਨ। ਜਿਉਂ-ਜਿਉਂ ਕਿਤਾਬ ਵਿੱਚੋਂ ਅੱਗੇ ਕੋਈ ਪੰਨਾ ਖੁੱਲ੍ਹਦਾ ਹੈ
ਤਾˆ ਹਰ ਜਗ੍ਹਾ ਤੋਂ ਕੋਈ ਨਾ ਕੋਈ ਅਜਿਹਾ ਵਾਕ ਮਿਲਦਾ ਹੈ ਜਿਸ ਨੂੰ ਪੜ੍ਹ ਕੇ ਦਿਮਾਗ ਵਿਚ
ਹਲਚਲ ਜਿਹੀ ਮਚ ਜਾˆਦੀ ਹੈ, ਸੋਚਾˆ ਵਿਚ ਦੀਵੇ ਜਗਣ ਲੱਗ ਪੈˆਦੇ ਹਨ, ਇਕ ਬੌਧਿਕ ਹੁਲਾਸ ਦਾ
ਅਨੁਭਵ ਹੁੰਦਾ ਹੈ। ਇਹ ਕਿਤਾਬ ਆਸਤਿਕਤਾ ਅਤੇ ਧਾਰਮਿਕ ਸੋਚ ਦੇ ਫੁੱਲੇ ਹੋਏ ਗੁਬਾਰੇ ਵਿੱਚ
ਸੂਈ ਵਾˆਗ ਚੁੱਭ ਜਾˆਦੀ ਹੈ ਅਤੇ ਉਸ ਦੀ ਸਾਰੀ ਦੀ ਸਾਰੀ ਫੂਕ ਕੱਢ ਦਿੰਦੀ ਹੈ।
ਇਹ ਪੁਸਤਕ ਪੜ੍ਹ ਕੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਸੰਸਾਰ ਦੇ ਰੌਸ਼ਨ ਦਿਮਾਗ ਲੋਕ ਤਾˆ
ਰੱਬ ਅਤੇ ਧਰਮ ਆਦਿ ਬਾਰੇ ਬਹੁਤ ਠੀਕ ਤਰ੍ਹਾˆ ਹੀ ਸੋਚਦੇ ਹਨ ਪਰ ਉਨ੍ਹਾˆ ਦੇ ਵਿਚਾਰ
ਅਧਿਆਤਮਵਾਦੀ ਸਾਹਿਤ ਦੇ ਬਹੁਤ ਵੱਡੇ ਅੰਬਾਰ ਹੇਠ ਦੱਬੇ ਰਹਿ ਜਾˆਦੇ ਹਨ। ਇਸ ਦੀ ਪੁਸ਼ਟੀ ਲਈ
ਪੁਸਤਕ ਵਿਚੋਂ ਵੱਖ-ਵੱਖ ਦੇਸ਼ਾˆ ਦੇ ਸੂਝਵਾਨ ਲੋਕਾˆ ਦੇ ਵਿਚਾਰ ਪੜ੍ਹੇ ਜਾ ਸਕਦੇ ਹਨ ਜਿਵੇਂ
ਮਹਾਨ ਅੰਗਰੇਜ਼ ਦਾਰਸ਼ਨਿਕ ਬਰਟਰੰਡ ਰਸਲ ਕਹਿੰਦਾ ਹੈ - “ਧਰਮ ਸਾਡੀ ਸੂਝ ਦੇ ਬਚਪਨੇ ਦੀ
ਰਹਿੰਦ-ਖੂੰਹਦ ਹੈ, ਜਿਵੇਂ-ਜਿਵੇਂ ਅਸੀਂ ਤਰਕ ਅਤੇ ਵਿਗਿਆਨ ਨੂੰ ਸੇਧ ਲਈ ਅਪਣਾਵਾˆਗੇ, ਇਹ
ਘਟਦਾ ਜਾਵੇਗਾ।” ਦੱਖਣੀ ਅਮਰੀਕਾ ਦੇ ਦੇਸ਼ ਟ੍ਰਿਨੀਦਾਦ ਅਤੇ ਟੈਬੇਗੋ ਦੇ ਪਹਿਲੇ ਪ੍ਰਧਾਨ
ਮੰਤਰੀ ਐਰਿਕ ਵਿਲਿਅਮਜ਼ ਅਨੁਸਾਰ, “ਧਰਮ ਇਨਸਾਨਾˆ ਦੀ ਉਸੇ ਤਰ੍ਹਾˆ ਸੇਵਾ ਕਰਦਾ ਹੈ ਜਿੱਦਾˆ
