Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਲੇਖ
ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾਂ, ਮੈ ਹਾਂ! ਮਲਾਲਾ - ਕਰ ਕੀ ਕਰਨੈ
ਲੇਖਕ: ਰਾਜ ਹੀਉ
 

 


ਮਲਾਲਾ ਯੂਸਫਜਾਈ
 

ਚੌਦਾਂ ਵਰ੍ਹਿਆਂ ਦੀ ਬਾਲ ਉਮਰ ਰੱਸੀ ਨੂੰ ਸੱਪ ਸਮਝਕੇ ਚੀਖਾਂ ਮਾਰਨ ਦੀ ਹੁੰਦੀ ਹੈ,ਇਹ ਉਮਰ ਵੰਗਾਰਾਂ ਪਾਉਣ ਦੀ ਨਹੀਂ ਹੁੰਦੀ। ਇਸ ਉਮਰ ਵਿੱਚ ਬੱਚੇ ਨੇ ਰਾਤ ਦੇ ਘੁੱਪ ਹਨੇਰੇ‘ਚ ਆਪਣੇ ਹੀ ਪੈਰਾਂ ਦੀ ਆਵਾਜ ਤੋ ਡਰ ਜਾਣਾ ਹੁੰਦਾ ਹੈ, ਇਹ ਉਮਰ ਸ਼ਬਦਾਂ ਨੂੰ ਹਥਿਆਰ ਬਨਾਉਣ ਦੀ ਨਹੀਂ ਹੁੰਦੀ।ਉਹ ਬਚਪਨ ਜਿਸਨੇ ਆਪਣੇ ਆਢ-ਗੁਆˆਢ ਵਿੱਚ ਬੇਗੁਨਾਹਾਂ ਦੇ ਖੂਨ ਨਾਲ ਖੇਡੀ ਜਾ ਰਹੀ ਹੋਲੀ ਨਿੱਤ ਦਿਨ ਵੇਖੀ ਹੋਵੇ ,ਉਹ ਬਚਪਨ ਨੂੰ ਤਿਤਲੀ ਦਾ ਪਿੱਛਾ ਕਰਨ ਵਾਲ਼ਾ ਸ਼ੌਕ ਨਹੀਂ ਪਾਲ਼ ਸਕਦਾ। ਅਜਿਹੇ ਹੀ ਬਚਪਨ ਦੇ ਪਹਿਲੇ 14 ਵਰ੍ਹੇ ਮਾਣਦਿਆˆ ਪਾਕਿਸਤਾਨ ਦੀ ਮਲਾਲਾ ਯੂਸਫਜਈ ਅੱਜ ਭੈਅ-ਮੁਕਤ ਹੋ ਗਈ ਹੈ। ਬੰਬ-ਗੋਲੀਆˆ ਦੀਆˆ ਆਵਾਜ਼ਾਂ ਕਦੇ ਵੀ ਉਸ ਲਈ ਅਣਹੋਣੀ ਨਹੀਂ ਰਹੀਆˆ, ਕਈ ਵਾਰ ਤਾਂ ਉਸ ਨੂੰ ਆਪਣੇ ਦਿਲ ਦੀ ਧੜਕਣ ਵੀ ਇਹਨਾਂ ਆਵਾਜ਼ਾਂ ਵਰਗੀ ਜਾਪਣ ਲੱਗ ਪੈˆਦੀ ਹੈ। ਅੱਜ ਜਦ ਇਹ ਸਭ ਲਿਖ ਰਿਹਾਂ ਹਾਂ ਤਾਂ ਮਲਾਲਾ ਸਿਰ ਵਿੱਚ ਗੋਲ਼ੀ ਲੱਗਣ ਨਾਲ ਬਰਤਾਨੀਆ ਦੇ ਇੱਕ ਫੌਜੀ ਹਸਪਤਾਲ ਵਿੱਚ ਜਿ਼ੰਦਗੀ ਮੁਹਰੇ ਮੌਤ ਨੂੰ ਉਂਗਲਾਂ ਤੇ ਨਚਾ ਰਹੀ ਹੈ। ਡਾਕਟਰ ਅਗਲੇ 48 ਘੰਟੇ ਖਤਰੇ ਦੇ ਦੱਸ ਰਹੇ ਨੇ ਤੇ ਮਲਾਲਾ ਪਾਕਿ ਦੀਆˆ ਧੀਆˆ ਨੂੰ ਤਲਿਬਾਨਾਂ ਤੋ ਅਜ਼ਾਦ ਕਰਵਾਉਣ ਦੀਆˆ ਵਿਓਤਾਂ ਗੁੰਦ ਰਹੀ ਹੈ।



ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਸਵਰਗ ਨੁਮਾ ਸਵਾਤ-ਘਾਟੀ ਦੇ ਕਸਬੇ ਵਿੱਚ 1998 ‘ਚ ਜਨਮੀ ਅਤੇ ਪਲ਼ ਰਹੀ ਮਲਾਲਾ ਨੇ ਉਸ ਵਰਗੀਆˆ ਧੀਆˆ ਦੇ ਪੜ੍ਹਨ ਤੇ ਲਾਈ ਪਾਬੰਦੀ ਨੂੰ ਤੋੜਦਿਆˆ ਅੱਜ ਤਾਲਿਬਾਨਾਂ ਨੂੰ ਪੜ੍ਹਨੇ ਪਾ ਰੱਖਿਆ ਹੈ। ਮੰਗੋਰਾ ਵਿੱਚ ਹੀ ‘ਖੁਸ਼ਹਾਲ ਪਬਲਿਕ ਸਕੂਲ‘ ਚਲਾ ਰਹੇ ਜ਼ਿਆ-ਉੱਦ-ਦੀਨ-ਯੂਸਫਜ਼ਈ ਦੀ ਧੀ ਨੂੰ ਅੱਜ ਸਮੁੱਚੇ ਪਾਕਿਸਤਾਨ ਅਤੇ ਦੁਨੀਆˆ ਭਰ ‘ਚ ਮਨੁੱਖਤਾ ਦੇ ਕਦਰਦਾਨ ਬੜੇ ਫ਼ਖਰ ਨਾਲ ਆਪਣੀ ਧੀ ਐਲਾਨ ਰਹੇ ਹਨ। ਸਵਾਤ-ਘਾਟੀ ਤੇ 2007 ਵਿੱਚ ਤਾਲਿਬਾਨ ਨੇ ਕਬਜ਼ਾ ਜਮਾੳਂੁਦਿਆˆ ਹੀ ਆਪੇ ਘੜੀ ਸ਼ਰੀਅਤ ਲੋਕਾਂ ਤੇ ਠੋਸਦਿਆˆ ਇਹ ਫਰਮਾਨ ਝਾੜ ਦਿੱਤਾ ਕਿ ਸ਼ਰੀਅਤ ਅਨੂਸਾਰ ਲੜਕੀਆˆ ਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀ ਹੈ। ਆਪਣੀ ਦਹਿਸ਼ਤ ਫੈਲਾਉਣ ਲਈ ਇਲਾਕੇ ਦੇ ਅਨੇਕਾਂ ਸਕੂਲ ਬੰਬਾਂ ਨਾਲ ਉੜਾ ਦਿੱਤੇ ਅਤੇ ਪੜ੍ਹਨ ਜਾਂਦੀਆˆ ਕੁੜੀਆˆ ਨੂੰ ਘਰ ਦੀ ਚਾਰਦੀਵਾਰੀ ਅੰਦਰ ਕੈਦ ਕਰ ਦਿੱਤਾ। ਉਲੰਘਣਾ ਕਰਨ ਵਾਲੇ ਨੂੰ ਮਲਾਲਾ ਦੇ ਘਰ ਦੇ ਗੁਆˆਢ ਵਿੱਚ ਸਖਤ ਤਸੀਹੇ ਦੇ ਕੇ ਮਾਰ ਦਿੱਤਾ ਜਾਂਦਾ। ਪੜ੍ਹਨ ਦੀ ਦੀਵਾਨੀ ਮਲਾਲਾ ਚੀਖ ਚੀਖ ਕੇ ਦੁਨੀਆˆ ਭਰ ਨੂੰ ਇਸ ਕੱਟੜਪੁਣੇ ਵਿੱਰੁਧ ਜਗਾਉਣਾ ਚਹੁੰਦੀ ਸੀ ਪਰ ਘਰ ਦੀ ਚਾਰਦੀਵਾਰੀ ਪਿੱਛੇ ਘਰ ਵਾਲਿਆˆ ਤੋ ਇਲਾਵਾ ਹੋਰ ਕੋਈ ਨਹੀ ਸੁਣ ਰਿਹਾ ਹੁੰਦਾ। ਪਿਤਾ ਨੇ ਉਸ ਦੀਆˆ ਖਾਮੋਸ਼ ਚੀਖਾਂ ਨੂੰ ਸੁਣਿਆਾ ‘ਤੇ ਆਪਣੇ ਸਕੂਲ਼ ਵਿੱਚ ਉਸ ਦੀ ਪੜ੍ਹਾਈ ਜਾਰੀ ਰੱਖੀ। ਬੀ.ਬੀ ਸੀ. ਦਾ ਇੱਕ ਪੱਤਰਕਾਰ ਅਬਦੁਲ ਹਾਈ ਕਾਕੁਰ ਮਲਾਲਾ ਦੇ ਪਿਤਾ ਨੂੰ ਮਿਲਿਆ ਅਤੇ ਤਾਲਿਬਾਨ ਦੇ ਇਸ ਅੰਨੇ ਕਾਨੂੰਨ ਵਿੱਰੁਧ ਕਿਸੇ ਲੜਕੀ ਤੋਂ ਬੀ ਬੀ ਸੀ ਦੇ ਉਰਦੂ ਅਤੇ ਅੰਗਰੇਜੀ ਬਲਾਗ ਲਈ ਰੋਜ਼ਾਨਾ ਡਾਇਰੀ ਲਿਖਵਾਉਣ ਦੀ ਪੇਸ਼ਕਸ਼ ਕੀਤੀ, ਡਰ-ਭੈਅ ਕਾਰਨ ਵਾਹਪੇਸ਼ ਨਾ ਚਲਦੀ ਵੇਖ ਪਿਤਾ ਨੇ ਆਪਣੀ ਹੀ ਧੀ ਮਲਾਲਾ ਨੂੰ ਹੀ ਕੰਮ ਸੌਂਪ ਦਿੱਤਾ। ਕਲਮ ਭਾਵੇਂ ਮਲਾਲਾ ਦੇ ਹੱਥ ‘ਚ ਹੀ ਚਲ ਰਹੀ ਸੀ ਪਰ ਸੁਰੱਖਿਆ ਕਾਰਨਾ ਕਰਕੇ ਮਲਾਲਾ ਦਾ ਨਾਮ ਕਾਲਮਨਵੀਸ ਵਜੋਂ ‘ਗੁਲ ਮੱਕੀ‘ ਕਰ ਦਿੱਤਾ ਗਿਆ। ਜਨਵਰੀ 2009 ਤਂੋ ਸ਼ੁਰੂ ਹੋਈ ਡਾਇਰੀ ਲਗਾਤਾਰ 70 ਦਿਨ ਚਲਦੀ ਰਹੀ। ਮਲਾਲਾ ਉਰਫ ਗੁਲ ਮੱਕੀ ਨੇ ਐਨਾ ਨਿੱਗਰ ਤੇ ਨਿੱਡਰ ਲਿਖਿਆˆ ਕਿ ਇਹ ਡਾਇਰੀ ‘ਸਵਾਤ ਦੀ ਆਵਾਜ਼‘ ਬਣ ਕੇ ਗੂੰਜ ਉੱਠੀ। ਦੇਸ਼ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਮਲਾਲਾ ਨੂੰ ‘ਨੈਸ਼ਨਲ ਪੀਸ ਅਵਾਰਡ‘ ਨਾਲ ਨਵਾਜਿਆ, ਹਾਇਰ ਸੈਕੰਡਰੀ ਸਕੂਲ ਦਾ ਨਾਮ ਮਲਾਲਾ ਯੂਸਫਜ਼ਈ ਦੇ ਨਾਮ ਤੇ ਐਲਾਨ ਦਿੱਤਾ ਗਿਆ। ਮਲਾਲਾ ਨੇ ਬੱਚਿਆ ਨੂੰ ਸਕੂਲ ਵੱਲ ਉੱਤਸ਼ਾਹਿਤ ਕਰਨ ਲਈ ਇੱਕ ਡਾਕੂਮੈˆਟਰੀ ਬਣਾਈ ਤੇ ਮਲਾਲਾ ਬੱਚਿਆˆ ਲਈ ਬਹਾਦੁਰੀ ਦੇ ਐਵਾਰਡ ਵਾਸਤੇ ਦੁਨੀਆˆ ਭਰ ਵਿੱਚੋ 5ਵਂੇ ਨੰਬਰ ‘ਤੇ ਰਹੀ।



ਮਲਾਲਾ ਅਨੂਸਾਰ ਮਲਾਲਾ ਨਾਮ ਉਸ ਨੂੰ ਨਹੀ ਭਾਉਂਦਾ। ਮਲਾਲਾ ਦੇ ਅਰਥਾਂ ਮੁਤਾਬਕ ਉਹ ‘ਦੁੱਖਾਂ ਦੀ ਮਾਰੀ‘ ਬਣਕੇ ਜੀਊਣਾ ਨਹੀਂ ਚਾਹੁੰਦੀ। ਉਸ ਨੇ ਤਾਂ ‘ਗੁਲ ਮੱਕੀ‘ ਬਣਕੇ ਜੀਊਣਾ ਹੈ। ‘ਗੁਲ ਮੱਕੀ‘ ਭਾਵ ਪਖਤੂਨ ਲੋਕਾਂ ਦੀਆ ਲੋਕ ਕਥਾਵਾਂ ਦੀ ਬਹਾਦੁਰ ਨਾਇਕਾ।



ਅੱਜ ਜ਼ਖਮੀ ਹਾਲਤ ‘ਚ ਇਹ ਯੂਸਫਜ਼ਈ ਮਲਾਲਾ ਭਾਵੇˆ ਮਲਾਲਾ (ਦੁੱਖਾਂ ਦੀ ਮਾਰੀ) ਹੀ ਬਣੀ ਪਈ ਹੈ ਪਰ ਤਾਲਿਬਾਨ ਦੇ ਮਨਾਂ ਵਿੱਚ ਉਸ ਦੀ ਦਹਿਸ਼ਤ ‘ਗੁਲ ਮੱਕੀ‘ ਵਰਗੀ ਹੀ ਹੈ। ਇਸ 9 ਅਕਤੂਬਰ ਨੂੰ ਜਦ ਇਹ ਗੁਲ ਮੱਕੀ ਸਕੂਲ ਵਿੱਚ ਪੇਪਰ ਦੇ ਕੇ ਬੱਸ ਵਿੱਚ ਸਵਾਰ ਹੋਈ ਤਾਂ ਤਾਲਿਬਾਨ ਦੇ ਹਥਿਆਰਬੰਦ ਦਹਿਸ਼ਤਗਰਦਾਂ ਨੇ ਉਸ ਨੂੰ ਸਹੇਲੀਆˆ ਸਮੇਤ ਦਬੋਚ ਲਿਆ। ਗੰਨ ਦੇ ਪਰਛਾਵੇˆ ਹੇਠ ਆਵਾਜ਼ ਆਈ, "ਤੁਹਾਡੇ ਵਿੱਚੋ ਮਲਾਲਾ ਕੋਣ ਹੈ? ਦੱਸੋ ਨਹੀਂ ਤਾਂ ਸਾਰੀਆˆ ਨੂੰ ਭੁੰਨ ਦਿਆˆਗੇ।" ਮਲਾਲਾ ਡਰੀ ਨਹੀਂ, ਮਲਾਲਾ ਲੁਕੀ ਨਹੀਂ,ਮਲਾਲਾ ਭੱਜੀ ਨਹੀਂ..