Welcome to WatanPunjabi.ca
ਕਵਿਤਾਵਾਂ / ਮਿੱਟੀ ਦੀ ਤਾਸੀਰ ਨੂੰ ਜੀ ਆਇਆਂ ਨੂੰ
 

- ਜਸਵੀਰ ਮਾਹਲ

ਤਿੰਨ ਕਵਿਤਾਵਾਂ
 

- ਗੁਰਬਖਸ਼ ਭੰਡਾਲ

ਪਰਦਾ ਜੋ ਉੱਠ ਗਿਆ / ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ ‘ਤੇ ਵੱਧ ਅਸਰ ਪਾਉਂਦਾ ਹੈ।
 

- ਸੁਖਵੰਤ ਹੁੰਦਲ

ਲੇਖ / ਮਲਾਲਾ ਯੂਸਫਜਈ ਜੋ ਤਾਲਿਬਾਨ ਨਾਲ ਟਕਰਾਅ ਗਈ:
ਹਾˆ, ਮੈ ਹਾˆ! ਮਲਾਲਾ - ਕਰ ਕੀ ਕਰਨੈ
 

- ਰਾਜ ਹੀਉ

ਹਿੰਦੀ ਨਾਵਲ / ਨਰਕਕੁੰਡ ’ਚ ਵਾਸਾ
 

- ਜਗਦੀਸ਼ ਚੰਦਰ

ਲੇਖ / ਮੰਡੀ ਸੱਭਿਆਚਾਰ ‘ਚ ਬਠਿੰਡਾ ਮਾਰਕਾ ਗਾਇਕੀ
 

- ਤਸਕੀਨ

ਲੇਖ / ਜ਼ੰਜੀਰਾˆ ‘ਚ ਜਕੜੀ ਜਮਹੂਰੀਅਤ ਦੀ ਪੈਦਾਇਸ਼
ਦੱਖਣੀ ਅਫ਼ਰੀਕਾ ਦੀ ਪਿਚਕੀ ਹੋਈ ਆਜ਼ਾਦੀ
 

- ਨੈਓਮੀ ਕਲੇਨ

ਸਵੈਜੀਵਨੀ / ਮੇਰੀ ਫਿਲਮੀ ਆਤਮਕਥ
 

- ਬਲਰਾਜ ਸਾਹਨੀ

ਲੇਖ / ਤੁਲਨਾਤਮਕ ਧਰਮ
 

- ਲਾਲਾ ਹਰਦਿਆਲ

ਕਹਾਣੀ / ਸ਼ਨੁੱਕ
 

- ਹਰਪ੍ਰੀਤ ਸੇਖਾ

ਲੇਖ / ਕਾਲ ਦਾ ਕਹਿਰ
 

- ਸੁਖਦੇਵ ਸਿੱਧੂ

ਪੁਸਤਕ ਰਿਵੀਊ / ਵਿਗਿਆਨਕ ਅਤੇ ਤਰਕਸ਼ੀਲ ਚਿੰਤਨ ਦਾ ਸੰਗ੍ਰਿਹ - ਨਾਸਤਿਕ ਬਾਣੀ
 

- ਰਾਜਪਾਲ ਸਿੰਘ

 


ਤਿੰਨ ਕਵਿਤਾਵਾਂ
ਗੁਰਬਖਸ਼ ਭੰਡਾਲ
 

 


ਹਰ ਰਿਸ਼ਤੇ ‘ਚ ਮਾਂ ਦਿਸਦੀ ਏ


ਮਾਂ ਮਰ ਕੇ ਵੀ
ਕਦੇ ਨਹੀਂ ਮਰਦੀ
ਤੁਹਾਡੇ ਆਲੇ ਦੁਆਲੇ ਹਰਦਮ ਫੈਲੀ ਰਹਿੰਦੀ ਹੈ


ਪਤਨੀ ਮਾਂ ਜੇਹੀ ਹੁੰਦੀ ਹੈ
ਸੁੱਖਣਾ ਸੁੱਖਦੀ
ਘਰੋਂ ਬਾਹਰ ਜਾਂਦੀਆਂ ਪੈੜਾਂ ਨਿਹਾਰਦੀ
ਤੁਹਾਨੂੰ ਅਵਚੇਤਨ ‘ਚ ਵਸਾਉਂਦੀ
ਹਰ ਜਿੰਮੇਵਾਰੀ ਨਿਭਾਉਂਦੀ
ਸਿਰ ਦੇ ਸਾਈਂ ਦੀ ਹਰ ਵਕਤ ਆਰਤੀ ਉਤਾਰਦੀ ਹੈ।