ਘੋੜੇ ਦੇ ਲੱਗੇ ਖੋਪੇ ਕਰਦੇ ਹਨ।” ਜਰਮਨ ਕਵੀ ਹਾਈਨਰਿਕ ਹਾਈਨ ਧਰਮ ਦੀ ਤੁਲਨਾ ਅੰਨ੍ਹੇ ਬੰਦੇ
ਨਾਲ ਕਰਦਾ ਹੋਇਆ ਲਿਖਦਾ ਹੈ, “ਮੱਧ ਯੁੱਗ ਸਮੇˆ ਧਰਮ ਲੋਕਾˆ ਨੂੰ ਰਸਤਾ ਦਿਖਾ ਸਕਦਾ ਸੀ,
ਜਿਵੇਂ ਘੁੱਪ ਹਨੇਰੀ ਰਾਤ ਵਿਚ ਇਕ ਅੰਨ੍ਹਾ ਬੰਦਾ ਚੰਗਾ ਪੱਥਪ੍ਰਦਰਸ਼ਕ ਹੋ ਸਕਦਾ ਹੈ; ਉਹਨੂੰ
ਰਾਹਾˆ ਅਤੇ ਥਾਵਾˆ ਦਾ ਸੁਜਾਖੇ ਨਾਲੋਂ ਜ਼ਿਆਦਾ ਪਤਾ ਹੁੰਦਾ ਹੈ ਪਰ ਜਦੋਂ ਦਿਨ ਚੜ੍ਹ ਜਾਵੇ
ਫੇਰ ਅੰਨਿਆˆ ਤੋਂ ਰਸਤਾ ਪੁੱਛਣਾ ਮੂਰਖਤਾ ਹੈ।” ਮਸ਼ਹੂਰ ਅਮਰੀਕਨ ਤਾਰਾ ਵਿਗਿਆਨੀ ਕਾਰਲ ਸੇਗਨ
ਨਾਸਤਿਕਤਾ ਬਾਰੇ ਸਪੱਸ਼ਟ ਕਰਦਾ ਹੈ ਕਿ “ਨਾਸਤਿਕਤਾ ਸਿਰਫ ਏਨੇ ਗਿਆਨ ਨਾਲੋਂ ਵਾਧੂ ਹੈ ਕਿ
ਰੱਬ ਨਹੀਂ ਹੈ ਅਤੇ ਧਰਮ ਤਾˆ ਗਲਤੀ ਹੈ ਜਾˆ ਧੋਖਾ। ਨਾਸਤਿਕਤਾ ਤਾˆ ਇਕ ਨਜ਼ਰੀਆ ਹੈ, ਤਕਾਜ਼ਾ
ਹੈ ਦੁਨੀਆˆ ਨੂੰ ਨਿਰਪੱਖ ਹੋ ਕੇ ਨਿਡਰਤਾ ਨਾਲ ਦੇਖਣ ਦਾ, ਸਾਰੀਆˆ ਚੀਜ਼ਾˆ ਨੂੰ ਕੁਦਰਤ ਦੇ
ਹਿੱਸੇ ਵਜੋਂ ਸਮਝਣ ਦੀ ਕੋਸ਼ਿਸ਼।”
ਅਜਿਹੀ ਪੁਸਤਕ ਦੀ ਤਰਕਸ਼ੀਲ ਲਹਿਰ ਨੂੰ ਬਹੁਤ ਲੋੜ ਸੀ। ਤਰਕਸ਼ੀਲ ਵਿਚਾਰਾˆ ਦੇ ਸਮਰਥਕ ਬਹੁਤ
ਸਾਰੇ ਵਿਅਕਤੀ ਵਹਿਮਾˆ-ਭਰਮਾˆ-ਪਖੰਡਾˆ ਨੂੰ ਤਾˆ ਸ਼ਿੱਦਤ ਨਾਲ ਰੱਦ ਕਰਦੇ ਹਨ ਪਰ ਤਰਕਸ਼ੀਲਤਾ
ਦੇ ਮੰਤਕੀ ਸਿੱਟੇ ਯਾਨੀ ਨਾਸਤਿਕਤਾ ‘ਤੇ ਪਹੁੰਚਣ ਤੋਂ ਉਰੇ ਹੀ ਖੜ੍ਹ ਜਾˆਦੇ ਹਨ। ਇਹ ਕਿਤਾਬ
ਇਸ ਖੜੋਤ ਨੂੰ ਤੋੜਦੀ ਹੈ।
ਇਹ ਉਹ ਪੁਸਤਕ ਹੈ ਜਿਸ ਦੇ ਹਰ ਸ਼ਬਦ, ਹਰ ਵਾਕ ਵਿੱਚ ਡੂੰਘੇ ਅਰਥ ਛਿਪੇ ਹੋਏ ਹਨ। ਕਈ ਵਾਰ
ਕੁਟੇਸ਼ਨਾˆ ਸਿਰਫ ਸ਼ਬਦਾˆ ਦੀ ਖੇਡ ਹੀ ਹੁੰਦੀਆˆ ਹਨ, ਪਰ ਇੱਥੇ ਇਉਂ ਨਹੀਂ ਹੈ। ਹਰ ਕੁਟੇਸ਼ਨ