ਉਹ ਗਰਜ਼ ਉੱਠੀ, "ਹਾਂ, ਮੈ ਹਾਂ ਮਲਾਲਾ-ਕਰ ਕੀ ਕਰਨੈ।" ਗੋਲੀ ਚੱਲੀ, ਮਲਾਲਾ ਦੇ ਸਿਰ ਵਿੱਚ ਵੱਜੀ ‘ਬਹਾਦੁਰ‘ ਤਾਲਿਬਾਨ ਭੱਜ ਗਏ। ਪਰ ……ਪਰ ਮਲਾਲਾ ਤਾਂ ਬਲਵਾਨ ਜੇ਼ਰਾ ਲਈ ਅੱਜ ਵੀ ਇੰਤਜ਼ਾਰ ਕਰ ਰਹੀ ਹੈ ਆਪਣੇ ਸਿਹਤਯਾਬ ਹੋਣ ਦਾ, ਤੇ ਮਲਾਲਾ ਦਾ ਇੰਤਜ਼ਾਰ ਕਰ ਰਹੀ ਹੈ ਪਾਕਿਸਤਾਨ ਦੀ ਹਰ ਉਹ ਧੀ ਜੋ ਪੜ੍ਹਨਾ ਚਾਹੁੰਦੀ ਹੈ, ਅੜਨਾ ਚਾਹੁੰਦੀ ਹੈ ਤੇ ਹੱਕਾਂ ਦੀ ਜੰਗ ਲੜਨਾ ਚਾਹੁੰਦੀ ਹੈ। ਉਧਰ ਸਵਾਤ-ਘਾਟੀ ਦੀਆˆ ਫਿਜ਼ਾਵਾਂ ਵਿੱਚ ਅੱਜ ਵੀ ਇੱਕ ਅਵਾਜ਼ ਗੂਜ਼ ਰਹੀ ਹੈ "ਹਾਂ, ਮੈ ਹਾਂ ਮਲਾਲਾ-ਕਰ ਕੀ ਕਰਨੈ।" ਹੁਣ ਇਸੇ ਗੂੰਜ ਨੇ ਤਾਲਿਬਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਉਹ ਪ੍ਰੇਸ਼ਾਨ ਹਨ ਕਿ ਅਗਰ 14-15 ਵਰ੍ਹਿਆˆ ਦੀਆˆ ਇੱਕ ਥੱਪੜ ਦੀ ਮਾਰ ਨਾ ਸਹਿ ਸਕਣ ਵਾਲ਼ੀਆˆ ਕੁੜੀਆˆ ਅੱਜ ਬਦੂੰਕ ਸਾਹਮਣੇ ਵੀ "ਕਰ ਕੀ ਕਰਨੈ" ਕਹਿ ਸਕਦੀਆˆ ਹਨ ਤਾਂ ਭਵਿੱਖ ਤਾਲਿਬਾਨ ਦਾ ਨਹੀ ਬਲਕਿ ਇਹਨਾਂ ਕੁੜੀਆˆ ਦਾ ਹੈ। 

****

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346