Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਲੇਖ
ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
ਨੈਓਮੀ ਕਲੇਨ
ਅਨੁਵਾਦ: ਬੂਟਾ ਸਿੰਘ
 

 


(ਅਗਸਤ 2012 ਵਿੱਚ ਸਾਊਥ ਅਫਰੀਕਾ ਦੀ ਇਕ ਪਲਾਟੀਨਮ ਦੀ ਖਾਣ ਵਿੱਚ ਚੱਲ ਰਹੀ ਹੜਤਾਲ ਦੌਰਾਨ ਪੁਲੀਸ ਵਲੋਂ ਚਲਾਈ ਗੋਲੀ ਕਾਰਨ 34 ਕਾਮੇ ਮਾਰੇ ਗਏ। ਇਸ ਘਟਨਾ ਨੇ ਦੁਨੀਆ ਭਰ ਦੇ ਲੋਕਾਂ ਨੂੰ ਸਾਊਥ ਅਫਰੀਕਾ ਵਿੱਚ ਅਪਾਰਥਾਈਡ (ਨਸਲਵਾਦੀ ਗੋਰਿਆਂ ਦੇ ਰਾਜ) ਦੌਰਾਨ ਵਾਪਰਦੀਆਂ ਹਿੰਸਕ ਘਟਨਾਵਾਂ ਦੀ ਯਾਦ ਕਰਵਾ ਦਿੱਤੀ ਹੈ। ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਪੈਦਾ ਉੱਠਿਆ ਹੈ ਕਿ ਅਪਾਰਥਾਈਡ ਦੇ ਖਾਤਮੇ ਤੋਂ ਡੇਢ ਕੁ ਦਹਾਕੇ ਬਾਅਦ ਦੇ ਅੰਦਰ ਅੰਦਰ ਹੀ ਅਫਰੀਕਨ ਨੈਸ਼ਨਲ ਕਾਂਗਰਸ ਦੇ ਰਾਜ ਦੌਰਾਨ ਅਜਿਹੀ ਘਟਨਾ ਕਿਉਂ ਅਤੇ ਕਿਵੇਂ ਵਾਪਰ ਗਈ? ਇਸ ਸੁਆਲ ਦਾ ਜੁਆਬ ਜਾਣਨ ਲਈ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਊਥ ਅਫਰੀਕਾ ਵਿੱਚ ਸੱਤਾ-ਬਦਲੀ ਦੇ ਸਮੇਂ ਦੌਰਾਨ ਕੀ ਵਾਪਰਿਆ। ਇਹ ਗੱਲ ਜਾਣ ਕੇ ਅਸੀਂ ਇਹ ਸਮਝ ਲਵਾਂਗੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੇ ਬੀਜ ਸਾਊਥ ਅਫਰੀਕਾ ਵਿੱਚ ਸੱਤਾ ਬਦਲੀ ਦੇ ਵਰਤਾਰੇ ਦੌਰਾਨ ਹੀ ਬੀਜੇ ਗਏ ਸਨ।

ਨੈਓਮੀ ਕਲੇਨ ਦੀ 2007 ਵਿੱਚ ਛਪੀ ਕਿਤਾਬ “ਸ਼ਾਕ ਡੌਕਟਰੀਨ: ਦੀ ਰਾਈਜ਼ ਆਫ ਡਾਇਜਾਸਟਰ ਕੈਪਟਲਿਜ਼ਮ” ਦਾ ਸਾਊਥ ਅਫਰੀਕਾ ਬਾਰੇ ਲਿਖਿਆ ਗਿਆ ਅਧਿਆਇ ਸਾਊਥ ਅਫਰੀਕਾ ਵਿੱਚ ਸੱਤਾ ਬਦਲੀ ਦੌਰਾਨ ਵਾਪਰੀਆਂ ਘਟਨਾਵਾਂ ਦਾ ਬਹੁਤ ਬਾਖੂਬੀ ਨਾਲ ਵਿਸ਼ਲੇਸ਼ਣ ਕਰਦਾ ਹੈ। ਉਹਨਾਂ ਦੀ ਇਸ ਕਿਤਾਬ ਦਾ ਬੂਟਾ ਸਿੰਘ ਵਲੋਂ ਪੰਜਾਬੀ ਵਿੱਚ ਕੀਤਾ ਗਿਆ ਅਨੁਵਾਦ 2011 ਵਿੱਚ ਪ੍ਰਕਾਸ਼ਤ ਹੋਇਆ ਹੈ। ਅਸੀਂ ਨੈਓਮੀ ਕਲੇਨ ਅਤੇ ਬੂਟਾ ਸਿੰਘ ਦੇ ਧੰਨਵਾਦ ਸਹਿਤ ਇਹ ਲੇਖ ਵਤਨ ਦੇ ਪਾਠਕਾਂ ਦੇ ਸਨਮੁੱਖ ਕਰ ਰਹੇ ਹਾਂ। - ਸੰਪਾਦਕ)




ਸਮਝੌਤੇ ਦਾ ਅਰਥ ਹੈ ਕਿ ਇਤਿਹਾਸ ਹੇਠ ਦਬੀ ਹੋਈ ਧਿਰ ਨੂੰ ਇਹ ਲਾਜ਼ਮੀ ਸਮਝ ਲੈਣਾ ਚਾਹੀਦਾ ਹੈ ਕਿ ਜਬਰ ਅਤੇ ਜਮਹੂਰੀਅਤ ਦਰਮਿਆਨ ਸਿਫ਼ਤੀ ਫ਼ਰਕ ਹੈ। ਅਤੇ ਉਨ੍ਹਾˆ ਲਈ ਆਜ਼ਾਦੀ ਇਸ ਦੀ ਤਰਜ਼ਮਾਨੀ ਕਰਦੀ ਹੈ ਕਿ ਸਾਫ਼ ਪਾਣੀ ਦੀ ਸਪਲਾਈ ਦੀ ਬਿਜਲੀ ਚਲਦੀ ਰਹੇ, ਰਹਿਣ ਲਈ ਚੱਜ ਦੇ ਘਰ ਹੋਣ ਅਤੇ ਚੰਗੀ ਨੌਕਰੀ ਹੋਵੇ। ਉਹ ਆਪਣੇ ਬੱਚਿਆˆ ਨੂੰ ਸਕੂਲ ਭੇਜ ਸਕਣ ਅਤੇ ਸਿਹਤ ਸਹੂਲਤਾˆ ਉਨ੍ਹਾˆ ਦੀ ਪਹੁੰਚ ‘ਚ ਹੋਣ। ਮੇਰਾ ਭਾਵ ਹੈ, ਜੇ ਇਨ੍ਹਾˆ ਲੋਕਾˆ ਦੀ ਜ਼ਿੰਦਗੀ ਦਾ ਪੱਧਰ ਉੱਚਾ ਨਹੀˆ ਉੱਠਦਾ ਅਤੇ ਇਸ ‘ਚ ਸੁਧਾਰ ਨਹੀˆ ਹੁੰਦਾ ਤਾˆ ਇਸ ਤਬਦੀਲੀ ਦਾ ਕੀ ਅਰਥ ਰਹਿ ਜਾˆਦਾ ਹੈ? ਜੇ ਅਜਿਹਾ ਨਹੀˆ ਹੁੰਦਾ ਤਾˆ ਵੋਟ ਬੇਕਾਰ ਚੀਜ਼ ਹੈ।
ਪ੍ਰਮੁੱਖ ਪਾਦਰੀ ਡੈਸਮੰਡ ਟੂਟੂ, ਦੱਖਣੀ ਅਫ਼ਰੀਕਾ ਬਾਰੇ ਤੱਥ ਖੋਜ ਕਮਿਸ਼ਨ ਦਾ ਚੇਅਰਮੈਨ, 2001 (1)



ਸੱਤਾ ਦਾ ਤਬਾਦਲਾ ਕਰਨ ਤੋˆ ਪਹਿਲਾˆ, ਨੈਸ਼ਨਲਿਸਟ ਪਾਰਟੀ ਜਿਸ ਚੀਜ਼ ਨੂੰ ਖੱਸੀ ਬਣਾ ਦੇਣਾ ਚਾਹੁੰਦੀ ਹੈ, ਇਹ ਇਕ ਤਰ੍ਹਾˆ ਦਾ ਐਸਾ ਵੱਟਾ–ਸੱਟਾ ਕਰਨ ਦਾ ਯਤਨ ਹੈ ਜਿਸ ਰਾਹੀˆ ਇਹ ਆਪਣੇ ਤਰੀਕੇ ਨਾਲ ਦੇਸ਼ ਦਾ ਸੰਚਾਲਨ ਕਰਨਾ ਛੱਡ ਦੇਵੇਗੀ। ਇਸ ਦੇ ਬਦਲੇ ਇਹ ਕਾਲੇ ਲੋਕਾˆ ਉੱਪਰ ਵੀ ਰੋਕ ਲਾ ਦੇਵੇਗੀ। ਉਹ ਵੀ ਆਪਣੇ ਤਰੀਕੇ ਨਾਲ ਦੇਸ਼ ਦਾ ਸੰਚਾਲਨ ਨਹੀˆ ਕਰ ਸਕਣਗੇ।

-ਐਲਿਸਟਰ ਸਪਾਰਕਸ, ਦੱਖਣੀ ਅਫ਼ਰੀਕੀ ਪੱਤਰਕਾਰ (2)




ਜਨਵਰੀ 1990 ‘ਚ ਨੈਲਸਨ ਮੰਡੇਲਾ ਨੇ ਜੇਲ੍ਹ ਦੀ ਕਾਲ ਕੋਠੜੀ ‘ਚ ਬੈਠ ਕੇ ਇਕ ਰੁੱਕਾ ਲਿਖਿਆ ਜੋ ਜੇਲ੍ਹ ਤੋˆ ਬਾਹਰ ਉਸ ਦੇ ਹਮਾਇਤੀਆˆ ਦੇ ਨਾˆ ਸੀ। ਓਦੋˆ ਉਸ ਦੀ ਉਮਰ 71 ਵਰ੍ਹੇ ਸੀ। ਇਸ ਦਾ ਉਦੇਸ਼ ਉਸ ਬਹਿਸ ਦਾ ਨਿਤਾਰਾ ਕਰਨਾ ਸੀ ਕਿ ਕੀ ਸਤਾਈ ਸਾਲ ਜੇਲ੍ਹ ਦੀਆˆ ਸੀਖਾˆ ਪਿੱਛੇ ਡੱਕੇ ਰਹਿਣ ਨਾਲ ਉਨ੍ਹਾˆ ਦੇ ਆਗੂ ਦੀ ਦੱਖਣੀ ਅਫ਼ਰੀਕਾ ਦੇ ਨਸਲੀ ਵਿਤਕਰੇ ਵਾਲੇ ਰਾਜ ਦੀ ਆਰਥਕ ਕਾਇਆਕਲਪ ਕਰਨ ਦੀ ਵਚਨਬੱਧਤਾ ਕਮਜ਼ੋਰ ਤਾˆ ਨਹੀˆ ਹੋ ਗਈ ਸੀ। ਉਸ ਨੇ ਬਹੁਤਾ ਸਮਾˆ ਕੇਪ ਟਾਊਨ ਦੇ ਸਮੁੰਦਰੀ ਕੰਢੇ ਤੋˆ ਦੂਰ ਰੋਬਨ ਟਾਪੂ ਦੀ ਜੇਲ੍ਹ ‘ਚ ਗੁਜ਼ਾਰਿਆ ਸੀ। ਰੁੱਕਾ ਸਿਰਫ਼ ਦੋ ਵਾਕਾˆ ਦਾ ਸੀ ਅਤੇ ਇਸ ਨੇ ਮਾਮਲੇ ਦਾ ਨਬੇੜਾ ਕਰ ਦਿੱਤਾ ਸੀ : “ਖਾਣਾˆ, ਬੈˆਕਾˆ ਅਤੇ ਅਜਾਰੇਦਾਰੀ ਵਾਲੀਆˆ ਸਨਅਤਾˆ ਦਾ ਕੌਮੀਕਰਨ ਏ ਐੱਨ ਸੀ ਦੀ ਨੀਤੀ ਹੈ। ਅਤੇ ਇਸ ਸਬੰਧ ‘ਚ ਸਾਡੇ ਵਿਚਾਰ ਬਦਲ ਜਾਣ ਦੀ ਗੱਲ ਸੋਚੀ ਵੀ ਨਹੀˆ ਜਾ ਸਕਦੀ। ਅਸੀˆ ਕਾਲੇ ਲੋਕਾˆ ਨੂੰ ਆਰਥਕ ਹੱਕ ਦਿੱਤੇ ਜਾਣ ਦੀ ਪੂਰੀ ਹਮਾਇਤ ਕਰਦੇ ਹਾˆ ਤੇ ਇਸ ਨੂੰ ਉਤਸ਼ਾਹਤ ਕਰਦੇ ਹਨ, ਫੇਰ ਵੀ ਸਾਡੇ ਵਾਲੇ ਹਾਲਾਤ ‘ਚ ਆਰਥਿਕਤਾ ਦ ਕੁਝ ਖੇਤਰਾˆ ਨੂੰ ਰਾਜ ਦੇ ਕੰਟਰੋਲ ਹੇਠ ਰੱਖਣਾ ਹੀ ਪਵੇਗਾ।‘‘(3)



ਇਹ ਸਾਬਤ ਹੋ ਗਿਆ ਕਿ ਜਿਵੇˆ ਫੁਕੂਯਾਮਾ ਨੇ ਦਾਅਵਾ ਕੀਤਾ ਸੀ, ਇਤਿਹਾਸ ਦਾ ਹਾਲੇ ਅੰਤ ਨਹੀˆ ਹੋਇਆ ਸੀ। ਦੱਖਣੀ ਅਫ਼ਰੀਕਾ ਦੀ ਆਰਥਿਕਤਾ ਅਫ਼ਰੀਕਣ ਮਹਾˆਦੀਪ ਦੀ ਸਭ ਤੋˆ ਵੱਡੀ ਆਰਥਿਕਤਾ ਸੀ। ਉੱਥੇ ਕੁਝ ਲੋਕਾˆ ਨੂੰ ਅਜੇ ਵੀ ਇਹ ਯਕੀਨ ਸੀ ਕਿ ਉਨ੍ਹਾˆ ਉੱਤੇ ਜਬਰ ਕਰਨ ਵਾਲਿਆˆ ਵਲੋˆ ਬਦਕਾਰ ਤਰੀਕਿਆˆ ਨਾਲ ਬਟੋਰੇ ਮੁਨਾਫ਼ਿਆˆ ਉੱਤੇ ਹੱਕ ਜਤਾਉਣ ਅਤੇ ਇਨ੍ਹਾˆ ਦੀ ਮੁੜ ਵੰਡ ਕਰਨ ਦਾ ਹੱਕ ਆਜ਼ਾਦੀ ਦਾ ਹਿੱਸਾ ਸੀ।



ਇਹ ਵਿਸ਼ਵਾਸ ਅਫ਼ਰੀਕਣ ਨੈਸ਼ਨਲ ਕਾˆਗਰਸ ਦੀ ਨੀਤੀ ਦੀ ਪੈˆਤੀ ਸਾਲਾˆ ਤੋˆ ਬੁਨਿਆਦ ਸੀ ਉਸ ਸਮੇˆ ਤੋˆ, ਜਦੋˆ ਤੋˆ ਇਸ ਦੇ ਪ੍ਰਮੁੱਖ ਅਸੂਲਾˆ ਦੇ ਨਿਚੋੜ ਆਜ਼ਾਦੀ ਚਾਰਟਰ ਵਿਚ ਇਨ੍ਹਾˆ ਨੂੰ ਬਿਆਨ ਕੀਤਾ ਗਿਆ ਸੀ। ਚਾਰਟਰ ਦਾ ਖਰੜਾ ਤਿਆਰ ਕਰਨ ਦੀ ਕਹਾਣੀ ਦੱਖਣੀ ਅਫ਼ਰੀਕਾ ਵਿਚ ਲੋਕਧਾਰਾ ਦਾ ਹਿੱਸਾ ਬਣੀ ਹੋਈ ਹੈ ਅਤੇ ਇਸ ਦੀ ਠੋਸ ਵਜ੍ਹਾ ਹੈ। ਇਹ ਅਮਲ 1955 ‘ਚ ਪਾਰਟੀ ਵਲੋˆ ਪੰਜਾਹ ਹਜ਼ਾਰ ਵਾਲੰਟੀਅਰ ਕਸਬਿਆˆ ਅਤੇ ਪਿੰਡਾˆ ਨੂੰ ਭੇਜੇ ਜਾਣ ਤੋˆ ਸ਼ੁਰੂ ਹੋਇਆ ਸੀ। ਵਲੰਟੀਅਰਾˆ ਦਾ ਕੰਮ ਲੋਕਾˆ ਤੋˆ ‘‘ਆਜ਼ਾਦੀ ਦੀਆˆ ਮੰਗਾˆ ਇਕੱਠੀਆˆ ਕਰਨਾ ਸੀ-ਭਾਵ ਨਸਲੀ ਵਿਤਕਰੇ ਦੇ ਖ਼ਾਤਮੇ ਤੋˆ ਬਾਅਦ ਦੀ ਦੁਨੀਆˆ ਬਾਰੇ ਉਹ ਕਿਵੇˆ ਸੋਚਦੇ ਹਨ ਜਿਸ ਵਿਚ ਸਾਰੇ ਦੱਖਣੀ ਅਫ਼ਰੀਕੀਆˆ ਨੂੰ ਬਰਾਬਰ ਹੱਕ ਹੋਣ। ਲੋਕਾˆ ਵਲੋˆ ਕਾਗਜ਼ ਦੇ ਟੁਕੜਿਆˆ ਉੱਤੇ ਇਹ ਮੰਗਾˆ ਲਿਖ ਕੇ ਭੇਜੀਆˆ ਗਈਆˆ : “ਸਾਰੇ ਬੇਜ਼ਮੀਨੇ ਲੋਕਾˆ ਨੂੰ ਜ਼ਮੀਨ ਦਿੱਤੀ ਜਾਵੇ,‘‘ “ਉਜਰਤਾˆ ਗੁਜ਼ਾਰੇ ਯੋਗ ਹੋਣ ਅਤੇ ਕੰਮ ਦੇ ਘੰਟੇ ਘਟਾਏ ਜਾਣ,‘‘ “ਰੰਗ, ਨਸਲ ਜਾˆ ਕੌਮੀਅਤ ਤੋˆ ਉੱਪਰ ਉੱਠ ਕੇ ਆਜ਼ਾਦ ਅਤੇ ਲਾਜ਼ਮੀ ਸਿਖਿਆ ਦਿੱਤੀ ਜਾਵੇ।‘‘ “ਮਕਾਨ ਅਤੇ ਆਜ਼ਾਦੀ ਨਾਲ ਘੁੰਮਣ–ਫਿਰਨ ਦਾ ਅਧਿਕਾਰ ਹੋਵੇ‘‘ ਅਤੇ ਕਈ ਹੋਰ ਮੰਗਾˆ। (4) ਜਦੋˆ ਮੰਗਾˆ ਲਿਖਤੀ ਰੂਪ ‘ਚ ਆ ਗਈਆˆ ਤਾˆ ਅਫ਼ਰੀਕਣ ਨੈਸ਼ਨਲ ਕਾˆਗਰਸ ਦੇ ਆਗੂਆˆ ਨੇ ਇਨ੍ਹਾˆ ਦਾ ਨਿਚੋੜ ਕੱਢਕੇ ਅੰਤਮ ਦਸਤਾਵੇਜ਼ ਤਿਆਰ ਕੀਤਾ। 26 ਜੂਨ 1955 ਨੂੰ ਕਲਿਪ ਟਾਊਨ ਵਿਖੇ ਕੀਤੇ ਗਏ ਜਨਤਕ ਸੰਮੇਲਨ ‘ਚ ਇਸ ਨੂੰ ਬਾਕਾਇਦਾ ਰੂਪ ‘ਚ ਪਾਸ ਕੀਤਾ ਗਿਆ। “ਮੱਧਵਰਤੀ‘‘ ਬਸਤੀ ਵਿਚ ਜੋ ਜੋਹਨਸਬਰਗ ਦੇ ਗੋਰੇ ਵਸਨੀਕਾˆ ਨੂੰ ਸੋਵੇਤੋ ਤੋˆ ਧੜਾਧੜ ਆ ਰਹੀ ਕਾਲੀ ਜਨਤਾ ਤੋˆ ਬਚਾਉਣ ਲਈ ਉਸਾਰੀ ਗਈ ਸੀ। ਦਸਤਾਵੇਜ਼ ਦੇ ਵਿਸ਼ਾ–ਵਸਤੂ ਬਾਰੇ ਵੋਟ ਦੇਣ ਲਈ ਕਾਲੇ ਇੰਡੀਅਨ, “ਕਾਲੇ ਰੰਗ ਦੇ‘‘ ਤੇ ਕੁਝ ਗੋਰੇ ਡੈਲੀਗੇਟ ਇਕ ਖੁੱਲ੍ਹੇ ਮੈਦਾਨ ‘ਚ ਆ ਜੁੜੇ। ਕਲਿਪ ਟਾਊਨ ਦੇ ਇਤਿਹਾਸਕ ਇਕੱਠ ਦਾ ਵਰਨਣ ਨੈਲਸਨ ਮੰਡੇਲਾ ਨੇ ਇਸ ਤਰ੍ਹਾˆ ਕੀਤਾ ਸੀ : “ਚਾਰਟਰ ਦਾ ਹਰ ਹਿੱਸਾ ਲੋਕਾˆ ਨੂੰ ਅੰਗਰੇਜ਼ੀ, ਸੇਸੋਥੋ ਅਤੇ ਕੋਸਾ ਬੋਲੀਆˆ ਵਿਚ ਉੱਚੀ ਆਵਾਜ਼ ‘ਚ ਪੜ੍ਹਕੇ ਸੁਣਾਇਆ ਗਿਆ। ਹਰੇਕ ਹਿੱਸਾ ਪੜ੍ਹੇ ਜਾਣ ‘ਤੇ ਹਜੂਮ ‘ਅਫ਼ਰੀਕਾ!‘ ਅਤੇ ‘ੰੳੈੀ2ਭੂੈਓ’ ਦੇ ਜੈਕਾਰਿਆˆ ਨਾਲ ਸਹਿਮਤੀ ਪ੍ਰਗਟਾਉˆਦਾ ਰਿਹਾ।‘‘ (5) ਆਜ਼ਾਦੀ ਚਾਰਟਰ ਦੀ ਨਸਲਪ੍ਰਸਤ ਰਾਜ ਤੋˆ ਆਕੀ ਪਹਿਲੀ ਮੰਗ ਇਸ ਤਰ੍ਹਾˆ ਹੈ, “ਰਾਜ ਲੋਕ ਕਰਨਗੇ!‘‘



ਪੰਜਾਹਵਿਆˆ ਦੇ ਅੱਧ ‘ਚ, ਇਹ ਸੁਪਨਾ ਪੂਰਾ ਹੋਣ ਲਈ ਹਾਲੇ ਦਹਾਕੇ ਲੱਗਣੇ ਸਨ। ਸੰਮੇਲਨ ਦੇ ਦੂਜੇ ਦਿਨ, ਪੁਲਿਸ ਨੇ ਇਹ ਇਲਜ਼ਾਮ ਲਾ ਕੇ ਇਕੱਠ ਨੂੰ ਤਿੱਤਰ–ਬਿੱਤਰ ਕਰ ਦਿੱਤਾ ਕਿ ਡੈਲੀਗੇਟ ਰਾਜ ਵਿਰੁੱਧ ਬਗਾਵਤ ਦੀ ਸਾਜ਼ਿਸ਼ ਕਰ ਰਹੇ ਹਨ।



ਤਿੰਨ ਦਹਾਕੇ ਦੱਖਣੀ ਅਫ਼ਰੀਕਾ ਦੀ ਗੋਰੇ ਅਫ਼ਰੀਕਣਾˆ ਅਤੇ ਅੰਗਰੇਜ਼ਾˆ ਦੀ ਸਰਕਾਰ ਨੇ ਏ ਐੱਨ ਸੀ ਅਤੇ ਹੋਰ ਸਿਆਸੀ ਪਾਰਟੀਆˆ ‘ਤੇ ਪਾਬੰਦੀ ਲਾਈ ਰੱਖੀ ਜੋ ਨਸਲੀ ਵਿਤਕਰੇ ਦਾ ਖ਼ਾਤਮਾ ਕਰਨ ਲਈ ਲੜ ਰਹੀਆˆ ਸਨ। ਬੇਇੰਤਹਾ ਜ਼ਬਰ ਦੇ ਇਸ ਸਮੁੱਚੇ ਅਰਸੇ ‘ਚ, ਆਜ਼ਾਦੀ ਦਾ ਚਾਰਟਰ ਇਨਕਲਾਬੀ ਰੂਪੋਸ਼ ਜਥੇਬੰਦੀ ਅੰਦਰ ਹੱਥੋ–ਹੱਥੀ ਵੰਡਿਆ ਜਾˆਦਾ ਰਿਹਾ। ਆਸ ਅਤੇ ਟਾਕਰੇ ਦੀ ਪ੍ਰੇਰਨਾ ਦੇਣ ਵਾਲੀ ਇਸ ਤਾਕਤ ਦਾ ਜਲੌਅ ਫਿੱਕਾ ਨਹੀˆ ਪਿਆ। 1980ਵਿਆˆ ‘ਚ ਨੌਜਵਾਨ ਖਾੜਕੂਆˆ ਦੀ ਉਸ ਨਵੀˆ ਪੀੜ੍ਹੀ ਨੇ ਇਹ ਚਾਰਟਰ ਬੁਲੰਦ ਕੀਤਾ ਜੋ ਸ਼ਹਿਰੀ ਬਸਤੀਆˆ ‘ਚ ਜਵਾਨ ਹੋਈ ਸੀ। ਸਬਰ ਅਤੇ ਸਲੀਕੇ ਨਾਲ ਚੱਲਣ ਤੋˆ ਅਕੇ–ਸਤੇ ਅਤੇ ਗੋਰਿਆˆ ਦੇ ਗ਼ਲਬੇ ਦਾ ਖ਼ਾਤਮਾ ਕਰਨ ਲਈ ਕੁਝ ਵੀ ਕਰ ਗੁਜ਼ਰਨ ‘ਤੇ ਉਤਾਰੂ ਗਰਮ–ਖ਼ਿਆਲ ਨੌਜਵਾਨਾˆ ਦੀ ਨਿਡਰਤਾ ਦੇਖ ਕੇ ਮਾਪਿਆˆ ਦੀਆˆ ਅੱਖਾˆ ਅੱਡੀਆˆ ਰਹਿ ਗਈਆˆ। ਉਨ੍ਹਾˆ ਨੂੰ ਇਸ ਦੇ ਅੰਜਾਮ ਬਾਰੇ ਕੋਈ ਭੁਲੇਖਾ ਨਹੀˆ ਸੀ। ਉਹ “ਗੋਲੀਆˆ ਤੇ ਅਥਰੂ ਗੈਸ ਸਾਨੂੰ ਰੋਕ ਨਹੀˆ ਸਕਦੇ‘‘ ਦੇ ਜੈਕਾਰੇ ਲਾਉˆਦੇ ਸੜਕਾˆ ਉੱਤੇ ਆ ਨਿੱਤਰੇ। ਇਕ ਤੋˆ ਬਾਅਦ ਇਕ ਕਤਲ ਕਾˆਡ ਰਚੇ ਗਏ, ਦੋਸਤ ਮਿੱਤਰ ਕਬਰਾˆ ‘ਚ ਦਫ਼ਨਾਏ ਗਏ ਉਹ ਫਿਰ ਵੀ ਆਜ਼ਾਦੀ ਦੇ ਤਰਾਨੇ ਗਾਉˆਦੇ ਹੋਏ ਅੱਗੇ ਵਧਦੇ ਗਏ। ਜਦੋˆ ਖਾੜਕੂਆˆ ਨੂੰ ਪੁੱਛਿਆ ਜਾˆਦਾ ਕਿ ਉਹ ਕਿਸ ਦੇ ਖਿਲਾਫ਼ ਲੜ ਰਹੇ ਹਨ, ਤਾˆ ਉਨ੍ਹਾˆ ਦਾ ਜਵਾਬ ਹੁੰਦਾ “ਨਸਲੀ ਵਿਤਕਰਾ‘‘ ਜਾˆ “ਨਸਲਵਾਦ‘‘ : ਜਦੋˆ ਇਹ ਪੁੱਛਿਆ ਜਾˆਦਾ ਕਿ ਕਾਹਦੀ ਖ਼ਾਤਰ ਲੜ ਰਹੇ ਹੋ ਤਾˆ ਬਹੁਤਿਆˆ ਦਾ ਜਵਾਬ ਹੁੰਦਾ ‘‘ਆਜ਼ਾਦੀ ਖ਼ਾਤਰ‘‘ ਅਤੇ ਅਕਸਰ ਹੀ ਜਵਾਬ ਹੁੰਦਾ ‘‘ਆਜ਼ਾਦੀ ਚਾਰਟਰ ਦੀ ਖ਼ਾਤਰ।‘‘



ਚਾਰਟਰ ‘ਚ ਕੰਮ ਅਤੇ ਚੰਗੇ ਰੈਣ–ਬਸੇਰੇ ਦੇ ਅਧਿਕਾਰ ਅਤੇ ਵਿਚਾਰਾˆ ਦੀ ਆਜ਼ਾਦੀ ਦਰਜ ਕੀਤੀ ਗਈ ਸੀ। ਇਸ ਵਿਚ ਅਫ਼ਰੀਕਾ ਦੇ ਸਭ ਤੋˆ ਅਮੀਰ ਦੇਸ਼ ਦੀ ਦੌਲਤ ਵਿਚੋˆ ਹਿੱਸਾ ਦੇਣ ਦੀ ਸਭ ਤੋˆ ਤਿੱਖੀ ਮੰਗ ਵੀ ਸ਼ਾਮਲ ਸੀ। ਦੇਸ਼ ਜੋ ਹੋਰ ਖਜ਼ਾਨਿਆˆ ਦੇ ਨਾਲ ਨਾਲ ਦੁਨੀਆˆ ਦੀ ਸਭ ਤੋˆ ਵੱਡੀ ਸੋਨੇ ਦੀ ਖਾਣ ਹੈ। ਚਾਰਟਰ ਕਹਿੰਦਾ ਹੈ, “ਦੱਖਣੀ ਅਫ਼ਰੀਕਾ ਵਾਸੀਆˆ ਦੀ ਵਿਰਾਸਤ, ਸਾਡੇ ਦੇਸ਼ ਦੀ ਕੌਮੀ ਦੌਲਤ ਮੁੜ ਲੋਕਾˆ ਦੇ ਸਪੁਰਦ ਕੀਤੀ ਜਾਵੇਗੀ; ਧਰਤੀ ਹੇਠਲੀ ਖਣਿਜੀ ਦੌਲਤ, ਬੈˆਕਾˆ ਅਤੇ ਅਜਾਰੇਦਾਰ ਸਨਅਤਾˆ ਦੀ ਮਾਲਕੀ ਪੂਰੀ ਤਰ੍ਹਾˆ ਲੋਕਾˆ ਨੂੰ ਦਿੱਤੀ ਜਾਵੇਗੀ। ਲੋਕਾˆ ਦੀ ਬਿਹਤਰੀ ਲਈ ਕੁਲ ਸਨਅਤ ਅਤੇ ਵਪਾਰ ਨੂੰ ਸਰਕਾਰੀ ਕੰਟਰੋਲ ਹੇਠ ਲਿਆˆਦਾ ਜਾਵੇਗਾ।‘‘(6)



ਚਾਰਟਰ ਦਾ ਖਰੜਾ ਤਿਆਰ ਕਰਨ ਸਮੇˆ, ਮੁਕਤੀ ਲਹਿਰ ਦੇ ਕੁਝ ਹਿੱਸਿਆˆ ਦੀ ਰਾਇ ਸੀ ਕਿ ਇਹ ਮੱਧਮਾਰਗੀ ਸਮਝ ਹੈ : ਹੋਰਨਾˆ ਦੀ ਰਾਇ ਸੀ ਇਹ ਨਾਮੁਆਫ਼ੀਯੋਗ ਹੱਦ ਤੱਕ ਕਮਜ਼ੋਰ ਹੈ। ਸਰਬ ਅਫ਼ਰੀਕੀਵਾਦੀਆˆ ਨੇ ਏ ਐੱਨ ਸੀ ਦੀ ਭੰਡੀ ਕੀਤੀ ਕਿ ਇਸ ਨੇ ਗੋਰੇ ਬਸਤੀਵਾਦੀਆˆ ਨੂੰ ਐਨੀ ਜ਼ਿਆਦਾ ਛੋਟ ਕਿਉˆ ਦਿੱਤੀ (ਉਨ੍ਹਾˆ ਨੇ ਸਵਾਲ ਕੀਤਾ, “ਦੱਖਣੀ ਅਫ਼ਰੀਕਾ ਕਾਲੇ ਅਤੇ ਗੋਰੇ ਹਰ ਕਿਸੇ ਦਾ ਕਿਉˆ? ਉਨ੍ਹਾˆ ਦਾ ਕਹਿਣਾ ਸੀ, ਜਿਵੇˆ ਜਮੈਕਾ ਦੇ ਕਾਲੇ ਕੌਮਪ੍ਰਸਤ ਮਾਰਕਸ ਗਾਰਵੇ ਨੇ ਮੰਗ ਕੀਤੀ ਸੀ ਚਾਰਟਰ ਨੂੰ ਮੰਗ ਕਰਨੀ ਚਾਹੀਦੀ ਸੀ “ਅਫ਼ਰੀਕਾ ਅਫ਼ਰੀਕਣਾˆ ਦਾ ਹੈ।‘‘) ਪੱਕੇ ਮਾਰਕਸਵਾਦੀਆˆ ਨੇ ਇਨ੍ਹਾˆ ਮੰਗਾ ਨੂੰ “ਨੀਮ ਬੁਰਜ਼ੂਆ‘‘ ਕਹਿ ਕੇ ਰੱਦ ਕਰ ਦਿੱਤਾ। ਉਨ੍ਹਾˆ ਦੀ ਦਲੀਲ ਸੀ ਕਿ ਜ਼ਮੀਨ ਲੋਕਾˆ ਨੂੰ ਦੇਣਾ ਇਲਕਲਾਬੀ ਨਹੀˆ ਹੈ; ਲੈਨਿਨ ਨੇ ਤਾˆ ਕਿਹਾ ਸੀ ਕਿ ਨਿੱਜੀ ਜਾਇਦਾਦ ਲਾਜ਼ਮੀ ਖ਼ਤਮ ਕਰ ਦੇਣੀ ਚਾਹੀਦੀ ਹੈ।



ਮੁਕਤੀ ਘੋਲ ‘ਚ ਸ਼ਾਮਲ ਸਾਰੇ ਧੜੇ ਇਸ ਨੁਕਤੇ ‘ਤੇ ਸਹਿਮਤ ਸਨ ਕਿ ਨਸਲੀ ਵਿਤਕਰਾ ਨਾ ਸਿਰਫ਼ ਸਿਆਸੀ ਪ੍ਰਬੰਧ ਵਜੋˆ ਕੰਮ ਕਰਦਾ ਹੈ ਕਿ ਕਿਸ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਕਿਸ ਨੂੰ ਆਜ਼ਾਦੀ ਹੋਵੇ। ਇਹ ਆਰਥਕ ਪ੍ਰਬੰਧ ਵੀ ਹੈ ਜੋ ਬਹੁਤ ਜ਼ਿਆਦਾ ਮੁਨਾਫ਼ੇ ਦੇਣ ਵਾਲਾ ਪ੍ਰਬੰਧ ਥੋਪਣ ਲਈ ਵੀ ਨਸਲੀ ਵਿਤਕਰੇ ਦੀ ਵਰਤੋˆ ਕਰਦਾ ਸੀ। ਮੁੱਠੀ ਭਰ ਗੋਰਾ ਕੁਲੀਨ ਵਰਗ ਦੱਖਣੀ ਅਫ਼ਰੀਕਾ ਦੀਆˆ ਖਾਣਾˆ, ਖੇਤਾˆ ਅਤੇ ਫੈਕਟਰੀਆˆ ਤੋˆ ਬੇਥਾਹ ਮੁਨਾਫ਼ੇ ਬਟੋਰ ਰਿਹਾ ਸੀ ਕਿਉˆਕਿ ਭਾਰੀ ਬਹੁ–ਗਿਣਤੀ ਕਾਲੇ ਲੋਕਾˆ ਨੂੰ ਜ਼ਮੀਨ ਦੀ ਮਾਲਕੀ ਦਾ ਹੱਕ ਨਹੀˆ ਸੀ ਅਤੇ ਇਹ ਉਸ ਤੋˆ ਕਿਤੇ ਘੱਟ ਉਜਰਤਾˆ ‘ਤੇ ਮਿਹਨਤ ਸ਼ਕਤੀ ਮੁਹੱਈਆ ਕਰਨ ਲਈ ਮਜਬੂਰ ਬਣਾਏ ਗਏ ਸਨ ਜਿੰਨੀ ਉਜਰਤ ਇਨ੍ਹਾˆ ਨੂੰ ਮਿਲਣੀ ਚਾਹੀਦੀ ਸੀ। ਜਦੋˆ ਕਾਲੇ ਲੋਕ ਵਿਦਰੋਹ ਕਰਨ ਦਾ ਜੇਰਾ ਕਰਦੇ ਤਾˆ ਉਨ੍ਹਾˆ ਨੂੰ ਮਾਰ–ਕੁੱਟ ਕੇ ਜੇਲ੍ਹਾˆ ‘ਚ ਡੱਕ ਦਿੱਤਾ ਜਾˆਦਾ ਸੀ। ਖਾਣਾˆ ਵਿਚ ਗੋਰਿਆˆ ਨੂੰ ਕਾਲਿਆˆ ਨਾਲੋˆ ਦਸ ਗੁਣਾˆ ਤੋˆ ਵੀ ਵੱਧ ਉਜਰਤ ਮਿਲਦੀ ਸੀ ਅਤੇ ਲਾਤੀਨੀ ਅਮਰੀਕਾ ਵਾˆਗ ਇੱਥੇ ਵੀ ਫ਼ੌਜ ਦੀ ਮਿਲੀਭੁਗਤ ਨਾਲ ਵੱਡੇ ਸਨਅਤਕਾਰ ਗੜਬੜ ਕਰਨ ਵਾਲੇ ਮਜ਼ਦੂਰਾˆ ਨੂੰ ਮਾਰ ਕੇ ਖਪਾ ਦਿੰਦੇ।(7)



ਆਜ਼ਾਦੀ ਚਾਰਟਰ ਨੇ ਮੁਕਤੀ ਲਹਿਰ ਦੀ ਇਸ ਬੁਨਿਆਦੀ ਸਹਿਮਤੀ ਦਾ ਐਲਾਨ ਕੀਤਾ ਕਿ ਆਜ਼ਾਦੀ ਨਿਰੀ ਕਾਲੇ ਲੋਕਾˆ ਦੇ ਰਾਜ ‘ਤੇ ਕਾਬਜ਼ ਹੋਣ ਨਾਲ ਨਹੀˆ ਆਵੇਗੀ ਸਗੋˆ ਓਦੋˆ ਆਵੇਗੀ ਜਦੋˆ ਦੇਸ਼ ਦੀ ਨਜਾਇਜ਼ ਹਥਿਆਈ ਦੌਲਤ ਨੂੰ ਕਬਜ਼ੇ ‘ਚ ਲੈ ਕੇ ਪੂਰੇ ਸਮਾਜ ‘ਚ ਦੁਬਾਰਾ ਵੰਡ ਦਿੱਤੀ ਜਾਵੇਗੀ। ਦੱਖਣੀ ਅਫ਼ਰੀਕਾ ਹੁਣ ਐਸਾ ਦੇਸ਼ ਨਹੀˆ ਰਹੇਗਾ ਜਿੱਥੇ ਗੋਰੇ ਲੋਕ ਤਾˆ ਕੈਲੀਫੋਰਨੀਆ ਪੱਧਰ ਦੀ ਜ਼ਿੰਦਗੀ ਜਿਊਣ ਅਤੇ ਕਾਲੇ ਲੋਕ ਕਾˆਗੋ ਵਾਲਾ ਨਰਕ ਭੋਗਣ। ਨਸਲੀ ਵਿਤਕਰੇ ਦੇ ਸਮਿਆˆ ‘ਚ ਇੰਞ ਹੀ ਕਿਹਾ ਜਾˆਦਾ ਸੀ। ਆਜ਼ਾਦੀ ਦਾ ਅਰਥ ਹੈ ਕਿ ਕੋਈ ਵਿਚ–ਵਿਚਾਲੇ ਦਾ ਰਾਹ ਕੱਢਣਾ ਪਵੇਗਾ।



ਜੇਲ੍ਹ ‘ਚੋˆ ਲਿਖੇ ਸੰਖੇਪ ਰੁੱਕੇ ਰਾਹੀˆ ਮੰਡੇਲਾ ਇਸੇ ਸਮਝ ‘ਤੇ ਮੋਹਰ ਲਾ ਰਿਹਾ ਸੀ : ਉਸ ਦਾ ਹਾਲੇ ਵੀ ਇਸ ਮੁੱਢਲੀ ਸੋਚ ‘ਚ ਭਰੋਸਾ ਸੀ ਕਿ ਸਾਧਨਾˆ ਦੀ ਮੁੜ ਵੰਡ ਤੋˆ ਬਗ਼ੈਰ ਕੋਈ ਆਜ਼ਾਦੀ ਨਹੀˆ ਆਉਣ ਲੱਗੀ। ਇਸ ਵਕਤ ਬਹੁਤ ਜ਼ਿਆਦਾ ਦੇਸ਼ “ਤਬਦੀਲੀ ਵਿਚੋˆ ਲੰਘ ਰਹੇ‘‘ ਸਨ ਇਸ ਕਾਰਨ ਇਸ ਬਿਆਨ ਦੀਆˆ ਅਰਥ–ਸੰਭਾਵਨਾਵਾˆ ਬੇਥਾਹ ਸਨ। ਜੇ ਮੰਡੇਲਾ ਦੀ ਅਗਵਾਈ ਹੇਠ ਏ ਐੱਨ ਸੀ ਨੇ ਸੱਤਾ ‘ਤੇ ਕਾਬਜ਼ ਹੋ ਕੇ ਬੈˆਕਾˆ ਅਤੇ ਖਾਣਾˆ ਦਾ ਕੌਮੀਕਰਨ ਕਰ ਦਿੱਤਾ ਤਾˆ ਇਕ ਮਿਸਾਲ ਕਾਇਮ ਹੋ ਜਾਵੇਗੀ। ਫੇਰ ਸ਼ਿਕਾਗੋ ਸਕੂਲ ਦੇ ਅਰਥਸ਼ਾਸਤਰੀਆˆ ਲਈ ਹੋਰ ਦੇਸ਼ਾˆ ਵਿਚ ਐਸੀਆˆ ਤਜਵੀਜ਼ਾˆ ਨੂੰ ਬੀਤੇ ਦੀ ਗੱਲ ਕਹਿ ਕੇ ਰੱਦ ਕਰਨਾ ਅਤੇ ਇਹ ਜ਼ੋਰ ਦੇਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਕਿ ਸਿਰਫ਼ ਹਰ ਤਰ੍ਹਾˆ ਦੇ ਕੰਟਰੋਲ ਤੋˆ ਮੁਕਤ ਖੁੱਲ੍ਹੀਆˆ ਮੰਡੀਆˆ ਅਤੇ ਮੁਕਤ ਵਪਾਰ ਹੀ ਡੂੰਘੀਆˆ ਨਾਬਰਾਬਰੀਆˆ ਦਾ ਉੁਪਾਅ ਕਰਨ ਦੇ ਸਮਰੱਥ ਹਨ।


ਇਹ ਰੁੱਕਾ ਲਿਖਣ ਤੋˆ ਦੋ ਹਫ਼ਤੇ ਬਾਅਦ 11 ਫਰਵਰੀ 1990 ਨੂੰ ਮੰਡੇਲਾ ਆਜ਼ਾਦ ਆਦਮੀ ਵਜੋˆ ਜੇਲ੍ਹ ਤੋˆ ਬਾਹਰ ਆਇਆ। ਉਹ ਦੁਨੀਆˆ ਦੇ ਹੋਰ ਦੇਸ਼ਾˆ ਦੇ ਸੰਤਾˆ ਵਰਗਾ ਸਾਕਾਰ ਸੰਤ ਜਾਪਦਾ ਸੀ। ਉਸ ਦੀ ਰਿਹਾਈ ਦੇ ਜਸ਼ਨ ਮਨਾਉਣ ਲਈ ਦੱਖਣੀ ਅਫ਼ਰੀਕਾ ਦੇ ਲੋਕਾˆ ਦੇ ਹੜ੍ਹ ਉਮੜ ਆਏ। ਉਨ੍ਹਾˆ ਦੀ ਨਿਹਚਾ ਨੇ ਮੁੜ ਅੰਗੜਾਈ ਲਈ ਕਿ ਮੁਕਤੀ ਦੇ ਸੰਘਰਸ਼ ਨੂੰ ਕੋਈ ਵੀ ਤਾਕਤ ਰੋਕ ਨਹੀˆ ਸਕਦੀ। ਪੂਰਬੀ ਯੂਰਪ ਦੀ ਲਹਿਰ ਦੇ ਉਲਟ, ਦੱਖਣੀ ਅਫ਼ਰੀਕਾ ਪਿੱਛੇ ਨਹੀˆ ਸੀ ਹਟਿਆ ਸਗੋˆ ਲਹਿਰ ਅੱਗੇ ਵਧ ਰਹੀ ਸੀ। ਜਿੱਥੋˆ ਤੱਕ ਮੰਡੇਲਾ ਦਾ ਸਵਾਲ ਸੀ ਉਹ ਸੱਭਿਆਚਾਰਕ ਪੱਖੋˆ ਐਨਾ ਸਦਮੇ ‘ਚ ਸੀ ਕਿ ਉਸ ਨੇ ਕੈਮਰਾ ਮਾਈਕਰੋਫ਼ੋਨ ਨੂੰ ‘‘ਕੋਈ ਐਸਾ ਨਵੇˆ ਰਿਵਾਜ਼ ਦਾ ਹਥਿਆਰ ਸਮਝ ਲਿਆ ਜੋ ਮੇਰੇ ਜੇਲ੍ਹ ‘ਚ ਹੋਣ ਸਮੇˆ ਵਿਕਸਤ ਹੋ ਗਿਆ ਹੋਵੇਗਾ।‘‘(8)



ਸਤਾਈ ਸਾਲ ਪਹਿਲਾˆ ਉਹ ਜਿਸ ਦੁਨੀਆˆ ‘ਚੋˆ ਜੇਲ੍ਹ ਗਿਆ ਸੀ ਅੱਜ ਦੀ ਦੁਨੀਆˆ ਉਸ ਤੋˆ ਬਿਲਕੁਲ ਵੱਖਰੀ ਸੀ। ਜਦੋˆ 1962 ‘ਚ ਮੰਡੇਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਫ਼ਰੀਕਣ ਮਹਾˆਦੀਪ ‘ਚ ਤੀਜੀ ਦੁਨੀਆˆ ਦੀ ਕੌਮਪ੍ਰਸਤੀ ਪੂਰੇ ਜ਼ੋਰਾˆ ‘ਤੇ ਸੀ; ਹੁਣ ਇਸ ਨੂੰ ਜੰਗ ਨੇ ਲੀਰੋ–ਲੀਰ ਕੀਤਾ ਹੋਇਆ ਸੀ। ਉਸ ਦੇ ਜੇਲ੍ਹ ਬੰਦ ਹੋਣ ਸਮੇˆ ਸਮਾਜਵਾਦੀ ਇਨਕਲਾਬਾˆ ਨੇ ਜ਼ੋਰ ਫੜਿਆ ਸੀ ਅਤੇ ਇਹ ਹੁਣ ਮੱਠੇ ਪੈ ਚੁੱਕੇ ਸਨ। ਚੇ ਗਵੇਰਾ 1967 ‘ਚ ਬੋਲੀਵੀਆ ‘ਚ ਮਾਰਿਆ ਜਾ ਚੁੱਕਾ ਸੀ; ਸਲਵਾਡੋਰ ਅਲੈˆਡੇ ਨੂੰ 1973 ਦੇ ਰਾਜ ਪਲਟੇ ਸਮੇˆ ਕਤਲ ਕਰ ਦਿੱਤਾ ਗਿਆ ਸੀ; ਮੌਜ਼ਮਬੀਕ ਦਾ ਕੌਮੀ ਮੁਕਤੀ ਨਾਇਕ ਅਤੇ ਰਾਸ਼ਟਰਪਤੀ ਸਮੋਰਾ ਮਸ਼ੇਲ 1986 ‘ਚ ਇਕ ਰਹੱਸਮਈ ਹਵਾਈ ਹਾਦਸੇ ‘ਚ ਫ਼ਨਾਹ ਹੋ ਗਿਆ ਸੀ। ਅੱਸੀਵਿਆˆ ਦੇ ਅਖ਼ੀਰ ਅਤੇ ਨੱਬੇਵਿਆˆ ਦੇ ਮੁੱਢ ‘ਚ ਬਰਲਿਨ ਦੀ ਕੰਧ ਢਾਹੀ ਗਈ, ਤਿਆਨਮਿਨ ਚੌˆਕ ਵਾਪਰਿਆ ਅਤੇ ਕਮਿਊਨਿਜ਼ਮ ਢਹਿ–ਢੇਰੀ ਹੋਇਆ। ਇਸ ਰੱਦੋਬਦਲ ਦੌਰਾਨ ਸਮੇˆ ਦਾ ਹਾਣ ਦਾ ਹੋਣ ਲਈ ਉਸ ਕੋਲ ਵਕਤ ਨਹੀˆ ਸੀ; ਰਿਹਾਅ ਹੁੰਦੇ ਸਾਰ ਮੰਡੇਲਾ ਦੇ ਮੋਢਿਆˆ ਉੱਪਰ ਆਜ਼ਾਦੀ ਲਈ ਜੂਝ ਰਹੇ ਲੋਕਾˆ ਦੀ ਅਗਵਾਈ ਕਰਨ ਅਤੇ ਖ਼ਾਨਾਜੰਗੀ ਅਤੇ ਆਰਥਕ ਤਬਾਹੀ ਨੂੰ ਰੋਕਣ ਦੀ ਜ਼ਿੰਮੇਵਾਰੀ ਆਣ ਪਈ ਸੀ-ਇਹ ਦੋਵੇˆ ਸੰਭਾਵਨਾ ਸਪਸ਼ਟ ਦਿਖਾਈ ਦੇ ਰਹੀਆˆ ਸਨ।



ਜੇ ਕਮਿਊਨਿਜ਼ਮ ਅਤੇ ਸਰਮਾਏਦਾਰੀ ਦੇ ਵਿਚ ਵਿਚਾਲੇ ਕੋਈ ਤੀਜਾ ਰਾਹ ਮੌਜੂਦ ਸੀ-ਦੇਸ਼ ਦਾ ਜਮਹੂਰੀਕਰਨ ਅਤੇ ਨਾਲ ਹੀ ਦੌਲਤ ਦੀ ਮੁੜ ਵੰਡ ਕਰਨ ਦਾ ਰਾਹ-ਤਾˆ ਏ ਐੱਨ ਸੀ ਦੀ ਅਗਵਾਈ ਹੇਠ ਦੱਖਣੀ ਅਫ਼ਰੀਕਾ ਇਸ ਅਟੱਲ ਸੁਪਨੇ ਨੂੰ ਹਕੀਕਤ ਬਣਾਉਣ ਦੀ ਬੇਜੋੜ ਹਾਲਤ ‘ਚ ਸੀ। ਮੰਡੇਲਾ ਨੂੰ ਸਿਰਫ਼ ਵਿਸ਼ਵ–ਵਿਆਪੀ ਤਾਰੀਫ਼ ਅਤੇ ਹਮਾਇਤ ਹੀ ਹਾਸਲ ਨਹੀˆ ਸੀ, ਲੰਘੇ ਸਾਲਾˆ ‘ਚ ਨਸਲੀ ਵਿਤਕਰੇ ਵਿਰੁੱਧ ਸੰਘਰਸ਼ ਵੀ ਖ਼ਾਸ ਤਰੀਕੇ ਨਾਲ ਚੱਲਿਆ ਸੀ। ਅੱਸੀਵਿਆˆ ਵਿਚ ਇਹ ਸਚਮੁਚ ਆਲਮੀ ਜਨਤਕ ਲਹਿਰ ਬਣ ਗਿਆ ਸੀ। ਅਤੇ ਦੱਖਣੀ ਅਫ਼ਰੀਕਾ ਤੋˆ ਬਾਹਰ ਕਾਰਕੁਨਾˆ ਨੇ ਕਾਰਪੋਰੇਟ ਬਾਈਕਾਟ ਦਾ ਹਥਿਆਰ ਬਹੁਤ ਹੀ ਪ੍ਰਭਾਵਸ਼ਾਲੀ ਰੂਪ ‘ਚ ਇਸਤੇਮਾਲ ਕੀਤਾ ਸੀ-ਦੱਖਣੀ ਅਫ਼ਰੀਕਾ ਦੀਆˆ ਵਸਤਾˆ ਅਤੇ ਇਸ ਨਸਲਪ੍ਰਸਤ ਰਾਜ ਨਾਲ ਵਪਾਰ ਕਰਨ ਵਾਲੀਆˆ ਕੌਮਾˆਤਰੀ ਫਰਮਾˆ ਦੀਆˆ ਵਸਤਾˆ ਦਾ ਬਾਈਕਾਟ ਕੀਤਾ ਜਾˆਦਾ। ਇਸ ਯੁੱਧਨੀਤੀ ਦਾ ਮੰਤਵ ਕਾਰਪੋਰੇਟ ਸੈਕਟਰ ਉੱਤੇ ਲੋੜੀˆਦਾ ਦਬਾਅ ਪਾ ਕੇ ਇਸ ਨੂੰ ਮਜਬੂਰ ਕਰਨਾ ਸੀ ਕਿ ਇਹ ਦੱਖਣੀ ਅਫ਼ਰੀਕਾ ਦੀ ਕੱਟੜ ਸਰਕਾਰ ਨੂੰ ਨਸਲੀ ਵਿਤਕਰਾ ਖ਼ਤਮ ਕਰਨ ਲਈ ਮਨਾਏ। ਅਸਲ ਵਿਚ, ਇਸ ਮੁਹਿੰਮ ਦਾ ਨੈਤਿਕ ਪਹਿਲੂ ਵੀ ਸੀ : ਬਹੁਤ ਸਾਰੇ ਖਪਤਕਾਰਾˆ ਦਾ ਇਹ ਦ੍ਰਿੜ ਵਿਚਾਰ ਸੀ ਕਿ ਗੋਰਿਆˆ ਨੂੰ ਸਰਬੋਤਮ ਹੈਸੀਅਤ ਬਖਸ਼ਣ ਵਾਲੇ ਕਾਨੂੰਨਾˆ ਜ਼ਰੀਏ ਮੁਨਾਫ਼ੇ ਨਿਚੋੜਨ ਵਾਲੀਆˆ ਕੰਪਨੀਆˆ ਵਿਤੀ ਸੱਟ ਮਾਰੇ ਜਾਣ ਦੀਆˆ ਹੱਕਦਾਰ ਹੀ ਹਨ।



ਇਸ ਰਵੱਈਏ ਨਾਲ ਏ ਐੱਨ ਸੀ ਨੂੰ ਸਮੇˆ ਦੀ ਖੁੱਲ੍ਹੀ ਮੰਡੀ ਦੇ ਕੱਟੜ ਸਿਧਾˆਤ ਨੂੰ ਰੱਦ ਕਰਨ ਦਾ ਨਿਆਰਾ ਮੌਕਾ ਮਿਲ ਗਿਆ। ਕਿਉˆਕਿ ਪਹਿਲਾˆ ਹੀ ਇਹ ਵਿਆਪਕ ਸਹਿਮਤੀ ਬਣੀ ਹੋਈ ਸੀ ਕਿ ਇਹ ਕਾਰਪੋਰੇਸ਼ਨਾˆ ਨਸਲੀ ਵਿਤਕਰੇ ਦੇ ਜੁਰਮਾˆ ‘ਚ ਹਿੱਸੇਦਾਰ ਹਨ, ਇਸ ਕਰਕੇ ਮੰਡੇਲਾ ਲਈ ਇਹ ਬਿਆਨ ਕਰਨ ਲਈ ਪਿੜ ਤਿਆਰ ਸੀ ਕਿ ਆਜ਼ਾਦੀ ਚਾਰਟਰ ਵਿਚ ਕੀਤੀ ਗਈ ਮੰਗ ਅਨੁਸਾਰ ਦੱਖਣੀ ਅਫ਼ਰੀਕਾ ਦੀ ਆਰਥਿਕਤਾ ਦੇ ਅਹਿਮ ਖੇਤਰਾˆ ਦਾ ਕੌਮੀਕਰਨ ਕਰਨਾ ਕਿਉˆ ਜ਼ਰੂਰੀ ਸੀ। ਉਹ ਇਹ ਬਿਆਨ ਕਰਨ ਲਈ ਵੀ ਇਸੇ ਦਲੀਲ ਨੂੰ ਵਰਤ ਸਕਦਾ ਸੀ ਕਿ ਨਸਲਪ੍ਰਸਤ ਨਿਜ਼ਾਮ ਦਾ ਚੜ੍ਹਾਇਆ ਹੋਇਆ ਕਰਜ਼ਾ ਇਕ ਨਵੀˆ, ਜਨਤਾ ਦੀ ਚੁਣੀ ਹੋਈ ਸਰਕਾਰ ਉੱਪਰ ਥੋਪਣਾ ਕਿਵੇˆ ਨਜਾਇਜ਼ ਬੋਝ ਸੀ। ਅਜਿਹਾ ਅਨੁਸ਼ਾਸਨਹੀਣ ਵਤੀਰਾ ਦੇਖ ਕੇ ਆਈ ਐੱਮ ਐੱਫ, ਅਮਰੀਕੀ ਖਜ਼ਾਨਾ ਵਿਭਾਗ ਅਤੇ ਯੂਰਪੀ ਯੂਨੀਅਨ ਨੂੰ ਅੱਗ ਲੱਗ ਜਾਣੀ ਸੀ, ਪਰ ਮੰਡੇਲਾ ਦਾ ਪ੍ਰਭਾਵ ਸਾਕਾਰ ਸੰਤ ਵਾਲਾ ਹੋਣ ਕਰਕੇ ਇਸ ਸਟੈˆਡ ਨੂੰ ਬੇਥਾਹ ਜਨਤਕ ਹਮਾਇਤ ਹਾਸਲ ਹੋ ਜਾਣੀ ਸੀ।



ਅਸੀˆ ਇਹ ਕਦੀ ਵੀ ਨਹੀˆ ਜਾਣ ਸਕਾˆਗੇ ਕਿ ਇਨ੍ਹਾˆ ਵਿਚੋˆ ਕਿਹੜੀ ਤਾਕਤ ਵੱਧ ਜ਼ੋਰਾਵਰ ਸਾਬਤ ਹੋਈ। ਜੇਲ੍ਹ ਵਿਚੋˆ ਮੰਡੇਲਾ ਵੱਲੋˆ ਰੁੱਕਾ ਲਿਖੇ ਜਾਣ ਅਤੇ 1994 ਦੀਆˆ ਚੋਣਾˆ ‘ਚ ਹੂੰਝਾ ਫੇਰੂ ਜਿੱਤ ਹਾਸਲ ਕਰਕੇ ਰਾਸ਼ਟਰਪਤੀ ਚੁਣੇ ਜਾਣ ਦੇ ਵਿਚਕਾਰਲੇ ਸਾਲਾˆ ‘ਚ ਪਾਰਟੀ ਲੀਡਰਸ਼ਿਪ ਨੂੰ ਕਿਸੇ ਤਰ੍ਹਾˆ ਇਹ ਜਚ ਗਿਆ ਸੀ ਕਿ ਇਹ ਜਨਤਾ ‘ਚ ਆਪਣੇ ਰਸੂਖ਼ ਨੂੰ ਵਰਤ ਕੇ ਦੇਸ਼ ਦੀ ਚੋਰੀ ਕੀਤੀ ਦੌਲਤ ਨੂੰ ਮੁੜ ਹਾਸਲ ਕਰਕੇ ਇਸ ਦੀ ਨਵੇˆ ਸਿਰਿਉˆ ਵੰਡ ਨਹੀˆ ਕਰ ਸਕੇਗੀ। ਇਸ ਲਈ, ਕੈਲੀਫੋਰਨੀਆ ਅਤੇ ਕਾˆਗੋ ਦੇ ਗਭਲੇ ਮੇਲ ਦੀਆˆ ਨੀਤੀਆˆ ਦੀ ਥਾˆ ਏ ਐੱਨ ਸੀ ਨੇ ਐਸੀਆˆ ਨੀਤੀਆˆ ਅਖ਼ਤਿਆਰ ਕੀਤੀਆˆ ਜਿਨ੍ਹਾˆ ਦੇ ਸਿੱਟੇ ਵਜੋˆ ਨਾਬਰਾਬਰੀ ਅਤੇ ਜੁਰਮ ਐਨੀ ਵੱਡੀ ਮਾਤਰਾ ‘ਚ ਵਧ ਗਏ ਕਿ ਦੱਖਣੀ ਅਫ਼ਰੀਕਾ ਅੰਦਰ ਪਾੜਾ ਹੁਣ ਬੈਵਰਲੀ ਹਿਲ (ਕੈਲੀਫੋਰਨੀਆ) ਅਤੇ ਬਗ਼ਦਾਦ ਦੇ ਪਾੜੇ ਦੇ ਨੇੜੇ ਤੇੜੇ ਜਾ ਪਹੁੰਚਿਆ ਹੈ। ਅੱਜ ਇਹ ਦੇਸ਼ ਇਸ ਦਾ ਪ੍ਰਤੱਖ ਸਬੂਤ ਹੈ ਕਿ ਜਦੋˆ ਆਰਥਕ ਸੁਧਾਰਾˆ ਨੂੰ ਸਿਆਸੀ ਕਾਇਆਕਲਪ ਦੇ ਏਜੰਡੇ ਤੋˆ ਵਿਛੋੜ ਦਿੱਤਾ ਜਾˆਦਾ ਹੈ ਤਾˆ ਕੀ ਭਾਣਾ ਵਾਪਰਦਾ ਹੈ। ਸਿਆਸੀ ਤੌਰ ‘ਤੇ, ਇੱਥੋˆ ਦੇ ਲੋਕਾˆ ਨੂੰ ਵੋਟ ਦਾ ਹੱਕ, ਸ਼ਹਿਰੀ ਆਜ਼ਾਦੀਆˆ ਅਤੇ ਬਹੁਗਿਣਤੀ ਨੂੰ ਰਾਜ ਕਰਨ ਦਾ ਹੱਕ ਹਾਸਲ ਹੈ। ਫੇਰ ਵੀ ਆਰਥਕ ਤੌਰ ‘ਤੇ ਦੱਖਣੀ ਅਫ਼ਰੀਕਾ ਦੁਨੀਆˆ ਦੇ ਸਭ ਤੋˆ ਵੱਧ ਨਾਬਰਾਬਰੀ ਵਾਲੇ ਸਮਾਜ ਦੇ ਰੂਪ ‘ਚ ਬਰਾਜ਼ੀਲ ਨੂੰ ਪਿੱਛੇ ਛੱਡ ਗਿਆ ਹੈ।



2005 ‘ਚ ਮੈˆ ਦੱਖਣੀ ਅਫ਼ਰੀਕਾ ਇਹ ਸਮਝਣ ਲਈ ਗਈ ਸੀ ਕਿ 1990 ਤੋˆ ਲੈ ਕੇ 1994 ਦਰਮਿਆਨ ਦੇ ਉਨ੍ਹਾˆ ਅਹਿਮ ਸਾਲਾˆ ਦੌਰਾਨ ਹੋਈ ਰੱਦੋ–ਬਦਲ ਸਮੇˆ ਉੱਥੇ ਕੀ ਵਾਪਰਿਆ ਸੀ ਜਦੋˆ ਮੰਡੇਲਾ ਨੇ ਉਹ ਰਾਹ ਅਪਣਾਇਆ ਜਿਸ ਨੂੰ ਉਸ ਨੇ ਸਪਸ਼ਟ ਤੌਰ ‘ਤੇ ‘‘ਅਣਕਿਆਸਿਆ‘‘ ਬਿਆਨ ਕੀਤਾ ਸੀ।



ਏ ਐੱਨ ਸੀ ਨੇ ਸੱਤਾਧਾਰੀ ਨੈਸ਼ਨਲ ਪਾਰਟੀ ਨਾਲ ਇਸ ਦ੍ਰਿੜ ਨਿਹਚਾ ਨਾਲ ਗੱਲਬਾਤ ਚਲਾਈ ਤਾˆ ਜੋ ਉਸ ਤਰ੍ਹਾˆ ਦੀ ਭਿਆਨਕ ਤਬਾਹੀ ਤੋˆ ਬਚਿਆ ਜਾ ਸਕੇ ਜਿਸ ਦਾ ਤਲਖ਼ ਅਨੁਭਵ ਗੁਆˆਢੀ ਮੌਜ਼ਮਬੀਕ ਨੂੰ ਹੋਇਆ ਸੀ।1975 ‘ਚ ਮੌਜ਼ਮਬੀਕ ਦੀ ਆਜ਼ਾਦੀ ਦੀ ਲਹਿਰ ਨੇ ਪੁਰਤਗਾਲ ਨੂੰ ਬਸਤੀਵਾਦੀ ਰਾਜ ਦਾ ਅੰਤ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉੱਥੋˆ ਜਾਣ ਸਮੇˆ ਖਫ਼ਾ ਹੋਏ ਪੁਰਤਗਾਲੀਆˆ ਨੇ ਕਿੜ ਕੱਢਣ ਲਈ ਬਹੁਤ ਤਬਾਹੀ ਮਚਾਈ ਸੀ। ਉਨ੍ਹਾˆ ਨੇ ਲਿਫਟਦਾਰ ਪੌੜੀਆˆ ਦੀਆˆ ਸ਼ਾਫਟਾˆ ਵਿਚ ਸੀਮਿੰਟ ਭਰ ਦਿੱਤਾ ਸੀ, ਟਰੈਕਟਰ ਤਬਾਹ ਕਰ ਦਿੱਤੇ ਸਨ ਅਤੇ ਉੱਥੋˆ ਜੋ ਕੁਝ ਵੀ ਲਿਜਾ ਸਕਦੇ ਸਨ ਸੰਨ੍ਹ ਮਾਰ ਕੇ ਲੈ ਗਏ ਸਨ। ਦੇਸ਼ ਦੇ ਪੱਲੇ ਕੱਖ ਨਹੀˆ ਰਿਹਾ ਸੀ। ਏ ਐੱਨ ਸੀ ਨੇ ਮੁਕਾਬਲਤਨ ਸ਼ਾˆਤਮਈ ਢੰਗ ਨਾਲ ਸੱਤਾ ਦਾ ਤਬਾਦਲਾ ਕਰਨ ਲਈ ਗੱਲਬਾਤ ਚਲਾਈ। ਇਸ ਦੇ ਬਾਵਜੂਦ ਵੀ ਇਹ ਦੱਖਣੀ ਅਫ਼ਰੀਕਾ ਦੇ ਨਸਲਪ੍ਰਸਤ ਹਾਕਮਾˆ ਨੂੰ ਸੱਤਾ ਛੱਡ ਕੇ ਜਾਣ ਵਕਤ ਤਬਾਹੀ ਮਚਾਉਣ ਤੋˆ ਨਹੀˆ ਰੋਕ ਸਕੀ। ਮੌਜ਼ਮਬੀਕ ਵਾਲੇ ਜੋਟੀਦਾਰਾˆ ਦੇ ਉਲਟ, ਨੈਸ਼ਨਲ ਪਾਰਟੀ ਨੇ ਸੀਮਿੰਟ ਪਾ ਕੇ ਮਸ਼ੀਨਰੀ ਖ਼ਰਾਬ ਨਹੀˆ ਕੀਤੀ-ਇਨ੍ਹਾˆ ਵਲੋˆ ਕੀਤੀ ਭੰਨਤੋੜ ਭਾਵੇˆ ਵੱਧ ਗੁੱਝੀ ਕਿਸਮ ਦੀ ਸੀ ਪਰ ਇਸ ਨੇ ਢਾˆਚੇ ਨੂੰ ਉਸੇ ਤਰ੍ਹਾˆ ਨਕਾਰਾ ਕਰ ਦਿੱਤਾ ਸੀ ਅਤੇ ਉਨ੍ਹਾˆ ਇਤਿਹਾਸਕ ਵਾਰਤਾਵਾˆ ਉੱਪਰ ਇਸ ਸਭ ਕਾਸੇ ਦੀ ਗੂੜ੍ਹੀ ਛਾਪ ਸੀ।



ਇਨ੍ਹਾˆ ਵਾਰਤਾਵਾˆ ‘ਚ ਨਸਲੀ ਵਿਤਕਰੇ ਦੇ ਖ਼ਾਤਮੇ ਦੀਆˆ ਸ਼ਰਤਾˆ ਬਾਰੇ ਵਿਸਥਾਰ ‘ਚ ਚਰਚਾ ਕੀਤੀ ਗਈ। ਗੱਲਬਾਤ ਦੋ ਸਮਾˆਤਰ ਲੀਹਾˆ ‘ਤੇ ਚਲਦੀ ਰਹੀ ਪਰ ਇਹ ਲੀਹਾˆ ਇਕ ਦੂਜੀ ‘ਚ ਜਾ ਫਸਦੀਆˆ ਸਨ : ਇਕ ਲੀਹ ਸਿਆਸੀ ਸੀ, ਦੂਜੀ ਆਰਥਕ। ਸੁਭਾਵਿਕ ਤੌਰ ‘ਤੇ, ਜ਼ਿਆਦਾ ਧਿਆਨ ਨੈਲਸਨ ਮੰਡੇਲਾ ਅਤੇ ਨੈਸ਼ਨਲ ਪਾਰਟੀ ਦੇ ਆਗੂ ਐੱਫ ਡਬਲਯੂ ਡੀ ਕਲਾਰਕ ਦਰਮਿਆਨ ਆਹਲਾ–ਮਿਆਰੀ ਸਿਖ਼ਰ ਸੰਮੇਲਨਾˆ ‘ਤੇ ਕੇˆਦਰਤ ਸੀ।



ਇਨ੍ਹਾˆ ਵਾਰਤਾਵਾˆ ‘ਚ ਡੀ ਕਲਾਰਕ ਦੀ ਯੁੱਧਨੀਤੀ ਵੱਧ ਤੋˆ ਵੱਧ ਸੰਭਵ ਤਾਕਤ ਸੁਰੱਖਿਅਤ ਬਣਾ ਲੈਣ ਦੀ ਸੀ। ਉਸ ਨੇ ਆਮ ਬਹੁਗਿਣਤੀ ਦਾ ਰਾਜ ਆਉਣ ਤੋˆ ਰੋਕਣ ਲਈ ਹਰ ਹਰਬਾ ਵਰਤਿਆ। ਉਸ ਨੂੰ ਪੱਕਾ ਪਤਾ ਸੀ ਕਿ ਜੇ ਇਸ ਤਰ੍ਹਾˆ ਹੋ ਗਿਆ ਤਾˆ ਵਿਆਪਕ ਪੱਧਰ ‘ਤੇ ਜ਼ਮੀਨ ਖੋਹ ਲਈ ਜਾਵੇਗੀ ਅਤੇ ਕਾਰਪੋਰੇਸ਼ਨਾˆ ਦਾ ਕੌਮੀਕਰਨ ਹੋ ਜਾਵੇਗਾ। ਇਸਨੂੰ ਰੋਕਣ ਲਈ ਉਸ ਨੇ ਦੇਸ਼ ਦੇ ਟੁਕੜੇ ਕਰਕੇ ਸੰਘ ਬਣਾਉਣ, ਘੱਟਗਿਣਤੀ ਪਾਰਟੀਆˆ ਲਈ ਵੀਟੋ ਅਧਿਕਾਰ ਯਕੀਨੀ ਬਣਾਉਣ, ਸਰਕਾਰ ਦੇ ਅਦਾਰਿਆˆ ਅੰਦਰ ਹਰੇਕ ਨਸਲੀ–ਸੱਭਿਆਚਾਰਕ ਗਰੁੱਪ ਲਈ ਨਿਸ਼ਚਿਤ ਫੀਸਦੀ ਸੀਟਾˆ ਰਾਖਵੀਆˆ ਕਰਾਉਣ ਦੀ ਪੂਰੀ ਵਾਹ ਲਾਈ। ਬਾਅਦ ‘ਚ ਮੰਡੇਲਾ ਨੇ ਇਸ ਨੂੰ ਇਸ ਤਰ੍ਹਾˆ ਪੇਸ਼ ਕੀਤਾ : “ਨੈਸ਼ਨਲ ਪਾਰਟੀ ਅਸਲ ਵਿਚ ਸਾਡੀ ਸਹਿਮਤੀ ਨਾਲ ਗੋਰਿਆˆ ਦੀ ਸਰਬੋਤਮ ਹੈਸੀਅਤ ਨੂੰ ਬਰਕਰਾਰ ਰੱਖਣ ਦੀ ਵਾਹ ਲਾ ਰਹੀ ਸੀ।‘‘ ਡੀ ਕਲਾਰਕ ਦੀ ਪਿੱਠ ‘ਤੇ ਬੰਦੂਕਾˆ ਅਤੇ ਧਨ ਸੀ, ਪਰ ਉਸ ਦੇ ਵਿਰੋਧੀਆˆ ਪਿੱਛੇ ਦਹਿ ਲੱਖਾˆ ਲੋਕਾˆ ਦੀ ਲਹਿਰ ਸੀ। ਇਸ ਕਰਕੇ ਮੰਡੇਲਾ ਅਤੇ ਉਸ ਨਾਲ ਗੱਲਬਾਤ ‘ਚ ਸ਼ਾਮਲ ਮੁੱਖ ਨੁਮਾਇੰਦੇ ਸਿਰਿਲ ਰਮਾਫੋਜ਼ਾ ਦੀ ਤਕਰੀਬਨ ਹਰ ਨੁਕਤੇ ‘ਤੇ ਜਿੱਤ ਹੁੰਦੀ ਰਹੀ। (9)



ਅਕਸਰ ਹੀ ਇਨ੍ਹਾˆ ਤਰਥੱਲ ਮਚਾਊ ਸਿਖ਼ਰ ਸੰਮੇਲਨਾˆ ਦੇ ਨਾਲੋ–ਨਾਲ ਆਰਥਕ ਵਾਰਤਾਵਾˆ ਚੱਲਦੀਆˆ ਰਹੀਆˆ ਜਿਨ੍ਹਾˆ ਦੀ ਬਹੁਤ ਹੀ ਘੱਟ ਚਰਚਾ ਹੁੰਦੀ ਸੀ। ਏ ਐੱਨ ਸੀ ਵਲੋˆ ਇਨ੍ਹਾˆ ਵਿਚ ਮੁੱਖ ਤੌਰ ‘ਤੇ ਥਾਬੋ ਮਬੇਕੀ ਹਿੱਸਾ ਲੈˆਦਾ ਸੀ। ਮਬੇਕੀ ਓਦੋˆ ਪਾਰਟੀ ਦਾ ਉੱਭਰ ਰਿਹਾ ਸਿਤਾਰਾ ਸੀ ਅਤੇ ਹੁਣ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਹੈ। ਜਦੋˆ ਸਿਆਸੀ ਗੱਲਬਾਤ ਅੱਗੇ ਵਧਣ ਨਾਲ ਨੈਸ਼ਨਲ ਪਾਰਟੀ ਨੂੰ ਇਹ ਸਪਸ਼ਟ ਹੋ ਗਿਆ ਕਿ ਛੇਤੀ ਹੀ ਸੰਸਦ ਉੱਪਰ ਏ ਐੱਨ ਸੀ ਦੀ ਮਜ਼ਬੂਤ ਜਕੜ ਬਣ ਜਾਵੇਗੀ, ਇਹ ਦੇਖ ਕੇ ਦੱਖਣੀ ਅਫ਼ਰੀਕਾ ਦੇ ਕੁਲੀਨ ਵਰਗ ਦੀ ਪਾਰਟੀ ਨੇ ਆਪਣੀ ਤਾਕਤ ਅਤੇ ਦਿਮਾਗੀ ਯੋਗਤਾ ਆਰਥਕ ਗੱਲਬਾਤ ‘ਚ ਝੋਕ ਦਿੱਤੀ। ਦੱਖਣੀ ਅਫ਼ਰੀਕਾ ਦੇ ਗੋਰੇ ਸਰਕਾਰ ਉੱਪਰ ਕਾਲਿਆˆ ਦੇ ਕਾਬਜ਼ ਹੋਣ ਨੂੰ ਰੋਕਣ ‘ਚ ਨਾਕਾਮਯਾਬ ਰਹੇ, ਪਰ ਜਦੋˆ ਨਸਲਪ੍ਰਸਤ ਨਿਜ਼ਾਮ ਹੇਠ ਬਟੋਰੀ ਦੌਲਤ ਨੂੰ ਬਚਾਉਣ ਦਾ ਸਵਾਲ ਆਇਆ ਤਾˆ ਉਹ ਐਨੀ ਅਸਾਨੀ ਨਾਲ ਇਸ ਨੂੰ ਹੱਥੋˆ ਨਹੀˆ ਛੱਡਣਗੇ।



ਇਨ੍ਹਾˆ ਵਾਰਤਾਵਾˆ ‘ਚ ਡੀ ਕਲਾਰਕ ਸਰਕਾਰ ਦੀ ਦੋਹਰੀ ਨੀਤੀ ਸੀ। ਪਹਿਲਾˆ ਤਾˆ ਇਸ ਨੇ ਵਾਸ਼ਿੰਗਟਨ ਵਾਲੀ ਆਮ ਸਹਿਮਤੀ ਦੇ ਅਧਾਰ ‘ਤੇ ਮਸੌਦਾ ਤਿਆਰ ਕਰ ਲਿਆ ਕਿ ਆਰਥਿਕਤਾ ਨੂੰ ਚਲਾਉਣ ਦਾ ਹੁਣ ਇਕੋ ਹੀ ਤਰੀਕਾ ਹੈ। ਇਸ ਅਧਾਰ ‘ਤੇ ਇਸ ਨੇ ਆਰਥਿਕਤਾ ਦੇ ਅਹਿਮ ਫ਼ੈਸਲਾਕੁਨ ਖੇਤਰਾˆ-ਜਿਵੇˆ ਵਪਾਰ ਦੀ ਨੀਤੀ ਅਤੇ ਕੇˆਦਰੀ ਬੈˆਕ-ਨੂੰ “ਤਕਨੀਕੀ‘‘ ਜਾˆ ‘‘ਪ੍ਰਸ਼ਾਸਨਿਕ‘‘ ਵਜੋˆ ਪੇਸ਼ ਕੀਤਾ। ਫੇਰ ਇਸ ਨੇ ਕੌਮਾˆਤਰੀ ਵਪਾਰ ਸਮਝੌਤੇ, ਸੰਵਿਧਾਨਕ ਕਾਨੂੰਨਾˆ ‘ਚ ਨਵੀਆˆ ਜੁਗਤਾˆ ਅਤੇ ਢਾˆਚਾ ਢਲਾਈ ਪ੍ਰੋਗਰਾਮ ਵਰਗੇ ਬਹੁਤ ਸਾਰੇ ਨੀਤੀਆˆ ਦੇ ਨਵੇˆ ਸੰਦਾˆ ਦੀ ਵਿਆਪਕ ਵਰਤੋˆ ਕਰਕੇ ਤਾਕਤ ਦੇ ਅਹਿਮ ਕੇˆਦਰ ਉਨ੍ਹਾˆ ਅਖੌਤੀ ਮਾਹਰਾˆ, ਅਰਥਸ਼ਾਸਤਰੀਆˆ ਅਤੇ ਅਧਿਕਾਰੀਆˆ ਦੇ ਹੱਥ ਦੇ ਦਿੱਤੇ ਜੋ ਆਈ ਐੱਮ ਐੱਫ, ਸੰਸਾਰ ਬੈˆਕ, ਚੁੰਗੀ ਅਤੇ ਵਪਾਰ ਬਾਰੇ ਆਮ ਸਹਿਮਤੀ (ਗੈਟ) ਅਤੇ ਨੈਸ਼ਨਲ ਪਾਰਟੀ ਦੇ ਬੰਦੇ ਸਨ। ਭਾਵ ਏ ਐੱਨ ਸੀ ਦੇ ਆਜ਼ਾਦੀ ਘੁਲਾਟੀਆˆ ਨੂੰ ਛੱਡ ਕੇ ਬਾਕੀ ਸਾਰਿਆˆ ਨੂੰ। ਇਹ ਦੇਸ਼ ਦੇ ਭੂਗੋਲ ਨੂੰ ਨਹੀˆ (ਜਿਵੇˆ ਮੁਢ ‘ਚ ਡੀ ਕਲਾਰਕ ਨੇ ਵਾਹ ਲਾਈ ਸੀ) ਅਸਲ ਵਿਚ ਇਸ ਦੀ ਆਰਥਿਕਤਾ ਨੂੰ ਬਲਕਾਨ ਦੇਸ਼ਾˆ ਦੀ ਹਾਲਤ ‘ਚ ਸੁੱਟ ਦੇਣ ਦੀ ਯੁੱਧਨੀਤੀ ਸੀ।



ਇਹ ਯੋਜਨਾ ਏ ਐੱਨ ਸੀ ਆਗੂਆˆ ਦੇ ਐਨ ਨੱਕ ਹੇਠ ਕਾਮਯਾਬੀ ਨਾਲ ਲਾਗੂ ਕਰਾਈ ਗਈ। ਸੁਭਾਵਿਕ ਤੌਰ ‘ਤੇ ਉਹ ਤਾˆ ਸੰਸਦ ‘ਤੇ ਕੰਟਰੋਲ ਕਰਨ ਦੀ ਲੜਾਈ ਜਿੱਤਣ ‘ਚ ਬੁਰੀ ਤਰ੍ਹਾˆ ਰੁੱਝੇ ਹੋਏ ਸਨ। ਇਸ ਅਮਲ ‘ਚ, ਏ ਐੱਨ ਸੀ ਬਹੁਤ ਜ਼ਿਆਦਾ ਮੱਕਾਰ ਯੁੱਧਨੀਤੀ ਹੱਥੋˆ ਆਪਣਾ ਬਚਾਅ ਨਹੀˆ ਕਰ ਸਕੀ। ਸਾਰਤੱਤ ਪੱਖੋˆ ਇਹ ਯੁੱਧਨੀਤੀ ਆਜ਼ਾਦੀ ਚਾਰਟਰ ਦੀਆˆ ਆਰਥਕ ਮੱਦਾˆ ਨੂੰ ਮਾਤ ਦੇਣ ਦੀ ਵਿਆਪਕ ਯੋਜਨਾ ਸੀ ਜੋ ਹੁਣ ਦੱਖਣੀ ਅਫ਼ਰੀਕਾ ਦਾ ਕਾਨੂੰਨ ਬਣਨ ਜਾ ਰਹੀ ਸੀ। “ਰਾਜ ਦਾ ਸੰਚਾਲਨ ਲੋਕ ਕਰਨਗੇ‘‘ ਛੇਤੀ ਹੀ ਇਹ ਸੁਪਨਾ ਹਕੀਕਤ ਬਣ ਜਾਵੇਗਾ, ਪਰ ਜਿਸ ਖੇਤਰ ਉੱਪਰ ਲੋਕਾˆ ਨੇ ਰਾਜ ਕਰਨਾ ਸੀ ਉਹ ਤੇਜ਼ੀ ਨਾਲ ਸੁੰਗੜ ਰਿਹਾ ਸੀ।



ਜਦੋˆ ਵਿਰੋਧੀਆˆ ਦਰਮਿਆਨ ਤਣਾਅਪੂਰਨ ਵਾਰਤਾਵਾˆ ਦੀਆˆ ਤੈਹਾˆ ਖੁੱਲ੍ਹ ਰਹੀਆˆ ਸਨ ਉਸ ਵਕਤ ਏ ਐੱਨ ਸੀ ਆਪਣੀਆˆ ਸਫ਼ਾˆ ਨੂੰ ਸੱਤਾਧਾਰੀ ਹੋਣ ਦੇ ਉਸ ਮੌਕੇ ਲਈ ਤਿਆਰ ਕਰਨ ‘ਚ ਵੀ ਰੁੱਝੀ ਹੋਈ ਸੀ। ਏ ਐੱਨ ਸੀ ਦੇ ਅਰਥਸ਼ਾਸਤਰੀਆˆ ਅਤੇ ਵਕੀਲਾˆ ਨੇ ਕਾਰਜਕਾਰੀ ਟੋਲੀਆˆ ਬਣਾ ਕੇ ਇਹ ਹਿਸਾਬ–ਕਿਤਾਬ ਲਾਉਣਾ ਸ਼ੁਰੂ ਕਰ ਦਿੱਤਾ ਕਿ ਆਜ਼ਾਦੀ ਚਾਰਟਰ ‘ਚ ਦਰਜ ਘਰਾˆ ਦੇ ਇੰਤਜ਼ਾਮ ਅਤੇ ਸਿਹਤ ਸਹੂੁਲਤਾˆ ਦੇ ਆਮ ਵਾਅਦਿਆˆ ਨੂੰ ਅਮਲੀ ਨੀਤੀਆˆ ‘ਚ ਕਿਵੇˆ ਬਦਲਿਆ ਜਾਵੇ। ਇਨ੍ਹਾˆ ਯੋਜਨਾਵਾˆ ਵਿਚੋˆ ਸਭ ਤੋˆ ਉਤਸ਼ਾਹਪੂਰਨ ਸੀ ਜਮਹੂਰੀਅਤ ਨੂੰ ਹਰਕਤ ‘ਚ ਲਿਆਉਣਾ ਨਾˆ ਦੀ ਆਰਥਕ ਵਿਉˆਤਬੰਦੀ ਜੋ ਨਸਲਪ੍ਰਸਤ ਰਾਜ ਦੇ ਖ਼ਾਤਮੇ ਤੋˆ ਬਾਅਦ ਦੱਖਣੀ ਅਫ਼ਰੀਕਾ ਦੇ ਭਵਿੱਖ ਲਈ ਵਿਉˆਤੀ ਗਈ ਸੀ। ਇਹ ਓਦੋˆ ਲਿਖੀ ਗਈ ਸੀ ਜਦੋˆ ਆਹਲੀ ਮਿਆਰੀ ਵਾਰਤਾਵਾˆ ਚੱਲ ਰਹੀਆˆ ਸਨ। ਇਸ ਵਕਤ ਪਾਰਟੀ ਦੇ ਹਮਾਇਤੀਆˆ ਨੂੰ ਇਹ ਇਲਮ ਨਹੀˆ ਸੀ ਕਿ ਜਦੋˆ ਉਹ ਜੋਸ਼–ਖਰੋਸ਼ ਨਾਲ ਯੋਜਨਾਵਾˆ ਘੜਨ ‘ਚ ਜੁਟੇ ਹੋਏ ਸਨ, ਓਦੋˆ ਗੱਲਬਾਤ ਦੀ ਮੇਜ਼ ‘ਤੇ ਬੈਠੀ ਪਾਰਟੀ ਦੀ ਗੱਲਬਾਤ ਕਰਤਾ ਟੀਮ ਨੂੰ ਐਸੀਆˆ ਛੋਟਾˆ ਦੇਣੀਆˆ ਪੈ ਰਹੀਆˆ ਸਨ ਜੋ ਇਨ੍ਹਾˆ ਯੋਜਨਾਵਾˆ ਨੂੰ ਅਮਲ ‘ਚ ਲਾਗੂ ਹੋਣਾ ਅਸੰਭਵ ਬਣਾ ਦੇਣਗੀਆˆ। ਇਸ ਯੋਜਨਾ ਦੇ ਖਰੜੇ ਨਾਲ ਸਬੰਧਤ ਅਰਥਸ਼ਾਸਤਰੀ ਵਿਸ਼ਨੂ ਪਦਾਏਚੀ ਨੇ ਮੈਨੂੰ ਦੱਸਿਆ, “ਸ਼ੁਰੂ ਹੋਣ ਤੋˆ ਪਹਿਲਾˆ ਹੀ ਇਹ ਯੋਜਨਾ ਮਰ–ਮੁੱਕ ਚੁੱਕੀ ਸੀ।‘‘ ਜਿਸ ਵਕਤ ਖਰੜਾ ਪੂਰਾ ਹੋਇਆ, ‘‘ਨਵੀˆ ਬਾਜ਼ੀ ਸ਼ੁਰੂ ਹੋ ਗਈ ਸੀ।‘‘



ਪਦਾਏਚੀ ਏ ਐੱਨ ਸੀ ‘ਚ ਸਰਗਰਮ ਟਕਸਾਲੀ ਸਿਖਲਾਈਯਾਫਤਾ ਅਰਥਸ਼ਾਸਤਰੀਆˆ ਵਿਚੋˆ ਇਕ ਸੀ। ਇਸ ਕਰਕੇ ਉਸ ਨੂੰ ਜਮਹੂਰੀਅਤ ਨੂੰ ਹਰਕਤ ‘ਚ ਲਿਆਉਣਾ ਯੋਜਨਾ ਦਾ ਖਰੜਾ ਤਿਆਰ ਕਰਨ ‘ਚ ਆਗੂ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ। (ਉਹ ਇਸ ਨੂੰ ‘‘ਅੰਕੜੇ ਚਿੱਥਣਾ‘‘ ਕਹਿੰਦਾ ਹੈ।) ਜਿਹੜੇ ਜ਼ਿਆਦਾਤਰ ਵਿਅਕਤੀ ਨੀਤੀਆˆ ਘੜਨ ਲਈ ਹੋਈਆˆ ਲੰਮੀਆˆ ਬੈਠਕਾˆ ‘ਚ ਉਸ ਨਾਲ ਸ਼ਾਮਲ ਸਨ ਉਹ ਏ ਐੱਨ ਸੀ ਸਰਕਾਰ ਦੇ ਚੋਟੀ ਦੇ ਅਹੁਦਿਆˆ ‘ਤੇ ਬਿਰਾਜਮਾਨ ਹੋ ਗਏ, ਪਰ ਪਦਾਏਚੀ ਨੇ ਇੰਞ ਨਾ ਕੀਤਾ। ਉਸ ਨੇ ਸਰਕਾਰ ਦੀ ਨੌਕਰੀ ਦੀ ਪੇਸ਼ਕਸ਼ ਠੁਕਰਾ ਦਿੱਤੀ, ਅਤੇ ਡਰਬਨ ‘ਚ ਅਕਾਦਮਿਕ ਜ਼ਿੰਦਗੀ ਗੁਜ਼ਾਰਨ ਨੂੰ ਤਰਜ਼ੀਹ ਦਿੱਤੀ। ਇੱਥੇ ਉਹ ਪੜ੍ਹਾਉਣ ਅਤੇ ਲਿਖਣ ਅਤੇ ਆਈਕ ਦੀ ਕਿਤਾਬਾˆ ਦੀ ਦੁਕਾਨ ਚਲਾਉਣ ਦਾ ਆਪਣਾ ਮਨਪਸੰਦ ਕੰਮ ਕਰਦਾ ਹੈ। ਇਸ ਦਾ ਨਾˆ ਉਸ ਨੇ ਐਸੇ ਪਹਿਲੇ ਕਿਤਾਬਾˆ ਵੇਚਣ ਵਾਲੇ ਦੱਖਣੀ ਅਫ਼ਰੀਕੀ ਦੇ ਨਾˆ ‘ਤੇ ਰੱਖਿਆ ਸੀ ਜੋ ਗੋਰਾ ਨਹੀˆ ਸੀ। ਇੱਥੇ ਅਫ਼ਰੀਕਣ ਇਤਿਹਾਸ ਦੇ ਦੁਰਲੱਭ ਗ੍ਰੰਥ ਪੂਰੇ ਧਿਆਨ ਨਾਲ ਸੰਭਾਲੇ ਹੋਏ ਹਨ। ਅਸੀˆ ਇਨ੍ਹਾˆ ਵਿਚਾਲੇ ਬੈਠ ਕੇ ਇਸ ਤਬਦੀਲੀ ਬਾਰੇ ਵਿਚਾਰ–ਚਰਚਾ ਕੀਤੀ ਸੀ।



ਪਦਾਏਚੀ ਦੱਖਣੀ ਅਫ਼ਰੀਕਾ ਦੀ ਟਰੇਡ ਯੂਨੀਅਨ ਲਹਿਰ ਦੇ ਸਲਾਹਕਾਰ ਵਜੋˆ ਸੱਤਰਵਿਆˆ ‘ਚ ਮੁਕਤੀ ਘੋਲ ‘ਚ ਸ਼ਾਮਲ ਹੋਇਆ ਸੀ। ਉਹ ਚੇਤੇ ਕਰਦਾ ਹੈ, “ਉਨ੍ਹਾˆ ਦਿਨਾˆ ‘ਚ ਅਸੀˆ ਸਾਰਿਆˆ ਨੇ ਆਜ਼ਾਦੀ ਚਾਰਟਰ ਆਪਣੇ ਦਰਵਾਜ਼ਿਆˆ ਦੇ ਪਿੱਛੇ ਟੰਗਿਆ ਹੁੰਦਾ ਸੀ।‘‘ ਮੈˆ ਉਸ ਨੂੰ ਪੁੱਛਿਆ ਕਿ ਉਸ ਨੂੰ ਕਦੋˆ ਇਲਮ ਹੋਇਆ ਕਿ ਆਰਥਕ ਵਾਅਦੇ ਪੂਰੇ ਨਹੀˆ ਹੋਣਗੇ। ਉਸ ਨੇ ਦੱਸਿਆ ਕਿ ਪਹਿਲੀ ਵਾਰ ਉਸ ਨੂੰ 1993 ਦੇ ਅਖ਼ੀਰ ‘ਚ ਸ਼ੱਕ ਹੋਇਆ, ਜਦੋˆ ਉਸ ਨੂੰ ਅਤੇ ਜਮਹੂਰੀਅਤ ਨੂੰ ਹਰਕਤ ‘ਚ ਲਿਆਉਣ ਵਾਲੀ ਟੋਲੀ ਦੇ ਇਕ ਹੋਰ ਸਹਿ–ਕਾਮੇ ਨੂੰ ਗੱਲਬਾਤ ਕਰ ਰਹੀ ਟੀਮ ਦਾ ਫ਼ੋਨ ਆਇਆ ਜੋ ਨੈਸ਼ਨਲ ਪਾਰਟੀ ਨਾਲ ਲੈ–ਦੇ ਕਰਨ ਦੇ ਆਖ਼ਰੀ ਪੜਾਅ ‘ਤੇ ਸੀ। ਫ਼ੋਨ ‘ਤੇ ਉਨ੍ਹਾˆ ਨੇ ਦੱਖਣੀ ਅਫ਼ਰੀਕਾ ਦੀ ਕੇˆਦਰੀ ਬੈˆਕ ਨੂੰ ਆਜ਼ਾਦ ਅਦਾਰਾ ਬਣਾਉਣ ਦੇ ਚੰਗੇ–ਮਾੜੇ ਪੱਖਾˆ ਬਾਰੇ ਇਕ ਪੁਜ਼ੀਸ਼ਨ ਪੇਪਰ ਲਿਖਣ ਦੀ ਗੁਜ਼ਾਰਿਸ਼ ਕੀਤੀ ਸੀ, ਜਿਸ ਨੂੰ ਚੁਣੀ ਹੋਈ ਸਰਕਾਰ ਤੋˆ ਪੂਰੀ ਤਰ੍ਹਾˆ ਖ਼ੁਦ–ਮੁਖਤਿਆਰ ਅਦਾਰੇ ਵਜੋˆ ਚਲਾਉਣ ਦੀ ਤਜਵੀਜ਼ ਸੀ। ਹੈˆ ਇਹ ਕੀ? ਅਤੇ ਗੱਲਬਾਤ ਕਰਨ ਵਾਲਿਆˆ ਨੂੰ ਇਹ ਲਿਖਤ ਸਵੇਰੇ ਚਾਹੀਦੀ ਸੀ।
ਹੁਣ ਪੰਜਾਹ ਸਾਲਾˆ ਤੋˆ ਵੱਧ ਉਮਰ ਦੇ ਪਦਾਏਚੀ ਨੇ ਚੇਤੇ ਕੀਤਾ, “ਸਾਡੇ ਉੱਪਰ ਅਚਿੰਤੇ ਬਾਜ ਆ ਪਏ ਸਨ।‘‘ ਉਸ ਨੇ ਬਾਲਤੀਮੋਰ ਦੀ ਜੋਹਨਜ਼ ਹਾਪਕਿਨਜ਼ ਯੂਨੀਵਰਸਿਟੀ ਤੋˆ ਗਰੈਜੂਏਸ਼ਨ ਦੀ ਤਾਲੀਮ ਲਈ ਸੀ। ਉਹ ਜਾਣਦਾ ਸੀ ਕਿ ਉਨ੍ਹਾˆ ਸਮਿਆˆ ‘ਚ ਕੇˆਦਰੀ ਬੈˆਕ ਨੂੰ ਆਜ਼ਾਦ ਅਦਾਰਾ ਬਣਾ ਦਿੱਤੇ ਜਾਣ ਨੂੰ ਅਮਰੀਕਾ ਦੇ ਖੁੱਲ੍ਹੀ ਮੰਡੀ ਦੇ ਹਮਾਇਤੀ ਅਰਥਸ਼ਾਸਤਰੀ ਵੀ ਫਾਲਤੂ ਵਿਚਾਰ ਸਮਝਦੇ ਸਨ। ਇਸਨੂੰ ਸ਼ਿਕਾਗੋ ਸਕੂਲ ਵਾਲੇ ਮੁੱਠੀ ਭਰ ਸਿਧਾˆਤਕਾਰਾˆ ਦੀ ਚਹੇਤੀ ਨੀਤੀ ਮੰਨਿਆ ਜਾˆਦਾ ਸੀ ਜਿਨ੍ਹਾˆ ਦਾ ਵਿਚਾਰ ਸੀ ਕਿ ਕੇˆਦਰੀ ਬੈˆਕਾˆ ਨੂੰ ਰਾਜਾˆ ਅੰਦਰ ਪੂਰੀ ਤਰ੍ਹਾˆ ਖ਼ੁਦ–ਮੁਖਤਿਆਰ ਗਣਰਾਜਾˆ ਵਾˆਗ ਚਲਾਇਆ ਜਾਣਾ ਚਾਹੀਦਾ ਹੈ ਜਿਨ੍ਹਾˆ ਵਿਚ ਚੁਣੇ ਹੋਏ ਕਾਨੂੰਨ ਘਾੜੇ ਟੰਗ ਨਾ ਅੜਾ ਸਕਣ। * (10) ਪਦਾਏਚੀ ਅਤੇ ਉਸ ਦੇ ਸੰਗੀਆˆ ਦਾ ਪੱਕਾ ਵਿਚਾਰ ਸੀ ਕਿ ਮੁਦਰਾ ਨੀਤੀ ਨਵੀˆ ਸਰਕਾਰ ਦੇ “ਵਿਕਾਸ, ਰੁਜ਼ਗਾਰ ਅਤੇ ਦੌਲਤ ਦੀ ਮੁੜ–ਵੰਡ ਦੇ ਵੱਡੇ ਨਿਸ਼ਾਨਿਆˆ‘‘ ਦੀ ਸੇਵਾ ਕਰੇ। ਉਨ੍ਹਾˆ ਅਨੁਸਾਰ ਏ ਐੱਨ ਸੀ ਦੀ ਇਹ ਪੁਜ਼ੀਸ਼ਨ ਸਿਆਣਪ ਵਾਲੀ ਨਹੀˆ ਸੀ ਕਿ “ਦੱਖਣੀ ਅਫ਼ਰੀਕਾ ਵਿਚ ਆਜ਼ਾਦ ਕੇˆਦਰੀ ਬੈˆਕ ਨਹੀˆ ਬਣਾਈ ਜਾਵੇਗੀ।‘‘



ਪਦਾਏਚੀ ਅਤੇ ਉਸ ਦੇ ਇਕ ਸਾਥੀ ਨੇ ਰਾਤ ਝਾਗ ਕੇ ਇਕ ਪਰਚਾ ਲਿਖਿਆ ਜਿਸ ਨੇ ਗੱਲਬਾਤ ਕਰਨ ਵਾਲੀ ਟੀਮ ਨੂੰ ਲੋੜੀˆਦੀਆˆ ਦਲੀਲਾˆ ਜੁਟਾ ਦਿੱਤੀਆˆ ਜੋ ਨੈਸ਼ਨਲ ਪਾਰਟੀ ਦੇ ਇਸ ਕਪਟ ਦਾ ਮੁਕਾਬਲਾ ਕਰਨ ਲਈ ਚਾਹੀਦੀਆˆ ਸਨ। ਜੇ ਕੇˆਦਰੀ ਬੈˆਕ (ਜਿਸ ਨੂੰ ਦੱਖਣੀ ਅਫ਼ਰੀਕਾ ‘ਚ ਰਿਜ਼ਰਵ ਬੈˆਕ ਕਿਹਾ ਜਾˆਦਾ ਹੈ) ਨੂੰ ਬਾਕੀ ਸਰਕਾਰ ਤੋˆ ਅੱਡ ਕਰਕੇ ਚਲਾਇਆ ਜਾˆਦਾ ਤਾˆ ਇਸ ਨੇ ਆਜ਼ਾਦੀ ਚਾਰਟਰ ਦੇ ਵਾਅਦੇ ਪੂਰੇ ਕਰਨ ਦੀ ਏ ਐੱਨ ਸੀ ਦੀ ਸਮਰਥਾ ਨੂੰ ਬੰਨ੍ਹ ਮਾਰ ਦੇਣਾ ਸੀ। ਇਸ ਤੋˆ ਇਲਾਵਾ, ਜੇ ਕੇˆਦਰੀ ਬੈˆਕ ਏ ਐੱਨ ਸੀ ਸਰਕਾਰ ਨੂੰ ਜਵਾਬਦੇਹ ਨਹੀˆ ਹੋਵੇਗਾ ਤਾˆ ਫੇਰ ਇਹ ਕਿਸ ਨੂੰ ਜਵਾਬਦੇਹ ਹੋਵੇਗਾ? ਆਈ ਐੱਮ ਐੱਫ ਨੂੰ? ਜੋਹਨਸਬਰਗ ਸਟਾਕ ਐਕਸਚੇˆਜ਼ ਨੂੰ? ਇਹ ਪ੍ਰਤੱਖ ਸੀ ਕਿ ਚੋਣਾˆ ਹਾਰ ਜਾਣ ਤੋˆ ਬਾਅਦ ਵੀ ਨੈਸ਼ਨਲ ਪਾਰਟੀ ਸੱਤਾ ‘ਤੇ ਕਾਠੀ ਪਾਈ ਰੱਖਣ ਦੀਆˆ ਚੋਰ ਮੋਰੀਆˆ ਲੱਭਣ ਦਾ ਟਿਲ ਲਾ ਰਹੀ ਸੀ। ਇਸ ਯੁੱਧਨੀਤੀ ਦਾ ਹਰ ਹਾਲਤ ‘ਚ ਵਿਰੋਧ ਕੀਤੇ ਜਾਣ ਦੀ ਜ਼ਰੂਰਤ ਸੀ। ਪਦਾਏਚੀ ਨੇ ਉਹ ਹਾਲਾਤ ਚੇਤੇ ਕਰਦਿਆˆ ਦੱਸਿਆ, “ਉਹ ਵੱਧ ਤੋˆ ਵੱਧ ਸੰਭਵ ਨੂੰ ਜੱਫਾ ਮਾਰ ਰਹੇ ਸਨ। ਇਹ ਚਾਲ ਏਜੰਡੇ ਦਾ ਸਪਸ਼ਟ ਹਿੱਸਾ ਸੀ।‘‘



ਪਦਾਏਚੀ ਨੇ ਸਵੇਰੇ ਪਰਚਾ ਫੈਕਸ ਕਰ ਦਿੱਤਾ ਪਰ ਕਈ ਹਫ਼ਤੇ ਕੋਈ ਉਘ–ਸੁੱਘ ਨਾ ਲੱਗੀ। “ਫੇਰ ਅਸੀˆ ਪੁੱਛਿਆ ਕੀ ਬਣਿਆ। ਸਾਨੂੰ ਦੱਸਿਆ ਗਿਆ, ‘ਅਸੀˆ ਇਸ ਦਾ ਵਿਚਾਰ ਹੀ ਛੱਡ ਦਿੱਤਾ ਸੀ।‘ ‘‘ ਹੁਣ ਨਵੇˆ ਸੰਵਿਧਾਨ ‘ਚ ਕੇˆਦਰੀ ਬੈˆਕ ਆਜ਼ਾਦ ਹੈਸੀਅਤ ਵਾਲੀ ਹੋਵੇਗੀ ਸਗੋˆ ਇਸ ਦਾ ਮੁਖੀ ਵੀ ਉਹ ਵਿਅਕਤੀ ਕਰਿਸ ਸਟਾਲਸ ਹੋਵੇਗਾ ਜੋ ਨਸਲਵਾਦੀ ਨਿਜ਼ਾਮ ‘ਚ ਇਸ ਨੂੰ ਚਲਾਉˆਦਾ ਸੀ। ਏ ਐੱਨ ਸੀ ਨੇ ਮਹਿਜ਼ ਕੇˆਦਰੀ ਬੈˆਕ ਦੀ ਬਲੀ ਹੀ ਨਹੀˆ ਸੀ ਦਿੱਤੀ। ਇਕ ਵੱਡੀ ਛੋਟ ਇਹ ਵੀ ਦਿੱਤੀ ਗਈ ਸੀ ਕਿ ਨਸਲਵਾਦੀ ਨਿਜ਼ਾਮ ਦਾ ਗੋਰਾ ਵਿੱਤ ਮੰਤਰੀ ਦੈਰਕ ਕੀਜ਼ ਵੀ ਆਪਣੇ ਅਹੁਦੇ ਉੱਪਰ ਸਜਿਆ ਰਹੇਗਾ। ਐਨ ਉਵੇˆ ਹੀ ਜਿਵੇˆ ਅਰਜਨਟਾਈਨਾ ਦੇ ਤਾਨਾਸ਼ਾਹ ਰਾਜ ਦੇ ਵਿੱਤ ਮੰਤਰੀ ਅਤੇ ਕੇˆਦਰੀ ਬੈˆਕ ਦੇ ਮੁਖੀਆˆ ਨੇ ਕਿਸੇ ਨਾ ਕਿਸੇ ਤਰ੍ਹਾˆ ਜਮਹੂਰੀਅਤ ਹੇਠ ਵੀ ਆਪਣੇ ਅਹੁਦੇ ਹਾਸਲ ਕਰ ਲਏ ਸਨ। ਦੀ ਨਿਊ ਯਾਰਕ ਟਾਈਮਜ਼ ਨੇ ਕੀਜ਼ ਦੀ ਤਾਰੀਫ਼ ਇਸ ਤਰ੍ਹਾˆ ਕੀਤੀ ਸੀ “ਦੇਸ਼ ਦੀ ਘੱਟ ਖਰਚੀਲੀ–ਕਾਰੋਬਾਰ ਹਿਤੈਸ਼ੀ ਸਰਕਾਰ ਦਾ ਆਹਲਾ ਪੈਗੰਬਰ।‘‘(11)


ਪਦਾਏਚੀ ਨੇ ਦੱਸਿਆ, ਉਸ ਵਕਤ “ਅਸੀˆ ਹਾਲੇ ਉਤਸ਼ਾਹ ‘ਚ ਸੀ। ਹੇ ਰੱਬਾ! ਕਿਉˆਕਿ ਇਹ ਇਨਕਲਾਬੀ ਸੰਘਰਸ਼ ਸੀ ਇਸ ਵਿਚੋˆ ਘੱਟੋ–ਘੱਟ ਕੁਝ ਤਾˆ ਹਾਸਲ ਹੋ ਕੇ ਰਹੇਗਾ।‘‘ ਜਦੋˆ ਉਸ ਨੂੰ ਇਲਮ ਹੋਇਆ ਕਿ ਕੇˆਦਰੀ ਬੈˆਕ ਅਤੇ ਖਜ਼ਾਨਾ ਵਿਭਾਗ ਨੂੰ ਇਨ੍ਹਾˆ ਦੇ ਪੁਰਾਣੇ ਨਸਲਪ੍ਰਸਤ ਮੁਖੀ ਹੀ ਚਲਾਉਣਗੇ ਤਾˆ ਇਸ ਦਾ ਭਾਵ ਸੀ “ਆਰਥਕ ਕਾਇਆਕਲਪ ਦਾ ਕੱਖ ਵੀ ਪੱਲੇ ਨਹੀˆ ਰਹੇਗਾ।‘‘ ਜਦੋˆ ਮੈˆ ਉਸ ਨੂੰ ਇਹ ਪੁੱਛਿਆ ਕਿ ਕੀ ਗੱਲਬਾਤ ਕਰਨ ਵਾਲਿਆˆ ਨੂੰ ਇਹ ਸਚਮੁਚ ਅਹਿਸਾਸ ਸੀ ਕਿ ਉਨ੍ਹਾˆ ਨੇ ਕਿੰਨਾ ਕੁਝ ਗੁਆ ਦਿੱਤਾ ਹੈ, ਪਹਿਲਾˆ ਤਾˆ ਉਹ ਥੋੜ੍ਹਾ ਝਿਜਕਿਆ, ਫੇਰ ਜਵਾਬ ਦਿੱਤਾ, “ਸਾਫ਼ ਗੱਲ ਹੈ, ਨਹੀˆ।‘‘ ਇਹ ਸਧਾਰਨ ਜਹੀ ਸੌਦੇਬਾਜ਼ੀ ਸੀ : “ਗੱਲਬਾਤ ‘ਚ ਕੁਝ ਨਾ ਕੁਝ ਤਾˆ ਛੱਡਣਾ ਹੀ ਪੈˆਦਾ ਹੈ, ਅਤੇ ਸਾਡੀ ਧਿਰ ਨੇ ਇਹ ਕੁਝ ਛੱਡ ਦਿੱਤਾ-ਭਾਵ ਮੈˆ ਤੁਹਾਨੂੰ ਆਹ ਛੱਡਦਾˆ, ਤੁਸੀˆ ਔਹ ਛੱਡ ਦਿਓ।‘‘


ਪਦਾਏਚੀ ਦੇ ਨਜ਼ਰੀਏ ਤੋˆ, ਕੁਝ ਵੀ ਏ ਐੱਨ ਸੀ ਆਗੂਆˆ ਦੀ ਗ਼ੱਦਾਰੀ ਕਰਕੇ ਨਹੀˆ ਸਗੋˆ ਇਸ ਕਰਕੇ ਵਾਪਰਿਆ ਕਿਉˆਕਿ ਉਹ ਬਹੁਤ ਸਾਰੇ ਐਸੇ ਮੁੱਦਿਆˆ ‘ਤੇ ਮਾਤ ਖਾ ਗਏ ਜੋ ਉਸ ਸਮੇˆ ਐਨੇ ਅਹਿਮ ਨਹੀˆ ਜਾਪਦੇ ਹੋਣਗੇ-ਅਸਲ ਵਿਚ ਦੱਖਣੀ ਅਫ਼ਰੀਕਾ ਦੀ ਚਿਰਜੀਵੀ ਮੁਕਤੀ ਦਾ ਤਵਾਜ਼ਨ ਹੀ ਪੁੱਠਾ ਪੈ ਗਿਆ ਸੀ।


ਉਨ੍ਹਾˆ ਵਾਰਤਾਵਾˆ ‘ਚ ਏ ਐੱਨ ਸੀ ਨੂੰ ਲੱਗਿਆ ਕਿ ਇਹ ਇਕ ਤਰ੍ਹਾˆ ਦੇ ਰਹੱਸਮਈ ਕਾਇਦੇ–ਕਾਨੂੰਨਾˆ ਦੇ ਜਾਲ ‘ਚ ਫਸ ਚੁੱਕੀ ਹੈ, ਜੋ ਚੁਣੇ ਹੋਏ ਆਗੂਆˆ ਦੇ ਅਧਿਕਾਰਾˆ ਨੂੰ ਸੀਮਤ ਕਰਦੇ ਅਤੇ ਬੰਦਸ਼ਾˆ ਲਾਉਣ ਵਾਲੇ ਸਨ। ਜਦੋˆ ਦੇਸ਼ ਨੂੰ ਇਸ ਜਾਲ ‘ਚ ਨੂੜਿਆ ਗਿਆ ਤਾˆ ਬਹੁਤ ਥੋੜ੍ਹੇ ਲੋਕਾˆ ਨੂੰ ਹੀ ਇਸ ਦੀ ਜਕੜ ਮਹਿਸੂਸ ਹੋਈ। ਪਰ ਜਦੋˆ ਨਵੀˆ ਸਰਕਾਰ ਸੱਤਾ ‘ਚ ਆਈ ਅਤੇ ਇਸ ਨੇ ਖੁੱਲ੍ਹ ਖੇਡ੍ਹ ਕੇ ਆਪਣੇ ਵੋਟਰਾˆ ਨੂੰ ਮੁਕਤੀ ਦੇ ਉਹ ਫ਼ਾਇਦੇ ਦੇਣੇ ਚਾਹੇ ਜਿਨ੍ਹਾˆ ਦੀ ਉਹ ਆਸ ਕਰਦੇ ਸਨ ਅਤੇ ਜਿਨ੍ਹਾˆ ਦੀ ਖ਼ਾਤਰ ਉਨ੍ਹਾˆ ਨੇ ਵੋਟ ਪਾਈ ਸੀ ਤਾˆ ਸ਼ਿਕੰਜਾ ਕੱਸ ਦਿੱਤਾ ਗਿਆ। ਨਵੀˆ ਸਰਕਾਰ ਨੂੰ ਓਦੋˆ ਮਹਿਸੂਸ ਹੋਇਆ ਕਿ ਇਸ ਦੇ ਅਧਿਕਾਰਾˆ ਨੂੰ ਤਾˆ ਜੂੜ ਪਾਇਆ ਹੋਇਆ ਹੈ। ਏ ਐੱਨ ਸੀ ਦੇ ਰਾਜ ਦੇ ਪਹਿਲੇ ਸਾਲਾˆ ‘ਚ ਮੰਡੇਲਾ ਦਫ਼ਤਰ ‘ਚ ਆਰਥਕ ਸਲਾਹਕਾਰ ਵਜੋˆ ਕੰਮ ਕਰਨ ਵਾਲਾ ਪੈਤਰਿਕ ਬੌˆਡ ਚੇਤੇ ਕਰਦਾ ਹੈ ਕਿ ਦਫ਼ਤਰ ਵਿਚ ਆਮ ਹੀ ਮਜ਼ਾਕ ਕੀਤਾ ਜਾˆਦਾ ਸੀ “ਵਾਹ, ਸਾਨੂੰ ਰਾਜ ਮਿਲ ਗਿਆ ਹੈ ਪਰ ਅਧਿਕਾਰ ਕਿੱਥੇ ਹਨ? ‘‘ ਜਦੋˆ ਨਵੀˆ ਸਰਕਾਰ ਨੇ ਆਜ਼ਾਦੀ ਚਾਰਟਰ ਦੇ ਸੁਪਨਿਆˆ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਓਦੋˆ ਪਤਾ ਲੱਗਿਆ ਕਿ ਤਾਕਤ ਤਾˆ ਕਿਸੇ ਹੋਰ ਦੇ ਹੱਥਾˆ ‘ਚ ਸੀ।