ਦੇ ਪਿੱਛੇ ਇਕ ਪੂਰਾ ਸੂਰਾ ਇਤਿਹਾਸ ਹੈ। ਜਿਵੇਂ ਇਕ ਕੁਟੇਸ਼ਨ ਹੈ, “ਉਨ੍ਹਾˆ ਸਾਰਿਆˆ ਨੂੰ
ਮਾਰ ਦੇਵੋ। ਪਰਮਾਤਮਾ ਆਪਣੇ ਬੰਦਿਆˆ ਨੂੰ ਆਪੇ ਹੀ ਪਛਾਣ ਲਵੇਗਾ।” ਇਸ ਇਕੱਲੀ ਕੁਟੇਸ਼ਨ ਨੂੰ
ਪੜ੍ਹਨ ਨਾਲ ਕੋਈ ਖਾਸ ਅਰਥ ਨਹੀਂ ਨਿਕਲਦਾ ਪਰ ਜਦ ਇਨ੍ਹਾˆ ਸ਼ਬਦਾˆ ਦੇ ਇਤਿਹਾਸ ਨੂੰ ਫਰੋਲਿਆ
ਜਾਵੇ ਤਾˆ ਪਤਾ ਚਲਦਾ ਹੈ ਕਿ ਇਹ ਸ਼ਬਦ ਇਸਾਈ ਜਿਹਾਦੀਆˆ ਦੇ ਬਹੁਤ ਕਰੂਪ ਰੂਪ ਨੂੰ ਦਰਸਾਉਂਦੇ
ਹਨ। ਇਤਿਹਾਸਕ ਤੌਰ ‘ਤੇ ਬਾਹਰਵੀਂ ਤੇਹਰਵੀਂ ਸਦੀ ਦੇ ਯੌਰਪ ਵਿਚ ਈਸਾਈਆˆ ਵਿਚੋਂ ਨਿਕਲ ਕੇ
ਵੱਖ ਵੱਖ ਫਿਕਰੇ ਬਣ ਰਹੇ ਸਨ। ਜਿਵੇਂ ਹੁਣ ਸਿੱਖਾˆ ਵਿਚੋਂ ਸੱਚਾ ਸੌਦਾ, ਰਾਧਾ ਸਵਾਮੀ,
ਨਿਰੰਕਾਰੀ ਆਦਿ ਫਿਰਕੇ ਬਣੇ ਹਨ। ਈਸਾਈਆˆ ਦੇ ਧਰਮ ਗੁਰੂ ਪੋਪ ਇਨੋਸੈˆਟ ਤੀਜੇ ਤੋਂ ਇਹ
ਬਰਦਾਸ਼ਤ ਨਹੀਂ ਹੋ ਰਿਹਾ ਸੀ। ਸੋ ਉਸ ਨੇ ਆਪਣੀਆˆ ਧਾਰਮਿਕ ਫੋਜਾˆ ਨੂੰ ਹੁਕਮ ਦਿੱਤਾ ਕਿ ਇਸ
ਤਰ੍ਹਾˆ ਦੇ ਸਾਰੇ ਲੋਕਾˆ ਖਿਲਾਫ ਜਹਾਦ ਛੇੜਿਆ ਜਾਵੇ। ਇਨ੍ਹਾˆ ਧਾਰਮਿਕ ਫੌਜਾˆ ਨੇ ਫਰਾˆਸ
ਦੇ ਸ਼ਹਿਰ ਬੇਜ਼ੀਅਰ ਵਿਚ ਵੱਡਾ ਕਤਲੇਆਮ ਕੀਤਾ ਕਿਉਂਕਿ ਉਥੇ ਕੈਥੋਲਿਕ ਇਸਾਈਆˆ ਵਿੱਚੋਂ ਨਿਕਲੇ
ਫਿਰਕੇ ‘ਕਥਾਰ‘ ਦਾ ਬਹੁਤ ਬੋਲਬਾਲਾ ਸੀ। ਸ਼ਹਿਰ ਉੱਤੇ ਕਬਜ਼ਾ ਕਰਨ ਬਾਅਦ ਇਸਾਈ ਧਾਰਮਿਕ ਫੌਜਾˆ
ਦੇ ਜਰਨੈਲ ਸਾਈਮਨ ਡੇ ਮੌਂਟਫੋਰਟ ਨੇ ਆਮ ਲੋਕਾˆ ਬਾਰੇ ਪੁੱਛਿਆ ਕਿ ਇਨ੍ਹਾˆ ਦਾ ਕੀ ਕੀਤਾ
ਜਾਵੇ ਕਿਉˆਕਿ ਇਨ੍ਹਾˆ ਵਿੱਚੋਂ ਬਹੁਤ ਸਾਰੇ ਇਹ ਕਹਿ ਰਹੇ ਹਨ ਕਿ ਉਹ ਤਾˆ ਬੜੇ ਧਰਮੀ ਇਸਾਈ