ਬੇਟੀ ਵੀ ਮਾਂ ਬਣ ਜਾਂਦੀ ਹੈ
ਜੋ ਗੋਡਿਆਂ ਦੀ ਪੀੜ
ਮੋਟੀਆਂ ਐਨਕਾਂ
ਅਤੇ ਸਿਰ ਪੀੜ ਦਾ ਫਿਕਰ ਕਰਦੀ
ਕਦੇ ਕਦੇ ਤਾਂ ਚਿੰਤਾ ‘ਚ ਚਿੰਤਾ ਬਣ ਜਾਂਦੀ ਹੈ
ਮਤਾਂ ਹਨੇਰੇ ਸਵੇਰੇ ਪਿੰਡ ਨੂੰ ਜਾਂਦਿਆਂ
ਕਾਲੇ ਰਾਹ ਹਾਬੜ ਹੀ ਨਾ ਜਾਣ।




ਭਰਜਾਈ ਤਾਂ ਮਾਂ ਵਰਗੀ ਹੀ ਹੁੰਦੀ ਹੈ
ਲਾਡਲੇ ਦਿਓਰ ਦਾ ਸਿਰ ਵਾਹੁੰਦੀ
ਲਡਿੱਕੇ ਨੂੰ ਲਾਡ ਲਡਾਉਂਦੀ
ਅਫਸਰ ਬਣਨ ‘ਤੇ ਚਾਅ ਮਨਾਉਂਦੀ
ਸ਼ਗਨਾਂ ਦਾ ਸੁਰਮਾ ਪਾਉਂਦੀ
ਅਤੇ ਉਸਦੇ ਨਾਵੇਂ ਸੰਦਲੀ ਰਾਹਾਂ ਦਾ ਸਿਰਨਾਵਾਂ ਕਰਦੀ।



ਵੱਡੀ ਭੈਣ ਵੀ ਮਾਂ ਬਣ ਜਾਂਦੀ
ਜਦ ਵੀਰੇ ਦੇ ਪਰਦੇਸ ਜਾਣ ਲੱਗਿਆਂ
ਦਰਾਂ ‘ਚ ਪਾਣੀ ਡੋਹਲਦੀ
ਪੀਰਾਂ ਦੇ ਸ਼ੀਰਨੀ ਸੁੱਖਦੀ
ਅਤੇ ਪ੍ਰਦੇਸ ਤੋਂ ਆਉਂਦੀਆਂ ਹਵਾਵਾਂ ‘ਚੋਂ
ਭੇਜੇ ਸੁਨੇਹਿਆਂ ਦਾ ਹੁੰਗਾਰਾ ਭਾਲਦੀ



ਕਦੇ ਕਦੇ ਪ੍ਰੇਮਕਾ ਵੀ ਮਾਂ ਜੇਹੀ ਕਰਮਕਾਰੀ ਬਣ ਜਾਂਦੀ
ਤੁਹਾਡੀ ਤਿੱੜਕਣ ਨੂੰ ਅੰਤਰੀਵ ਵਿਚ ਜੀਰਦੀ
ਚਸਕਦੇ ਜਜਬਾਤਾਂ ‘ਤੇ ਟਕੋਰ ਕਰਦੀ
ਪੀੜਾ ਦੀ ਤਲੀ ‘ਤੇ ਲਰਜ਼ਦੇ ਅਹਿਸਾਸ ਧਰਦੀ
ਜਿ਼ੰਦਗੀ ਦੇ ਅਰਥ ਬਦਲ ਦਿੰਦੀ