ਜ਼ਮੀਨ ਦੀ ਮੁੜ–ਵੰਡ ਕਰਨਾ ਚਾਹੁੰਦੇ ਹੋ? ਇਹ ਨਹੀˆ ਹੋਣਾ-ਐਨ ਆਖ਼ਰੀ ਮੌਕੇ ਏ ਐੱਨ ਸੀ ਦੇ ਗੱਲਬਾਤ ਕਰਤਾ ਨਵੇˆ ਸੰਵਿਧਾਨ ‘ਚ ਇਹ ਮੱਦ ਪਾਉਣੀ ਮੰਨ ਗਏ ਜੋ ਨਿੱਜੀ ਜਾਇਦਾਦ ਦੀ ਹਿਫਾਜ਼ਤ ਕਰਦੀ ਸੀ, ਇਸ ਨਾਲ ਜ਼ਮੀਨੀ ਸੁਧਾਰ ਸੰਭਵ ਹੀ ਨਾ ਰਹੇ। ਦਹਿ–ਲੱਖਾˆ ਬੇਰੁਜਗਾਰ ਮਜ਼ਦੂਰਾˆ ਲਈ ਨੌਕਰੀਆˆ ਪੈਦਾ ਕਰਨੀਆˆ ਚਾਹੁੰਦੇ ਹੋ? ਇਹ ਨਹੀˆ ਕੀਤੀਆˆ ਜਾ ਸਕਦੀਆˆ-ਏ ਐੱਨ ਸੀ ਵਲੋˆ ਗੈਟ ਸਮਝੌਤੇ ‘ਤੇ ਦਸਤਖ਼ਤ ਕਰ ਦਿੱਤੇ ਜਾਣ ਕਾਰਨ ਸੈˆਕੜੇ ਫੈਕਟਰੀਆˆ ਬੰਦ ਹੋ ਜਾਣੀਆˆ ਸਨ। ਸੰਸਾਰ ਵਪਾਰ ਸੰਸਥਾ ਦੇ ਅਗਰਦੂਤ ਗੈਟ ਨੇ ਆਟੋ ਪਲਾˆਟਾˆ ਅਤੇ ਕੱਪੜਾ ਮਿੱਲਾˆ ਨੂੰ ਸਬਸਿਡੀ ਦਿੱਤੇ ਜਾਣ ਨੂੰ ਗ਼ੈਰ–ਕਾਨੂੰਨੀ ਬਣਾ ਦਿੱਤਾ ਸੀ। ਸ਼ਹਿਰੀ ਬਾਸ਼ਿੰਦਿਆˆ ਨੂੰ ਏਡਜ਼ ਦੀਆˆ ਮੁਫ਼ਤ ਦਵਾਈਆˆ ਵੰਡਣਾ ਚਾਹੁੰਦੇ ਹੋ ਜਿੱਥੇ ਇਹ ਜਾਨਲੇਵਾ ਬੀਮਾਰੀ ਭਿਆਨਕ ਤੇਜ਼ੀ ਨਾਲ ਫੈਲ ਰਹੀ ਸੀ? ਇਹ ਡਬਲਯੂ ਟੀ ਓ ਤਹਿਤ ਬੌਧਿਕ ਜਾਇਦਾਦ ਦੇ ਹੱਕਾˆ ਦੀ ਵਾਅਦਾ ਖਿਲਾਫ਼ੀ ਹੈ! ਅਸਲ ਵਿਚ ਏ ਐੱਨ ਸੀ ਬਿਨਾ ਕਿਸੇ ਬਹਿਸ–ਭੇੜ ਦੇ ਗੈਟ ਦੀ ਲਗਾਤਾਰਤਾ ਵਜੋˆ ਹੀ ਇਸ ਦੀ ਮੈˆਬਰ ਬਣ ਗਈ ਸੀ। ਗਰੀਬਾˆ ਨੂੰ ਖੁੱਲ੍ਹੇ–ਡੁੱਲ੍ਹੇ ਘਰ ਬਣਾ ਕੇ ਦੇਣ ਅਤੇ ਸ਼ਹਿਰੀ ਇਲਾਕਿਆˆ ਨੂੰ ਮੁਫ਼ਤ ਬਿਜਲੀ ਦੇਣ ਲਈ ਧਨ ਚਾਹੀਦਾ ਹੈ? ਅਫਸੋਸ-ਬਜਟ ਨੂੰ ਤਾˆ ਉਸ ਵਿਆਪਕ ਕਰਜ਼ੇ ਦੀ ਦੇਣਦਾਰੀ ਹੀ ਨਿਗਲੀ ਜਾ ਰਹੀ ਹੈ ਜੋ ਨਸਲਵਾਦੀ ਸਰਕਾਰ ਨੇ ਚੁੱਪ ਚੁਪੀਤੇ ਹੀ ਨਵੀˆ ਸਰਕਾਰ ਦੇ ਗਲ ਮੜ੍ਹ ਦਿੱਤਾ ਸੀ। ਹੋਰ ਨੋਟ ਛਾਪਣੇ ਹਨ? ਕੇˆਦਰੀ ਬੈˆਕ ਦੇ ਨਸਲਵਾਦੀ ਦੌਰ ਵਾਲੇ ਮੁਖੀ ਨੂੰ ਕਹਿ ਦਿਉ। ਸਾਰਿਆˆ ਨੂੰ ਮੁਫ਼ਤ ਪਾਣੀ ਦੇਣਾ ਚਾਹੁੰਦੇ ਹੋ? ਨਹੀˆ ਹੋ ਸਕਦਾ। ਸੰਸਾਰ ਬੈˆਕ ਵੱਡੀ ਗਿਣਤੀ ਦੇਸੀ ਅਰਥਸ਼ਾਸਤਰੀਆˆ, ਖੋਜੀਆˆ ਅਤੇ ਉਸਤਾਦਾˆ (ਆਪੇ ਸਜੇ “ਸੂਝ ਭੰਡਾਰ‘‘) ਦੀ ਫ਼ੌਜ ਦੀ ਸਹਾਇਤਾ ਨਾਲ ਨਿੱਜੀ ਖੇਤਰ ਦੀ ਹਿੱਸੇਦਾਰੀ ਨੂੰ ਅਸੂਲ ਬਣਾ ਰਹੀ ਹੈ। ਬੇਲਗਾਮ ਸੱਟੇਬਾਜ਼ੀ ‘ਤੇ ਰੋਕ ਲਾਉਣ ਲਈ ਮੁਦਰਾ ਕੰਟਰੋਲ ਲਾਗੂ ਕਰਨਾ ਚਾਹੁੰਦੇ ਹੋ? ਇਹ ਚੋਣਾˆ ਤੋˆ ਐਨ ਪਹਿਲਾˆ ਆਈ ਐੱਮ ਐੱਫ ਨਾਲ ਸਹੀਬੰਦ ਕੀਤੇ 8 ਅਰਬ 50 ਕਰੋੜ ਡਾਲਰ ਦੇ ਲਾਭਦਾਇਕ ਸਮਝੌਤੇ ਦੀ ਉਲੰਘਣਾ ਹੋਵੇਗੀ। ਆਮਦਨੀ ਦੇ ਨਸਲੀ ਪਾੜੇ ਨੂੰ ਖ਼ਤਮ ਕਰਨ ਲਈ ਘੱਟੋ–ਘੱਟ ਉਜਰਤ ‘ਚ ਵਾਧਾ ਕਰਨਾ ਚਾਹੁੰਦੇ ਹੋ? ਨਹੀˆ ਕਰ ਸਕਦੇ। ਆਈ ਐੱਮ ਐੱਫ ਨਾਲ ਸਮਝੌਤੇ ‘‘ਉਜਰਤ ਉੱਪਰ ਬੰਦਸ਼‘‘ ਲਾਉˆਦੇ ਹਨ। (12) ਇਨ੍ਹਾˆ ਵਾਅਦਿਆˆ ਨੂੰ ਨਜ਼ਰਅੰਦਾਜ਼ ਕਰਨ ਦੀ ਸੋਚਿਓ ਵੀ ਨਾ-ਕਿਸੇ ਵੀ ਤਰ੍ਹਾˆ ਦੀ ਰੱਦੋਬਦਲ ਨੂੰ ਖ਼ਤਰਨਾਕ ਕੌਮੀ ਬੇਇਤਬਾਰੀ, “ਸੁਧਾਰਾˆ‘‘ ਪ੍ਰਤੀ ਵਚਨਬਧ ਨਾ ਹੋਣ, ਅਤੇ “ਅਸੂਲਾˆ ਅਧਾਰਤ ਪ੍ਰਬੰਧ‘‘ ਦੀ ਅਣਹੋˆਦ ਮੰਨਿਆ ਜਾਵੇਗਾ। ਇਸ ਦੇ ਸਿੱਟੇ ਵਜੋˆ ਮੁਦਰਾ ਪ੍ਰਬੰਧ ਖੇਰੂੰ–ਖੇਰੂੰ ਹੋ ਜਾਵੇਗਾ, ਸਹਾਇਤਾ ‘ਚ ਕਟੌਤੀ ਕੀਤੀ ਜਾਵੇਗੀ ਅਤੇ ਸਰਮਾਇਆ ਉਡਾਰੀ ਮਾਰ ਜਾਵੇਗਾ। ਫ਼ੈਸਲਾਕੁਨ ਚੀਜ਼ ਇਹ ਸੀ ਕਿ ਦੱਖਣੀ ਅਫ਼ਰੀਕਾ ਆਜ਼ਾਦ ਜ਼ਰੂਰ ਸੀ ਪਰ ਨਾਲ ਹੀ ਨੂੜਿਆ ਹੋਇਆ ਵੀ ਸੀ; ਇਹ ਹਰੇਕ ਰਾਜ਼ਦਾਰ ਅੱਖਰ–ਜਾਲ ਦੀ ਇਕ ਵੱਖਰੀ ਹੀ ਤਣੀ ਦੀ ਨੁਮਾਇੰਦਗੀ ਕਰਦਾ ਸੀ ਜੋ ਨਵੀˆ ਸਰਕਾਰ ਦੇ ਅੰਗਾˆ ਉੱਪਰ ਗੱਡੀ ਹੋਈ ਸੀ।



ਨਸਲੀ ਵਿਤਕਰੇ ਵਿਰੁੱਧ ਲੰਮਾ ਸਮਾˆ ਸਰਗਰਮ ਰਹੇ ਰਸੂਲ ਸਨਾਈਮਨ ਨੇ ਇਸ ਜਾਲ ਨੂੰ ਇਨ੍ਹਾˆ ਤਿੱਖੇ ਸ਼ਬਦਾˆ ‘ਚ ਬਿਆਨ ਕੀਤਾ ਸੀ : “ਉਨ੍ਹਾˆ ਨੇ ਸਾਨੂੰ ਕਦੇ ਵੀ ਮੁਕਤ ਨਹੀˆ ਕੀਤਾ। ਉਨ੍ਹਾˆ ਨੇ ਸਿਰਫ਼ ਇਹ ਕੀਤਾ ਕਿ ਸਾਡੀ ਗਰਦਨ ਤੋˆ ਸੰਗਲ ਲਾਹ ਕੇ ਸਾਡੇ ਗਿੱਟਿਆˆ ਨੂੰ ਪਾ ਦਿੱਤਾ।‘‘ ਦੱਖਣੀ ਅਫ਼ਰੀਕਾ ਦੇ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਯਾਸਮਿਨ ਸੂਕਾ ਨੇ ਮੈਨੂੰ ਦੱਸਿਆ ਕਿ ਤਬਦੀਲੀ ਬਾਰੇ “ਸਰਮਾਏਦਾਰੀ ਕਹਿ ਰਹੀ ਸੀ, ‘ਹਰੇਕ ਚੀਜ਼ ਸਾਡੇ ਕੋਲ ਰਹੇਗੀ, ਤੁਸੀˆ (ਏ ਐੱਨ ਸੀ ਵਾਲੇ) ਨਾਮ ਨਿਹਾਦ ਰਾਜ ਕਰੋਗੇ....। ਤੁਹਾਡੇ ਕੋਲ ਸਿਆਸੀ ਤਾਕਤ ਹੋਵੇਗੀ, ਤੁਹਾਡੇ ਕੋਲ ਰਾਜ ਕਰਨ ਦਾ ਨਕਾਬ ਹੋਵੇਗਾ ਪਰ ਅਸਲ ਰਾਜ ਕਿਸੇ ਹੋਰ ਥਾˆ ਤੋˆ ਕੰਮ ਕਰੇਗਾ।‘ ‘‘**(13) ਇਹ ਅਪਾਹਜ ਬਣਾ ਦੇਣ ਦਾ ਅਮਲ ਸੀ ਜੋ ਅਖੌਤੀ ਤਬਦੀਲੀ ‘ਚੋˆ ਗੁਜ਼ਰ ਰਹੇ ਦੇਸ਼ਾˆ ‘ਚ ਆਮ ਹੈ-ਨਵੀˆ ਸਰਕਾਰ ਨੂੰ ਘਰ ਦੀਆˆ ਕੁੰਜੀਆˆ ਤਾˆ ਦੇ ਦਿੱਤੀਆˆ ਜਾˆਦੀਆˆ ਹਨ ਪਰ ਤਿਜੌਰੀ ਨੇੜੇ ਨਹੀˆ ਜਾਣ ਦਿੱਤਾ ਜਾˆਦਾ।



ਮੈˆ ਤਾˆ ਇਹ ਸਮਝਣਾ ਚਾਹੁੰਦੀ ਸੀ ਕਿ ਆਜ਼ਾਦੀ ਦੇ ਸੂਰਬੀਰਤਾ ਭਰੇ ਸੰਘਰਸ਼ ਤੋˆ ਬਾਅਦ ਅਜਿਹਾ ਕੁਝ ਹੋਣ ਦੀ ਇਜਾਜ਼ਤ ਕਿਵੇˆ ਦੇ ਦਿੱਤੀ ਗਈ। ਸਿਰਫ਼ ਇਹ ਹੀ ਨਹੀˆ ਕਿ ਮੁਕਤੀ ਲਹਿਰ ਦੇ ਆਗੂਆˆ ਨੇ ਆਰਥਕ ਮੁਹਾਜ਼ ਨੂੰ ਕਿਵੇˆ ਤਿਲਾˆਜਲੀ ਦਿੱਤੀ, ਸਗੋˆ ਇਹ ਵੀ ਕਿ ਏ ਐੱਨ ਸੀ ਦੇ ਅਧਾਰ, ਜਿਸ ਜਨਤਾ ਨੇ ਪਹਿਲਾˆ ਐਨੀ ਕੁਰਬਾਨੀ ਕੀਤੀ ਸੀ ਉਸ ਨੇ ਆਪਣੇ ਆਗੂਆˆ ਨੂੰ ਇਹ ਕੁਝ ਕਿਵੇˆ ਕਰ ਲੈਣ ਦਿੱਤਾ। ਬੁਨਿਆਦੀ ਜਨਤਾ ਦੀ ਲਹਿਰ ਨੇ ਇਹ ਮੰਗ ਕਿਉˆ ਨਹੀˆ ਕੀਤੀ ਕਿ ਏ ਐੱਨ ਸੀ ਆਜ਼ਾਦੀ ਚਾਰਟਰ ਦੇ ਵਾਅਦੇ ਪੂਰੇ ਕਰੇ ਅਤੇ ਜਦੋˆ ਰਿਆਇਤਾˆ ਦਿੱਤੀਆˆ ਜਾ ਰਹੀਆˆ ਸਨ ਤਾˆ ਇਨ੍ਹਾˆ ਵਿਰੁੱਧ ਬਗ਼ਾਵਤ ਕਿਉˆ ਨਹੀˆ ਕੀਤੀ?



ਮੈˆ ਇਹ ਸਵਾਲ ਏ ਐੱਨ ਸੀ ਦੇ ਤੀਜੀ ਪੀੜ੍ਹੀ ਦੇ ਕਾਰਕੁਨ ਵਿਲੀਅਮ ਗੁਮੇਦ ਨੂੰ ਕੀਤਾ ਜਿਸ ਨੇ ਤਬਦੀਲੀ ਦੇ ਇਸ ਤਰਥੱਲੀ ਵਾਲੇ ਸਮੇˆ ‘ਚ ਵਿਦਿਆਰਥੀ ਲਹਿਰ ਦੇ ਆਗੂ ਵਜੋˆ ਸੜਕਾˆ ‘ਤੇ ਨਿੱਤਰ ਕੇ ਸੰਘਰਸ਼ ਕੀਤਾ ਸੀ। ਉਸ ਨੇ ਡੀ ਕਲਾਰਕ–ਮੰਡੇਲਾ ਸਿਖ਼ਰ ਸੰਮੇਲਨਾˆ ਦਾ ਜ਼ਿਕਰ ਕਰਦਿਆˆ ਉਸ ਸਮੇˆ ਬਾਰੇ ਦੱਸਿਆ, “ਹਰ ਕੋਈ ਸਿਆਸੀ ਵਾਰਤਾਵਾˆ ‘ਤੇ ਨਜ਼ਰ ਰੱਖ ਰਿਹਾ ਸੀ। ਜੇ ਕਿਤੇ ਲੋਕਾˆ ਨੂੰ ਇਹ ਮਹਿਸੂਸ ਹੋ ਜਾˆਦਾ ਕਿ ਗੱਲ ਸਹੀ ਪਾਸੇ ਨਹੀˆ ਜਾ ਰਹੀ ਤਾˆ ਜਨਤਕ ਰੋਸ ਮੁਜ਼ਾਹਰੇ ਸ਼ੁਰੂ ਹੋ ਜਾਣੇ ਸਨ। ਅਸਲ ਵਿਚ ਜਦੋˆ ਆਰਥਕ ਗੱਲਬਾਤ ਕਰਨ ਵਾਲੇ ਵਾਪਸੀ ਰਿਪੋਰਟ ਕਰਦੇ ਤਾˆ ਲੋਕ ਇਹੀ ਸੋਚਦੇ ਕਿ ਇਹ ਤਕਨੀਕੀ ਮਾਮਲਾ ਹੈ; ਕੋਈ ਵੀ ਇਸ ‘ਚ ਰੁਚੀ ਨਹੀˆ ਲੈˆਦਾ ਸੀ।‘‘ ਉਸ ਨੇ ਦੱਸਿਆ ਕਿ ਇਸ ਤਰ੍ਹਾˆ ਦੀ ਸੋਝੀ ਨੂੰ ਮਬੇਕੀ ਨੇ ਬਹੁਤ ਉਤਸ਼ਾਹਤ ਕੀਤਾ ਸੀ। ਉਹ ਗੱਲਬਾਤ ਨੂੰ ਇਸ ਤਰ੍ਹਾˆ ਪੇਸ਼ ਕਰਦਾ ਰਿਹਾ ਕਿ ਇਹ “ਪ੍ਰਸ਼ਾਸਨਿਕ‘‘ ਹੈ ਅਤੇ ਇਸ ਦਾ ਜਨਤਾ ਨਾਲ ਕੋਈ ਸਰੋਕਾਰ ਨਹੀˆ ਹੈ (ਇਹ ਚਿੱਲੀ ਵਾਲਿਆˆ ਦੀ “ਤਕਨੀਕੀ ਬਣਾਈ ਜਮਹੂਰੀਅਤ‘‘ ਨਾਲ ਬਹੁਤ ਜ਼ਿਆਦਾ ਮਿਲਦਾ ਜੁਲਦਾ ਸੀ)। ਉਸ ਨੇ ਮੈਨੂੰ ਦੱਸਿਆ, ਇਸ ਦਾ ਸਿੱਟਾ ਇਹ ਹੋਇਆ “ਅਸੀˆ ਇਹ ਮੌਕਾ ਖੁੰਝਾ ਲਿਆ! ਸਾਨੂੰ ਅਸਲ ਕਹਾਣੀ ਸਮਝ ਹੀ ਨਹੀˆ ਆਈ।‘‘



ਗੋਮੇਦ ਅੱਜਕੱਲ੍ਹ ਦੱਖਣੀ ਅਫ਼ਰੀਕਾ ਦੇ ਸਭ ਤੋˆ ਸਤਿਕਾਰੇ ਜਾˆਦੇ ਖੋਜੀ ਪੱਤਰਕਾਰਾˆ ‘ਚੋˆ ਇਕ ਹੈ। ਉਹ ਦੱਸਦਾ ਹੈ ਕਿ ਉਸ ਨੂੰ ਬਸ ਇੰਨਾ ਹੀ ਸਮਝ ਆਇਆ ਸੀ ਕਿ ਉਨ੍ਹਾˆ “ਤਕਨੀਕੀ‘‘ ਮੀਟਿੰਗਾˆ ‘ਚ ਉਸ ਦੇ ਵਤਨ ਦਾ ਖ਼ਰਾ ਭਵਿੱਖ ਤੈਅ ਕੀਤਾ ਜਾ ਰਿਹਾ ਹੈ-ਹਾਲਾˆਕਿ ਉਸ ਸਮੇˆ ਬਹੁਤ ਥੋੜ੍ਹਿਆˆ ਨੂੰ ਇਹ ਸਮਝ ਆਇਆ ਸੀ। ਮੈˆ ਜਿਨ੍ਹਾˆ ਕਈ ਲੋਕਾˆ ਨਾਲ ਗੱਲ ਕੀਤੀ ਉਨ੍ਹਾˆ ਵਾˆਗ ਹੀ ਗੋਮੇਦ ਨੇ ਮੈਨੂੰ ਚੇਤੇ ਕਰਾਇਆ ਕਿ ਤਬਦੀਲੀ ਦੇ ਇਸ ਪੂਰੇ ਸਮੇˆ ਦੌਰਾਨ ਦੱਖਣੀ ਅਫ਼ਰੀਕਾ ਐਨ ਖ਼ਾਨਾਜੰਗੀ ਦੇ ਕੰਢੇ ‘ਤੇ ਸੀ-ਨੈਸ਼ਨਲ ਪਾਰਟੀ ਦੇ ਹਥਿਆਰਬੰਦ ਗਰੋਹ ਸ਼ਹਿਰਾˆ ਦੀ ਵਸੋˆ ਨੂੰ ਦਹਿਸ਼ਤਜ਼ਦਾ ਕਰ ਰਹੇ ਸਨ, ਪੁਲਿਸ ਹਾਲੇ ਵੀ ਕਤਲੇਆਮ ਕਰੀ ਜਾ ਰਹੀ ਸੀ, ਹਾਲੇ ਵੀ ਆਗੂਆˆ ਨੂੰ ਕਤਲ ਕੀਤਾ ਜਾ ਰਿਹਾ ਸੀ ਅਤੇ ਦੇਸ਼ ਨੂੰ ਖ਼ੂਨ–ਖਰਾਬੇ ਵੱਲ ਧੱਕੇ ਜਾਣ ਦੀ ਚਰਚਾ ਚੱਲ ਰਹੀ ਸੀ। ਗੁਮੇਦ ਨੇ ਚੇਤੇ ਕੀਤਾ, “ਮੇਰਾ ਧਿਆਨ ਸਿਆਸਤ-ਜਨਤਕ ਕਾਰਵਾਈ-ਉੱਪਰ ਕੇˆਦਰਤ ਸੀ, “ਇਹ ਲੋਕ (ਪੁਲਿਸ) ਇੱਥੋˆ ਚਲੇ ਜਾਣ!‘‘ ਮੈˆ ਇਹ ਚੀਕਦਾ ਹੋਇਆ ਬਿਸ਼ੂ (ਮੁਜ਼ਾਹਰਾਕਾਰੀਆˆ ਅਤੇ ਪੁਲਿਸ ਦਰਮਿਆਨ ਜ਼ੋਰ ਅਜ਼ਮਾਈ ਦੀ ਥਾˆ) ਵੱਲ ਜਾ ਰਿਹਾ ਸੀ, ਪਰ ਇਹ ਸੰਘਰਸ਼ ਅਸਲ ਨਹੀˆ ਸੀ-ਅਸਲ ਸੰਘਰਸ਼ ਤਾˆ ਅਰਥਸ਼ਾਸਤਰ ਬਾਰੇ ਸੰਘਰਸ਼ ਸੀ। ਮੈਨੂੰ ਆਪਣੇ ਬਾਰੇ ਸੋਚ ਕੇ ਮਾਯੂਸੀ ਹੁੰਦੀ ਹੈ ਕਿ ਮੈˆ ਐਨਾ ਸਿੱਧੜ ਕਿਉˆ ਸੀ। ਮੈˆ ਸੋਚਦਾ ਸੀ ਕਿ ਮੈˆ ਸਿਆਸੀ ਤੌਰ ‘ਤੇ ਐਨਾ ਪ੍ਰਪੱਕ ਹਾˆ ਕਿ ਮਾਮਲਿਆˆ ਨੂੰ ਸਮਝ ਸਕਦਾ ਹਾˆ। ਮੈˆ ਇਸ ਨੂੰ ਕਿਉˆ ਨਾ ਸਮਝ ਸਕਿਆ? ‘‘



ਓਦੋˆ ਤੋˆ, ਗੁਮੇਦ ਅਜਾਈˆ ਲੰਘੇ ਵਕਤ ਦੀ ਕਸਰ ਪੂਰੀ ਕਰਨ ‘ਚ ਜੁਟਿਆ ਹੋਇਆ ਹੈ। ਜਦੋˆ ਸਾਡੀ ਮੁਲਾਕਾਤ ਹੋਈ ਓਦੋˆ ਉਸ ਦੀ ਨਵੀˆ ਕਿਤਾਬ ਥਾਬੋ ਮਬੇਕੀ ਅਤੇ ਏ ਐੱਨ ਸੀ ਦੀ ਆਤਮਾ ਨੂੰ ਬਚਾਉਣ ਦੀ ਲੜਾਈ ਨਾਲ ਕੌਮੀ ਪੱਧਰ ‘ਤੇ ਤਰਥੱਲ ਮਚਿਆ ਹੋਇਆ ਸੀ। ਇਹ ਉਨ੍ਹਾˆ ਸਿਖ਼ਰ ਸੰਮੇਲਨਾˆ ‘ਚ ਏ ਐੱਨ ਸੀ ਵਲੋˆ ਦੇਸ਼ ਦੀ ਆਰਥਕ ਪ੍ਰਭੂਸੱਤਾ ਦੀ ਕੀਮਤ ‘ਤੇ ਸਮਝੌਤਾ ਕਰ ਲੈਣ ਦਾ ਭਰਵਾˆ ਪਰਦਾਫਾਸ਼ ਹੈ ਜਦੋˆ ਉਹ ਹੋਰ ਪਾਸੇ ਐਨਾ ਰੁੱਝਿਆ ਹੋਇਆ ਸੀ ਕਿ ਇਸ ਪਾਸੇ ਧਿਆਨ ਨਹੀˆ ਦੇ ਸਕਿਆ। ਗੁਮੇਦ ਨੇ ਮੈਨੂੰ ਦੱਸਿਆ, ‘‘ਮੈˆ ਇਹ ਕਿਤਾਬ ਰੋਹ ‘ਚ ਆ ਕੇ ਲਿਖੀ ਸੀ, ਆਪਣੇ ਅਤੇ ਪਾਰਟੀ ਉੱਪਰ ਗੁੱਸੇ ‘ਚੋˆ।‘‘



ਇਹ ਸਮਝਣਾ ਮੁਸ਼ਕਲ ਹੈ ਕਿ ਇਸ ਦਾ ਨਤੀਜਾ ਵੱਖਰਾ ਕਿਵੇˆ ਹੁੰਦਾ। ਜੇ ਪਦਾਏਚੀ ਦੀ ਗੱਲ ਸਹੀ ਹੈ ਅਤੇ ਏ ਐੱਨ ਸੀ ਵਲੋˆ ਗੱਲਬਾਤ ਕਰਨ ਵਾਲੇ ਹੀ ਉਸ ਘੋਰ ਨੁਕਸਾਨ ਨੂੰ ਨਹੀˆ ਸਮਝ ਸਕੇ ਜੋ ਉਨ੍ਹਾˆ ਵਲੋˆ ਕੀਤੀ ਜਾ ਰਹੀ ਸੌਦੇਬਾਜ਼ੀ ਕਾਰਨ ਹੋਣਾ ਸੀ ਤਾˆ ਲਹਿਰ ਦੇ ਸਧਾਰਨ ਯੋਧੇ ਇਹ ਕਿਵੇˆ ਸਮਝ ਲੈˆਦੇ।



ਜਦੋˆ ਉਨ੍ਹਾˆ ਅਹਿਮ ਸਮਿਆˆ ‘ਚ ਸਮਝੌਤੇ ਕੀਤੇ ਜਾ ਰਹੇ ਸਨ, ਉਸ ਵਕਤ ਦੱਖਣੀ ਅਫ਼ਰੀਕੀ ਲੋਕ ਦੁਬਿਧਾ ਦੇ ਸੰਕਟ ‘ਚ ਫਸੇ ਹੋਏ ਸਨ। ਇਕ ਪਾਸੇ ਉਹ ਖੁਸ਼ ਸਨ ਕਿ ਮੰਡੇਲਾ ਆਜ਼ਾਦ ਵਿਚਰ ਰਿਹਾ ਹੈ ਅਤੇ ਦੂਜੇ ਪਾਸੇ ਉਹ ਗੁੱਸੇ ‘ਚ ਕਚੀਚੀਆˆ ਵੱਟ ਰਹੇ ਸਨ ਕਿ ਛੋਟੀ ਉਮਰ ਦੇ ਖਾੜਕੂ ਕਰਿਸ ਹਨੀ ਨੂੰ ਨਸਲਵਾਦੀ ਕਾਤਲ ਨੇ ਗੋਲੀ ਮਾਰ ਕੇ ਮਾਰ ਦਿੱਤਾ ਹੈ ਜਿਸ ਬਾਰੇ ਬਹੁਤਿਆˆ ਨੂੰ ਆਸ ਸੀ ਕਿ ਉਹ ਮੰਡੇਲਾ ਦੀ ਥਾˆ ਲਵੇਗਾ। ਮੁੱਠੀ ਭਰ ਅਰਥਸ਼ਾਸਤਰੀਆˆ ਨੂੰ ਛੱਡ ਕੇ, ਹੋਰ ਕੋਈ ਕੇˆਦਰੀ ਬੈˆਕ ਨੂੰ ਕੰਟਰੋਲ ਮੁਕਤ ਕਰਨ ਦੀ ਗੱਲ ਨਹੀˆ ਕਰਦਾ ਸੀ। ਇਹ ਮੁੱਦਾ ਆਮ ਹਾਲਾਤ ‘ਚ ਵੀ ਨੀˆਦ ਦੀ ਜ਼ਬਰਦਸਤ ਦਵਾਈ ਦਾ ਕੰਮ ਕਰਦਾ ਹੈ। ਗੁਮੇਦ ਦੱਸਦਾ ਹੈ ਕਿ ਬਹੁਤੇ ਲੋਕ ਇਹੀ ਮੰਨੀ ਬੈਠੇ ਸਨ ਕਿ ਸੱਤਾ ‘ਚ ਆਉਣ ਲਈ ਭਾਵੇˆ ਕੋਈ ਸਮਝੌਤਾ ਕਰਨਾ ਪੈ ਜਾਵੇ, ਜਦੋˆ ਇਕ ਵਾਰ ਏ ਐੱਨ ਸੀ ਨੇ ਵਾਗਡੋਰ ਸਾˆਭ ਲਈ ਸਮਝੌਤੇ ਰੱਦ ਕਰ ਦਿੱਤੇ ਜਾਣਗੇ। ਉਸ ਨੇ ਉਸ ਸਮੇˆ ਦੀ ਸੋਚ ਦੱਸੀ, “ਸਾਡੀ ਸਰਕਾਰ ਬਣ ਰਹੀ ਹੈ-ਇਸ ਨੂੰ ਬਾਅਦ ‘ਚ ਤੈਅ ਕਰ ਸਕਦੇ ਹਾˆ।‘‘



ਉਸ ਵਕਤ ਏ ਐੱਨ ਸੀ ਦੇ ਕਾਰਕੁਨਾˆ ਦੇ ਸਮਝ ਨਹੀˆ ਆਇਆ ਕਿ ਅਸਲ ਵਿਚ ਤਾˆ ਉਨ੍ਹਾˆ ਵਾਰਤਾਵਾˆ ਵਿਚ ਜਮਹੂਰੀਅਤ ਦੇ ਸੁਭਾਅ ਨੂੰ ਇਸ ਤਰ੍ਹਾˆ ਬਦਲਿਆ ਜਾ ਰਿਹਾ ਸੀ ਤਾˆ ਜੋ ਜਦੋˆ ਇਕ ਵਾਰ ਦੇਸ਼ ਬੰਦਸ਼ਾˆ ਦੇ ਜਾਲ ਦੇ ਟੇਟੇ ਚੜ੍ਹ ਗਿਆ ਤਾˆ ਬਾਅਦ ਵਾਲੀ ਗੱਲ ਹੀ ਨਾ ਰਹੇ।



ਏ ਐੱਨ ਸੀ ਨੇ ਰਾਜ ਦੇ ਪਹਿਲੇ ਦੋ ਸਾਲਾˆ ਦੌਰਾਨ ਹਾਸਲ ਸੀਮਤ ਵਸੀਲਿਆˆ ਨੂੰ ਵਰਤੋˆ ‘ਚ ਲਿਆ ਕੇ ਦੌਲਤ ਦੀ ਮੁੜ ਵੰਡ ਦਾ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਜਨਤਕ ਕੰਮਾˆ ‘ਚ ਬਹੁਤ ਸਾਰਾ ਜਨਤਕ ਪੂੰਜੀ–ਨਿਵੇਸ਼ ਕੀਤਾ ਗਿਆ-ਗਰੀਬਾˆ ਨੂੰ ਇਕ ਲੱਖ ਤੋˆ ਵੱਧ ਘਰ ਬਣਾ ਕੇ ਦਿੱਤੇ ਗਏ। ਦਹਿ–ਲੱਖਾˆ ਲੋਕਾˆ ਨੂੰ ਪਾਣੀ, ਬਿਜਲੀ ਅਤੇ ਫ਼ੋਨ ਲਾਈਨਾˆ ਮੁਹੱਈਆ ਕਰਾਈਆˆ ਗਈਆˆ।(14) ਪਰ ਅੰਤ ਓਹੀ ਕਹਾਣੀ ਸ਼ੁਰੂ ਹੋ ਗਈ, ਛੇਤੀ ਹੀ ਕਰਜ਼ੇ ਦੇ ਬੋਝ ਅਤੇ ਕੌਮਾˆਤਰੀ ਦਬਾਅ ਹੇਠ ਇਨ੍ਹਾˆ ਸੇਵਾਵਾˆ ਦਾ ਨਿੱਜੀਕਰਨ ਕਰਕੇ ਸਰਕਾਰ ਨੇ ਕੀਮਤਾˆ ਵਸੂਲਣੀਆˆ ਸ਼ੁਰੂ ਕਰ ਦਿੱਤੀਆˆ। ਏ ਐੱਨ ਸੀ ਦੇ ਇਕ ਦਹਾਕਾ ਰਾਜ ਕਰਨ ਤੋˆ ਬਾਅਦ, ਜਿਨ੍ਹਾˆ ਲੋਕਾˆ ਨੇ ਪਾਣੀ ਅਤੇ ਬਿਜਲੀ ਦੇ ਨਵੇˆ ਕੁਨੈਕਸ਼ਨ ਲਏ ਸਨ ਉਨ੍ਹਾˆ ਵਿਚੋˆ ਦਹਿ–ਲੱਖਾˆ ਲੋਕ ਕਟਵਾਉਣ ਲਈ ਮਜਬੂਰ ਹੋ ਗਏ ਕਿਉˆਕਿ ਉਹ ਬਿਲ ਭਰਨ ਤੋˆ ਅਸਮਰੱਥ ਸਨ।*** 2003 ‘ਚ ਘੱਟੋ–ਘੱਟ 40 ਫੀਸਦੀ ਨਵੇˆ ਫ਼ੋਨ ਕੱਟ ਦਿੱਤੇ ਗਏ ਸਨ। (15) ਜਿਨ੍ਹਾˆ “ਬੈˆਕਾˆ, ਖਾਣਾˆ ਅਤੇ ਅਜਾਰੇਦਾਰੀ ਮਾਲਕੀ ਵਾਲੀਆˆ ਸਨਅਤਾˆ‘‘ ਦੇ ਕੌਮੀਕਰਨ ਦੀ ਸਹੁੰ ਮੰਡੇਲਾ ਨੇ ਖਾਧੀ ਸੀ, ਉਹ ਗੋਰਿਆˆ ਦੀ ਮਾਲਕੀ ਵਾਲੇ ਉਨ੍ਹਾˆ ਚਾਰ ਮੈਗਾ ਸਨਅਤੀ ਸਮੂਹਾˆ ਦੀ ਜਕੜ ‘ਚ ਹੀ ਰਹੀਆˆ ਜੋ ਜੌਹਨਸਬਰਗ ਸਟਾਕ ਐਕਸਚੇˆਜ਼ ਦੇ 80 ਫੀਸਦੀ ਹਿੱਸੇ ‘ਤੇ ਕਾਬਜ਼ ਹਨ।(16) 2005 ‘ਚ, ਇਸ ਐਕਸਚੇˆਜ਼ ਦੀ ਸੂਚੀ ‘ਚ ਦਰਜ ਕੰਪਨੀਆˆ ਦਾ 4 ਫੀਸਦੀ ਹੀ ਕਾਲੇ ਲੋਕਾˆ ਦੀ ਮਾਲਕੀ ਜਾˆ ਕਬਜ਼ੇ ਹੇਠ ਸੀ।(17) 2006 ‘ਚ, ਦੱਖਣੀ ਅਫ਼ਰੀਕਾ ਦੀ 70 ਫੀਸਦੀ ਜ਼ਮੀਨ ਉੱਪਰ ਗੋਰਿਆˆ ਦੀ ਅਜਾਰੇਦਾਰੀ ਸੀ ਜੋ ਵਸੋˆ ਦਾ ਸਿਰਫ਼ 10 ਫੀਸਦੀ ਹਨ।(18) ਸਭ ਤੋˆ ਦੁਖਦਾਈ ਪੱਖ ਇਹ ਹੈ ਕਿ ਏ ਐੱਨ ਸੀ ਸਰਕਾਰ ਨੇ ਐੱਚ ਆਈ ਵੀ ਤੋˆ ਪੀੜਤ 50 ਲੱਖ ਲੋਕਾˆ ਲਈ ਜੀਵਨ ਬਚਾਓ ਦਵਾਈਆˆ ਹਾਸਲ ਕਰਨ ਦੀ ਬਜਾਏ ਏਡਜ਼ ਦੇ ਘੋਰ ਸੰਕਟ ਤੋˆ ਇਨਕਾਰੀ ਹੋਣ ਵੱਲ ਧਿਆਨ ਦਿੱਤਾ, ਹਾਲਾˆਕਿ 2007 ਦੇ ਸ਼ੁਰੂ ‘ਚ ਇਸ ਦਿਸ਼ਾ ‘ਚ ਕੁਝ ਹਾˆਪੱਖੀ ਤਰੱਕੀ ਹੋਣ ਦਾ ਸੰਕੇਤ ਜ਼ਰੂਰ ਮਿਲਿਆ।(19) ਸ਼ਾਇਦ ਇਹ ਅੰਕੜਾ ਸਭ ਤੋˆ ਵੱਧ ਧਿਆਨ ਖਿੱਚਣ ਵਾਲਾ ਹੈ : ਜਿਸ ਸਾਲ 1990 ‘ਚ ਮੰਡੇਲਾ ਜੇਲ੍ਹ ਤੋˆ ਬਾਹਰ ਆਇਆ, ਓਦੋˆ ਤੋˆ ਲੈ ਕੇ ਦੱਖਣੀ ਅਫ਼ਰੀਕੀ ਲੋਕਾˆ ਦੀ ਔਸਤ ਜ਼ਿੰਦਗੀ ਤੀਹ ਸਾਲ ਘਟ ਗਈ ਹੈ। (20)