ਹਨ। ਤਦ ਪੋਪ ਦੇ ਨੁਮਾਇੰਦੇ ਅਰਨਾਲਡ ਅਮਾਲਹਿਕ ਨੇ ਕਿਹਾ, “ਉਨ੍ਹਾˆ ਸਾਰਿਆˆ ਨੂੰ ਮਾਰ ਦਿਓ,
ਪ੍ਰਮਾਤਮਾ ਆਪਣਿਆˆ ਨੂੰ ਆਪੇ ਪਛਾਣ ਲਵੇਗਾ।” (ਭਾਵ ਜਿਹੜੇ ਸਹੀ ਇਸਾਈ ਹੋਣਗੇ ਉਨ੍ਹਾˆ ਨੂੰ
ਸਵਰਗ ਵਿਚ ਘੱਲ ਦੇਵੇਗਾ।) ਇਸੇ ਤਰ੍ਹਾˆ ਹੀ ਕੀਤਾ ਗਿਆ ਅਤੇ ਜੁਲਾਈ 1209 ਵਿਚ ਇਸ ਕਸਬੇ ਦਾ
ਹਰ ਆਦਮੀ, ਔਰਤ ਅਤੇ ਬੱਚਾ, ਜਿਨ੍ਹਾˆ ਦੀ ਗਿਣਤੀ 20,000 ਦੇ ਲੱਗਭੱਗ ਸੀ, ਕਤਲ ਕਰ ਦਿੱਤਾ
ਗਿਆ। (ਮੱਧਯੁੱਗ ਦੇ ਧਾਰਮਿਕ ਵਹਿਸ਼ੀਪੁਣੇ ਨੂੰ ਅੱਜ ਦਾ ਸਾਮਰਾਜ ਕਿਵੇਂ ਲਾਗੂ ਕਰਦਾ ਹੈ, ਇਸ
ਦਾ ਜ਼ਿਕਰ ਕਰਨਾ ਵੀ ਕੁਥਾਵੇਂ ਨਹੀਂ ਹੋਵੇਗਾ। ਵੀਅਤਨਾਮ ਯੁੱਧ ਵਿਚ ਅਮਰੀਕਨ ਜਰਨੈਲਾˆ ਵੱਲੋਂ
ਵੀਅਤਨਾਮੀ ਲੋਕਾˆ ਦੇ ਕਤਲੇਆਮ ਉਤਸਾਹਿਤ ਕਰਨ ਲਈ ਫੌਜੀਆˆ ਵਿੱਚ ਉਕਤ ਕੁਟੇਸ਼ਨ ਬਹੁਤ
ਪ੍ਰਚਾਰੀ ਗਈ ਅਤੇ ਹੁਣ ਇਰਾਕ ਅਤੇ ਅਫਗਾਨਿਸਤਾਨ ਯੁੱਧ ਵਿਚ ਵੀ ਅਮਰੀਕਨ ਸਾਮਰਾਜੀਆˆ ਵੱਲੋਂ
ਇਸ ਕੁਟੇਸ਼ਨ ਨੂੰ ਇਸ ਤਰ੍ਹਾˆ ਬਦਲ ਕੇ ਪ੍ਰਚਾਰਿਆ ਗਿਆ, “ਸਾਰਿਆˆ ਨੂੰ ਮਾਰ ਦਿਓ, ਅੱਲਾ
ਆਪਣੇ ਬੰਦੇ ਆਪੇ ਪਛਾਣ ਲਵੇਗਾ” ਇਸ ਤਰ੍ਹਾˆ ਸਾਮਰਾਜੀ ਮੰਤਵਾˆ ਲਈ ਹੁਣ ਵੀ ਧਾਰਮਿਕ ਜਨੂੰਨ
ਭਰਿਆ ਜਾ ਰਿਹਾ ਹੈ।
ਇਸੇ ਤਰ੍ਹਾˆ ਕੁਝ ਹੋਰ ਧਾਰਮਿਕ ਲੋਕਾˆ ਦੇ ਵਿਚਾਰ ਵੀ ਦਿੱਤੇ ਗਏ ਹਨ ਤਾˆ ਜੋ ਵਿਗਿਆਨਕ ਸੋਚ
ਵਾਲੇ ਲੋਕਾˆ ਦੇ ਮੁਕਾਬਲੇ ਉਨ੍ਹਾˆ ਦੀ ਮਨੁੱਖਤਾ ਵਿਰੋਧੀ ਸੋਚ ਦੀ ਇਕ ਝਲਕ ਦੇਖੀ ਜਾ ਸਕੇ।
ਜਿਵੇਂ ਪੋਪ ਪਾਇਅਸ ਗਿਆਰ੍ਹਵਾˆ ਇਟਲੀ ਦੇ ਜਾਲਮ ਡਿਕਟੇਟਰ ਮੁਸੋਲਿਨੀ ਬਾਰੇ ਕਹਿੰਦਾ ਹੈ -