ਕਦੇ ਕਦੇ ਮਾਸੀ ਵੀ ਮਾਂ ਵਰਗਾ ਲਾਡ ਲਡਾਉਂਦੀ
ਭੈਣ ਦੀ ਅੰਸ਼ ਦੀਆਂ ਸੁੱਖਾਂ ਸੁਖਦੀ
ਤੇ ਢਹਿੰਦੇ ਬਨੇਰੇ ‘ਤੇ ਹਟਕੋਰੇ ਲੈਂਦੇ ਚਿਰਾਗ ਧਰ
ਯੁੱਗ ਜਿਊਣ ਦੀ ਅਸੀਸ ਦਿੰਦੀ।



ਕਦੇ ਸਾਲ ਛਿਮਾਹੀ ਬਾਅਦ
ਚਾਚੀਆਂ ਤਾਈਆਂ ਵੀ ਮਾਂ ਜੇਹਾ ਮੋਹ ਕਰਦੀਆਂ
ਜਦ ਕਦੇ ਮਾਂ ਮਛੋਰ ਉਹਨਾਂ ਦੇ ਚੌਂਕੇ ਜਾ ਬਹਿੰਦਾ
ਅਤੇ ਪੀਹੜੀ ‘ਤੇ ਬੈਠੇ ਬਲੂੰਘੜੇ ‘ਚੋਂ
ਤੁਰ ਗਈ ਹਮਜੋਲਣ ਦੇ ਨਕਸ਼ ਨਿਹਾਰਦੀਆਂ



ਅਕਸਰ ਹੀ ਹਰਫ਼ਾਂ ‘ਚ ਸਮੋਈ ਮਾਂ
ਵਰਕਿਆਂ ‘ਤੇ ਫੈਲ
ਜੀਵਨ ਦੇ ਸੁੱਚਮ ਵਰਗੀ
ਆਪਣੇ ਜੇਡੀ ਕੈਨਵਸ ਸਿਰਜ ਜਾਂਦੀ



ਮਾਂ ਮਰ ਕੇ ਵੀ
ਕਦੇ ਨਹੀਂ ਕਰਦੀ
ਤੁਹਾਡੇ ਆਲੇ ਦੁਆਲੇ
ਹਰਦਮ ਫੈਲੀ ਰਹਿੰਦੀ ਹੈ।








ਧੀਆਂ ਘਰ ਆਉਂਦੀਆਂ



ਧੀਆਂ ਘਰ ਆਉਂਦੀਆਂ
ਘਰ ਦੀ ਚੁੱਪ-ਤਲੀ ‘ਤੇ
ਜਿਉਂਦੇ ਬੋਲ ਉਗ ਆਉਂਦੇ
ਕੰਧਾਂ ‘ਤੇ ਲਕੀਰਾਂ ਝਾਤੀਆਂ ਮਾਰਦੀਆਂ
ਗੁੱਡੀਆਂ ਪਟੋਲਿਆਂ ਦੀ ਜਾਗ ਖੁੱਲ੍ਹ ਜਾਂਦੀ
‘ਤੇ ਕਮਰੇ ਦੀ ਸੁੰਨ ਦਾ ਹੁੰਗਾਰਾ
ਨਿਰਛੱਲ ਗੁਟਕਣੀ ਭਰਦੀ



ਧੀਆਂ ਘਰ ਆਉਂਦੀਆਂ
ਚੌਂਕੇ ਦੀਆਂ ਚਿੜੀਆਂ ਚਹਿਕਦੀਆਂ
ਮਾਂ ਨੂੰ ਆਹਰੇ ਲਾਉਂਦੀਆਂ
ਪ੍ਰਦੇਸਣ ਕੁੰਜਾਂ ਭਾਂਤ ਭਾਂਤ ਦਾ ਚੋਗ ਖਾਂਦੀਆਂ
ਚੁੱਲ੍ਹੇ ‘ਤੇ ਰਿੱੜਦੀ ਤੋੜੀ ਨਾਲ ਸੰਵਾਦ ਰਚਾਉਂਦੀਆਂ