ਇਨ੍ਹਾˆ ਸਾਰੇ ਤੱਥਾˆ ਅਤੇ ਅੰਕੜਿਆˆ ਦੀ ਤਹਿ ਹੇਠ ਏ ਐੱਨ ਸੀ ਦੀ ਲੀਡਰਸ਼ਿਪ ਵੱਲੋˆ ਚੁਣਿਆ ਉਹ ਮੰਦਭਾਗਾ ਰਾਹ ਮੌਜੂਦ ਹੈ ਜਿਸ ਬਾਰੇ ਇਸ ਨੂੰ ਇਹ ਮਹਿਸੂਸ ਹੋ ਗਿਆ ਸੀ ਕਿ ਆਰਥਕ ਵਾਰਤਾਵਾˆ ‘ਚ ਇਸ ਨੂੰ ਠਿੱਬੀ ਲੱਗ ਚੁੱਕੀ ਹੈ। ਇਸ ਪੜਾਅ ‘ਤੇ ਪਾਰਟੀ ਜਾˆ ਤਾˆ ਦੂਜੀ ਮੁਕਤੀ ਲਹਿਰ ਚਲਾਉˆਦੀ ਅਤੇ ਉਸ ਦਮਘੋਟੂ ਜਾਲ ਨੂੰ ਤੋੜਨ ਦਾ ਰਾਹ ਅਪਣਾਉˆਦੀ ਜੋ ਤਬਦੀਲੀ ਦੇ ਅਰਸੇ ‘ਚ ਬੁਣਿਆ ਗਿਆ ਸੀ। ਜਾˆ ਇਹ ਸੀਮਤ ਤਾਕਤ ਵਾਲੀ ਸੱਤਾ ਨੂੰ ਕਬੂਲ ਕਰਦੀ ਅਤੇ ਨਵੇˆ ਆਰਥਕ ਪ੍ਰਬੰਧ ਨੂੰ ਅਪਣਾਉˆਦੀ। ਏ ਐੱਨ ਸੀ ਦੀ ਲੀਡਰਸ਼ਿਪ ਨੇ ਮਗਰਲਾ ਰਾਹ ਚੁਣਿਆ। ਦੇਸ਼ ‘ਚ ਮੌਜੂਦ ਦੌਲਤ ਦੀ ਮੁੜ ਵੰਡ-ਆਜ਼ਾਦੀ ਚਾਰਟਰ ਦੀ ਗੁਲੀ ਜਿਸ ਦੇ ਅਧਾਰ ‘ਤੇ ਲੀਡਰਸ਼ਿਪ ਚੁਣੀ ਗਈ ਸੀ-ਨੂੰ ਆਪਣੀ ਨੀਤੀ ਦਾ ਧੁਰਾ ਬਣਾਉਣ ਦੀ ਬਜਾਏ ਏ ਐੱਨ ਸੀ ਨੇ ਸਰਕਾਰ ਬਣਾ ਕੇ ਇਹ ਭਾਰੂ ਦਲੀਲ ਮੰਨ ਲਈ ਕਿ ਨਵੇˆ ਬਦੇਸ਼ੀ ਪੂੰਜੀ–ਨਿਵੇਸ਼ਕਾਰਾˆ ਨੂੰ ਪੂੰਜੀ ਲਾਉਣ ਲਈ ਪ੍ਰੇਰਤ ਕਰਨਾ ਹੀ ਇਕੋ ਇਕ ਆਸ ਬਚੀ ਹੈ ਜੋ ਨਵੀˆ ਦੌਲਤ ਪੈਦਾ ਕਰਨਗੇ। ਇਸ ਦੇ ਲਾਭ ਗਰੀਬਾˆ ਤੱਕ ਹੌਲੀ ਹੌਲੀ (ਟਰਿਕਲ ਡਾਊਨ) ਪਹੁੰਚ ਜਾਣਗੇ। ਪਰ ਹੌਲੀ ਹੌਲੀ ਲਾਭ ਹੋਣ ਦੇ ਮਾਡਲ ਨੂੰ ਅਮਲੀ ਰੂਪ ਦੇਣ ਲਈ, ਏ ਐੱਨ ਸੀ ਸਰਕਾਰ ਨੂੰ ਆਪਣੇ ਵਤੀਰੇ ‘ਚ ਤਿੱਖਾ ਬਦਲਾਅ ਲਿਆਉਣਾ ਪਿਆ ਸੀ ਅਤੇ ਇਹ ਪੂੰਜੀ ਨਿਵੇਸ਼ਕਾਰਾˆ ਨੂੰ ਅਪੀਲਾˆ ਕਰਨ ਦੇ ਰਾਹ ਤੁਰ ਪਈ ਸੀ।



ਜਿਵੇˆ ਮੰਡੇਲਾ ਨੂੰ ਜੇਲ੍ਹ ਤੋˆ ਬਾਹਰ ਆ ਕੇ ਮਹਿਸੂਸ ਹੋਇਆ, ਇਹ ਸੁਖ਼ਾਲਾ ਕੰਮ ਨਹੀˆ ਸੀ। ਜਿਉˆ ਹੀ ਉਹ ਰਿਹਾਅ ਹੋਇਆ, ਦੱਖਣੀ ਅਫ਼ਰੀਕਾ ਦੇ ਸਿੱਕੇ ਰੈˆਡ ਦਾ ਮੁੱਲ ਇਕਦਮ 10 ਫੀਸਦੀ ਘਟ ਗਿਆ। (21) ਕੁਝ ਹਫ਼ਤੇ ਬਾਅਦ ਹੀ, ਹੀਰਾ ਉਦਯੋਗ ਦੀ ਕਾਰਪੋਰੇਸ਼ਨ ਆਪਣਾ ਸਦਰ ਮੁਕਾਮ ਦੱਖਣੀ ਅਫ਼ਰੀਕਾ ਤੋˆ ਸਵਿਟਜ਼ਰਲੈˆਡ ਲੈ ਗਈ। (22) ਜਦੋˆ ਤਿੰਨ ਦਹਾਕੇ ਪਹਿਲਾˆ ਮੰਡੇਲਾ ਨੂੰ ਕੈਦ ਕੀਤਾ ਗਿਆ ਸੀ ਓਦੋˆ ਉਸ ਨੇ ਮੰਡੀਆˆ ਵਲੋˆ ਤੁਰੰਤ ਇਸ ਤਰ੍ਹਾˆ ਦੀ ਸਜ਼ਾ ਦਿੱਤੇ ਜਾਣ ਦੀ ਕਲਪਨਾ ਹੀ ਨਹੀˆ ਕੀਤੀ ਹੋਵੇਗੀ। ਸੱਠਵਿਆˆ ‘ਚ, ਬਹੁ–ਕੌਮੀ ਕੰਪਨੀਆˆ ਮੌਜ ਨਾਲ ਹੀ ਇਕ ਦੇਸ਼ ਤੋˆ ਦੂਜੇ ਦੇਸ਼ ਨਹੀˆ ਜਾ ਸਕਦੀਆˆ ਸਨ। ਓਦੋˆ ਦੁਨੀਆˆ ਦੀ ਮੁਦਰਾ ਪ੍ਰਣਾਲੀ ਸੋਨੇ ਦੇ ਮਾਪ ਨਾਲ ਪੱਕੇ ਤੌਰ ‘ਤੇ ਬੱਝੀ ਹੋਈ ਸੀ। ਹੁਣ ਦੱਖਣੀ ਅਫ਼ਰੀਕਾ ਦੀ ਮੁਦਰਾ ਉੱਪਰੋˆ ਕੰਟਰੋਲ ਹਟਾ ਦਿੱਤਾ ਗਿਆ ਸੀ, ਵਪਾਰਕ ਰੋਕਾˆ ਖ਼ਤਮ ਕਰ ਦਿੱਤੀਆˆ ਗਈਆˆ ਸਨ ਅਤੇ ਬਹੁਤਾ ਵਪਾਰ ਥੋੜ੍ਹਚਿਰੀ ਸੱਟੇਬਾਜ਼ੀ ਬਣ ਕੇ ਰਹਿ ਗਿਆ ਸੀ। ਅਸਥਿਰ ਸੁਭਾਅ ਵਾਲੀ ਮੰਡੀ ਨੂੰ ਮੰਡੇਲਾ ਦੀ ਰਿਹਾਈ ਫੁੱਟੀ ਅੱਖ ਨਹੀˆ ਭਾਉˆਦੀ ਸੀ। ਮਾਮਲਾ ਇੰਨਾ ਕੁ ਹੀ ਨਹੀˆ ਸੀ। ਮੰਡੇਲਾ ਜਾˆ ਏ ਐੱਨ ਸੀ ਦੇ ਹੋਰ ਕਿਸੇ ਆਗੂ ਦੇ ਬੋਲੇ ਕੁਝ ਲਫ਼ਜ਼ਾˆ ਨੂੰ ਗ਼ਲਤ ਸਮਝ ਲੈਣ ਨਾਲ ਹੀ ਧਰਤ ਹਿਲਾਊ ਭਾਜੜ ਪੈ ਸਕਦੀ ਸੀ ਜਿਸ ਨੂੰ ਨਿਊ ਯਾਰਕ ਟਾਈਮਜ਼ ਦੇ ਕਾਲਮ ਨਵੀਸ ਥਾਮਸ ਫਰਾਇਡਮੈਨ ਨੇ “ਇਲੈਕਟ੍ਰਾਨਿਕ ਵੱਗ‘‘ ਕਿਹਾ ਸੀ। (23) ਮੰਡੇਲਾ ਦੀ ਰਿਹਾਈ ਦਾ ਸਵਾਗਤ ਜਿਸ ਤਰ੍ਹਾˆ ਦੀ ਭਾਜੜ ਨਾਲ ਹੋਇਆ ਇਹ ਏ ਐੱਨ ਸੀ ਲੀਡਰਸ਼ਿਪ ਦੇ ਬਿਆਨਾˆ ਅਤੇ ਵਿਤੀ ਮੰਡੀਆˆ ਦੇ ਜਵਾਬੀ ਪ੍ਰਤੀਕਰਮ ਦੇ ਅਮਲ ਦੀ ਸ਼ੁਰੂਆਤ ਹੀ ਸੀ-ਸਦਮਾ ਸਿਧਾˆਤ ਦੇ ਇਨ੍ਹਾˆ ਬੋਲਾˆ ਨੇ ਹੀ ਪਾਰਟੀ ਨੂੰ ਇਸ ਖੇਡ੍ਹ ਦੇ ਨਵੇˆ ਨਿਯਮ ਸਿਖਾਏ। ਹਰੇਕ ਵਾਰ ਜਦੋˆ ਪਾਰਟੀ ਦਾ ਕੋਈ ਮੁੱਖ ਅਹੁਦੇਦਾਰ ਕੋਈ ਬਿਆਨ ਦਿੰਦਾ ਜਿਸ ਤੋˆ ਇਹ ਸੰਕੇਤ ਮਿਲਦਾ ਕਿ ‘ਚੰਦਰਾ‘ ਆਜ਼ਾਦੀ ਚਾਰਟਰ ਹਾਲੇ ਵੀ ਨੀਤੀ ਬਣ ਸਕਦਾ ਹੈ, ਮੰਡੀ ਤੁਰੰਤ ਝਟਕਾ ਮਾਰਦੀ ਅਤੇ ਰੈˆਡ ਦੀ ਕੀਮਤ ਧੜੰਮ ਡਿਗ ਜਾˆਦੀ। ਕਾਇਦੇ–ਕਾਨੂੰਨ ਬੜੇ ਸਿੱਧ–ਸਾਦੇ ਅਤੇ ਕਠੋਰ ਸਨ। ਇਲੈਕਟ੍ਰਾਨਿਕ ਸਮੀਕਰਨ ਵਰਗੇ ਇਕ ਅੱਖਰੀ ਬੋਲ ਵਰਗੇ : ਨਿਆˆ-ਮਹਿੰਗਾ ਹੈ, ਵਿਕਾਊ ਹੈ; ਹਾਲਤ-ਚੰਗੀ ਹੈ, ਖ਼ਰੀਦ ਲਉ। ਜਦੋˆ ਰਿਹਾਈ ਤੋˆ ਥੋੜ੍ਹਾ ਬਾਅਦ ‘ਚ, ਮੰਡੇਲਾ ਇਕ ਮੋਹਰੀ ਕਾਰੋਬਾਰੀ ਵੱਲੋˆ ਦਿੱਤੀ ਦੁਪਹਿਰ ਦੇ ਖਾਣੇ ਦੀ ਦਾਅਵਤ ਸਮੇˆ ਕੌਮੀਕਰਨ ਦੇ ਪੱਖ ‘ਚ ਬੋਲਿਆ ਤਾˆ “ਸੋਨਾ ਸੂਚਕ–ਅੰਕ 5 ਫੀਸਦੀ ਡਿਗ ਗਿਆ ਸੀ।‘‘(24)



ਇੱਥੋˆ ਤੱਕ ਕਿ ਜਿਨ੍ਹਾˆ ਮੁਹਿੰਮਾˆ ਦਾ ਵਿਤੀ ਜਗਤ ਨਾਲ ਕੋਈ ਲਾਗਾਦੇਗਾ ਵੀ ਨਹੀˆ ਸੀ ਪਰ ਜਿਨ੍ਹਾˆ ਤੋˆ ਗੁੱਝੇ ਤਿੱਖੇ ਖ਼ਿਆਲਾˆ ਦਾ ਭੋਰਾ ਜਿੰਨਾ ਪ੍ਰਭਾਵ ਵੀ ਪੈ ਜਾˆਦਾ ਉਨ੍ਹਾˆ ਕਾਰਨ ਵੀ ਮੰਡੀ ‘ਚ ਭੂਚਾਲ ਆ ਜਾˆਦਾ ਸੀ। ਜਦੋˆ ਏ ਐੱਨ ਸੀ ਦੇ ਇਕ ਮੰਤਰੀ ਟਰੈਵੋਰ ਮੈਨੂਅਲ ਨੇ ਦੱਖਣੀ ਅਫ਼ਰੀਕਾ ਦੀ ਫੁੱਟਬਾਲ ਟੀਮ ਨੂੰ “ਗੋਰੀ ਘੱਟ–ਗਿਣਤੀ ਦੀ ਚਾਲ‘‘ ਕਹਿ ਦਿੱਤਾ ਕਿਉˆਕਿ ਇਸ ਦੀ ਸਾਰੀ ਟੀਮ ਗੋਰਿਆˆ ਨੂੰ ਲੈ ਕੇ ਬਣਾਈ ਹੋਈ ਸੀ ਤਾˆ ਰੈˆਡ ਇਕ ਵਾਰ ਫੇਰ ਲੁੜਕ ਗਿਆ। (25)



ਨਵੀˆ ਸਰਕਾਰ ‘ਤੇ ਲੱਗੀਆˆ ਬੰਦਸ਼ਾˆ ਵਿਚੋˆ ਮੰਡੀ ਦੀ ਬੰਦਸ਼ ਸਭ ਤੋˆ ਡਾਹਢੀ ਸੀ। ਇਕ ਤਰ੍ਹਾˆ ਨਾਲ ਇਹ ਬੰਧਨ ਮੁਕਤ ਸਰਮਾਏਦਾਰੀ ਦਾ ਖ਼ਾਸ ਸੁਭਾਅ ਹੈ : ਇਹ ਆਪਣੇ ਆਪ ‘ਚ ਅਮਲ ‘ਚ ਆਉˆਦੀ ਹੈ। ਜਦੋˆ ਇਕ ਵਾਰ ਦੇਸ਼ ਦੇ ਦਰਵਾਜ਼ੇ ਚੰਚਲ ਸੁਭਾਅ ਦੀ ਆਲਮੀ ਮੰਡੀ ਲਈ ਖੋਲ੍ਹ ਦਿੱਤੇ ਜਾˆਦੇ ਹਨ ਤਾˆ ਨਿਊ ਯਾਰਕ ਅਤੇ ਲੰਦਨ ‘ਚ ਬੈਠੇ ਵਪਾਰੀ ਸ਼ਿਕਾਗੋ ਸਕੂਲ ਦੇ ਕੱਟੜ ਆਰਥਕ ਸਿਧਾˆਤ ਤੋˆ ਮਾੜਾ–ਮੋਟਾ ਵੀ ਇਧਰ–ਉਧਰ ਹੋਣ ‘ਤੇ ਤੁਰੰਤ ਸਜ਼ਾ ਦਿੰਦੇ ਹਨ। ਉਹ ਉਲੰਘਣਾ ਕਰਨ ਵਾਲੇ ਦੇਸ਼ ਦੀ ਮੁਦਰਾ ਦਾ ਸੱਟਾ ਲਾ ਕੇ ਉਸ ਨੂੰ ਡੂੰਘੇ ਸੰਕਟ ‘ਚ ਸੁੱਟ ਦਿੰਦੇ ਹਨ। ਹੋਰ ਕਰਜ਼ੇ ਉਸ ਦੀ ਅਣਸਰਦੀ ਲੋੜ ਬਣ ਜਾˆਦੀ ਹੈ ਅਤੇ ਉੱਪਰੋˆ ਹੋਰ ਸ਼ਰਤਾˆ ਲਾ ਦਿੱਤੀਆˆ ਜਾˆਦੀਆˆ ਹਨ। 1997 ‘ਚ ਮੰਡੇਲਾ ਨੇ ਇਸ ਜਾਲ ‘ਚ ਫਸੇ ਹੋਣ ਦੀ ਸਚਾਈ ਦਾ ਇਕਬਾਲ ਕਰਦਿਆˆ ਏ ਐੱਨ ਸੀ ਦੇ ਕੌਮੀ ਸੰਮੇਲਨ ਨੂੰ ਦੱਸਿਆ : “ਸਰਮਾਏ ਦੀ ਅਸਥਿਰਤਾ ਅਤੇ ਸਰਮਾਏ ਅਤੇ ਮੰਡੀਆˆ ਦੇ ਵਿਸ਼ਵੀਕਰਨ ਨਾਲ ਸਾਡੇ ਵਰਗੇ ਦੇਸ਼ ਹੁਣ ਇਨ੍ਹਾˆ ਮੰਡੀਆˆ ਦੇ ਸੰਭਵ ਪ੍ਰਤੀਕਰਮ ਨੂੰ ਧਿਆਨ ‘ਚ ਰੱਖੇ ਬਗ਼ੈਰ ਕੌਮੀ ਆਰਥਕ ਨੀਤੀ ਤੈਅ ਨਹੀˆ ਕਰ ਸਕਦੇ।‘‘(26)



ਏ ਐੱਨ ਸੀ ਅੰਦਰ ਇਕ ਬੰਦੇ ਥਾਬੋ ਮਬੇਕੀ ਨੂੰ ਹੀ ਸਮਝ ਸੀ ਕਿ ਮੰਡੀ ਦੇ ਸਦਮਿਆˆ ਦੀ ਰੋਕਥਾਮ ਕਿਵੇˆ ਕੀਤੀ ਜਾਵੇ। ਮੰਡੇਲਾ ਦੇ ਰਾਸ਼ਟਰਪਤੀ ਹੋਣ ਸਮੇˆ ਉਹ ਉਸ ਦੀ ਸੱਜੀ ਬਾˆਹ ਸੀ ਅਤੇ ਛੇਤੀ ਹੀ ਉਹ ਮੰਡੇਲਾ ਦੀ ਥਾˆ ਲੈ ਲਵੇਗਾ। ਮਬੇਕੀ ਨੇ ਜਲਾਵਤਨੀ ਦੇ ਕਈ ਸਾਲ ਇੰਗਲੈˆਡ ‘ਚ ਗੁਜ਼ਾਰੇ ਸਨ ਅਤੇ ਇਸ ਸਮੇˆ ਸੁਸੈਕਸ ਯੂਨੀਵਰਸਿਟੀ ‘ਚ ਪੜ੍ਹਾਈ ਕੀਤੀ ਸੀ। ਫੇਰ ਉਹ ਲੰਦਨ ਚਲਾ ਗਿਆ ਸੀ। ਅੱਸੀਵਿਆˆ ‘ਚ ਜਦੋˆ ਉਸ ਦੇ ਦੇਸ਼ ਦੇ ਸ਼ਹਿਰ ਅੱਥਰੂ ਗੈਸ ਦੀ ਮਾਰ ਹੇਠ ਸਨ, ਓਦੋˆ ਉਹ ਥੈਚਰਵਾਦ ਦੀ ਸੁਗੰਧਤ ਫਿਜ਼ਾ ਦਾ ਆਨੰਦ ਲੈ ਰਿਹਾ ਸੀ। ਏ ਐੱਨ ਸੀ ਦੇ ਆਗੂਆˆ ਵਿਚੋˆ ਮਬੇਕੀ ਵਪਾਰਕ ਨੁਮਾਇੰਦਿਆˆ ਨਾਲ ਸਹਿਜੇ ਹੀ ਰਚ–ਮਿਚ ਗਿਆ ਸੀ ਅਤੇ ਮੰਡੇਲਾ ਦੀ ਰਿਹਾਈ ਤੋˆ ਪਹਿਲਾˆ ਹੀ ਉਹ ਕਾਰਪੋਰੇਟ ਨੁਮਾਇੰਦਿਆˆ ਨਾਲ ਕਈ ਗੁਪਤ ਗੁਫ਼ਤਗੂ ਕਰ ਚੁੱਕਿਆ ਸੀ ਜੋ ਕਾਲੇ ਲੋਕਾˆ ਦੀ ਬਹੁ–ਗਿਣਤੀ ਵਾਲੇ ਰਾਜ ਦੀ ਸੰਭਾਵਨਾ ਤੋˆ ਭੈਭੀਤ ਸਨ। 1985 ‘ਚ ਜਾˆਬੀਆˆ ਦੇ ਇਕ ਖੇਡ੍ਹ ਭਵਨ ਵਿਚ ਮਬੇਕੀ ਅਤੇ ਦੱਖਣੀ ਅਫ਼ਰੀਕਾ ਦੇ ਸਰਮਾਏਦਾਰ ਕਾਰੋਬਾਰੀਆˆ ਦੀ ਇਕ ਟੋਲੀ ਪੂਰੀ ਰਾਤ ਸਕਾਚ ਦੇ ਜਾਮ ਟਕਰਾਉˆਦੇ ਰਹੇ। ਇਸ ‘ਤੇ ਇਕ ਵਪਾਰਕ ਰਸਾਲੇ ਦੇ ਸੰਪਾਦਕ ਹਾਪਮੁਰੇ ਨੇ ਮਬੇਕੀ ਬਾਰੇ ਟਿੱਪਣੀ ਕੀਤੀ ਸੀ : “ਏ ਐੱਨ ਸੀ ਦਾ ਮੁਖੀ ਸਿਰੇ ਦੇ ਨਾਜ਼ਕ ਹਾਲਾਤ ‘ਚ ਵੀ ਵਿਸ਼ਵਾਸ ਭਰਨ ਦੀ ਕਮਾਲ ਦੀ ਯੋਗਤਾ ਰੱਖਦਾ ਹੈ।‘‘(27)


ਮਬੇਕੀ ਇਸ ਗੱਲ ਦਾ ਕਾਇਲ ਸੀ ਕਿ ਮੰਡੀ ਨੂੰ ਸ਼ਾˆਤ ਬਣਾਈ ਰੱਖਣ ਦੀ ਕੁੰਜੀ ਇਹ ਸੀ ਕਿ ਏ ਐੱਨ ਸੀ ਇਸ ਤਰ੍ਹਾˆ ਦਾ ਸਾˆਝਾ ਵਿਸ਼ਵਾਸ ਵੱਧ ਵੱਡੇ ਪੈਮਾਨੇ ‘ਤੇ ਬਣਾਵੇ। ਗੁਮੇਦ ਅਨੁਸਾਰ ਪਾਰਟੀ ਅੰਦਰ ਮਬੇਕੀ ਨੇ ਖੁੱਲ੍ਹੀ ਮੰਡੀ ਦੇ ਉਸਤਾਦ ਦੀ ਭੂਮਿਕਾ ਸਾˆਭ ਲਈ ਸੀ। ਮਬੇਕੀ ਹੁਣ ਦੱਸੇਗਾ ਕਿ ਮੰਡੀ ਦੇ ਸਾਹਨ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ ਹੈ; ਇਸ ਨੂੰ ਹੁਣ ਕਾਬੂ ਨਹੀˆ ਕੀਤਾ ਜਾ ਸਕਦਾ; ਇਹ ਜੋ ਚਾਹੁੰਦਾ ਹੈ ਉਸ ਨਾਲ ਇਸ ਦਾ ਢਿੱਡ ਭਰੋ ਭਾਵ ਵਿਕਾਸ, ਹੋਰ ਵਿਕਾਸ।



ਇਸ ਤਰ੍ਹਾˆ, ਖਾਣਾˆ ਦਾ ਕੌਮੀਕਰਨ ਕਰਨ ਦਾ ਐਲਾਨ ਕਰਨ ਦੀ ਬਜਾਏ, ਮੰਡੇਲਾ ਅਤੇ ਮਬੇਕੀ ਨੇ ਹੈਰੀ ਓਪੇਨਹੈਮਰ ਨਾਲ ਬਾਕਾਇਦਾ ਮੀਟਿੰਗਾˆ ਸ਼ੁਰੂ ਕਰ ਦਿੱਤੀਆˆ। ਹੈਰੀ ਖਾਣਾˆ ਦੀਆˆ ਦਿਓਕੱਦ ਕੰਪਨੀਆˆ ਐˆਗਲੋ–ਅਮਰੀਕਣ ਅਤੇ ਡੀ ਬੀਅਰਜ਼ ਦਾ ਸਾਬਕਾ ਪ੍ਰਧਾਨ ਸੀ ਜੋ ਨਸਲਵਾਦੀ ਨਿਜ਼ਾਮ ਦੇ ਆਰਥਕ ਪ੍ਰਤੀਕ ਹਨ। ਇੱਥੋˆ ਤੱਕ ਕਿ 1994 ਦੀਆˆ ਚੋਣਾˆ ਤੋˆ ਛੇਤੀ ਪਿੱਛੋˆ, ਉਨ੍ਹਾˆ ਨੇ ਏ ਐੱਨ ਸੀ ਦਾ ਆਰਥਕ ਪ੍ਰੋਗਰਾਮ ਮਨਜ਼ੂਰੀ ਲਈ ਓਪੇਨਹੈਮਰ ਦੇ ਹਵਾਲੇ ਕਰ ਦਿੱਤਾ। ਹੈਰੀ ਅਤੇ ਚੋਟੀ ਦੇ ਹੋਰ ਸਨਅਤਕਾਰਾˆ ਦੇ ਸਰੋਕਾਰਾˆ ਨੂੰ ਮੁੱਖ ਰੱਖ ਕੇ ਪ੍ਰੋਗਰਾਮ ‘ਚ ਕਈ ਅਹਿਮ ਸੋਧਾˆ ਕੀਤੀਆˆ ਗਈਆˆ।28 ਮੰਡੀ ਦੇ ਹੋਰ ਸਦਮਿਆˆ ਤੋˆ ਬਚਣ ਦੀ ਉਮੀਦ ਨਾਲ, ਮੰਡੇਲਾ ਨੇ ਚੋਣਾˆ ਤੋˆ ਬਾਅਦ ਰਾਸ਼ਟਰਪਤੀ ਵਜੋˆ ਆਪਣੀ ਪਹਿਲੀ ਗੱਲਬਾਤ ‘ਚ ਆਪਣੇ ਉਨ੍ਹਾˆ ਪਹਿਲੇ ਬਿਆਨਾˆ ਤੋˆ ਸੁਚੇਤ ਰੂਪ ‘ਚ ਦੂਰੀ ਬਣਾ ਲਈ ਜਿਨ੍ਹਾˆ ਵਿਚ ਉਸ ਨੇ ਕੌਮੀਕਰਨ ਦੀ ਹਮਾਇਤ ਕੀਤੀ ਸੀ। ਉਹ ਕਹਿੰਦਾ ਹੈ, “ਸਾਡੀਆˆ ਆਰਥਕ ਨੀਤੀਆˆ ‘ਚ ....ਕੌਮੀਕਰਨ ਵਰਗੀਆˆ ਚੀਜ਼ਾˆ ਦਾ ਇਕ ਵਾਰ ਵੀ ਜ਼ਿਕਰ ਨਹੀˆ ਹੈ, ਅਤੇ ਇਹ ਐਵੇˆ ਨਹੀˆ ਹੋ ਗਿਆ। ਇਸ ਵਿਚ ਇਕ ਵੀ ਐਸਾ ਨਾਅਰਾ ਨਹੀˆ ਹੈ ਜਿਸ ਕਾਰਨ ਮਾਰਕਸਵਾਦੀ ਵਿਚਾਰਧਾਰਾ ਨਾਲ ਸਾਡਾ ਸਬੰਧ ਜੁੜਦਾ ਹੋਵੇ।‘‘(29) **** ਵਿਤੀ ਪ੍ਰੈੱਸ ਨੇ ਇਸ ਗੱਲਬਾਤ ਨੂੰ ਬਾਕਾਇਦਾ ਉਤਸ਼ਾਹਤ ਕੀਤਾ। ਵਾਲ ਸਟਰੀਟ ਜਰਨਲ ਨੇ ਟਿੱਪਣੀ ਕੀਤੀ : “ਭਾਵੇˆ ਏ ਐੱਨ ਸੀ ਹਾਲੇ ਵੀ ਮਜ਼ਬੂਤ ਖੱਬੇਪੱਖੀ ਜਥੇਬੰਦੀ ਹੈ ਪਰ ਪਿਛਲੇ ਦਿਨੀˆ ਜਨਾਬ ਮੰਡੇਲਾ ਦੀ ਸੁਰ ਸਮਾਜਵਾਦੀ ਇਨਕਲਾਬੀ ਨਾਲੋˆ ਮਾਰਗਰੇਟ ਥੈਚਰ ਨਾਲ ਵੱਧ ਮਿਲਦੀ ਹੈ। ਕਦੇ ਉਸ ਨੂੰ ਸਮਾਜਵਾਦੀ ਇਨਕਲਾਬੀ ਹੀ ਸਮਝਿਆ ਜਾˆਦਾ ਸੀ।‘‘ (30)



ਇਨਕਲਾਬੀ ਬੀਤੇ ਦੀ ਯਾਦ ਹਾਲੇ ਵੀ ਏ ਐੱਨ ਸੀ ਦਾ ਖਹਿੜਾ ਨਹੀˆ ਛੱਡ ਰਹੀ ਸੀ। ਨਵੀˆ ਸਰਕਾਰ ਇਹ ਪ੍ਰਭਾਵ ਦੇਣ ਦੀ ਪੂਰੀ ਵਾਹ ਲਾ ਰਹੀ ਸੀ ਕਿ ਕੋਈ ਖ਼ਤਰੇ ਵਾਲੀ ਗੱਲ ਨਹੀˆ ਹੈ, ਇਸ ਦੇ ਬਾਵਜੂਦ ਮੰਡੀ ਦੇ ਦੁਖਦਾਈ ਸਦਮੇ ਜਾਰੀ ਰਹੇ : 1996 ਦੇ ਇਕ ਮਹੀਨੇ ‘ਚ ਹੀ ਰੈˆਡ ਦੀ ਕੀਮਤ 20 ਫੀਸਦੀ ਡਿਗ ਗਈ। ਦੇਸ਼ ਦੇ ਵਿਤੀ ਪ੍ਰਬੰਧ ਨੂੰ ਲਗਾਤਾਰ ਦੌਰੇ ਪੈˆਦੇ ਰਹੇ ਕਿਉˆਕਿ ਦੱਖਣੀ ਅਫਰੀਕਾ ਦੇ ਸਹਿਮੇ ਹੋਏ ਅਮੀਰਾˆ ਨੇ ਦੇਸ਼ ਵਿਚੋˆ ਸਰਮਾਇਆ ਕੱਢ ਲਿਆ ਸੀ। (31)



ਮਬੇਕੀ ਨੇ ਮੰਡੇਲਾ ਨੂੰ ਮਨਾ ਲਿਆ ਕਿ ਬੀਤੇ ਨਾਲੋˆ ਪੱਕਾ ਤੋੜ–ਵਿਛੋੜਾ ਕਰਨਾ ਜ਼ਰੂਰੀ ਹੈ। ਉਸ ਅਨੁਸਾਰ ਏ ਐੱਨ ਸੀ ਨੂੰ ਪੂਰੀ ਤਰ੍ਹਾˆ ਨਵੀˆ ਆਰਥਕ ਵਿਉˆਤਬੰਦੀ ਦਰਕਾਰ ਸੀ-ਕੁਝ ਐਸੀ ਦਲੇਰ, ਸਦਮਾ ਦੇਣ ਵਾਲੀ ਯੋਜਨਾ ਭਾਵ ਵਿਸ਼ਾਲ, ਨਾਟਕੀ ਹੱਲਿਆˆ ਜ਼ਰੀਏ ਐਸੀ ਸੈਨਤ ਜਿਨ੍ਹਾˆ ਨੂੰ ਮੰਡੀ ਸਮਝਦੀ ਹੋਵੇ ਭਾਵ ਏ ਐੱਨ ਸੀ ਵਾਸ਼ਿੰਗਟਨ ਦੀ ਆਮ–ਸਹਿਮਤੀ ਵਾਲੀ ਸੋਚ ਨੂੰ ਅਪਨਾਉਣ ਲਈ ਤਿਆਰ ਹੈ।



ਜਿਵੇˆ ਬੋਲੀਵੀਆ ਵਿਚ ਸਦਮਾ ਇਲਾਜ਼ ਦਾ ਪ੍ਰੋਗਰਾਮ ਪੂਰੀ ਤਰ੍ਹਾˆ ਗੁਪਤ ਫ਼ੌਜੀ ਕਾਰਵਾਈ ਵਾˆਗ ਤਿਆਰ ਕਰਕੇ ਲਾਗੂ ਕੀਤਾ ਗਿਆ ਸੀ, ਇਸੇ ਤਰ੍ਹਾˆ ਦੱਖਣੀ ਅਫ਼ਰੀਕਾ ‘ਚ ਸਿਰਫ਼ ਮਬੇਕੀ ਦੇ ਸਭ ਤੋˆ ਭਰੋਸੇਯੋਗ ਜੋਟੀਦਾਰਾˆ ਨੂੰ ਜਾਣਕਾਰੀ ਸੀ ਕਿ ਨਵਾˆ ਆਰਥਕ ਪ੍ਰੋਗਰਾਮ ਘੜਿਆ ਜਾ ਰਿਹਾ ਹੈ ਜੋ ਉਨ੍ਹਾˆ ਵਾਅਦਿਆˆ ਤੋˆ ਬਹੁਤ ਅਲਹਿਦਾ ਕਿਸਮ ਦਾ ਹੈ ਜੋ ਵਾਅਦੇ 1994 ਦੀਆˆ ਚੋਣਾˆ ਸਮੇˆ ਕੀਤੇ ਗਏ ਸਨ। ਗੁਮੇਦ ਲਿਖਦਾ ਹੈ “ਸਮੁੱਚੀ ਟੀਮ ਨੂੰ ਰਾਜ਼ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ ਅਤੇ ਸਮੁੱਚੇ ਅਮਲ ਨੂੰ ਐਨਾ ਗੁਪਤ ਬਣਾ ਦਿੱਤਾ ਗਿਆ ਕਿ ਜਥੇਬੰਦੀ ਦੇ ਖੱਬੇਪੱਖੀਆˆ ਨੂੰ ਮਬੇਕੀ ਦੀ ਯੋਜਨਾ ਦੀ ਭਿਣਕ ਤੱਕ ਨਾ ਲੱਗੇ।‘‘(32) ਨਵੇˆ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ ‘ਚ ਸ਼ਾਮਲ ਅਰਥਸ਼ਾਸਤਰੀ ਸਟੀਫਨ ਗੈਲਬ ਨੇ ਮੰਨਿਆ ਕਿ “ਇਹ ‘ਸੁਧਾਰ‘ ਬਹੁਤ ਜ਼ਿਆਦਾ ‘‘ਉੱਪਰੋˆ‘‘ ਕੀਤਾ ਗਿਆ ਸੀ, ਨੀਤੀ ਘਾੜਿਆˆ ਨੂੰ ਜਨਤਾ ਦੇ ਦਬਾਅ ਤੋˆ ਦੂਰ ਅਤੇ ਖ਼ੁਦ–ਮੁਖਤਿਆਰ ਬਣਾਈ ਰੱਖਣ ਲਈ ਸਿਰੇ ਦੀਆˆ ਦਲੀਲਾˆ ਦਿੱਤੀਆˆ ਗਈਆˆ ਸਨ।‘‘(33) (ਭੇਤ ਗੁਪਤ ਰੱਖਣ ਅਤੇ ਜਨਤਾ ਤੋˆ ਦੂਰ ਰੱਖਣ ਉੱਤੇ ਇਹ ਜ਼ੋਰ ਖ਼ਾਸ ਕਰਕੇ ਅਜੀਬ ਸੀ ਕਿਉˆਕਿ ਨਸਲਵਾਦੀ ਜ਼ਾਲਮ ਨਿਜ਼ਾਮ ਸਮੇˆ ਏ ਐੱਨ ਸੀ ਨੇ ਆਜ਼ਾਦੀ ਚਾਰਟਰ ਤਿਆਰ ਕਰਨ ਲਈ ਕਮਾਲ ਦਾ ਖੁੱਲ੍ਹਾ ਅਤੇ ਜਨਤਾ ਦੀ ਸ਼ਮੂਲੀਅਤ ਵਾਲਾ ਅਮਲ ਚਲਾਇਆ ਗਿਆ ਸੀ। ਹੁਣ, ਨਵੇˆ ਜਮਹੂਰੀ ਪ੍ਰਬੰਧ ਤਹਿਤ ਪਾਰਟੀ ਆਪਣੇ ਹੀ ਪਾਰਟੀ–ਤੰਤਰ ਤੋˆ ਆਪਣੀਆˆ ਆਰਥਕ ਯੋਜਨਾਵਾˆ ਛੁਪਾ ਰਹੀ ਸੀ।)