“ਮੁਸੋਲਿਨੀ ਬਹੁਤ ਹੀ ਵਧੀਆ ਬੰਦਾ ਹੈ। ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਦੇ ਸਮਝਦੇ ਹੋ? ਉਹ
ਬਹੁਤ ਹੀ ਵਧੀਆ ਬੰਦਾ ਹੈ।” ਇਵੇਂ ਮਦਰ ਟੈਰਿਸਾ ਕਹਿੰਦੀ ਹੈ, “ਗਰੀਬਾˆ ਵਲੋਂ ਆਪਣੀ ਸਥਿਤੀ
ਨੂੰ ਮੰਨ ਲੈਣਾ ਕਿੰਨੀ ਸੁੰਦਰ ਗੱਲ ਹੈ। ਗਰੀਬਾˆ ਦੇ ਨਰਕ ਭੋਗਣ ਨਾਲ ਸਾਰੀ ਦੁਨੀਆˆ ਨੂੰ
ਸੁੱਖ ਮਿਲਦਾ ਹੈ।”
ਇਸ ਪੁਸਤਕ ਵਿਚ 500 ਦੇ ਲੱਗਭੱਗ ਵਿਦਵਾਨਾˆ, ਚਿੰਤਕਾˆ, ਵਿਗਿਆਨੀਆˆ, ਸਿਆਸਤਦਾਨਾˆ ਅਤੇ
ਹੋਰ ਮਹਾਨ ਵਿਅਕਤੀਆˆ ਦੇ ਰੱਬ ਧਰਮ ਅਤੇ ਹੋਰ ਸਬੰਧੰਤ ਮਸਲਿਆˆ ਬਾਰੇ ਵਿਚਾਰ ਇਕੱਤਰ ਕੀਤੇ
ਗਏ ਹਨ। ਇਹ ਵਿਚਾਰ ਇਤਿਹਾਸਕ ਕਾਲਕ੍ਰਮ ਵਿਚ ਦਿੱਤੇ ਗਏ ਹਨ ਯਾਨੀ ਢਾਈ ਹਜ਼ਾਰ ਸਾਲ ਪਹਿਲਾˆ
ਹੋਏ ਚਾਰਵਾਕ, ਮਹਾਤਮਾ ਬੁੱਧ ਅਤੇ ਯੂਨਾਨੀ ਦਾਰਸ਼ਨਿਕਾˆ ਤੋਂ ਸ਼ੁਰੂ ਕਰਕੇ ਹੁਣ ਤੱਕ ਦੇ
ਚਿੰਤਕਾˆ ਦੇ ਵਿਚਾਰ ਦਿੱਤੇ ਗਏ ਹਨ।
ਪੁਸਤਕ ਦਾ ਕਰਤਾ ਸਾਧੂ ਬਿਨਿੰਗ 1967 ਤੋਂ ਕੈਨੇਡਾ ਵਿਚ ਰਹਿ ਰਿਹਾ ਅਗਾˆਹਵਧੂ ਪੰਜਾਬੀ
ਬੁੱਧੀਜੀਵੀ ਲੇਖਕ/ਚਿੰਤਕ ਹੈ, ਜਿਸ ਨੇ ਪਹਿਲਾˆ ਵੀ ਵਾਰਤਕ, ਖੋਜ, ਅਨੁਵਾਦ, ਕਵਿਤਾ ਅਤੇ
ਨਾਟਕ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਜਿੱਥੇ ਉਨ੍ਹਾˆ ਇਸ ਪੁਸਤਕ ਲਈ ਐਨੀ ਖੋਜ,
ਚੋਣ, ਅਨੁਵਾਦ ਅਤੇ ਸੰਗ੍ਰਿਹ ਕਰਨ ਦਾ ਵੱਡਮੁੱਲਾ ਕਾਰਜ ਕੀਤਾ ਹੈ, ਉੱਥੇ ਉਨ੍ਹਾˆ ਵਲੋਂ ਇਸ
ਪੁਸਤਕ ਦੀ ਭੂਮਿਕਾ ਵਜੋਂ ਲਿਖਿਆ ਗਿਆ ਆਰਟੀਕਲ ‘ਪੰਜਾਬੀ ਭਾਈਚਾਰਾ ਅਤੇ ਧਰਮ‘ ਵੀ ਬਹੁਤ