ਧੀਆਂ ਘਰ ਆਉਂਦੀਆਂ
ਘਰ ‘ਚ ਸੁੱਚਮ ਉਗਦਾ
ਸਲੀਕੇ ਦਾ ਮੁਹਾਂਦਰਾ ਨਿੱਖਰਦਾ
ਤੇ ਘਰ ਦੀ ਦਿੱਖ ‘ਚ ਸੁਹਜ ਪਨਪਦਾ


ਧੀਆਂ ਘਰ ਆਉਂਦੀਆਂ
ਤਾਂ ਉਹ ਮਾਂ ਬਾਪ ਦੇ ਦੀਦਿਆਂ ‘ਚ ਉਤਰ
ਫਿਕਰਾਂ ਦੇ ਨਿੱਕੇ ਨਿੱਕੇ ਆਹਰ ਕਰਦੀਆਂ
ਦਵਾਈਆਂ ‘ਤੇ ਲੇਬਲ ਲਾਉਂਦੀਆਂ
ਟਾਈਮ ਸਿਰ ਖਾਣ ਲਈ ਸਮਝਾਉਂਦੀਆਂ।



ਧੀਆਂ ਘਰ ਆਉਂਦੀਆਂ
ਅਛੋਹ ਬੋਲ
ਵੱਡੀਆਂ ਦਿਲਬਰੀਆਂ
ਨਿੱਕੀਆਂ ਸਮਝੌਤੀਆਂ
ਉਮਰ ਤੋਂ ਵੱਡੀਆਂ ਸਲਾਹਾਂ
‘ਤੇ ਸੁਚੇਤ ਸਾਵਧਾਨੀਆਂ
ਮਾਪਿਆਂ ਦੀ ਝੋਲੀ ‘ਚ ਧਰਦੀਆਂ



ਘਰੋਂ ਵਿਦਾ ਹੋਣ ਵੇਲੇ ਧੀਆਂ
ਘਰ ਨੂੰ ਫਿਰ ਸੁੱਚੇ ਅਰਥ ਬਖਸ਼ਣ ਦੀ ਆਸ
ਤੇ ਵਿਹੜੇ ਦੀਆਂ ਉਦਾਸ ਚਿੜੀਆਂ ਦੇ ਬੋਲ ਬਣਨ ਦਾ ਧਰਵਾਸ
ਘਰ ਦੇ ਦਰਾਂ ‘ਤੇ ਲਟਕਾ ਜਾਂਦੀਆਂ



ਧੀਆਂ ਘਰ ਆਉਂਦੀਆਂ।








ਬਾਪ



ਬਾਪ
ਸਿਰਫ ਦੋ ਅੱਖਰਾਂ ਦੀ ਜੋੜ ਨਹੀਂ
ਇਸ ਵਿਚ ਸਮਾਏ ਹੋਏ ਨੇ
ਅਸੀਮ ਅਰਥ, ਸੰਵੇਦਨਾਵਾਂ ਤੇ ਸੁਪਨੇ



ਬਾਪ
ਤੁਹਾਡੀ ਉਂਗਲ ਹੀ ਨਹੀਂ ਫੜਦਾ
ਤੁਹਾਡੇ ਕਦਮਾਂ ਦੇ ਨਾਵੇਂ ਮੰਜ਼ਲਾਂ ਦੀ ਪੈੜ
ਤੇ ਮੱਥੇ ਵਿਚ ਦਿਸਹੱਦਿਆਂ ਦਾ ਸਿਰਨਾਵਾਂ ਧਰਦਾ ਏ



ਬਾਪ
ਕੰਨਹੇੜੀ ‘ਤੇ ਬਿਠਾ ਕੇ ਮੇਲਾ ਹੀ ਨਹੀਂ ਦਿਖਾਉਂਦਾ
ਤੁਹਾਡੇ ਅਵਚੇਤਨ ਵਿਚ ਦੁਨੀਆਂ ਦੇ ਰੰਗ ਤਮਾਸ਼ੇ
ਅਤੇ ਜਿੰਦਗੀ ਦੇ ਵਿਭਿੰਨ ਰੂਪਾਂ ਦੀ ਤਸ਼ਬੀਹ ਵੀ ਖੁਣ ਦਿੰਦਾ ਏ