ਜੂਨ 1996 ‘ਚ ਮਬੇਕੀ ਨੇ ਨਤੀਜੇ ਨਸ਼ਰ ਕਰ ਦਿੱਤੇ। ਇਹ ਦੱਖਣੀ ਅਫ਼ਰੀਕਾ ਲਈ ਨਵ–ਉਦਾਰਵਾਦੀ ਸਦਮਾ ਇਲਾਜ਼ ਦਾ ਪ੍ਰੋਗਰਾਮ ਸੀ ਜੋ ਵਧੇਰੇ ਨਿੱਜੀਕਰਨ, ਸਰਕਾਰੀ ਖਰਚਿਆˆ ‘ਚ ਕਟੌਤੀ, “ਲਚਕੀਲੀ‘‘ ਕਿਰਤ, ਬੇਰੋਕ–ਟੋਕ ਵਪਾਰ ਅਤੇ ਸਰਮਾਏ ਦੇ ਵਹਾਅ ਨੂੰ ਹੋਰ ਵੀ ਮੋਕਲਾ ਕਰਨ ਦਾ ਸੱਦਾ ਦੇ ਰਿਹਾ ਸੀ। ਗੈਲਬ ਅਨੁਸਾਰ ਇਸ ਦਾ ਵਧੇਰੇ ਅਹਿਮ ਮੰਤਵ “ਸੰਭਾਵੀ ਪੂੰਜੀ ਨਿਵੇਸ਼ਕਾਰਾˆ ਨੂੰ ਇਹ ਸੰਕੇਤ ਦੇਣਾ ਸੀ ਕਿ ਸਰਕਾਰ (ਖ਼ਾਸ ਕਰਕੇ ਏ ਐੱਨ ਸੀ) ਆਰਥਕ ਸਿਧਾˆਤ ਪ੍ਰਤੀ ਪੂਰੀ ਵਚਨਬਧ ਹੈ।‘‘(34) ਨਿਊ ਯਾਰਕ ਅਤੇ ਲੰਦਨ ‘ਚ ਬੈਠੇ ਕਾਰੋਬਾਰੀਆˆ ਨੂੰ ਇਹ ਸੁਨੇਹਾ ਗੜਕਵੀˆ ਅਤੇ ਸਪਸ਼ਟ ਆਵਾਜ਼ ‘ਚ ਪਹੁੰਚਾਉਣ ਵਾਲੀ, ਇਸ ਯੋਜਨਾ ਦਾ ਆਗਾਜ਼ ਜਨਤਕ ਤੌਰ ‘ਤੇ ਕਰਦੇ ਵਕਤ ਮਬੇਕੀ ਨੇ ਵਿਅੰਗ ਕੀਤਾ, “ਬਸ ਮੈਨੂੰ ਥੈਚਰਵਾਦੀ ਕਹਿ ਲਉ।‘‘(35)



ਸਦਮਾ ਇਲਾਜ਼ ਹਮੇਸ਼ਾ ਮੰਡੀ ਦੀ ਕਾਰਗੁਜ਼ਾਰੀ ਦਾ ਸਵਾਲ ਹੁੰਦਾ ਹੈ-ਇਹ ਇਸ ਦੇ ਮੂਲ ਸਿਧਾˆਤ ਦਾ ਹਿੱਸਾ ਹੈ। ਸਟਾਕ ਮੰਡੀ ਨੂੰ ਵਧਾ–ਚੜ੍ਹਾ ਕੇ ਪੇਸ਼ ਕੀਤੇ, ਉਚੇਚੇ ਇੰਤਜ਼ਾਮਾˆ ਵਾਲੇ ਮੌਕਿਆˆ ਨਾਲ ਖ਼ਾਸ ਮੋਹ ਹੈ ਜਿਨ੍ਹਾˆ ਨਾਲ ਇਸ ਦੀਆˆ ਕੀਮਤਾˆ ‘ਚ ਉਛਾਲਾ ਆਵੇ। ਆਮ ਤੌਰ ‘ਤੇ ਇਹ ਮੌਕੇ ਜਨਤਕ ਤੌਰ ‘ਤੇ ਸ਼ੇਅਰਾˆ ਦੀ ਸ਼ੁਰੂਆਤੀ ਪੇਸ਼ਕਸ਼, ਕੰਪਨੀਆˆ ਦੇ ਕਿਸੇ ਵੱਡੇ ਰਲੇਵੇˆ ਦੇ ਐਲਾਨ ਜਾˆ ਕਿਸੇ ਪ੍ਰਸਿੱਧ ਸੀ ਈ ਓ ਨੂੰ ਆਪਣੀ ਕੰਪਨੀ ਦਾ ਪ੍ਰਬੰਧ ਚਲਾਉਣ ਲਈ ਮਨਾ ਲੈਣ ਨਾਲ ਮਿਲਦੇ ਹਨ। ਜਦੋˆ ਅਰਥਸ਼ਾਸਤਰੀ ਸਦਮਾ ਇਲਾਜ਼ ਦਾ ਭਰਵਾˆ ਪੈਕੇਜ਼ ਐਲਾਨ ਕਰਨ ਲਈ ਦੇਸ਼ਾˆ ਨੂੰ ਪ੍ਰੇਰਦੇ ਹਨ ਤਾˆ ਇਸ ਸਲਾਹ ਦਾ ਅਧਾਰ ਇਕ ਹੱਦ ਤੱਕ ਮੰਡੀ ਦੇ ਇਸ ਤਰ੍ਹਾˆ ਦੇ ਉੱਚੇ ਪੱਧਰ ਦੇ ਨਾਟਕੀ ਵਰਤਾਰੇ ਦੀ ਨਕਲ ਕਰਨਾ ਹੁੰਦਾ ਹੈ ਅਤੇ ਇਸ ਨਾਲ ਹਫੜਾ–ਦਫੜੀ ਮਚ ਜਾˆਦੀ ਹੈ-ਪਰ ਅਸਲ ਵਿਚ ਉਹ ਵਿਅਕਤੀ ਸਟਾਕ ਦੀ ਬਜਾਏ ਦੇਸ਼ ਨੂੰ ਵੇਚ ਰਹੇ ਹੁੰਦੇ ਹਨ। ਆਸਵੰਦ ਪ੍ਰਤੀਕਰਮ ਇਸ ਤਰ੍ਹਾˆ ਹੁੰਦਾ ਹੈ “ਅਰਜਨਟਾਈਨਾ ਦੇ ਸ਼ੇਅਰ ਖ਼ਰੀਦੋ!‘‘ “ਬੋਲੀਵੀਆ ਦੇ ਬੌˆਡ ਖ਼ਰੀਦੋ!‘‘ ਦੂਜੇ ਪਾਸੇ, ਥੋੜ੍ਹੀ ਮੱਧਮ, ਵੱਧ ਸੁਚੇਤ ਪਹੁੰਚ ਘੱਟ ਬੇਰਹਿਮ ਜ਼ਰੂਰ ਹੋਵੇਗੀ, ਪਰ ਇਹ ਮੰਡੀ ਨੂੰ ਇਨ੍ਹਾˆ ਵਧਾਏ–ਚੜ੍ਹਾਏ ਹੋਏ ਆਰਥਕ ਉਛਾਲਿਆˆ ਤੋˆ ਵਾˆਝਾ ਕਰ ਦਿੰਦੀ ਹੈ, ਇਨ੍ਹਾˆ ਦੌਰਾਨ ਹੀ ਅਸਲ ਧਨ ਕਮਾਇਆ ਜਾˆਦਾ ਹੈ। ਸਦਮਾ ਇਲਾਜ਼ ਅਹਿਮ ਜੂਆ ਹੁੰਦਾ ਹੈ, ਅਤੇ ਦੱਖਣੀ ਅਫ਼ਰੀਕਾ ਵਿਚ ਇਸ ਦਾ ਕੋਈ ਫ਼ਾਇਦਾ ਨਹੀˆ ਹੋਇਆ। ਮਬੇਕੀ ਦਾ ਵਿਸ਼ਾਲ ਸੰਕੇਤ ਵੀ ਲੰਮੇ ਦਾਅ ਤੋˆ ਪੂੰਜੀ–ਨਿਵੇਸ਼ ਨੂੰ ਖਿੱਚਣ ‘ਚ ਕਾਮਯਾਬ ਨਹੀˆ ਹੋਇਆ, ਇਹ ਸਿਰਫ਼ ਸੱਟੇਬਾਜ਼ ਚਾਲਾˆ ਬਣ ਕੇ ਰਹਿ ਗਿਆ। ਇਸ ਨਾਲ ਮੁਦਰਾ ਦੀ ਕਦਰ ਘਟਾਈ ਹੋਰ ਵਧੇਰੇ ਹੋ ਗਈ।




ਜਨਤਕ ਅਧਾਰ ਨੂੰ ਸਦਮਾ




ਜਦੋˆ ਅਸੀˆ ਡਰਬਨ ਰਹਿੰਦੇ ਲੇਖਕ ਅਸ਼ਵਿਨ ਦੇਸਾਈ ਨੂੰ ਉਸ ਦੀਆˆ ਤਬਦੀਲੀ ਦੇ ਦੌਰ ਦੀਆˆ ਯਾਦਾˆ ਬਾਰੇ ਚਰਚਾ ਕਰਨ ਲਈ ਮਿਲੇ ਤਾˆ ਉਸ ਨੇ ਟਿੱਪਣੀ ਕੀਤੀ, “ਨਵਾˆ ਸਿਧਾˆਤ ਅਪਨਾਉਣ ਵਾਲੇ ਵਿਅਕਤੀ ਇਨ੍ਹਾˆ ਮਾਮਲਿਆˆ ਬਾਰੇ ਵੱਧ ਉਤਸ਼ਾਹੀ ਹੁੰਦੇ ਹਨ। ਉਹ ਸਗੋˆ ਵੱਧ ਖੁਸ਼ਾਮਦ ਦੀ ਕੋਸ਼ਿਸ਼ ‘ਚ ਰਹਿੰਦੇ ਹਨ।‘‘ ਦੇਸਾਈ ਮੁਕਤੀ ਸੰਘਰਸ਼ ਦੌਰਾਨ ਜੇਲ੍ਹ ‘ਚ ਰਿਹਾ ਸੀ, ਅਤੇ ਉਹ ਜੇਲ੍ਹਾˆ ਦੇ ਮਨੋ–ਵਿਗਿਆਨ ਅਤੇ ਏ ਐੱਨ ਸੀ ਸਰਕਾਰ ਦੇ ਰਵੱਈਏ ਦਰਮਿਆਨ ਸਮਾਨਤਾਵਾˆ ਮਹਿਸੂਸ ਕਰਦਾ ਹੈ। ਉਹ ਕਹਿੰਦਾ ਹੈ ਜੇਲ੍ਹ ਵਿਚ “ਜੇ ਤੁਸੀˆ ਵਾਰਡਨ ਨੂੰ ਵੱਧ ਖੁਸ਼ ਕਰ ਦਿੰਦੇ ਹੋ ਤਾˆ ਤੂਹਾਨੂੰ ਬਿਹਤਰ ਰੁਤਬਾ ਹਾਸਲ ਹੋ ਜਾˆਦਾ ਹੈ। ਪ੍ਰਤੱਖ ਤੌਰ ‘ਤੇ ਦੱਖਣੀ ਅਫ਼ਰੀਕੀ ਸਮਾਜ ਵਲੋˆ ਕੀਤੇ ਕੁਝ ਕੰਮਾˆ ਦੀ ਸੁਰ ਵੀ ਇਸੇ ਤਰਕ ਵਾਲੀ ਹੋ ਗਈ ਸੀ। ਉਹ ਜਿਵੇˆ ਕਿਵੇˆ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਜ਼ਿਆਦਾ ਸਾਊ ਕੈਦੀ ਹਨ। ਹੋਰ ਦੇਸ਼ਾˆ ਨਾਲੋˆ ਕਿਤੇ ਵੱਧ ਜ਼ਾਬਤੇ ਵਾਲੇ ਕੈਦੀ।‘‘



ਪਰ ਏ ਐੱਨ ਸੀ ਦੇ ਜਨਤਕ ਅਧਾਰ ਨੇ ਵੱਧ ਬੇਮੁਹਾਰਤਾ ਦਿਖਾਈ-ਜਿਸ ਨਾਲ ਵੱਧ ਜ਼ਾਬਤਾ ਬਣਾਈ ਰੱਖਣ ਦੀ ਜ਼ਰੂਰਤ ਬਣ ਗਈ। ਦੱਖਣੀ ਅਫ਼ਰੀਕਾ ਦੇ ਤੱਥਾˆ ਅਤੇ ਝਗੜਿਆˆ ਦੇ ਨਿਪਟਾਰੇ ਬਾਰੇ ਕਮਿਸ਼ਨ ਦੀ ਜਿਊਰੀ ਮੈˆਬਰ ਯਾਸਮਿਨ ਸੂਕਾ ਅਨੁਸਾਰ ਅਨੁਸ਼ਾਸਨ ਦੀ ਮਾਨਸਿਕਤਾ ਨਿਆˆ ਦੀ ਪੜਤਾਲ ਸਮੇਤ ਤਬਦੀਲੀ ਦੇ ਹਰੇਕ ਪਹਿਲੂ ਤੱਕ ਪਸਰ ਗਈ ਸੀ। ਤਸੀਹਿਆˆ, ਕਤਲਾˆ ਅਤੇ ਲਾਪਤਾ ਕੀਤੇ ਜਾਣ ਦੇ ਮਾਮਲਿਆˆ ਦੀਆˆ ਗਵਾਹੀਆˆ ਸਾਲਾ ˆਬੱਧੀ ਸੁਣਨ ਤੋˆ ਬਾਅਦ ਤੱਥ ਖੋਜ ਕਮਿਸ਼ਨ ਇਸ ਸਵਾਲ ਵੱਲ ਆਇਆ ਸੀ ਕਿ ਕਿਸ ਤਰ੍ਹਾˆ ਦੇ ਕਦਮ ਅਨਿਆˆ ਦੇ ਜ਼ਖ਼ਮ ਭਰਨ ਲਈ ਸਹਾਈ ਹੋ ਸਕਦੇ ਹਨ। ਸੱਚ ਨੂੰ ਪ੍ਰਵਾਨ ਕਰਨ ਅਤੇ ਮਾਫ਼ ਕਰ ਦੇਣ ਦੀ ਆਪਣੀ ਅਹਿਮੀਅਤ ਸੀ ਪਰ ਪੀੜਤਾˆ ਅਤੇ ਉਨ੍ਹਾˆ ਦੇ ਪਰਿਵਾਰਾˆ ਲਈ ਮੁਆਵਜ਼ਾ ਵੀ ਓਨਾ ਹੀ ਅਹਿਮ ਸੀ। ਨਵੀˆ ਸਰਕਾਰ ਨੂੰ ਮੁਆਵਜ਼ਾ ਦੇਣ ਲਈ ਕਹਿਣ ਦੀ ਬਿਲਕੁਲ ਕੋਈ ਤੁਕ ਨਹੀˆ ਸੀ ਕਿਉˆਕਿ ਇਹ ਜੁਰਮ ਇਸ ਦੇ ਕੀਤੇ ਹੋਏ ਨਹੀˆ ਸਨ। ਅਤੇ ਨਸਲਵਾਦ ਦੀਆˆ ਕਰਤੂਤਾˆ ਦਾ ਹਰਜ਼ਾਨਾ ਭਰਨ ਲਈ ਖਰਚ ਕਰਨ ਦਾ ਅਰਥ ਸੀ ਇਹ ਧਨ ਨਵੀˆ ਨਵੀˆ ਆਜ਼ਾਦ ਹੋਈ ਕੌਮ ਦੀ ਗਰੀਬ ਜਨਤਾ ਲਈ ਘਰ ਅਤੇ ਸਕੂਲ ਬਣਾਉਣ ਲਈ ਨਾ ਖਰਚਣਾ।




ਕਮਿਸ਼ਨ ਦੇ ਕੁਝ ਮੈˆਬਰ ਮਹਿਸੂਸ ਕਰਦੇ ਸਨ ਕਿ ਨਸਲਵਾਦ ਦਾ ਫ਼ਾਇਦਾ ਉਠਾਉਣ ਵਾਲੀਆˆ ਬਹੁ–ਕੌਮੀ ਕਾਰਪੋਰੇਸ਼ਨਾˆ ਨੂੰ ਹਰਜ਼ਾਨਾ ਭਰਨ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ। ਅੰਤ ਕਮਿਸ਼ਨ ਦੇ ਮੈˆਬਰਾˆ ਨੇ ਪੀੜਤਾˆ ਲਈ ਧਨ ਜੁਟਾਉਣ ਵਾਸਤੇ ਇਕ ਫੀਸਦੀ ਉੱਕਾ–ਪੁੱਕਾ ਟੈਕਸ ਲਾਉਣ ਦੀ ਵਾਜਬ ਸਿਫਾਰਸ਼ ਕੀਤੀ। ਕਮਿਸ਼ਨ ਨੇ ਇਸ ਨੂੰ ‘ਇਕਮੁੱਠਤਾ ਕਰ‘ ਦਾ ਨਾˆ ਦਿੱਤਾ। ਸੂਕਾ ਨੂੰ ਏ ਐੱਨ ਸੀ ਤੋˆ ਇਸ ਨਰਮ ਸਿਫਾਰਸ਼ ਨੂੰ ਹਮਾਇਤ ਮਿਲਣ ਦੀ ਉਮੀਦ ਸੀ। ਇਸ ਦੀ ਬਜਾਏ ਸਰਕਾਰ, ਜਿਸ ਦਾ ਮੁਖੀ ਹੁਣ ਮਬੇਕੀ ਸੀ, ਨੇ ਕਾਰਪੋਰੇਸ਼ਨਾˆ ਤੋˆ ਕੋਈ ਹਰਜ਼ਾਨਾ ਜਾˆ ਇਕਮੁੱਠਤਾ ਕਰ ਵਸੂਲਣ ਨੂੰ ਇਸ ਡਰੋˆ ਰੱਦ ਕਰ ਦਿੱਤਾ ਕਿ ਮੰਡੀ ਇਸ ਨੂੰ ਕਾਰੋਬਾਰ ਵਿਰੋਧੀ ਸੰਕੇਤ ਸਮਝੇਗੀ। ਸੂਕਾ ਨੇ ਮੈਨੂੰ ਦੱਸਿਆ, “ਰਾਸ਼ਟਰਪਤੀ ਨੇ ਤੈਅ ਕਰ ਦਿੱਤਾ ਕਿ ਕਾਰਪੋਰੇਟ ਕਾਰੋਬਾਰ ਜਵਾਬਦੇਹ ਨਹੀˆ ਹੋਣਗੇ। ਇਸ ਨੂੰ ਐਨਾ ਸਾਧਾਰਨ ਸਮਝ ਲਿਆ ਗਿਆ ਸੀ।‘‘ ਆਖ਼ਿਰ ਉਹੀ ਹੋਇਆ ਜਿਸ ਦਾ ਕਮਿਸ਼ਨ ਨੂੰ ਡਰ ਸੀ, ਸਰਕਾਰ ਨੇ ਆਪਣੇ ਬਜਟ ਵਿਚੋˆ ਪੈਸਾ ਕੱਢ ਕੇ ਉਸ ਦਾ ਥੋੜ੍ਹਾ ਜਿਹਾ ਹਿੱਸਾ ਹੱਥ ਫੜਾ ਦਿੱਤਾ ਜਿੰਨੇ ਦੀ ਮੰਗ ਕੀਤੀ ਗਈ ਸੀ।



ਅਕਸਰ ਹੀ ਦੱਖਣੀ ਅਫ਼ਰੀਕਾ ਦੇ ਤੱਥਾˆ ਅਤੇ ਝਗੜਿਆˆ ਦੇ ਨਿਪਟਾਰੇ ਬਾਰੇ ਕਮਿਸ਼ਨ ਨੂੰ “ਅਮਨ ਕਾਇਮ ਕਰਨ ਵਾਲੇ‘‘ ਕਾਮਯਾਬ ਮਾਡਲ ਵਜੋˆ ਵਡਿਆਇਆ ਜਾˆਦਾ ਹੈ। ਇਸ ਮਿਸਾਲ ਨੂੰ ਸ੍ਰੀ ਲੰਕਾ ਤੋˆ ਲੈ ਕੇ ਅਫਗਾਨਿਸਤਾਨ ਤੱਕ ਲੜਾਈ ਤੋˆ ਪੀੜਤ ਹੋਰ ਖੇਤਰਾˆ ‘ਚ ਅਪਨਾਉਣ ‘ਤੇ ਜ਼ੋਰ ਦਿੱਤਾ ਜਾˆਦਾ ਹੈ। ਪਰ ਇਸ ਅਮਲ ‘ਚ ਸਿੱਧੇ ਤੌਰ ‘ਤੇ ਸ਼ਾਮਲ ਬਹੁਤ ਸਾਰੇ ਵਿਅਕਤੀ ਭਾਰੀ ਦੋਚਿੱਤੀ ‘ਚ ਹਨ। ਜਦੋˆ ਕਮਿਸ਼ਨ ਦੇ ਪ੍ਰਧਾਨ ਪ੍ਰਮੁੱਖ ਪਾਦਰੀ ਡੇਸਮੰਡ ਟੂਟੂ ਨੇ ਮਾਰਚ 2003 ‘ਚ ਅੰਤਮ ਰਿਪੋਰਟ ਜਾਰੀ ਕੀਤੀ ਤਾˆ ਉਸ ਨੇ ਆਜ਼ਾਦੀ ਦੇ ਅਧੂਰੇ ਕਾਜ਼ ਦਾ ਮਾਮਲਾ ਪੱਤਰਕਾਰਾˆ ਸਾਹਮਣੇ ਰੱਖਿਆ : “ਕੀ ਤੁਸੀˆ ਦੱਸ ਸਕਦੇ ਹੋ ਕਿ ਆਜ਼ਾਦੀ ਦੇ ਦਸ ਸਾਲਾˆ ਬਾਅਦ ਹੁਣ ਵੀ ਇਕ ਕਾਲਾ ਮਨੁੱਖ ਕਿਵੇˆ ਉੱਠਦਾ ਹੈ? ਫੇਰ ਉਹ ਸ਼ਹਿਰ ‘ਚ ਕੰਮ ‘ਤੇ ਜਾˆਦਾ ਹੈ, ਜੋ ਅਜੇ ਤੱਕ ਮਹਿਲਨੁਮਾ ਘਰਾˆ ਦਾ ਕੰਮ ਹੈ। ਦਿਨ ਛਿਪਣ ‘ਤੇ ਉਹ ਗੰਦੇ ਘੁਰਨੇ ‘ਚ ਮੁੜ ਆਉˆਦਾ ਹੈ? ਮੈˆ ਨਹੀˆ ਜਾਣਦਾ ਉਹ ਲੋਕ ਇਹ ਕਿਉˆ ਨਹੀˆ ਕਹਿ ਦਿੰਦੇ, ‘ਢੱਠੇ ਖੂਹ ‘ਚ ਪਵੇ ਅਮਨ। ਨਾਲੇ ਟੂਟੂ ਤੇ ਇਸ ਦਾ ਤੱਥ ਖੋਜ ਕਮਿਸ਼ਨ।‘ ‘‘(36)



ਸੂਕਾ, ਜੋ ਅੱਜ ਕੱਲ੍ਹ ਮਨੁੱਖੀ ਹੱਕਾˆ ਬਾਰੇ ਦੱਖਣੀ ਅਫ਼ਰੀਕੀ ਫਾਊˆਡੇਸ਼ਨ ਦੀ ਮੁਖੀ ਹੈ, ਦੱਸਦੀ ਹੈ ਕਿ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਹਾਲਾˆਕਿ ਉਨ੍ਹਾˆ ਮਾਮਲਿਆˆ ਦੀ ਸੁਣਵਾਈ ਤਾˆ ਕੀਤੀ ਗਈ ਜਿਨ੍ਹਾˆ ਨੂੰ ਉਹ “ਨਸਲਵਾਦ ਦੇ ਜ਼ਾਹਰਾ ਇਜ਼ਹਾਰ‘‘ ਕਹਿੰਦੀ ਹੈ “ਜਿਵੇˆ ਤਸੀਹੇ, ਨਿਹਾਇਤ ਬਦਸਲੂਕੀ ਅਤੇ ਲਾਪਤਾ ਕਰ ਦੇਣ ਦੇ ਮਾਮਲੇ‘‘; ਪਰ ਇਨ੍ਹਾˆ ਬੁਰਾਈਆˆ ਦੀ ਸੇਵਾ ਕਰਨ ਵਾਲੇ ਆਰਥਕ ਪ੍ਰਬੰਧ ਨੂੰ “ਬਿਲਕੁਲ ਨਹੀˆ ਛੋਹਿਆ ਗਿਆ।‘‘ ਇਹ “ਮਨੁੱਖੀ ਹੱਕਾˆ‘‘ ਦੀ ਬੇਸਮਝੀ ਬਾਰੇ ਉਸੇ ਤਰ੍ਹਾˆ ਦੀ ਫ਼ਿਕਰਮੰਦੀ ਦਾ ਇਜ਼ਹਾਰ ਸੀ ਜਿਸ ਤਰ੍ਹਾˆ ਦਾ ਤਿੰਨ ਦਹਾਕੇ ਪਹਿਲਾˆ ਔਰਲੈˆਡੇ ਲੇਤੇਲੀਅਰ ਨੇ ਕੀਤਾ ਸੀ। ਸੂਕਾ ਦਾ ਕਹਿਣਾ ਸੀ ਕਿ ਜੇ ਉਸ ਨੂੰ ਇਹੀ ਕੰਮ ਦੁਬਾਰਾ ਕਰਨ ਦਾ ਮੌਕਾ ਮਿਲੇ, “ਮੈˆ ਇਸ ਨੂੰ ਬਿਲਕੁਲ ਵੱਖਰੇ ਰੂਪ ‘ਚ ਕਰਾˆਗੀ। ਮੈˆ ਨਸਲੀ ਘ੍ਰਿਣਾ ਦੇ ਤੰਤਰ ਵੱਲ ਧਿਆਨ ਦੇਵਾˆਗੀ-ਮੈˆ ਜ਼ਮੀਨ ਦੇ ਸਵਾਲ ਵੱਲ ਧਿਆਨ ਦੇਵਾˆਗੀ; ਮੈˆ ਬਹੁ–ਕੌਮੀ ਕੰਪਨੀਆˆ ਦੀ ਭੂਮਿਕਾ ਬਾਰੇ ਲਾਜ਼ਮੀ ਤਵੱਜ਼ੋˆ ਦੇਵਾˆਗੀ, ਮੈˆ ਖਾਣ ਸਨਅਤ ਦੀ ਭੂਮਿਕਾ ਦੀ ਬਹੁਤ ਹੀ ਗੌਰ ਨਾਲ ਘੋਖ ਕਰਾˆਗੀ ਕਿਉˆਕਿ ਮੈˆ ਸਮਝਦੀ ਹਾˆ ਕਿ ਦੱਖਣੀ ਅਫ਼ਰੀਕਾ ਦੀ ਅਸਲ ਮਰਜ ਇਹੀ ਹੈ ...... ਮੈˆ ਨਸਲੀ ਵਿਤਕਰੇ ਦੀਆˆ ਨੀਤੀਆˆ ਦੇ ਬੱਝਵੇˆ ਪ੍ਰਭਾਵਾˆ ਵੱਲ ਧਿਆਨ ਦੇਵਾˆਗੀ ਅਤੇ ਤਸੀਹਿਆˆ ਬਾਰੇ ਮੈˆ ਸਿਰਫ਼ ਇਕ ਹੀ ਸੁਣਵਾਈ ਕਰਾˆਗੀ ਕਿਉˆਕਿ ਜਦੋˆ ਤੁਸੀˆ ਸਿਰਫ਼ ਤਸੀਹਿਆˆ ਉੱਤੇ ਧਿਆਨ ਕੇˆਦਰਤ ਕਰਦੇ ਹੋ ਅਤੇ ਇਹ ਨਹੀˆ ਦੇਖਦੇ ਇਹ ਕਾਹਦੀ ਖ਼ਾਤਰ ਦਿੱਤੇ ਜਾˆਦੇ ਹਨ, ਓਦੋˆ ਤੁਸੀˆ ਅਸਲ ਇਤਿਹਾਸ ‘ਚ ਖੋਟ ਰਲਾਉਣਾ ਸ਼ੁਰੂ ਕਰ ਦਿੰਦੇ ਹੋ।‘‘



ਉਲਟਾ ਹਰਜ਼ਾਨਾ



ਸੂਕਾ ਨੇ ਧਿਆਨ ‘ਚ ਲਿਆˆਦਾ ਕਿ ਕਾਰਪੋਰੇਸ਼ਨਾˆ ਤੋˆ ਹਰਜ਼ਾਨੇ ਵਸੂਲਣ ਦੀ ਕਮਿਸ਼ਨ ਦੀ ਸਿਫਾਰਸ਼ ਨੂੰ ਏ ਐੱਨ ਸੀ ਵਲੋˆ ਰੱਦ ਕਰ ਦੇਣ ਦਾ ਤੱਥ ਵਿਸ਼ੇਸ਼ ਤੌਰ ‘ਤੇ ਨਾਵਾਜਬ ਇਸ ਕਾਰਨ ਹੈ ਕਿਉˆਕਿ ਨਸਲਵਾਦੀ ਨਿਜ਼ਾਮ ਦਾ ਕਰਜ਼ਾ ਇਹ ਸਰਕਾਰ ਲਾਹ ਰਹੀ ਹੈ। ਸੱਤਾ ‘ਚ ਆਉਣ ਤੋˆ ਬਾਅਦ ਦੇ ਪਹਿਲੇ ਸਾਲਾˆ ‘ਚ ਨਵੀˆ ਸਰਕਾਰ ਨੇ ਸੇਵਾਵਾˆ ਦੇਣ ‘ਤੇ 30 ਅਰਬ ਰੈˆਡ (ਲਗਭਗ 4.5 ਅਰਬ ਡਾਲਰ) ਸਾਲਾਨਾ ਖਰਚ ਕੀਤੇ। ਇਸ ਦੇ ਮੁਕਾਬਲੇ ਜੋ 8.5 ਕਰੋੜ ਡਾਲਰ ਦੀ ਕੁਲ ਅਦਾਇਗੀ ਨਸਲਵਾਦੀ ਦੌਰ ਦੇ ਕਤਲਾˆ ਅਤੇ ਤਸੀਹਿਆˆ ਦੇ ਉਨੀ ਹਜ਼ਾਰ ਪੀੜਤਾˆ ਅਤੇ ਉਨ੍ਹਾˆ ਦੇ ਪਰਿਵਾਰਾˆ ਨੂੰ ਕੀਤੀ ਗਈ ਉਹ ਬਹੁਤ ਨਿਗੂਣੀ ਹੈ। ਨੈਲਸਨ ਮੰਡੇਲਾ ਨੇ ਕਰਜ਼ੇ ਦੇ ਬੋਝ ਨੂੰ ਆਜ਼ਾਦੀ ਚਾਰਟਰ ਦੇ ਵਾਅਦੇ ਪੂੁਰੇ ਕਰਨ ‘ਚ ਇਕੋ ਇਕ ਸਭ ਤੋˆ ਵੱਡੀ ਰੁਕਾਵਟ ਗਰਦਾਨਦੇ ਹੋਏ ਕਿਹਾ : “ਇਸ ਦਾ ਭਾਵ ਹੈ ਸਾਡੀ ਬਣਾਈ ਯੋਜਨਾ ਮੁਤਾਬਿਕ ਸਾਡੇ ਕੋਲ 30 ਅਰਬ ਰੈˆਡ ਨਹੀˆ ਰਹੇ ਜਿਨ੍ਹਾˆ ਨਾਲ ਅਸੀˆ ਘਰ ਬਣਾ ਕੇ ਦਿੰਦੇ, ਇਹ ਯਕੀਨੀ ਬਣਾਉˆਦੇ ਕਿ ਸਾਡੇ ਬੱਚੇ ਵਧੀਆ ਸਕੂਲਾˆ ‘ਚ ਪੜ੍ਹਨ, ਬੇਰੁਜ਼ਗਾਰੀ ਨੂੰ ਸਹੀ ਢੰਗ ਨਾਲ ਮੁਖਾਤਿਬ ਹੋਇਆ ਜਾਵੇ ਅਤੇ ਹਰ ਕੋਈ ਨੌਕਰੀ ‘ਤੇ ਲੱਗਿਆ ਹੋਵੇ, ਹਰ ਕੋਈ ਐਨਾ ਕੁ ਕਮਾਉˆਦਾ ਹੋਵੇ ਕਿ ਆਪਣੇ ਮਹਿਬੂਬ ਨੂੰ ਰਿਹਾਇਸ਼ ਤੇ ਰੋਟੀ ਦੇ ਸਕੇ।....ਵਿਰਸੇ ‘ਚ ਮਿਲੇ ਕਰਜ਼ੇ ਨੇ ਸਾਨੂੰ ਜੂੜ ਪਾਇਆ ਹੋਇਆ ਹੈ।‘‘ (37)



ਹਾਲਾˆਕਿ ਮੰਡੇਲਾ ਨਸਲਵਾਦੀ ਨਿਜ਼ਾਮ ਦੇ ਕਰਜ਼ੇ ਚੁਕਾਉਣ ਨੂੰ ਕਲੰਕੀ ਬੋਝ ਮੰਨਦਾ ਹੈ ਫੇਰ ਵੀ ਪਾਰਟੀ ਕਰਜ਼ੇ ਨਾ ਮੋੜਨ ਦੇ ਸੁਝਾਵਾˆ ਦੇ ਪੂਰੀ ਤਰ੍ਹਾˆ ਖਿਲਾਫ਼ ਹੈ। ਇਸ ਨੂੰ ਡਰ ਹੈ ਕਿ ਇਨ੍ਹਾˆ “ਘਿਣਾਉਣੇ‘‘ ਕਰਜ਼ਿਆˆ ਬਾਰੇ ਕਾਨੂੰਨੀ ਪੱਖ ਮਜ਼ਬੂਤ ਹੋਣ ਦੇ ਬਾਵਜੂਦ ਕਰਜ਼ੇ ਨਾ ਮੋੜਨ ਨਾਲ ਪੂੰਜੀ ਨਿਵੇਸ਼ਕਾਰ ਦੱਖਣੀ ਅਫ਼ਰੀਕਾ ਨੂੰ ਖ਼ਤਰਨਾਕ ਗਰਮ ਖ਼ਿਆਲੀ ਸਮਝਣਗੇ। ਇਸ ਤਰ੍ਹਾˆ ਮੰਡੀ ਦੇ ਇਕ ਸਦਮੇ ਦੀ ਮੁਸੀਬਤ ਗਲ ਪੈ ਜਾਵੇਗੀ। ਲੰਮੇ ਸਮੇˆ ਤੋˆ ਏ ਐੱਨ ਸੀ ਦੇ ਮੈˆਬਰ ਅਤੇ ਰੌਬਿਨ ਟਾਪੂ ਦੀ ਜੇਲ੍ਹ ‘ਚ ਰਹੇ ਡੈਨਿਸ ਬਰੂਟਸ ਦਾ ਇਸ ਡਰ ਨਾਲ ਸਿੱਧਾ ਵਾਹ ਪਿਆ। ਨਵੀˆ ਸਰਕਾਰ ਦੇ ਵਿਤੀ ਬੋਝ ਨੂੰ ਮਹਿਸੂਸ ਕਰਕੇ 1998 ‘ਚ ਉਸ ਅਤੇ ਦੱਖਣੀ ਅਫ਼ਰੀਕੀ ਕਾਰਕੁਨਾˆ ਦੀ ਇਕ ਟੋਲੀ ਨੇ ਤੈਅ ਕੀਤਾ ਕਿ “ਕਰਜ਼ਾ ਜੁਬਲੀ‘‘ ਲਹਿਰ ਚਲਾ ਕੇ ਉਹ ਚੱਲ ਰਹੇ ਸੰਘਰਸ਼ ਦੀ ਬਿਹਤਰੀਨ ਸਹਾਇਤਾ ਕਰ ਸਕਦੇ ਹਨ। ਬਰੂਟਸ ਜੋ ਹੁਣ ਸੱਤਰਾˆ ਦਾ ਹੋ ਗਿਆ ਹੈ ਨੇ ਮੈਨੂੰ ਦੱਸਿਆ, “ਮੈਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਮੈˆ ਕਿੰਨਾ ਭੋਲਾ ਹਾˆ। ਮੈਨੂੰ ਆਸ ਸੀ ਕਿ ਸਰਕਾਰ ਸਾਨੂੰ ਸ਼ਾਬਾਸ਼ ਦੇਵੇਗੀ ਕਿ ਕਾਰਕੁਨਾˆ ਨੇ ਕਰਜ਼ੇ ਦਾ ਮੁੱਦਾ ਉਠਾਇਆ ਹੈ, ਕਿ ਸਰਕਾਰ ਵੀ ਕਰਜ਼ੇ ਦਾ ਮੁੱਦਾ ਉਠਾਉਣ ਲਈ ਮਜਬੂਰ ਹੋ ਜਾਵੇਗੀ।‘‘ ਪਰ ਅਸੀˆ ਹੈਰਾਨ ਰਹਿ ਗਏ ‘‘ਜਦੋˆ ਸਰਕਾਰ ਨੇ ਸਾਨੂੰ ਡਾˆਟ ਦਿੱਤਾ ਕਿ ‘ਨਾ ਨਾ, ਸਾਨੂੰ ਤੁਹਾਡੀ ਹਮਾਇਤ ਨਹੀˆ ਚਾਹੀਦੀ।‘ ‘‘