ਮਹੱਤਵਪੂਰਨ ਨੁਕਤੇ ਉਠਾਉਂਦਾ ਹੈ। ਇਸ ਲੇਖ ਵਿਚ ਪੰਜਾਬੀਆˆ ਦੀ ਸੋਚ ਉੱਤੇ ਧਾਰਮਿਕ ਜਕੜਬੰਦੀ
ਦਾ ਵਰਨਣ ਅਤੇ ਵਿਸ਼ਲੇਸ਼ਣ ਬਹੁਤ ਸੰਤੁਲਿਤ ਢੰਗ ਨਾਲ ਕੀਤਾ ਗਿਆ ਹੈ। ਲੇਖਕ ਦੀ ਇਹ ਗੱਲ ਦਰੁਸਤ
ਹੈ ਕਿ “ਇਸ ਵੇਲੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ
ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਖਤਰਾ
ਸਹੇੜਨ ਵਾਲੀ ਗੱਲ ਹੈ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਵੇਖਣ ਦੀ ਯੋਗਤਾ
ਅਤੇ ਖਾਹਿਸ਼ ਪੰਜਾਬੀਆˆ ਵਿਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ
ਤੋਂ ਹੀ ਕੀਤੀ ਜਾˆਦੀ ਹੈ ਕਿ ਇਸ ਨੂੰ ਕਿਸ ਤਰ੍ਹਾˆ ਬਿਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ
ਨਜ਼ਰੀਏ ਨਾਲ ਇਸ ਦੀ ਸਾਰਥਿਕਤਾ ‘ਤੇ ਕਿੰਤੂ ਕੀਤਾ ਜਾਵੇ ਜਾˆ ਇਸ ਦੇ ਅਸਰ ਨੂੰ ਘਟਾਇਆ
ਜਾਵੇ।” ਅਤੇ “ਜਿੱਥੇ ਪੰਜਾਬੀ ਭਾਈਚਾਰਾ ਜੀਵਨ ਦੇ ਬਹੁਤ ਸਾਰੇ ਪਹਿਲੂਆˆ ਵਿਚ ਦੁਨੀਆˆ ਦੇ
ਬਾਕੀ ਭਾਈਚਾਰਿਆˆ ਦੇ ਬਰਾਬਰ ਖੜ੍ਹਦਾ ਹੈ, ਉੱਤੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ
ਆਉˆਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵੱਲ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ
ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਕਿਸਮ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ
ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।”
ਲੇਖਕ ਦਾ ਮੰਨਣਾ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਅਤੇ ਬੁੱਧੀਜੀਵੀ ਨਾ ਤਾˆ ਰੱਬ ਵਿਚ
ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ, ਪਰ ਬਹੁਤ ਸਾਰੇ
ਸਮਾਜਿਕ ਕਾਰਨਾˆ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਲੇਖਕ ਅਨੁਸਾਰ ਸ਼ਾਇਦ ਪੰਜਾਬੀਆˆ
ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ “ਜੇ ਤੁਸੀਂ ਉਨ੍ਹਾˆ ਨੂੰ ਜਿੱਤ ਨਹੀਂ
ਸਕਦੇ ਤਾˆ ਉਨ੍ਹਾˆ ਨਾਲ ਰਲ਼ ਜਾਓ।” ਲੇਖਕ ਧਰਮ ਦੇ ਰੋਲ ਬਾਰੇ ਬਹੁਤ ਸਪੱਸ਼ਟ ਹੈ। ਉਸ ਦਾ
ਨਿਰਣਾ ਹੈ ਕਿ ਧਰਮ ਵਿਅਕਤੀ ਦੀ ਪੱਧਰ ‘ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾˆਤੀ ਦਾ
ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ ‘ਤੇ ਇਸ ਦਾ ਰੋਲ ਨਾˆਹ-ਪੱਖੀ ਰਹਿੰਦਾ ਹੈ।
ਭੂਮਿਕਾ ਦੇ ਅਖਿਰ ਵਿਚ ਲੇਖਕ ਪੰਜਾਬੀ ਬੁੱਧੀਜੀਵੀਆˆ ਨੂੰ ਇਹ ਕਹਿ ਕੇ ਹਲੂਣਦਾ ਹੈ -
ਪੰਜਾਬੀ ਸਮਾਜ ਵਿਚਲੇ ਰੌਸ਼ਨ ਦਿਮਾਗ ਲੋਕਾˆ ਕੋਲੋਂ ਸਮਾˆ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ
ਆਪਣੇ ਸਮਾਜ ਨੂੰ ਪਿਛਲੀਆˆ ਸਦੀਆˆ ਦੇ ਹਨੇਰਿਆˆ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿੱਚ
ਲਿਆਉਣ ਲਈ ਆਪਣਾ ਯੋਗਦਾਨ ਪਾਉਣ। ਇਸ ਦੇ ਲਈ ਉਨ੍ਹਾˆ ਕੁਝ ਵਿਸ਼ੇ ਵੀ ਦਿੱਤੇ ਹਨ, ਜਿਨ੍ਹਾˆ
ਬਾਰੇ ਵਿਚਾਰ-ਚਰਚਾ ਚਲਾਉਣ ਦੀ ਲੋੜ ਹੈ।
ਪੁਸਤਕ ਦੇ ਅੰਤ ਵਿਚ ਦਿੱਤੀ ਪੁਸਤਕਾˆ ਅਤੇ ਇੰਟਰਨੈੱਟ ਵੈਬਸਾਈਟਾˆ ਦੀ ਸੂਚੀ ਵੀ ਬਹੁਤ
ਮਹੱਤਵਪੂਰਨ ਹੈ ਜੋ ਇਨ੍ਹਾˆ ਵਿਸ਼ਿਆˆ ਬਾਰੇ ਹੋਰ ਜਾਣਨ, ਸਮਝਣ ਦੀ ਇੱਛਾ ਰੱਖਣ ਵਾਲੇ
ਵਿਅਕਤੀਆਂ ਲਈ ਬਹੁਤ ਕੰਮ ਦੀ ਚੀਜ਼ ਹੈ।
***
ਸਾਧੂ ਬਿਨਿੰਗ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:
ਫ਼ੈਜ਼ ਅਹਿਮਦ ਫ਼ੈਜ਼ ਦੀ ਪੰਜਾਬੀ ਕਵਿਤਾ :
http://www.watanpunjabi.ca/feb2012/article08.php
ਚੀਨ ਵਿੱਚ ਸਤਾਰਾਂ ਦਿਨ:
http://www.watanpunjabi.ca/march2009/article02.php
ਪੰਜਾਬੀ ਭਾਈਚਾਰਾ ਅਤੇ ਧਰਮ:
http://www.watanpunjabi.ca/august2011/article08.php
ਗੁਰਬਖਸ਼ ਸਿੰਘ ਦੇ ਨਾਵਲ ਅਣਵਿਆਹੀ ਮਾਂ ਬਾਰੇ ਟਿੱਪਣੀ:
http://www.watanpunjabi.ca/sept2010/article09.php
ਸ਼ਹੀਦ ਭਗਤ ਸਿੰਘ:
http://www.watanpunjabi.ca/june2010/article11.php
ਰਿਚਰਡ ਡਾਕਿੰਨਜ਼-ਰੱਬ ਦਾ ਭੁਲੇਖਾ - ਰਿਵੀਊ:
http://www.watanpunjabi.ca/dec2009/article10.php
***
ਨਾਸਤਿਕ ਬਾਣੀ ਦੇ ਲੇਖਕ ਸਾਧੂ ਬਿਨਿੰਗ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਟੀ ਵੀ ਮੁਲਾਕਾਤ
ਦੇਖਣ ਲਈ ਹੇਠਾਂ ਦਿੱਤੀ ਤਸਵੀਰ ‘ਤੇ ਕਲਿੱਕ ਕਰੋ।
|