ਬਾਪ
ਜਦ ਹੱਲ ਵਾਹੁਣ ਸਿਖਾਉਂਦਿਆਂ
ਨਿੱਕੇ ਨਿੱਕੇ ਹੱਥਾਂ ਵਿਚ ਪਰਾਣੀ ਅਤੇ ਪੁਚਕਾਰ ਪਕੜਾਉਂਦਾ ਏ
ਤਾਂ ਜੀਵਨ ਦੇ ਨਾਵੇਂ ਸਮਤੋਲ ਤੋਰ ਅਤੇ ਆਤਮਿਕ ਡਰ ਨੂੰ
ਤੁਹਾਡੇ ਜਿਹਨ ‘ਚ ਸਦੀਵੀ ਉਤਾਰ ਦਿੰਦਾ ਏ



ਬਾਪ
ਜਦ ਨੰਗੇ ਪੈਰਾਂ ਦੇ ਸਫਰ ਨੂੰ
ਤੁਹਾਡੇ ਲਈ ਫਲ੍ਹੇ ਦੀ ਪ੍ਰਕਰਮਾ ਬਣਾਉਂਦਾ ਏ
ਤਾਂ ਕੋਮਲ ਸੋਚ ‘ਚ ਮੁਸ਼ਕੱਤ ਦੀ ਵੱਗਦੀ ਪੱਛੋਂ
ਸੁਨਹਿਰੀ ਦਾਣਿਆਂ ਦਾ ਬੋਹਲ ਬਣਾਉਂਦੀ ਏ



ਬਾਪ ਦੇ ਚੋਂਦੇ ਮੁੜਕੇ ਦੇ ਨਾਵੇਂ
ਜਦ ਜੁਆਕ ਕਚੀ ਲੱਸੀ ਦਾ ਜੱਗ ਕਰਦਾ ਏ
ਤਾਂ ਬੱਚੇ ਦੇ ਮਸਤਕ ਵਿਚ
ਮੁੜਕੇ ਚੋਂ ਮੋਤੀਆਂ ਦੀ ਫਸਲ ਉਗਾਉਣ ਦੀ ਜਾਚ ਜਨਮਦੀ ਏ



ਬਾਪ
ਜਦ ਧੁੱਪ ‘ਚ ਨੰਗੇ ਪੈਰੀਂ ਤੁਰੇ ਜਾਂਦੇ
ਬਲੁੰਗੜੇ ‘ਤੇ ਪਰਨੇ ਦੀ ਛਾਂ ਕਰਦਾ ਏ
ਤਾਂ ਸਫਾਫ਼ ਮਨ ‘ਚ ਛਾਵਾਂ ਵੰਡਣ ਦੀ ਬਿਰਤੀ ਉਗਮਦੀ ਏ



ਬਾਪ
ਜਦ ਕਿਸੇ ਦੇ ਖੇਤੋਂ ਪੱਠੇ ਨਾ ਵੱਢਣ ਦੀ ਨਸੀਹਤ ਕਰਦਾ ਏ
ਤਾਂ ਇਹ ਕਰਮਯੋਗਤਾ ਦਾ ਪਹਿਲਾ ਪਾਠ ਬਣ ਜਾਂਦਾ ਏ



ਤੇ ਬਾਪ
ਜਦ ਬੱਚੇ ਦੀ ਪਿੱਠ ਥਪਥਪਾਉਂਦਾ ਏ
ਤਾਂ ਬਾਪ ਦੇ ਸੁਪਨਿਆਂ ਨੂੰ ਸੂਹੇ ਫੁੱਲ ਲਗਦੇ ਨੇ
ਜੋ ਬਾਪ ਦੀ ਅਕੀਦਤ ਦਾ ਸੱਚ ਹੁੰਦੇ ਨੇ



ਬਾਪ
ਦੋ ਹਰਫਾਂ ਦਾ ਜੋੜ ਨਹੀਂ।

***

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346