ਏ ਐੱਨ ਸੀ ਦੇ ਕਰਜ਼ਾ ਮੋੜਨ ਦੇ ਫ਼ੈਸਲੇ ਦੀ ਜਿਹੜੀ ਗੱਲ ਤੋˆ ਬਰੂਟਸ ਵਰਗੇ ਕਾਰਕੁਨਾˆ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉਹ ਹੈ ਠੋਸ ਕੁਰਬਾਨੀ ਜੋ ਹਰੇਕ ਵਾਰ ਅਦਾਇਗੀ ਕਰਨ ਸਮੇˆ ਦਿੱਤੀ ਜਾˆਦੀ ਹੈ। ਮਿਸਾਲ ਵਜੋˆ, 1997 ਤੋˆ ਲੈ ਕੇ 2004 ਤੱਕ ਦੱਖਣੀ ਅਫ਼ਰੀਕੀ ਸਰਕਾਰ ਨੇ ਅਠਾਰਾˆ ਸਰਕਾਰੀ ਕੰਪਨੀਆˆ ਵੇਚ ਕੇ 4 ਅਰਬ ਡਾਲਰ ਦੀ ਰਕਮ ਜੁਟਾਈ, ਪਰ ਅੱਧਾ ਧਨ ਕਰਜ਼ਾ ਮੋੜਨ ਦੀ ਭੇˆਟ ਚੜ੍ਹ ਗਿਆ।38 ਦੂਜੇ ਲਫ਼ਜ਼ਾˆ ‘ਚ, ਏ ਐੱਨ ਸੀ ਸਿਰਫ਼ ‘”ਖਾਣਾˆ, ਬੈˆਕਾˆ ਅਤੇ ਅਜਾਰੇਦਾਰ ਸਨਅਤਾˆ ਦੇ ਕੌਮੀਕਰਨ‘‘ ਬਾਰੇ ਮੰਡੇਲਾ ਦੇ ਮੂਲ ਪ੍ਰਣ ਤੋˆ ਹੀ ਭਗੌੜੀ ਨਹੀˆ ਹੋਈ ਸਗੋˆ ਕਰਜ਼ੇ ਦੇ ਕਾਰਨ ਇਸ ਨੇ ਉਲਟਾ ਚੱਕਰ ਚਲਾ ਦਿੱਤਾ-ਜਾਬਰਾˆ ਦੇ ਕਰਜ਼ੇ ਮੋੜਨ ਲਈ ਇਹ ਕੌਮੀ ਜਾਇਦਾਦਾˆ ਵੇਚਣ ਦੇ ਰਾਹ ਪੈ ਗਈ।



ਇਸ ਤੋˆ ਅਗਲਾ ਸਵਾਲ ਇਹ ਹੈ ਕਿ ਪੈਸਾ ਅਸਲ ਵਿਚ ਲੱਗ ਕਿੱਥੇ ਰਿਹਾ ਹੈ। ਤਬਦੀਲੀ ਦੌਰ ਦੀਆˆ ਵਾਰਤਾਵਾˆ ਦੌਰਾਨ ਐੱਫ ਡਬਲਯੂ ਡੀ ਕਲਾਰਕ ਦੀ ਟੀਮ ਨੇ ਮੰਗ ਕੀਤੀ ਕਿ ਸੱਤਾ ਸਾˆਭਣ ਤੋˆ ਬਾਅਦ ਸਾਰੇ ਸਿਵਲ ਅਧਿਕਾਰੀਆˆ ਦੀਆˆ ਨੌਕਰੀਆˆ ਦੀ ਗਾਰੰਟੀ ਦਿੱਤੀ ਜਾਵੇ। ਉਨ੍ਹਾˆ ਨੇ ਦਲੀਲ ਦਿੱਤੀ ਕਿ ਜਿਹੜੇ ਨੌਕਰੀ ਛੱਡਣਾ ਚਾਹੁੰਦੇ ਹੋਣ, ਉਨ੍ਹਾˆ ਨੂੰ ਜ਼ਿੰਦਗੀ ਭਰ ਚੋਖੀਆˆ ਪੈਨਸ਼ਨਾˆ ਦਿੱਤੀਆˆ ਜਾਣ। ਸਮਾਜਿਕ ਸੁਰੱਖਿਆ ਢਾˆਚੇ ਦੀ ਅਣਹੋˆਦ ਵਾਲੇ ਦੇਸ਼ ‘ਚ ਐਸੀ ਮੰਗ ਵਿਸ਼ੇਸ਼ ਸਹੂਲਤ ਸੀ, ਫੇਰ ਵੀ ਇਹ ਐਸੇ ਕਈ ‘ਤਕਨੀਕੀ‘ ਮੁੱਦਿਆˆ ‘ਚੋˆ ਇਕ ਸੀ ਜਿਨ੍ਹਾˆ ਉੱਤੇ ਏ ਐੱਨ ਸੀ ਨੇ ਛੋਟ ਦਿੱਤੀ।39 ਛੋਟ ਦੇਣ ਦਾ ਅਰਥ ਸੀ ਕਿ ਨਵੀˆ ਏ ਐੱਨ ਸੀ ਸਰਕਾਰ ਦੋ ਸਰਕਾਰਾˆ ਦਾ ਖਰਚਾ ਝੱਲ ਰਹੀ ਸੀ-ਇਕ ਆਪਣਾ ਅਤੇ ਦੂਜਾ ਸੱਤਾ ‘ਚੋˆ ਬਾਹਰ ਹੋ ਗਈ ਗੋਰੀ ਸਰਕਾਰ ਦਾ। ਸਰਕਾਰ ਦੀਆˆ ਸਾਲਾਨਾ ਕਰਜ਼ ਅਦਾਇਗੀਆˆ ਦਾ ਚਾਲੀ ਫੀਸਦੀ ਦੇਸ਼ ਦੇ ਇਸ ਵਿਆਪਕ ਪੈਨਸ਼ਨ ਫੰਡ ਦੇ ਢਿੱਡ ਪੈ ਜਾˆਦਾ ਹੈ। ਇਸ ਦਾ ਫ਼ਾਇਦਾ ਲੈਣ ਵਾਲਿਆˆ ਦੀ ਭਾਰੀ ਬਹੁਗਿਣਤੀ ਸਾਬਕਾ ਨਸਲਵਾਦੀ ਅਮਲੇ ਦੀ ਹੈ। *****(40)



ਮੁੱਕਦੀ ਗੱਲ, ਦੱਖਣੀ ਅਫ਼ਰੀਕਾ ਨੂੰ ਉਲਟੇ ਲੈਣੇ ਦੇ ਦੇਣੇ ਪੈ ਗਏੇ। ਗੋਰੇ ਕਾਰੋਬਾਰੀਆˆ ਨੇ ਨਸਲਵਾਦੀ ਦੌਰ ‘ਚ ਕਾਲੇ ਕਿਰਤੀਆˆ ਦੀ ਮਿਹਨਤ ਨਿਚੋੜ ਕੇ ਬੇਥਾਹ ਮੁਨਾਫ਼ੇ ਬਟੋਰ ਲਏ ਅਤੇ ਉਨ੍ਹਾˆ ਨੂੰ ਧੇਲਾ ਵੀ ਹਰਜ਼ਾਨਾ ਨਹੀˆ ਦੇਣਾ ਪਿਆ। ਜਦਕਿ ਨਸਲਵਾਦ ਤੋˆ ਪੀੜਤਾˆ ਨੂੰ ਇਨ੍ਹਾˆ ਸਾਬਕਾ ਜਰਵਾਣਿਆˆ ਨੂੰ ਵੱਡੀਆˆ ਵੱਡੀਆˆ ਅਦਾਇਗੀਆˆ ਕਰਨੀਆˆ ਪੈ ਰਹੀਆˆ ਹਨ। ਅਤੇ ਇਸ ਫਰਾਖ਼ਦਿਲੀ ਲਈ ਉਹ ਪੈਸਾ ਜੁਟਾਉˆਦੇ ਕਿਵੇˆ ਹਨ? ਨਿੱਜੀਕਰਨ ਰਾਹੀˆ ਰਾਜ ਦੀਆˆ ਜਾਇਦਾਦਾˆ ਦੀ ਬਲੀ ਦੇ ਕੇ-ਇਹ ਉਸੇ ਲੁੱਟਮਾਰ ਦਾ ਆਧੁਨਿਕ ਰੂਪ ਹੈ ਜਿਸ ਤੋˆ ਏ ਐੱਨ ਸੀ ਬਚਣਾ ਚਾਹੁੰਦੀ ਸੀ ਤਾˆ ਜੋ ਮੌਜ਼ਮਬੀਕ ਵਾਲਾ ਹਾਲ ਨਾ ਹੋਵੇ। ਮੌਜ਼ਮਬੀਕ ‘ਚ ਸਿਵਲ ਅਧਿਕਾਰੀਆˆ ਨੇ ਮਸ਼ੀਨਰੀ ਤਬਾਹ ਕਰ ਦਿੱਤੀ, ਆਪਣੀਆˆ ਜੇਬਾˆ ਭਰ ਲਈਆˆ ਅਤੇ ਚਲਦੇ ਬਣੇ ਸਨ। ਇਸ ਦੇ ਉਲਟ ਦੱਖਣੀ ਅਫ਼ਰੀਕਾ ‘ਚ ਰਾਜ ਪ੍ਰਬੰਧ ਨੂੰ ਤਹਿਸ਼–ਨਹਿਸ਼ ਕਰਨ ਅਤੇ ਇਸ ਦੇ ਮਾਲ ਖਜ਼ਾਨੇ ਲੁੱਟਣ ਦਾ ਸਿਲਸਿਲਾ ਅੱਜ ਤੱਕ ਚੱਲ ਰਿਹਾ ਹੈ।



ਜਦੋˆ ਮੈˆ ਦੱਖਣੀ ਅਫ਼ਰੀਕਾ ਪਹੁੰਚੀ ਤਾˆ ਆਜ਼ਾਦੀ ਚਾਰਟਰ ਦੀ ਪੰਜਾਹਵੀˆ ਵਰ੍ਹੇਗੰਢ ਦਾ ਸਮਾˆ ਨੇੜੇ ਆ ਰਿਹਾ ਸੀ। ਏ ਐੱਨ ਸੀ ਇਹ ਸਮਾਗਮ ਭਾਰੀ ਧੂਮ–ਧੜੱਕੇ ਨਾਲ ਕਰਨ ਦੀ ਤਿਆਰੀ ‘ਚ ਸੀ। ਉਨ੍ਹਾˆ ਦੀ ਯੋਜਨਾ ਇਸ ਦਿਨ ਸੰਸਦ ਦਾ ਸੈਸ਼ਨ ਰਵਾਇਤੀ ਸਥਾਨ ਕੇਪ ਟਾਊਨ ਤੋˆ ਕਲਿਪ ਟਾਊਨ ਦੇ ਉਸ ਬਹੁਤ ਹੀ ਸਾਧਾਰਨ ਮਾਹੌਲ ‘ਚ ਤਬਦੀਲ ਕਰਨ ਦਾ ਸੀ ਜਿੱਥੇ ਪਹਿਲੀ ਵਾਰ ਚਾਰਟਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਮੌਕੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਥਾਬੋ ਮਬੇਕੀ ਨੇ ਕਲਿਪ ਟਾਊਨ ਦਾ ਮੁੱਖ ਚੌਕ ਏ ਐੱਨ ਸੀ ਦੇ ਸਭ ਤੋˆ ਸਤਿਕਾਰੇ ਜਾˆਦੇ ਆਗੂ ਵਾਲਟਰ ਸਿਸਲੂ ਨੂੰ ਸਮਰਪਿਤ ਕਰਨਾ ਸੀ। ਮਬੇਕੀ ਨੇ ਨਵੇˆ ਆਜ਼ਾਦੀ ਚਾਰਟਰ ਸਮਾਰਕ ਦਾ ਉਦਘਾਟਨ ਵੀ ਕਰਨਾ ਸੀ। ਪੱਥਰਾˆ ਦੇ ਇਸ ਮੀਨਾਰ ਉੱਪਰ ਚਾਰਟਰ ਦੀ ਇਬਾਰਤ ਉੱਕਰੀ ਗਈ ਸੀ, ਅਤੇ ਉੱਪਰ “ਆਜ਼ਾਦੀ ਦੀ ਲਾਟ‘‘ ਜਗਮਗਾ ਰਹੀ ਸੀ। ਇਸ ਸਮਾਰਕ ਦੇ ਨੇੜੇ ਹੀ, ਇਕ ਹੋਰ ਸਮਾਰਕ ਬਣਾਇਆ ਜਾ ਰਿਹਾ ਸੀ ਜਿਸ ਨੂੰ ਆਜ਼ਾਦੀ ਮੀਨਾਰ ਦਾ ਨਾˆ ਦਿੱਤਾ ਗਿਆ ਸੀ। ਕਾਲੇ ਅਤੇ ਚਿੱਟੇ ਥੰਮਾˆ ਵਾਲਾ ਇਹ ਮੰਡਪ ਚਾਰਟਰ ਦੇ ਇਨ੍ਹਾˆ ਪ੍ਰਸਿੱਧ ਬੋਲਾˆ ਦਾ ਪ੍ਰਤੀਕ ਸੀ : “ਦੱਖਣੀ ਅਫ਼ਰੀਕਾ ਇੱਥੇ ਵਸਦੇ ਕਾਲੇ ਅਤੇ ਗੋਰੇ ਸਾਰੇ ਲੋਕਾˆ ਦਾ ਹੈ।‘‘ (41)



ਸਮਾਗਮ ਦਾ ਕੁਲ ਸੁਨੇਹਾ ਐਨ ਸਪਸ਼ਟ ਸੀ : ਪੰਜਾਹ ਸਾਲ ਪਹਿਲਾˆ, ਪਾਰਟੀ ਨੇ ਦੱਖਣੀ ਅਫ਼ਰੀਕਾ ‘ਚ ਆਜ਼ਾਦੀ ਲਿਆਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਨੇ ਇਹ ਪੂਰਾ ਕਰ ਦਿਖਾਇਆ ਸੀ-ਇਹ ਏ ਐੱਨ ਸੀ ਦਾ ਆਪਣਾ “ਮਿਸ਼ਨ ਪੂਰਾ ਹੋਣ ਦੀ‘‘ ਘੜੀ ਸੀ।



ਇਸ ਦੇ ਬਾਵਜੂਦ ਸਮਾਗਮ ਦੀਆˆ ਕਈ ਚੀਜ਼ਾˆ ਅਜੀਬ ਸਨ। ਕਲਿਪ ਟਾਊਨ ਬੁਰੇ ਹਾਲ ਝੁੱਗੀਆˆ–ਝੌˆਪੜੀਆˆ ਵਾਲੀ ਗੁਰਬਤ ਮਾਰੀ ਬਸਤੀ ਹੈ, ਗਲੀਆˆ ‘ਚ ਨਾਲੀਆˆ ਕੱਚੀਆˆ ਹਨ ਅਤੇ ਬੇਰੁਜ਼ਗਾਰੀ ਦੀ ਦਰ 72 ਫੀਸਦੀ ਹੈ, ਜੋ ਨਸਲਵਾਦੀ ਨਿਜ਼ਾਮ ਨਾਲੋˆ ਕਿਤੇ ਵਧੇਰੇ ਹੈ। ਇਹ ਮੰਜ਼ਰ ਅਜਿਹੀ ਸ਼ਾਨੋਸ਼ੌਕਤ ਵਾਲੇ ਜਸ਼ਨਾˆ ਲਈ ਢੁਕਵੇˆ ਪਿਛੋਕੜ ਨਾਲੋˆ ਆਜ਼ਾਦੀ ਚਾਰਟਰ ਦੀ ਵਾਅਦਾ ਖਿਲਾਫ਼ੀ ਦਾ ਪ੍ਰਤੀਕ ਵਧੇਰੇ ਹੈ। (42) ਜਿਵੇˆ ਸਾਹਮਣੇ ਆਇਆ ਇਸ ਵਰ੍ਹੇਗੰਢ ਸਮਾਗਮ ਦਾ ਮੰਚਨ ਅਤੇ ਕਲਾ ਨਿਰਦੇਸ਼ਨ ਏ ਐੱਨ ਸੀ ਨੇ ਨਹੀˆ ਸਗੋˆ ਬਲਿਊ ਆਈ ਕਿਊ ਨਾˆ ਦੀ ਨਿਰਾਲੀ ਸੰਸਥਾ ਨੇ ਕੀਤਾ ਸੀ। ਭਾਵੇˆ ਸਰਕਾਰੀ ਤੌਰ ‘ਤੇ ਇਹ ਸੰਸਥਾ ਸੂਬਾਈ ਸਰਕਾਰ ਦੀ ਇਕ ਸ਼ਾਖਾ ਸੀ ਪਰ ਇਸ ਦੇ ਬਹੁਤ ਹੀ ਚਮਕ–ਦਮਕ ਵਾਲੇ ਅਤੇ ਗੂੜ੍ਹੇ ਨੀਲੇ ਕਿਤਾਬਚੇ ਅਨੁਸਾਰ ਬਲਿਊ ਆਈ ਕਿਊ ਬਹੁਤ ਹੀ ਧਿਆਨ ਨਾਲ ਸਿਰਜੇ ਮਾਹੌਲ ‘ਚ ਕੰਮ ਕਰਦੀ ਹੈ ਜਿਸ ਕਰਕੇ ਇਸ ਦਾ ਪ੍ਰਭਾਵ ਸਰਕਾਰੀ ਮਹਿਕਮੇ ਨਾਲੋˆ ਨਿੱਜੀ ਖੇਤਰ ਦੀ ਕੰਪਨੀ ਦਾ ਵੱਧ ਪੈˆਦਾ ਹੈ। ਇਸ ਦਾ ਟੀਚਾ ਦੱਖਣੀ ਅਫ਼ਰੀਕਾ ਵਿਚ ਨਵੇˆ ਬਦੇਸ਼ੀ ਪੂੰਜੀ–ਨਿਵੇਸ਼ ਲਈ ਢੰਡੋਰਾ ਪਿੱਟਣਾ ਹੈ-ਜੋ ਏ ਐੱਨ ਸੀ ਦੇ “ਆਰਥਕ ਵਾਧੇ ਜ਼ਰੀਏ ਮੁੜ–ਵੰਡ‘‘ ਦੇ ਪ੍ਰ੍ਰੋਗਰਾਮ ਦਾ ਹਿੱਸਾ ਹੈ।




ਬਲਿਊ ਆਈ ਕਿਊ ਨੇ ਪੂੰਜੀ–ਨਿਵੇਸ਼ ਦੇ ਵਿਕਾਸ ਦੇ ਇਕ ਮੁੱਖ ਖੇਤਰ ਵਜੋˆ ਸੈਰ–ਸਪਾਟੇ ਦੀ ਸ਼ਨਾਖ਼ਤ ਕੀਤੀ ਸੀ। ਵਪਾਰਕ ਸੰਭਾਵਨਾਵਾˆ ਬਾਰੇ ਇਸ ਦੀ ਖੋਜ ਦਰਸਾਉˆਦੀ ਸੀ ਕਿ ਦੱਖਣੀ ਅਫ਼ਰੀਕਾ ਆਉਣ ਵਾਲੇ ਸੈਲਾਨੀਆˆ ਦੀ ਬਹੁਤੀ ਖਿੱਚ ਏ ਐੱਨ ਸੀ ਦਾ ਆਲਮੀ ਵੱਕਾਰ ਹੈ ਜੋ ਇਸ ਨੂੰ ਨਸਲੀ ਦਾਬੇ ਖਿਲਾਫ਼ ਜੇਤੂ ਜੱਦੋਜਹਿਦ ਦੀ ਬਦੌਲਤ ਹਾਸਲ ਹੋਇਆ ਸੀ। ਇਸ ਜ਼ਬਰਦਸਤ ਖਿੱਚ ਦੀ ਉਮੀਦ ਦੇ ਮੱਦੇਨਜ਼ਰ ਬਲਿਊ ਆਈ ਕਿਊ ਦਾ ਦ੍ਰਿੜ ਵਿਚਾਰ ਸੀ ਕਿ ਦੱਖਣੀ ਅਫ਼ਰੀਕਾ ਦੀ ਵਿਰੋਧੀ ਤਾਕਤ ਉੱਪਰ ਜਿੱਤ ਦੀ ਵਿਥਿਆ ਦਾ ਵਧੇਰੇ ਢੁੱਕਵਾˆ ਪ੍ਰਤੀਕ ਆਜ਼ਾਦੀ ਚਾਰਟਰ ਤੋˆ ਬਿਨਾˆ ਹੋਰ ਕੋਈ ਨਹੀˆ ਹੈ। ਇਸ ਨੂੰ ਮੁੱਖ ਰੱਖ ਕੇ ਇਸ ਨੇ ਕਲਿਪ ਟਾਊਨ ਨੂੰ ਆਜ਼ਾਦੀ ਚਾਰਟਰ ਦੇ ਵਿਸ਼ੇ ਬਾਰੇ ਪਾਰਕ ਬਣਾਉਣ ਦਾ ਪ੍ਰਾਜੈਕਟ ਵਿੱਢ ਲਿਆ ਜੋ “ਸਥਾਨਕ ਅਤੇ ਕੌਮਾˆਤਰੀ ਸੈਲਾਨੀਆˆ ਲਈ ਆਲਮੀ ਮਿਆਰ ਵਾਲਾ ਸੈਰਸਪਾਟਾ ਸਥਾਨ ਅਤੇ ਵਿਰਾਸਤ ਕੇˆਦਰ‘‘ ਹੋਵੇਗਾ-ਜਿੱਥੇ ਅਜਾਇਬਘਰ ਦੇ ਨਾਲ, ਆਜ਼ਾਦੀ ਦੇ ਵਿਸ਼ੇ ਨਾਲ ਸਬੰਧਤ ਸ਼ਾਪਿੰਗ ਮਾਲ ਅਤੇ ਸ਼ੀਸ਼ੇ ਅਤੇ ਸਟੀਲ ਦੇ ਬਣੇ ਠੁੱਕਦਾਰ ਫਰੀਡਮ ਹੋਟਲ ਦੀ ਮੁਕੰਮਲ ਸਹੂਲਤ ਮੁਹੱਈਆ ਕਰਾਈ ਜਾਵੇਗੀ। ਜਿੱਥੇ ਹੁਣ ਝੁੱਗੀਆˆ–ਝੌˆਪੜੀਆˆ ਹਨ ਇਸ ਨੂੰ ਜੌਹਨਸਬਰਗ ਦਾ “ਮਨਭਾਉˆਦਾ ਅਤੇ ਖੁਸ਼ਹਾਲ‘‘ ਉੱਪ–ਸ਼ਹਿਰੀ ਖੇਤਰ ਬਣਾ ਦਿੱਤਾ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਇਸ ਦੇ ਮੌਜੂਦਾ ਬਾਸ਼ਿੰਦਿਆˆ ਦਾ ਘੱਟ ਇਤਿਹਾਸਕ ਮਹੱਤਵ ਵਾਲੀਆˆ ਬਸਤੀਆˆ ਦੀਆˆ ਝੁੱਗੀਆˆ ‘ਚ ਮੁੜ ਵਸੇਬਾ ਕਰ ਦਿੱਤਾ ਜਾਵੇਗਾ। (43)



ਕਲਿਪ ਟਾਊਨ ਨੂੰ ਨਵੀˆ ਨੁਹਾਰ ਬਖਸ਼ਣ ਦੀਆˆ ਯੋਜਨਾਵਾˆ ਲੈ ਕੇ ਬਲਿਊ ਆਈ ਕਿਊ ਖੁੱਲ੍ਹੀ ਮੰਡੀ ਦੀ ਨੇਮਾਵਲੀ ਦੀ ਪਾਲਣਾ ਕਰ ਰਹੀ ਹੈ-ਸਰਮਾਏਦਾਰ ਕਾਰੋਬਾਰੀਆˆ ਨੂੰ ਇਸ ਆਸ ਨਾਲ ਪੂੰਜੀ–ਨਿਵੇਸ਼ ਕਰਨ ਦੇ ਲਾਭ ਦੇਣਾ ਕਿ ਇਸ ਨਾਲ ਸੜਕ ਕੰਢੇ ਰੁਜ਼ਗਾਰ ਪੈਦਾ ਹੋਵੇਗਾ। ਇਸ ਖ਼ਾਸ ਪ੍ਰਾਜੈਕਟ ਨੂੰ ਇਹ ਤੱਥ ਗ਼ੈਰ ਪ੍ਰਸੰਗਕ ਬਣਾ ਦਿੰਦਾ ਹੈ ਕਿ ਕਲਿਪ ਟਾਊਨ ਅੰਦਰ ਜਿਸ ਬੁਨਿਆਦ ਉੱਪਰ ਇਹ ਸਾਰਾ ਬੂੰਦ–ਬੂੰਦ ਲਾਭ ਦਾ ਢਮਢਮਾ ਖੜ੍ਹਾ ਕੀਤਾ ਗਿਆ ਹੈ ਉਹ ਹੈ ਪੰਜਾਹ ਸਾਲ ਪੁਰਾਣਾ ਕਾਗਜ਼ ਦਾ ਟੁਕੜਾ ਜਿਸ ਨੇ ਗਰੀਬੀ ਦੂਰ ਕਰਨ ਦੇ ਸਪਸ਼ਟ ਤੌਰ ‘ਤੇ ਸਿੱਧੇ–ਸਪਾਟ ਰਾਹ ਦੀ ਗੱਲ ਕੀਤੀ ਸੀ। ਆਜ਼ਾਦੀ ਚਾਰਟਰ ਤਿਆਰ ਕਰਨ ਵਾਲਿਆˆ ਦੀ ਮੰਗ ਜ਼ਮੀਨ ਦੀ ਮੁੜ ਵੰਡ ਦੀ ਸੀ ਤਾˆ ਜੋ ਇਹ ਦਹਿ ਲੱਖਾˆ ਲੋਕਾˆ ਦੇ ਗੁਜ਼ਾਰੇ ਦਾ ਸਾਧਨ ਬਣੇ; ਖਾਣਾˆ ਨੂੰ ਸਰਕਾਰ ਦੇ ਕਬਜ਼ੇ ‘ਚ ਲੈਣਾ ਤਾˆ ਜੋ ਇਨ੍ਹਾˆ ਦੀ ਖੱਟੀ ਨੂੰ ਘਰ ਉਸਾਰਨ ਅਤੇ ਸਹਾਇਕ ਢਾˆਚਾ ਉਸਾਰਨ ਅਤੇ ਇਸ ਅਮਲ ਜ਼ਰੀਏ ਰੁਜ਼ਗਾਰ ਪੈਦਾ ਕਰਨ ਲਈ ਵਰਤਿਆ ਜਾ ਸਕੇ। ਦੂਜੇ ਲਫ਼ਜ਼ਾˆ ‘ਚ, ਵਿਚੋਲੇ ਨੂੰ ਬਾਹਰ ਕੱਢਿਆ ਜਾ ਸਕੇ। ਕਈਆˆ ਦੇ ਕੰਨਾˆ ਨੂੰ ਇਹ ਖ਼ਿਆਲ ਕਾਲਪਨਿਕ ਲੋਕ ਲੁਭਾਉਣਾ ਜ਼ਰੂਰ ਲੱਗ ਸਕਦਾ ਹੈ, ਪਰ ਸ਼ਿਕਾਗੋ ਸਕੂਲ ਦੇ ਕੱਟੜ ਆਰਥਕ ਸਿਧਾˆਤ ਦੇ ਐਨੇ ਤਜ਼ਰਬੇ ਅਸਫ਼ਲ ਹੋ ਜਾਣ ਤੋˆ ਬਾਅਦ ਅਸਲ ਸੁਪਨੇਸਾਜ਼ ਤਾˆ ਉਹ ਹਨ ਜਿਨ੍ਹਾˆ ਨੂੰ ਹਾਲੇ ਵੀ ਇਹ ਭਰੋਸਾ ਹੈ ਕਿ ਆਜ਼ਾਦੀ ਚਾਰਟਰ ਦੇ ਵਿਸ਼ੇ ਬਾਰੇ ਪਾਰਕ ਦੀ ਸਕੀਮ, ਜੋ ਸਿਰੇ ਦੇ ਲੋੜਵੰਦ ਲੋਕਾˆ ਨੂੰ ਸਾਧਨਾˆ ਤੋˆ ਹੋਰ ਵਾˆਝੇ ਕਰਕੇ ਇਨ੍ਹਾˆ ਨੂੰ ਕਾਰਪੋਰੇਸ਼ਨਾˆ ਦੇ ਹਵਾਲੇ ਕਰਦੀ ਹੈ, ਦੱਖਣੀ ਅਫ਼ਰੀਕਾ ਦੇ ਉਨ੍ਹਾˆ ਦੋ ਕਰੋੜ ਵੀਹ ਲੱਖ ਲੋਕਾˆ ਦੀ ਸਿਹਤ ਅਤੇ ਆਰਥਿਕਤਾ ਦੇ ਬਹੁਤ ਹੀ ਅਹਿਮ ਮਸਲਿਆˆ ਨੂੰ ਹੱਲ ਕਰ ਦੇਵੇਗੀ ਜੋ ਹਾਲੇ ਵੀ ਗਰੀਬੀ ਦਾ ਸ਼ਿਕਾਰ ਹਨ।44



ਜਦੋˆ ਇਕ ਦਹਾਕਾ ਪਹਿਲਾˆ ਦੱਖਣੀ ਅਫ਼ਰੀਕਾ ਨੇ ਥੈਚਰਵਾਦ ਵੱਲ ਫ਼ੈਸਲਾਕੁਨ ਮੋੜਾ ਕੱਟਿਆ ਸੀ, ਓਦੋˆ ਤੋˆ ਲੈ ਕੇ ਗਰੀਬ ਤੱਕ ਹੌਲੀ ਹੌਲੀ ਲਾਭ ਪੁੱਜਣ ਦੇ ਨਿਆˆ ਦੇ ਇਸ ਤਜ਼ਰਬੇ ਦੇ ਸਿੱਟੇ ਧੋਖਾਧੜੀ ਤੋˆ ਬਿਨਾ ਕੁਝ ਨਹੀˆ ਹਨ :




* ਏ ਐੱਨ ਸੀ ਦੇ ਸੱਤਾਧਾਰੀ ਹੋਣ ਦੇ ਸਾਲ 1994 ਤੋˆ ਲੈ ਕੇ ਇਕ ਡਾਲਰ ਤੋˆ ਘੱਟ ਨਾਲ ਗੁਜ਼ਾਰਾ ਕਰਨ ਵਾਲੇ ਲੋਕਾˆ ਦੀ ਗਿਣਤੀ ਦੁੱਗਣੀ ਹੋ ਗਈ ਹੈ, 20 ਲੱਖ ਤੋˆ 2006 ‘ਚ 40 ਲੱਖ। (45)



* 1991 ਅਤੇ 2002 ਦੇ ਦਰਮਿਆਨ ਦੱਖਣੀ ਅਫ਼ਰੀਕਾ ਦੇ ਕਾਲੇ ਲੋਕਾˆ ਦੀ ਬੇਰੁਜ਼ਗਾਰੀ ਦੀ ਦਰ ਦੁੱਗਣੀ ਤੋˆ ਵੱਧ ਹੋ ਗਈ, 23 ਫੀਸਦੀ ਤੋˆ 48 ਫੀਸਦੀ। (46)



* ਦੱਖਣੀ ਅਫ਼ਰੀਕਾ ਦੇ ਸਾਢੇ ਤਿੰਨ ਕਰੋੜ ਕਾਲੇ ਸ਼ਹਿਰੀਆˆ ਵਿਚੋˆ ਸਿਰਫ਼ ਪੰਜ ਹਜ਼ਾਰ ਹੀ 60,000 ਡਾਲਰ ਸਾਲਾਨਾ ਤੋˆ ਉੱਪਰ ਕਮਾਈ ਕਰਦੇ ਹਨ। ਇਸ ਗਰੁੱਪ ਵਾਲੇ ਗੋਰੇ ਲੋਕਾˆ ਦੀ ਗਿਣਤੀ ਵੀਹ ਗੁਣਾ ਤੋˆ ਵੀ ਵੱਧ ਹੈ, ਅਤੇ ਅਨੇਕਾˆ ਲੋਕਾˆ ਦੀ ਆਮਦਨ ਇਸ ਰਕਮ ਤੋˆ ਕਿਤੇ ਵੱਧ ਹੈ। (47)



* ਏ ਐੱਨ ਸੀ ਸਰਕਾਰ ਨੇ ਇਕ ਕਰੋੜ 80 ਲੱਖ ਘਰ ਬਣਾਏ ਹਨ, ਪਰ ਇਸੇ ਸਮੇˆ ਦੌਰਾਨ 20 ਲੱਖ ਲੋਕ ਘਰਾˆ ਤੋˆ ਵਾˆਝੇ ਹੋ ਗਏ ਹਨ। (48)


* ਜਮਹੂਰੀਅਤ ਦੇ ਪਹਿਲੇ ਦਹਾਕੇ ‘ਚ 10 ਲੱਖ ਦੇ ਕਰੀਬ ਲੋਕ ਖੇਤਾˆ ਤੋˆ ਬੇਦਖ਼ਲ ਕਰ ਦਿੱਤੇ ਗਏ। (49)



* ਐਨੇ ਵੱਡੇ ਪੱਧਰ ‘ਤੇ ਬੇਦਖ਼ਲੀਆˆ ਦਾ ਭਾਵ ਹੈ ਕਿ ਝੁੱਗੀਆˆ ‘ਚ ਰਹਿਣ ਵਾਲਿਆˆ ਦੀ ਗਿਣਤੀ 50 ਫੀਸਦੀ ਵਧ ਗਈ ਹੈ। 2006 ‘ਚ, ਚਾਰ ਦੱਖਣੀ ਅਫ਼ਰੀਕੀਆˆ ਵਿਚੋˆ ਇਕ ਤੋˆ ਜ਼ਿਆਦਾ ਗਿਣਤੀ ਉਨ੍ਹਾˆ ਝੁੱਗੀਆˆ ‘ਚ ਰਹਿੰਦੀ ਸੀ ਜੋ ਕਿਸੇ ਗਿਣਤੀ ‘ਚ ਹੀ ਨਹੀˆ ਆਉˆਦੀਆˆ। ਜਿੱਥੇ ਪਾਣੀ ਅਤੇ ਬਿਜਲੀ ਦੀ ਕੋਈ ਸਹੂਲਤ ਨਹੀˆ ਸੀ। (50)



ਆਜ਼ਾਦੀ ਦੇ ਵਾਅਦਿਆˆ ਨਾਲ ਬੇਵਫ਼ਾਈ ਕਰਨ ਦਾ ਬਿਹਤਰੀਨ ਪੈਮਾਨਾ ਉਹ ਢੰਗ ਹੈ ਜਿਸ ਰਾਹੀˆ ਦੱਖਣੀ ਅਫ਼ਰੀਕੀ ਸਮਾਜ ਦੇ ਵੱਖੋ–ਵੱਖਰੇ ਹਿੱਸੇ ਹੁਣ ਆਜ਼ਾਦੀ ਚਾਰਟਰ ਨੂੰ ਲੈˆਦੇ ਹਨ। ਬਹੁਤਾ ਸਮਾˆ ਨਹੀˆ ਹੋਇਆ ਜਦੋˆ ਇਹ ਦਸਤਾਵੇਜ਼ ਦੇਸ਼ ਦੇ ਗੋਰੇ ਕੁਲੀਨ ਵਰਗ ਲਈ ਸਿਰੇ ਦਾ ਖ਼ਤਰਾ ਸੀ; ਅੱਜ ਇਹ ਵਪਾਰਕ ਭਵਨਾˆ ਅਤੇ ਮਹਿਫੂਜ਼ ਰਿਹਾਇਸ਼ੀ ਥਾਵਾˆ ‘ਤੇ ਰਹਿੰਦੇ ਵਰਗਾˆ ਨੂੰ ਨੇਕ–ਨੀਅਤ ਬਿਆਨ ਵਜੋˆ ਕਬੂਲ ਹੈ। ਕਾਰਪੋਰੇਟਾˆ ਦੀ ਅਲੰਕਾਰਮਈ ਰਹਿਤ–ਮਰਯਾਦਾ ਦੀ ਹੈਸੀਅਤ ਰੱਖਦਾ ਦਸਤਾਵੇਜ਼ ਇਕੋ ਸਮੇˆ ਖੁਸ਼ਾਮਦੀ ਅਤੇ ਖ਼ਤਰਾ ਰਹਿਤ ਹੈ। ਪਰ ਕਲਿਪ ਟਾਊਨ ਦੀ ਜਿਸ ਬਸਤੀ ਦੇ ਖੁੱਲ੍ਹੇ ਮੈਦਾਨ ਵਿਚ ਇਕ ਸਮੇˆ ਇਹ ਹਲਚਲ ਮਚਾਊ ਦਸਤਾਵੇਜ਼ ਪਾਸ ਕੀਤਾ ਗਿਆ ਸੀ, ਉਨ੍ਹਾˆ ਲੋਕਾˆ ਲਈ ਇਸ ਦੇ ਵਾਅਦੇ ਐਨੇ ਦੁਖਦਾਈ ਹਨ ਕਿ ਕਿਆਸ ਕਰਨਾ ਹੀ ਮੁਸ਼ਕਲ ਹੈ। ਬਹੁਤ ਸਾਰੇ ਦੱਖਣੀ ਅਫ਼ਰੀਕਣਾˆ ਨੇ ਸਰਕਾਰੀ ਸਰਪ੍ਰਸਤੀ ਵਾਲੇ ਇਸ ਵਰ੍ਹੇਗੰਢ ਸਮਾਗਮ ਦਾ ਮੁਕੰਮਲ ਬਾਈਕਾਟ ਕੀਤਾ। ਡਰਬਨ ਦੇ ਝੁੱਗੀ ਵਾਸੀਆˆ ਦੀ ਉੱਠ ਰਹੀ ਲਹਿਰ ਦੇ ਆਗੂ ਸਬੂ ਜ਼ਿਕੋਦੇ ਨੇ ਮੈਨੂੰ ਦੱਸਿਆ, “ਆਜ਼ਾਦੀ ਚਾਰਟਰ ਬਹੁਤ ਵਧੀਆ ਹੈ। ਅਸਲ ਵਿਚ ਮੈˆ ਸਮਝਦਾ ਹਾˆ ਸਾਡੇ ਨਾਲ ਗ਼ੱਦਾਰੀ ਕੀਤੀ ਗਈ ਹੈ।‘‘



ਮੁੱਕਦੀ ਗੱਲ, ਆਜ਼ਾਦੀ ਦੇ ਚਾਰਟਰ ‘ਚ ਦਰਜ ਦੌਲਤ ਦੀ ਮੁੜ ਵੰਡ ਦੇ ਵਾਅਦਿਆˆ ਨੂੰ ਤਿਲਾˆਜਲੀ ਦੇਣ ਦੀ ਸਭ ਤੋˆ ਲੁਭਾਉਣੀ ਦਲੀਲ ਸਭ ਤੋˆ ਵੱਧ ਕਾਲਪਨਿਕ ਸੀ : ਹਰ ਕੋਈ ਇੰਞ ਹੀ ਕਰ ਰਿਹਾ ਹੈ। ਵਿਸ਼ਨੂ ਪਦਾਏਚੀ ਨੇ ਨਿਚੋੜ ਕੱਢਿਆ ਸੀ ਕਿ ਏ ਐੱਨ ਸੀ ਲੀਡਰਸ਼ਿਪ ਸ਼ੁਰੂ ਤੋˆ ਹੀ “ਪੱਛਮੀ ਸਰਕਾਰਾˆ, ਆਈ ਐੱਮ ਐੱਫ ਅਤੇ ਸੰਸਾਰ ਬੈˆਕ ਦੀ ਮੰਨ ਰਹੀ ਸੀ। ਇਹ ਕਹਿੰਦੇ ਸਨ, ‘ਜ਼ਮਾਨਾ ਬਦਲ ਗਿਆ ਹੈ; ਹੁਣ ਖੱਬੀ ਸੁਆਹ–ਖੇਹ ਦੀ ਕੋਈ ਤੁਕ ਨਹੀˆ ਹੈ; ਦੁਨੀਆˆ ਵਿਚ ਇਹੀ ਇਕੋ ਇਕ ਯੋਜਨਾ ਚੱਲ ਰਹੀ ਹੈ।‘ ‘‘ ਜਿਵੇˆ ਗੁਮੇਦ ਲਿਖਦਾ ਹੈ, “ਇਸ ਤਰ੍ਹਾˆ ਦੇ ਹਮਲੇ ਲਈ ਏ ਐੱਨ ਸੀ ਉੱਕਾ ਹੀ ਤਿਆਰ ਨਹੀˆ ਸੀ। ਅਹਿਮ ਅਰਥਸ਼ਾਸਤਰੀ ਆਗੂਆˆ ਦਾ ਸੰਸਾਰ ਬੈˆਕ ਅਤੇ ਆਈ ਐੱਮ ਐੱਫ ਵਰਗੀਆˆ ਕੌਮਾˆਤਰੀ ਸੰਸਥਾਵਾˆ ਦੇ ਸਦਰ ਮੁਕਾਮਾˆ ‘ਚ ਅਕਸਰ ਹੀ ਆਉਣ ਜਾਣ ਸੀ। ਅਤੇ 1992–93 ਦੇ ਸਮੇˆ ਦੌਰਾਨ ਏ ਐੱਨ ਸੀ ਦੇ ਕਾਫ਼ੀ ਅਮਲੇ ਨੇ ਬਦੇਸ਼ੀ ਬਿਜ਼ਨੈੱਸ ਸਕੂਲਾˆ, ਪੂੰਜੀ–ਨਿਵੇਸ਼ ਬੈˆਕਾˆ ਅਤੇ ਆਰਥਕ ਨੀਤੀ ਮਾਹਰਾˆ ਅਤੇ ਸੰਸਾਰ ਬੈˆਕ ਵਲੋˆ ਸਿਖਲਾਈ ਲਈ ਆਯੋਜਤ ਕੀਤੇ ਸੰਖੇਪ ਪ੍ਰੋਗਰਾਮਾˆ ‘ਚ ਸ਼ਮੂਲੀਅਤ ਕੀਤੀ, ਜਿਨ੍ਹਾˆ ਵਿਚੋˆ ਕੁਝ ਦੀ ਅਰਥਸ਼ਾਸਤਰ ਦੇ ਨਜ਼ਰੀਏ ਤੋˆ ਕੋਈ ਯੋਗਤਾ ਹੀ ਨਹੀˆ ਬਣਦੀ ਸੀ। ਉੱਥੇ ਉਨ੍ਹਾˆ ਦੇ ਦਿਮਾਗਾˆ ‘ਚ ‘ਨਵ–ਉਦਾਰਵਾਦੀ ਵਿਚਾਰ‘ ਭਰੇ ਗਏ। ਇਹ ਦਿਮਾਗ ਚਕਰਾ ਦੇਣ ਵਾਲਾ ਅਨੁਭਵ ਸੀ। ਇਸ ਤੋˆ ਪਹਿਲਾˆ ਕੌਮਾˆਤਰੀ ਭਾਈਚਾਰੇ ਨੇ ਕਦੇ ਵੀ ਕਿਸੇ ਬਣਨ ਜਾ ਰਹੀ ਸਰਕਾਰ ਨੂੰ ਇੰਞ ਨਹੀˆ ਵਰਗਲਾਇਆ।‘‘(51)



ਜਦੋˆ 1992 ‘ਚ ਡੈਵੋਸ ਵਿਖੇ ਸੰਸਾਰ ਆਰਥਕ ਮੰਚ ਸੰਮੇਲਨ ਸਮੇˆ ਮੰਡੇਲਾ ਦੀ ਮੁਲਾਕਾਤ ਯੂਰਪੀ ਆਗੂਆˆ ਨਾਲ ਹੋਈ ਤਾˆ ਉੱਥੇ ਵੀ ਇਸ ਤਰ੍ਹਾˆ ਦੀ ਜ਼ੋਰਦਾਰ ਕੁਲੀਨ ਨਸੀਹਤ ਦਿੱਤੀ ਗਈ। ਜਦੋˆ ਉਸ ਨੇ ਦਲੀਲ ਦਿੱਤੀ ਕਿ ਦੱਖਣੀ ਅਫ਼ਰੀਕਾ ‘ਚ ਉਸ ਤੋˆ ਵੱਧ ਤਿੱਖਾ ਅਮਲ ਕਰਨ ਦਾ ਕੋਈ ਇਰਾਦਾ ਨਹੀˆ ਜੋ ਪੱਛਮੀ ਯੂਰਪ ਨੇ ਦੂਜੀ ਸੰਸਾਰ ਜੰਗ ਤੋˆ ਬਾਅਦ ਮਾਰਸ਼ਲ ਯੋਜਨਾ ਤਹਿਤ ਕੀਤਾ ਸੀ ਤਾˆ ਡੁੱਚ ਵਿੱਤ ਮੰਤਰੀ ਨੇ ਇਸ ਤਸ਼ਬੀਹ ਨੂੰ ਤੁਰੰਤ ਰੱਦ ਕਰ ਦਿੱਤਾ, “ਇਹ ਸਾਡੀ ਓਦੋˆ ਦੀ ਸਮਝ ਸੀ। ਸੰਸਾਰ ਦੇ ਅਰਥਚਾਰੇ ਅੰਤਰ–ਨਿਰਭਰ ਹਨ। ਵਿਸ਼ਵੀਕਰਨ ਦਾ ਅਮਲ ਮਜ਼ਬੂਤ ਹੋ ਰਿਹਾ ਹੈ। ਕੋਈ ਵੀ ਆਰਥਿਕਤਾ ਹੁਣ ਦੂਜੇ ਦੇਸ਼ਾˆ ਤੋˆ ਟੁੱਟ ਕੇ ਵਿਕਾਸ ਨਹੀˆ ਕਰ ਸਕਦੀ।‘‘(52)



ਜਦੋˆ ਮੰਡੇਲਾ ਵਰਗੇ ਆਗੂ ਵਿਸ਼ਵੀਕਰਨ ਦੀ ਪਟੜੀ ਜਾ ਚੜ੍ਹੇ, ਉਨ੍ਹਾˆ ਦੇ ਦਿਮਾਗਾˆ ‘ਚ ਇਹ ਕੁੱਟ–ਕੁੱਟ ਕੇ ਭਰ ਦਿੱਤਾ ਗਿਆ ਕਿ ਸਭ ਤੋˆ ਵੱਧ ਖੱਬੇਪੱਖੀ ਸਰਕਾਰਾˆ ਵੀ ਵਾਸ਼ਿੰਗਟਨ ਵਾਲੀ ਆਮ ਸਹਿਮਤੀ ਨੂੰ ਅਪਣਾ ਰਹੀਆˆ ਹਨ : ਵੀਅਤਨਾਮ ਅਤੇ ਚੀਨ ਦੇ ਕਮਿਊਨਿਸਟ ਇਹੀ ਕਰ ਰਹੇ ਹਨ, ਅਤੇ ਪੋਲੈˆਡ ਦੇ ਟਰੇਡ ਯੂਨੀਅਨਵਾਦੀ ਅਤੇ ਆਖ਼ਿਰ ਪਿਨੋਚੇਟ ਦੀ ਜਕੜ ‘ਚੋˆ ਮੁਕਤ ਹੋਏ ਸੋਸ਼ਲ ਡੈਮੋਕਰੇਟ ਵੀ ਇਵੇˆ ਹੀ ਕਰ ਰਹੇ ਹਨ। ਇੱਥੋˆ ਤੱਕ ਕਿ ਰੂਸੀਆˆ ਨੂੰ ਵੀ ਨਵ–ਉਦਾਰਵਾਦੀ ਚਾਨਣ ਹੋ ਗਿਆ ਹੈ-ਜਿਸ ਵਕਤ ਏ ਐੱਨ ਸੀ ਸਿਰੇ ਦੀਆˆ ਮੁਸ਼ਕਲ ਵਾਰਤਾਵਾˆ ‘ਚ ਰੁੱਝੀ ਹੋਈ ਸੀ, ਮਾਸਕੋ ਵਲੋˆ ਕਾਰਪੋਰੇਟਵਾਦੀ ਜਨੂੰਨ ਤਹਿਤ ਆਪਣੀਆˆ ਸਰਕਾਰੀ ਜਾਇਦਾਦਾˆ ਉਨ੍ਹਾˆ ਨੂੰ ਧੜਾਧੜ ਵੇਚੀਆˆ ਜਾ ਰਹੀਆˆ ਸਨ ਜੋ ਪਾਰਟੀ ਅਧਿਕਾਰੀਆˆ ਤੋˆ ਕਾਰੋਬਾਰੀ ਬਣ ਗਏ ਸਨ। ਜੇ ਮਾਸਕੋ ਨੇ ਹਾਰ ਮੰਨ ਲਈ ਸੀ ਤਾˆ ਦੱਖਣੀ ਅਫ਼ਰੀਕਾ ਦੇ ਫਟੇਹਾਲ ਆਜ਼ਾਦੀ ਘੁਲਾਟੀਏ ਅਜਿਹੀ ਜ਼ਬਰਦਸਤ ਵਿਸ਼ਵੀ ਕਾˆਗ ਦਾ ਕਿੰਨਾ ਕੁ ਸਮਾˆ ਵਿਰੋਧ ਕਰ ਲੈਣਗੇ?



ਘੱਟੋ–ਘੱਟ ਇਹ ਸੀ ਉਨ੍ਹਾˆ ਵਕੀਲਾˆ, ਅਰਥਸ਼ਾਸਤਰੀਆˆ ਅਤੇ ਸਮਾਜਿਕ ਕਾਰਕੁਨਾˆ ਵਲੋˆ ਦਿੱਤਾ ਜਾ ਰਿਹਾ ਹੋਕਾ ਜੋ ਤੇਜ਼ੀ ਨਾਲ ਫੈਲ ਰਹੀ “ਤਬਦੀਲੀ‘‘ ਦੀ ਸਨਅਤ ਉਸਾਰਨ ‘ਚ ਜੁਟੇ ਹੋਏ ਸਨ। ਇਹ ਮਾਹਰਾˆ ਦੀ ਐਸੀ ਟੋਲੀ ਹੈ ਜੋ ਜੰਗ ਨਾਲ ਤਬਾਹ ਹੋਏ ਪੇˆਡੂ ਖੇਤਰ ਤੋˆ ਲੈ ਕੇ ਸੰਕਟ ਦੇ ਝੰਬੇ ਸ਼ਹਿਰਾˆ ਤੱਕ ਹਰਲ–ਹਰਲ ਕਰਦੀ ਫਿਰਦੀ ਹੈ ਅਤੇ ਨਵੇˆ ਪ੍ਰਭਾਵਸ਼ਾਲੀ ਬਣੇ ਸਿਆਸਤਦਾਨਾˆ ਨੂੰ ਬਿਓਨੋਜ਼ ਏਅਰਜ਼ ਦੇ ਤਾਜ਼ਾ ਬਿਹਤਰੀਨ ਅਮਲ, ਵਾਰਸਾ ਦੀ ਬਹੁਤ ਜ਼ਿਆਦਾ ਪ੍ਰੇਰਨਾਦਾਇਕ ਕਾਮਯਾਬੀ ਅਤੇ ਏਸ਼ੀਅਨ ਸ਼ੇਰਾˆ ਦੀ ਸਿਰੇ ਦੀ ਭਿਆਨਕ ਦਹਾੜ ਦੀਆˆ ਕਹਾਣੀਆˆ ਸੁਣਾ ਰਹੀ ਹੈ। ਇਹ “ਤਬਦੀਲੀ ਵਿਗਿਆਨੀ‘‘ (ਜਿਵੇˆ ਨਿਊ ਯਾਰਕ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰੀ ਸਟੀਫਨ ਕੋਹੇਨ ਨੇ ਇਨ੍ਹਾˆ ਨੂੰ ਨਾˆ ਦਿੱਤਾ ਹੈ) ਉਨ੍ਹਾˆ ਸਿਆਸਤਦਾਨਾˆ ਨਾਲੋˆ ਲਾਹੇਵੰਦੀ ਹਾਲਤ ‘ਚ ਹਨ ਕਿਉˆਕਿ ਇਹ ਬਹੁਤ ਜ਼ਿਆਦਾ ਗਤੀਸ਼ੀਲ ਜਮਾਤ ਹੈ ਜਦਕਿ ਮੁਕਤੀ ਲਹਿਰਾˆ ਦੇ ਆਗੂ ਜਮਾˆਦਰੂ ਤੌਰ ‘ਤੇ ਸਿਮਟੀ ਸੋਚ ਵਾਲੇ ਹੁੰਦੇ ਹਨ। (53) ਤਿੱਖੀ ਕੌਮੀ ਤਬਦੀਲੀ ਲਿਆਉਣ ਲਈ ਜੱਦੋਜਹਿਦਾˆ ਦੇ ਆਗੂਆˆ ਦਾ ਧਿਆਨ ਆਪਣੀ ਫ਼ਿਤਰਤ ਪੱਖੋˆ, ਆਪਣੀਆˆ ਕਹਾਣੀਆˆ ਅਤੇ ਸੱਤਾ ਸੰਘਰਸ਼ਾˆ ਉੱਪਰ ਐਨਾ ਜ਼ਿਆਦਾ ਕੇˆਦਰਤ ਅਤੇ ਸਿਮਟਿਆ ਹੋਇਆ ਹੁੰਦਾ ਹੈ ਕਿ ਅਕਸਰ ਹੀ ਉਹ ਆਪਣੇ ਦਾਇਰੇ ਤੋˆ ਬਾਹਰਲੀ ਦੁਨੀਆˆ ਨੂੰ ਗਹੁ ਨਾਲ ਵਾਚਣ ਦੀ ਹਾਲਤ ‘ਚ ਨਹੀˆ ਹੁੰਦੀ। ਇਹੀ ਤਾˆ ਬਦਕਿਸਮਤੀ ਹੈ, ਕਿਉˆਕਿ ਜੇ ਏ ਐੱਨ ਸੀ ਲੀਡਰਸ਼ਿਪ ਇਸ ਤਬਦੀਲੀ ਵਿਗਿਆਨ ਦੇ ਖੋਲ ਅੰਦਰ ਧਸਕੇ ਖ਼ੁਦ ਇਹ ਜਾਣ ਲੈˆਦੀ ਕਿ ਮਾਸਕੋ, ਵਾਰਸਾ, ਬਿਊਨੋਜ਼ ਏਅਰਜ਼ ਅਤੇ ਸਿਓਲ ਵਿਚ ਅਸਲ ਵਿਚ ਕੀ ਵਾਪਰ ਰਿਹਾ ਹੈ ਤਾˆ ਇਸ ਨੂੰ ਬਹੁਤ ਹੀ ਅਲੱਗ ਤਰ੍ਹਾˆ ਦੀ ਤਸਵੀਰ ਨਜ਼ਰੀ ਪੈਣੀ ਸੀ।



“ਸਦਮਾ ਸਿਧਾਂਤ: ਤਬਾਹੀ ਪਸੰਦ ਸਰਮਾਏਦਾਰੀ ਦਾ ਉਭਾਰ” ਏਨੀ ਮਹੱਤਵਪੂਰਨ ਕਿਤਾਬ ਹੈ ਕਿ ਇਹ ਅੰਗਰੇਜ਼ੀ ਵਿੱਚ ਛਪਣ ਤੋਂ ਬਾਅਦ 20 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਪੰਜਾਬੀ ਵਿੱਚ ਇਸ ਦੀ ਮੁਕੰਮਲ ਕਾਪੀ ਡਾਉਨਲੋਡ ਕਰਨ ਲਈ ਕਲਿੱਕ ਕਰੋ। (http://www.watanpunjabi.ca/vishesh/books.php)

“ਸਦਮਾ ਸਿਧਾਂਤ: ਤਬਾਹੀ ਪਸੰਦ ਸਰਮਾਏਦਾਰੀ ਦਾ ਉਭਾਰ” ਦੇ ਅਧਾਰ ਉੱਤੇ ਸੰਨ 2009 ਇਕ ਡਾਕੂਮੈਂਟਰੀ ਫਿਲਮ ਬਣਾਈ ਗਈ ਸੀ। ਇਹ ਫਿਲਮ ਦੇਖਣ ਲਈ ਹੇਠਾਂ ਦਿੱਤੀ ਤਸਵੀਰ ‘ਤੇ ਕਲਿੱਕ ਕਰੋ।
 

 

ਫੁੱਟ ਨੋਟ:
1. “South Africa; Tutu Says Poverty, Aids Could Destabilise Nation,” Allafrica.com, November 2001.
2. Martin J. Murray, The Revolution Deferred (London: Verso, 1994), 12.
3. “ANC Leader Affirms Support for State Control of Industry,” Times (London), January 26, 1990.
4. Ismail Vadi, The Congress of the People and Freedom Charter Campaign, foreword by Walter Sisulu (New Delhi: Sterling Publishers, 1995), www.sahistory.org.za.
5. Nelson Mandela, A Long Walk to Freedom: The Autobiography of Nelson Mandela (New York: Little, Brown and Company, 1994), 150.
6. “The Freedom Charter,” adopted at the Congress of the People, Kliptown, on June 26, 1955, www.anc.org.za.
7. William Mervin Gumede, Thabo Mbeki and the Battle for the Soul of the ANC (Cape Town: Zebra Press, 2005), 219-20.
8. Mandela, A Long Walk to Freedom, 490-91.
9. Simple majority rule was actually delayed until 1999. Until then, executive power was shared among all the political parties that won more 5 percent of the popular vote. Unpublished interview with Nelson Mandela by the filmmaker Ben Cashdan, 2001; Hein Marais, South Africa: Limits to Change: The Political Economy of
Transition (Cape Town: University of Cape Town Press, 2001), 91-92.
* ਮਿਲਟਨ ਫਰੀਡਮੈਨ ਅਕਸਰ ਹੀ ਮਜ਼ਾਕ ਕਰਦਾ ਹੁੰਦਾ ਸੀ ਕਿ ਜੇ ਉਸ ਦੀ ਜੁਗਤ ਮੰਨ ਲਈ ਗਈ ਤਾˆ ਕੇˆਦਰੀ ਬੈˆਕਾˆ ਐਨੇ ਖ਼ਾਲਸ ‘‘ਅਰਥਵਿਗਿਆਨ‘‘ ਦੇ ਅਧਾਰ ‘ਤੇ ਕੰਮ ਕਰਨ ਲੱਗ ਜਾਣਗੀਆˆ ਕਿ ਇਨ੍ਹਾˆ ਨੂੰ ਵੱਡੇ ਵੱਡੇ ਕੰਪਿਊਟਰ ਚਲਾਇਆ ਕਰਨਗੇ-ਮਨੁੱਖਾˆ ਦੀ ਲੋੜ ਹੀ ਨਹੀˆ ਰਹਿਣੀ।
10. FOOTNOTE: Milton Friedman, “Milton Friedman–Banquet Speech,” given at the Nobel Banquet, December 10, 1976, www.nobelprize.org.
11. Bill Keller, “Can Both Wealth and Justice Flourish in a New South Africa?” New York Times, May 9, 1994.
12. Mark Horton, “Role of Fiscal Policy in Stabilization and Poverty Alleviation,” in Post-Apartheid South Africa: The First Ten Years, ed. Michael Nowak and Luca Antonio Ricci (Washington DC: International Monetary Fund, 2005), 84.
** ਚਿੱਲੀ ਵਿਚ ਸ਼ਿਕਾਗੋ ਸਕੂਲ ਵਾਲੇ ਮੁੰਡਿਆˆ ਨੇ ਹੀ ਇਸ ਜਮਹੂਰੀਅਤ ਰਹਿਤ ਸਰਮਾਏਦਾਰੀ ਜਾˆ ਉਸ ਪ੍ਰਬੰਧ ਦੀ ਉਸਾਰੀ ਦਾ ਮੁੱਢ ਬੰਨ੍ਹਿਆ ਸੀ ਜਿਸ ਨੂੰ ਉਹ ‘‘ਨਵ ਜਮਹੂਰੀਅਤ‘‘ ਕਹਿੰਦੇ ਸਨ। ਚਿੱਲੀ ਵਿਚ, ਸਤਾਰਾˆ ਸਾਲ ਤਾਨਾਸ਼ਾਹ ਜੁੰਡਲੀ ਦਾ ਰਾਜ ਰਿਹਾ। ਇਸ ਤੋˆ ਬਾਅਦ ਚੁਣੀ ਹੋਈ ਸਰਕਾਰ ਨੂੰ ਸੱਤਾ ਸੌˆਪਣ ਤੋˆ ਪਹਿਲਾˆ ਸ਼ਿਕਾਗੋ ਵਾਲੇ ਮੁੰਡਿਆˆ ਨੇ ਸੰਵਿਧਾਨ ਅਤੇ ਨਿਆˆ ਪ੍ਰਣਾਲੀ ਨਾਲ ਐਨੀ ਧੋਖਾਧੜੀ ਕੀਤੀ ਹੋਈ ਸੀ ਕਿ ਉਨ੍ਹਾˆ ਦੇ ਤਿੱਖੇ ਕਾਨੂੰਨਾˆ ਨੂੰ ਪੁੱਠਾ ਗੇੜਾ ਦੇਣਾ ਅਸੰਭਵ ਸੀ। ਉਨ੍ਹਾˆ ਨੇ ਇਸ ਅਮਲ ਦੇ ਕਈ ਨਾˆ ਰੱਖੇ ਹੋਏ ਸਨ : ‘‘ਤਕਨੀਕੀਕ੍ਰਿਤ ਜਮਹੂਰੀਅਤ‘‘ ਦੀ ਉਸਾਰੀ, ‘‘ਸੁਰੱਖਿਅਤ ਜਮਹੂਰੀਅਤ,‘‘ ਜਾˆ ਜਿਵੇˆ ਪਿਨੋਚੇਟ ਦੇ ਨੌਜਵਾਨ ਮੰਤਰੀ ਜੋਸ ਪਿਨੇਰਾ ਨੇ ਪੇਸ਼ ਕੀਤਾ ਸੀ, ‘‘ਸਿਆਸਤ ਤੋˆ ਅਲਹਿਦਗੀ ਯਕੀਨੀ ਬਣਾਉਣਾ।‘‘ ਪਿਨੋਚੇ ਦੇ ਆਰਥਕ ਮਾਮਲਿਆˆ ਦੇ ਅਧੀਨ ਸਕੱਤਰ ਐਲਵਰੋ ਬਾਰਦੋਨ ਨੇ ਸ਼ਿਕਾਗੋ ਸਕੂਲ ਦੀ ਟਕਸਾਲੀ ਦਲੀਲਬਾਜ਼ੀ ਨੂੰ ਇਸ ਤਰ੍ਹਾˆ ਬਿਆਨ ਕੀਤਾ ਸੀ : ‘‘ਜੇ ਅਸੀˆ ਆਰਥਿਕਤਾ ਨੂੰ ਵਿਗਿਆਨ ਮੰਨ ਲੈˆਦੇ ਹਾˆ, ਇਸ ਦਾ ਇਕਦਮ ਇਹ ਅਰਥ ਹੁੰਦਾ ਹੈ ਕਿ ਸਰਕਾਰ ਜਾˆ ਸਿਆਸੀ ਢਾˆਚੇ ਕੋਲ ਥੋੜ੍ਹੀ ਤਾਕਤ ਰਹੇਗੀ, ਕਿਉˆਕਿ ਫੇਰ ਅਜਿਹੇ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਇਨ੍ਹਾˆ ਦੀ ਨਹੀˆ ਰਹਿੰਦੀ।‘‘
13. FOOTNOTE: Juan Gabriel Valdes, Pinochet’s Economists: The Chicago School in Chile (Cambridge: Cambridge University Press, 1995), 31, 33, quoting Pinochet’s minister of economy Pablo Baraona’s definition of the “new democracy”; Robert Harvey, “ Chile’s Counter-Revolution: The Fight Goes On,” The Economist, February 2, 1980 (Harvey was quoting Sergio Fernandez, the minister of the interior); Jose Pinera, “Wealth Through Ownership: Creating Property Rights in Chilean Mining,” Cato Journal 24, no. 3 (Fall 2004): 298.
14. James Brew, “South Africa–Habitat: A Good Home Is Still Hard to Own,” Inter Press Service, March 11, 1997.
*** ਦੱਖਣੀ ਅਫ਼ਰੀਕਾ ‘ਚ ਇਹ ਬਹੁਤ ਹੀ ਰੱਟੇ ਦਾ ਸਵਾਲ ਹੈ ਕਿ ਜਿੰਨੇ ਲੋਕਾˆ ਨੂੰ ਇਨ੍ਹਾˆ ਸੇਵਾਵਾˆ ਦੇ ਨਵੇˆ ਕੁਨੈਕਸ਼ਨ ਮਿਲੇ ਸਨ ਕੀ ਉਸ ਤੋˆ ਵੱਧ ਗਿਣਤੀ ਨੂੰ ਕਟਾਉਣੇ ਪਏ ਹਨ? ਘੱਟੋ–ਘੱਟ ਇਕ ਭਰੋਸੇਯੋਗ ਅਧਿਐਨ ਤੋˆ ਇਹ ਸਾਹਮਣੇ ਆਇਆ ਹੈ ਕਿ ਕੁਨੈਕਸ਼ਨ ਲੈਣ ਵਾਲਿਆˆ ਨਾਲੋˆ ਕਟਾਉਣ ਵਾਲਿਆˆ ਦੀ ਤਾਦਾਦ ਵੱਧ ਹੈ : ਸਰਕਾਰ ਕਹਿੰਦੀ ਹੈ ਕਿ ਇਸ ਨੇ 90 ਲੱਖ ਲੋਕਾˆ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ, ਅਧਿਐਨ ਨੇ ਹਿਸਾਬ ਲਾਇਆ ਹੈ ਕਿ ਕੁਨੈਕਸ਼ਨ ਕਟਾਉਣ ਵਾਲਿਆˆ ਦੀ ਗਿਣਤੀ ਇਕ ਕਰੋੜ ਹੈ।
15. David McDonald, “Water: Attack the Problem Not the Data,” Sunday Independent (London), June 19, 2003.
16. Bill Keller, “Cracks in South Africa’s White Monopolies,” New York Times, June
17, 1993.
17. Gumede cites Businessmap statistics asserting that “around 98 percent of executive directors of JSE-listed companies are white, and they preside over 97 percent of the exchange’s total value.” Simon Robinson, “The New Rand Lords,” Time, April 25, 2005; Gumede, Thabo Mbeki and the Battle for the Soul of the ANC,
220.
18. Gumede, Thano Mbeki and the Battle for the Soul of the ANC, 112.
19. Moyiga Nduru, “S. Africa: Politician Washed Anti-AIDS Efforts Down the Drain,” Inter Press Service, April 11, 2006.
20. “Study: AIDS Slashes SA’s Life Expectancy,” Mail & Guardian (Johannesburg), December 11, 2006.
21. The rand recovered slightly by the end of the day, closing 7 percent lower. Jim Jones, “Foreign Investors Take Fright at Hardline Stance,” Financial times (London), February 13, 1990.
22. Steven Mufson, “South Africa 1990,” Foreign Affairs [Special Edition: America and the World], 1990/1991.
23. Thomas L. Friedman, The Lexus and the Olive Branch [New York: Random House, 2000), 113.
24. Gumede, Thabo Mbeki and the Battle for the Soul of the ANC, 69.
25. Ibid., 85; “South Africa: Issues of Rugby and Race,” The Economist, August 24, 1996.
26. Nelson Mandela, “Report by the President of the ANC to the 50th National Conference of the African National Congress,” December 16, 1997.
27. Gumede, Thabo Mbeki and the Battle for the Soul of the ANC, 33-39, 69.
28. Ibid., 79.
29. Marais, South Africa, 122. FOOTNOTE: ANC, Ready to Govern: ANC Policy Guidelines for a Democratic South Africa Adopted at the National Conference, May 28-31, 1992, www.anc.org.za.
**** ਅਸਲ ਵਿਚ, ਆਪਣੇ ਜਿਸ ਅਧਿਕਾਰਤ ਮੰਚ ਤੋˆ ਏ ਐੱਨ ਸੀ ਚੁਣੀ ਗਈ ਸੀ, ਉਸ ਵਿਚ ‘‘ਯੁੱਧਨੀਤਕ ਤੌਰ ‘ਤੇ ਅਹਿਮ ਖੇਤਰਾˆ ਅੰਦਰ ਕੌਮੀਕਰਨ ਕਰਕੇ ਜਨਤਕ ਖੇਤਰ ਨੂੰ ਵਧਾਉਣ‘‘ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਆਜ਼ਾਦੀ ਚਾਰਟਰ ਮੌਜੂਦ ਸੀ ਜੋ ਪਾਰਟੀ ਦਾ ਐਲਾਨਨਾਮਾ ਬਣ ਗਿਆ ਸੀ।
30. Ken Wells, “U.S. Investment in South Africa Quickens,” Wall Street Journal, October 6, 1994.
31. Gumede, Thabo Mbeki and the Battle for the Soul of the ANC, 88.
32. Ibid., 87.
33. Marais, South Africa, 162.
34. Ibid. 170.
35. Gumede, Thabo Mbeki and the Battle for the Soul of the ANC, 89.
36. Ginger Thompson, “South African Commission Ends Its Works,” New York Times, March 22, 2003.
37. ANC, “The State and Social Transformation,” discussion document, November 1996, www.anc.org.za; Ginger Thompson, “South Africa to Pay $3,900 to EachFamily of Apartheid Victims,” New York Times, April 16, 2003; Mandela unpublished interview with Cashdan, 2001.
38. Gumede, Thabo Mbeki and the Battle for the Soul of the ANC, 108.
39. Ibid., 119.
***** ਅਸਲ ਵਿਚ, ਨਸਲਵਾਦ ਦੇ ਦੌਰ ਦੇ ਕਰਜ਼ੇ ਦੀ ਬਦੌਲਤ ਦੇਸ਼ ਦਾ ਕੁਲ ਕਰਜ਼ਾ ਵੀ ਨਾਲੋ–ਨਾਲ ਵਧ ਰਿਹਾ ਹੈ ਅਤੇ ਹਰ ਸਾਲ ਜਨਤਕ ਖਜ਼ਾਨੇ ਵਿਚੋˆ ਅਰਬਾˆ ਰੈˆਡ ਦੇਣੇ ਪੈ ਰਹੇ ਹਨ। 1989 ‘ਚ ਹਿਸਾਬ–ਕਿਤਾਬ ‘ਚ ਇਕ ਤਕਨੀਕੀ ਤਬਦੀਲੀ ਕਰ ਦਿੱਤੀ ਗਈ। ਪਹਿਲਾˆ ਸਰਕਾਰੀ ਪੈਨਸ਼ਨ ਫੰਡ ਸਬੰਧੀ ‘‘ਜਾˆਦੇ ਸਾਰ ਅਦਾਇਗੀ‘‘ ਦੀ ਵਿਵਸਥਾ ਸੀ, ਅਰਥਾਤ ਉਸ ਸਾਲ ਪਾਏ ਹਿੱਸੇ ‘ਚੋˆ ਲਾਭ ਦਿੱਤੇ ਜਾˆਦੇ ਸਨ। ਇਸ ਦੀ ਥਾˆ ‘‘ਪੂਰੀ ਤਰ੍ਹਾˆ ਫੰਡ ਅਧਾਰਤ‘‘ ਵਿਵਸਥਾ ਸ਼ੁਰੂ ਕਰ ਦਿੱਤੀ ਗਈ। ਇਸ ਅਨੁਸਾਰ ਉਸ ਸਮੇˆ ਦੀਆˆ ਕੁਲ ਦੇਣਦਾਰੀਆˆ ਦੇ 70 ਤੋˆ 80 ਫੀਸਦੀ ਦੇ ਬਰਾਬਰ ਪੈਸਾ ਫੰਡ ਵਿਵਸਥਾ ਦੇ ਹੱਥ ‘ਚ ਹੋਣਾ ਜ਼ਰੂਰੀ ਹੈ-ਇਸ ਤਰ੍ਹਾˆ ਦੀ ਹਾਲਤ ਪਹਿਲਾˆ ਕਦੇ ਨਹੀˆ ਰਹੀ। ਸਿੱਟੇ ਵਜੋˆ ਜਿਹੜਾ ਫੰਡ 1989 ‘ਚ 30 ਅਰਬ ਰੈˆਡ ਸੀ ਉਹ 2004 ‘ਚ 300 ਅਰਬ ਰੈˆਡ ਤੱਕ ਵਧ ਗਿਆ। ਇਹ ਸੱਚੀਉˆ ਕਰਜ਼ੇ ਦੇ ਸਦਮੇ ਦੀ ਹਾਲਤ ਸੀ। ਦੱਖਣੀ ਅਫ਼ਰੀਕਣਾˆ ਲਈ ਇਸ ਦਾ ਅਰਥ ਇਹ ਹੈ ਕਿ ਤਕੜੀ ਮਾਤਰਾ ‘ਚ ਜਨਤਕ ਪੂੰਜੀ ਪੈਨਸ਼ਨ ਫੰਡ ਲਈ ਵੱਖਰੀ ਕੱਢ ਲਈ ਜਾˆਦੀ ਹੈ ਅਤੇ ਸਰਕਾਰ ਘਰ ਬਣਾਉਣ, ਸਿਹਤ ਸੰਭਾਲ ਜਾˆ ਬੁਨਿਆਦੀ ਸੇਵਾਵਾˆ ਲਈ ਖਰਚ ਕਰਨ ਤੋˆ ਵਾˆਝੀ ਹੋ ਜਾˆਦੀ ਹੈ। ਅਸਲ ਵਿਚ ਪੈਨਸ਼ਨਾˆ ਬਾਰੇ ਸਮਝੌਤੇ ਦੀ ਗੱਲਬਾਤ ‘ਚ ਏ ਐੱਨ ਸੀ ਵਲੋˆ ਨੁਮਾਇੰਦਾ ਦੱਖਣੀ ਅਫ਼ਰੀਕੀ ਕਮਿਊਨਿਸਟ ਪਾਰਟੀ ਦਾ ਬਹੁਤ ਹੀ ਮਕਬੂਲ ਆਗੂ ਜੋਏ ਸਲੋਵੋ ਸੀ, ਇਸ ਤੱਥ ਕਾਰਨ ਦੇਸ਼ ਦੇ ਲੋਕ ਹਾਲੇ ਵੀ ਬਹੁਤ ਜ਼ਿਆਦਾ ਰੋਹ ‘ਚ ਹਨ।
40. South African Communist Party, “The Debt Debate: Commission Heaped on Confusion” November-December 1998, www.sacp.org.za; Jeff Rudin, “Apardheid Debt: Questions and Answers,” Alternative Information and Development Centre, March 16, 1999, www.aidc.org.za. FOOTNOTE: Congress of South Africa Trade Unions, “Submission on the Public Investment Corporation Draft Bill,” June 25, 2004, www.cosatu.org.za; Rudin, “Apartheid Debt”; South African Communist Party, “The Debt Debate.”
41. “The Freedom Charter.”
42. Nomvula Mokonyane, “Budget Speech for 2005-06 Financial Year by MEC for Housing in Gauteng,” Speech made in the Guateng Legislature on June 13, 2005, www.info.gov.za.
43. Lucille Davie and Mary Alexander, “Kliptown and the Freedom Charter,” June
27, 2005, www.southafrica.info; Blue IQ, The Plan for a Smart Province–Guanteng.
44. Gumede, Thabo Mbeki and the Battle for the Soul of the ANC, 215.
45. Scott Baldauf, “Class Struggle: South Africa’s New, and Few, Black Rich,” Christian Science Monitor, October 31, 2006; “Human Development Report 2006,” United Nations Development Programme, www.undp.org.
46. “South Africa: The Statistics,” Le Monde Diplomatique, September 2006; Michael Wines and Sharon LaFraniere, “Decade Democracy Fills Gaps in South Africa,” New York Times, April 26, 2004.
47. Simon Robinson, “The New Rand Lords.”
48. Michael Wines, “Shantytown Dwellers in South Africa Protest the Sluggish Pace of Change,” New York Times, December 25, 2005.
49. Mark Wegerif, Bev Russell and Irma Grundling, Summary of Key Findings from the National Evictions Survey (Polokwane, South Africa: Nkuzi Development Association, 2005), 7, www.nkuzi.org.za.
50. Wines, “Shantytown Dwellers in South Africa Protest.....”
51. Gumede, Thabo Mbeki and the Battle for the Soul of the ANC, 72. Internal quotation: Asghar Adelzadeh, “From the RDP to GEAR: The Gradual Embracing of Neo-liberalism in Economic Policy,” Transformation 31, 1996.
52. Ibid., 70.
53. Stephen F. Cohen, Failed Crusade: America and the Tragedy of Post-Communist Russia (New York: W.W. Norton & Company, 2001), 30.

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346